ਰਸਾਇਣ ਤੇ ਖਾਦ ਮੰਤਰਾਲਾ

ਸੂਬਾ ਸਰਕਾਰਾਂ , ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨਾਂ ਨੂੰ "ਕੋਵਿਡ 19 ਲਈ ਬੱਫਰ ਸਟਾਕ ਪ੍ਰਬੰਧਨ ਲਈ ਦਿਸ਼ਾ ਨਿਰਦੇਸ਼" ਜਾਰੀ


ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 15 ਦਿਨ ਅਗਾਉਂ ਨਜ਼ਰ ਆਉਂਦੀਆਂ ਟੀਕਾ ਖੁਰਾਕਾਂ ਉਹਨਾਂ ਨੂੰ ਮੁਹੱਈਆ ਕੀਤੀਆਂ ਜਾ ਰਹੀਆਂ ਹਨ

Posted On: 27 JUL 2021 4:09PM by PIB Chandigarh

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਮਿਤੀ 13—07—2021 ਨੂੰ ਡੀ ਨੰਬਰ ਐਕਸ 11035/178/2021—ਡੀ ਆਰ ਐੱਸ ਰਾਹੀਂ ਸੂਬਾ ਸਰਕਾਰਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਾਂ ਨੂੰ "ਕੋਵਿਡ 19 ਲਈ ਬੱਫਰ ਸਟਾਫ ਪ੍ਰਬੰਧਨ ਲਈ ਦਿਸ਼ਾ ਨਿਰਦੇਸ਼" ਜਾਰੀ ਕੀਤੇ ਗਏ ਹਨ। ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਤਰਜੀਹ ਦੇ ਅਧਾਰ ਤੇ ਜ਼ਰੂਰੀ ਖਰੀਦ ਪ੍ਰਕਿਰਿਆ ਚਾਲੂ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੇਸਾਂ ਦੀ ਕਿਸੇ ਵੀ ਸੰਭਾਵਿਤ ਉਛਾਲ ਲਈ ਦਵਾਈਆਂ ਦੀ ਲਗਾਤਾਰ ਉਪਲਬੱਧਤਾ ਨੂੰ ਯਕੀਨੀ ਬਣਾਇਆ ਜਾ ਸਕੇ ।
ਰਾਸ਼ਟਰੀ ਕੋਵਿਡ 19 ਟੀਕਾਕਰਨ ਪੋ੍ਰਗਰਾਮ ਵਿਗਿਆਨਕ ਅਤੇ ਮਹਾਮਾਰੀ ਸਬੂਤਾਂ , ਡਬਲਯੁ ਐੱਚ ਦਿਸ਼ਾ ਨਿਰਦੇਸ਼ਾਂ ਅਤੇ ਵਿਸ਼ਵ ਦੇ ਸਭ ਤੋਂ ਵਧੀਆ ਅਭਿਆਸਾਂ ਤੇ ਉਸਾਰਿਆ ਗਿਆ ਹੈ । ਆਸ ਹੈ ਕਿ 18 ਤੋਂ ਉੱਪਰ ਸਾਲ ਦੇ ਲਾਭਪਾਤਰੀਆਂ ਨੂੰ ਦਸੰਬਰ 2021 ਤੱਕ ਟੀਕਾ ਲਗਾ ਦਿੱਤਾ ਜਾਵੇਗਾ ।
ਰਾਸ਼ਟਰੀ ਕੋਵਿਡ 19 ਟੀਕਾਕਰਣ ਪ੍ਰੋਗਰਾਮ ਸਿਹਤ ਸੰਭਾਲ ਕਾਮਿਆਂ ਦੇ ਮੁਫ਼ਤ ਟੀਕਾਕਰਣ ਨਾਲ ਸ਼ੁਰੂ ਹੋਇਆ ਸੀ ।  ਪ੍ਰੋਗਰਾਮ ਨੂੰ ਵਧਾ ਕੇ ਇਸ ਵਿੱਚ ਪਹਿਲੀ ਕਤਾਰ ਦੇ ਕਾਮੇ , 60 ਸਾਲ ਤੋਂ ਉਪਰਲੀ ਉਮਰ ਦੇ ਨਾਗਰਿਕਾਂ , 45 ਸਾਲ ਤੋਂ ਉੱਪਰ ਦੇ ਨਾਗਰਿਕਾਂ ਅਤੇ ਅੰਤ ਵਿੱਚ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਜੋੜਿਆ ਗਿਆ ਸੀ । ਭਾਰਤ ਸਰਕਾਰ ਸੂਬਾ ਸਰਕਾਰਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਟੀਕੇ ਖਰੀਦ ਕੇ ਮੁਫ਼ਤ ਮੁਹੱਈਆ ਕਰਦੀ ਹੈ । ਇਸ ਤੋਂ ਇਲਾਵਾ ਟੀਕਾ ਉਤਪਾਦਕਾਂ ਵੱਲੋਂ ਮਹੀਨਾਵਾਰ ਉਤਪਾਦਨ ਦਾ 25% ਨਿਜੀ ਹਸਪਤਾਲਾਂ ਦੁਆਰਾ ਖਰੀਦਿਆ ਜਾਂਦਾ ਹੈ ।
ਭਾਰਤ ਸਰਕਾਰ ਨੇ ਸਵਦੇਸ਼ੀ ਟੀਕਾ ਨਿਰਮਾਤਾਵਾਂ ਦੀ ਉਤਪਾਦਨ ਸਮਰੱਥਾ ਵਧਾਉਣ ਲਈ ਕਿਰਿਆਸ਼ੀਲ ਹੋ ਕੇ ਪ੍ਰਬੰਧ ਕੀਤੇ ਹਨ ਅਤੇ ਉਹਨਾਂ ਨੂੰ ਤਕਨਾਲੋਜੀ ਤਬਦੀਲ ਸਹੂਲਤਾਂ, ਮਾਲੀ ਸਹਾਇਤਾ ਅਤੇ ਸਪਲਾਈ ਆਡਰਾਂ ਲਈ ਅਗਾਉਂ ਅਦਾਇਗੀ ਮੁਹੱਈਆ ਕਰ ਰਹੀ ਹੈ ਅਤੇ ਟੀਕਿਆਂ ਦੀ ਮਨਜ਼ੂਰੀ ਲਈ ਰੈਗੂਲੇਟਰੀ ਰਸਤੇ ਨੂੰ ਠੀਕ ਠਾਕ ਕੀਤਾ ਗਿਆ ਹੈ । ਇਸ ਤੋਂ ਅੱਗੇ ਭਾਰਤ ਸਰਕਾਰ ਨੇ ਯੋਗ ਬਾਲਗ ਨਾਗਰਿਕਾਂ ਨੂੰ ਟੀਕਾਕਰਣ ਦੀ ਸਹੂਲਤ ਦੇਣ ਲਈ ਟੀਕਿਆਂ ਦੀ ਕਾਫੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਖਰੀਦ ਆਡਰ ਦਿੱਤੇ ਹਨ।
ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਟੀਕਾ ਖੁਰਾਕਾਂ ਦੀ ਅਗਾਉਂ ਵਰਤੋਂ ਤੋਂ 15 ਦਿਨ ਪਹਿਲਾਂ ਟੀਕੇ ਸਪਲਾਈ ਕੀਤੇ ਜਾਣਗੇ ਤਾਂ ਜੋ ਉਹ ਟੀਕਿਆਂ ਦੀ ਉਪਲਬੱਧਤਾ ਅਤੇ ਲਾਭਪਾਤਰੀਆਂ ਨੂੰ ਵੱਧ ਤੋਂ ਵੱਧ ਸੁਖਾਲਾ ਬਣਾਉਣ ਲਈ ਟੀਕਾਕਰਣ ਯੋਜਨਾ ਬਣਾ ਸਕਣ ।

 

ਇਹ ਜਾਣਕਾਰੀ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ ।
*****************

ਐੱਮ ਵੀ / ਏ ਐੱਲ / ਜੀ ਐੱਸ


(Release ID: 1739645) Visitor Counter : 179