ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਦੀ ਕੁਲ ਕੋਵਿਡ-19 ਟੀਕਾਕਰਣ ਕਵਰੇਜ 44.61 ਕਰੋੜ ਤੋਂ ਪਾਰ


ਪਿਛਲੇ 24 ਘੰਟਿਆਂ ਵਿੱਚ 40 ਲੱਖ ਤੋਂ ਵੱਧ ਟੀਕੇ
ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਰਿਕਵਰੀ ਦਰ ਵਧ ਕੇ 97.39 ਫੀਸਦ ਹੋਈ

ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ 43,654 ਨਵੇਂ ਕੇਸ ਰਿਪੋਰਟ ਕੀਤੇ ਗਏ

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ (3,99,436) ਹੋਈ; ਕੁੱਲ ਕੇਸਾਂ ਦਾ ਸਿਰਫ 1.27 ਫੀਸਦ

ਰੋਜ਼ਾਨਾ ਪੌਜ਼ੀਟਿਵਿਟੀ ਦਰ (2.51 ਫੀਸਦ);ਲਗਾਤਾਰ 51ਵੇਂ ਦਿਨ 5 ਫੀਸਦ ਤੋਂ ਘੱਟ

Posted On: 28 JUL 2021 10:11AM by PIB Chandigarh

ਭਾਰਤ ਦੀ ਕੋਵਿਡ 19 ਟੀਕਾਕਰਣ ਕਵਰੇਜ ਵਧ ਕੇ ਕੱਲ੍ਹ 44.61 ਕਰੋੜ ਦੇ ਅੰਕੜੇ ਤੋਂ ਪਾਰ ਹੋ ਗਈ ਹੈ। 

ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 8 ਵਜੇ ਤੱਕ ਕੁੱਲ ਮਿਲਾ ਕੇ 44,61,56,659 ਵੈਕਸੀਨ ਖੁਰਾਕਾਂ 

53,73,439 ਸੈਸ਼ਨਾਂ ਰਾਹੀਂ ਦਿੱਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 40,02,358 

ਵੈਕਸੀਨ  ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ।

 

ਇਨ੍ਹਾਂ ਵਿੱਚ ਸ਼ਾਮਲ ਹਨ -

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

1,02,93,723

ਦੂਜੀ ਖੁਰਾਕ

77,53,002

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,79,07,362

ਦੂਜੀ ਖੁਰਾਕ

1,10,20,080

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

14,44,83,609

ਦੂਜੀ ਖੁਰਾਕ

68,86,188

45 ਤੋਂ 59 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

10,25,21,263

ਦੂਜੀ ਖੁਰਾਕ

3,62,42,655

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

7,41,18,104

ਦੂਜੀ ਖੁਰਾਕ

3,49,30,673

ਕੁੱਲ

44,61,56,659

 

 

 

 

ਕੋਵਿਡ -19 ਟੀਕਾਕਰਣ ਦੇ ਨਵੇਂ ਸਰਵਵਿਆਪੀਕਰਨ ਪੜਾਅ ਦੀ ਸ਼ੁਰੂਆਤ 21 ਜੂਨ ਤੋਂ ਹੋਈ ਹੈ; 

ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ 19 ਟੀਕਾਕਰਣ ਦੇ ਦਾਇਰੇ ਦਾ ਵਿਸਥਾਰ ਕਰਨ ਅਤੇ 

ਗਤੀ ਵਧਾਉਣ ਲਈ ਵਚਨਬੱਧ ਹੈ।

 

 

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕਰਮਿਤ ਲੋਕਾਂ ਵਿੱਚੋਂ 3,06,63,147 ਵਿਅਕਤੀ

ਪਹਿਲਾਂ ਹੀ ਕੋਵਿਡ -19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 41,678

ਮਰੀਜ਼ ਠੀਕ ਹੋਏ ਹਨ। ਇਸ ਨਾਲ ਹੁਣ ਕੁੱਲ ਰਿਕਵਰੀ ਦਰ 97.39 ਫ਼ੀਸਦ ਬਣਦੀ ਹੈ। ਜਿਹੜੀ

ਕਿ ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾ ਰਹੀ ਹੈ। 

 

Image 

 

 

 

 

 

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 43,654 ਨਵੇਂ ਕੇਸ ਸਾਹਮਣੇ ਆਏ ਹਨ।

 

ਦੇਸ਼ ਵਿੱਚ ਪਿਛਲੇ 31 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। 

ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ 

ਦਾ ਹੀ ਨਤੀਜਾ ਹੈ। 

Image 

 

 

 

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਕੁੱਲ 3,99,436 ਹੋ ਗਈ ਹੈ ਅਤੇ

ਐਕਟਿਵ ਮਾਮਲੇ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਕੇਸਾਂ ਦਾ ਸਿਰਫ 1.27 ਫੀਸਦ ਬਣਦੇ ਹਨ । 

Image

 

 

ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ

ਦੌਰਾਨ ਕੁੱਲ 17,36,857 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ

ਲਗਭਗ 46 ਕਰੋੜ ਤੋਂ ਵੱਧ  (46,09,00,978)  ਟੈਸਟ ਕੀਤੇ ਗਏ ਹਨ। 

 

 

ਇਕ ਪਾਸੇ, ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਉਥੇ ਹਫਤਾਵਾਰੀ

ਕੇਸਾਂ ਦੀ ਪੌਜ਼ੀਟੀਵਿਟੀ ਦਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਫਤਾਵਾਰੀ ਪੌਜ਼ੀਟੀਵਿਟੀ

ਦਰ ਇਸ ਸਮੇਂ 2.36 ਫੀਸਦ 'ਤੇ ਖੜੀ ਹੈ , ਜਦੋਂ ਕਿ ਰੋਜ਼ਾਨਾ ਪੌਜ਼ੀਟੀਵਿਟੀ ਦਰ ਅੱਜ 2.51 ਫੀਸਦ ‘ਤੇ

ਹੈ।  ਰੋਜ਼ਾਨਾ ਪੌਜ਼ੀਟੀਵਿਟੀ ਦਰ  ਹੁਣ ਲਗਾਤਾਰ 51 ਦਿਨਾਂ ਤੋਂ 5 ਫੀਸਦ ਤੋਂ ਹੇਠਾਂ ਰਹਿ ਰਹੀ ਹੈ। 

Image 

 

****

ਐਮ.ਵੀ. 




(Release ID: 1739950) Visitor Counter : 224