ਰੱਖਿਆ ਮੰਤਰਾਲਾ

ਅਭਿਆਸ ਇੰਦਰ - 21

Posted On: 27 JUL 2021 10:47AM by PIB Chandigarh

ਭਾਰਤ ਅਤੇ ਰੂਸ  ਵਿੱਚ 12ਵਾਂ ਸੰਯੁਕਤ ਸੈਨਾ ਅਭਿਆਸ  ਇੰਦਰ - 21 ਇੱਕ ਤੋਂ 13 ਅਗਸਤ ,  2021 ਤੱਕ ਰੂਸ  ਦੇ ਵੋਲਗੋਗਰਾਦ ਵਿੱਚ  ਆਯੋਜਿਤ  ਹੋਵੇਗਾ ।  ਅੰਤਰਰਾਸ਼ਟਰੀ ਆਤੰਕਵਾਦੀ ਸਮੂਹਾਂ  ਦੇ ਖਿਲਾਫ ਸੰਯੁਕਤ ਕਾਰਵਾਈ ਸੰਬੰਧੀ ਸੰਯੁਕਤ ਰਾਸ਼ਟਰ  ਦੇ ਫੈਸਲੇ  ਦੇ ਅਨੁਪਾਲਨ ਵਿੱਚ ਦੋਵਾਂ ਦੇਸ਼ਾਂ ਦੀਆਂ ਸੇਨਾਵਾਂ ਅੰਤਕ ਵਿਰੋਧੀ  ਅਭਿਆਸ ਕਰਨਗੀਆਂ ।  

 

ਇਸ ਅਭਿਆਸ ਵਿੱਚ ਦੋਨਾਂ ਦੇਸ਼ਾਂ  ਦੇ 250 ਸੈਨਿਕ  ਹਿੱਸਾ ਲੈਣਗੇ ।  ਭਾਰਤੀ ਸੈਨਾ  ਦੇ ਦਲ ਵਿੱਚ ਮੈਕੇਨਾਇਜਡ ਇੰਫੇਂਟਰੀ ਬਟਾਲੀਅਨ ਸ਼ਾਮਿਲ ਹੈ ।  ਇਸ ਬਟਾਲੀਅਨ ਨੂੰ ਭਾਰਤ  ਦੇ ਵੱਖ ਵੱਖ ਹਿੱਸਿਆ ਵਿੱਚ ਔਖਾ  ਪ੍ਰੋਜੈਕਟ ਦਿੱਤਾ ਗਿਆ ਹੈ ,  ਜਿਸਦੀ ਬਦੌਲਤ ਬਟਾਲੀਅਨ ਨੇ ਸਾਂਝੇ ਅਭਿਆਸ  ਵਿੱਚ ਹਿੱਸਾ ਲੈਣ ਲਈ ਪੂਰੀ ਤਿਆਰੀ ਕਰ ਲਈ ਹੈ ।  

 

ਅਭਿਆਸ ਇੰਦਰ - 21 ਨਾਲ ਭਾਰਤੀ ਅਤੇ ਰੂਸੀ ਸੈਨਾ ਦੇ ਵਿੱਚ ਆਪਸੀ ਤਾਲਮੇਲ ਅਤੇ ਆਪਸ ਵਿੱਚ ਸਹਿਯੋਗ ਕਰਕੇ ਕਾਰਵਾਈ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ ।  ਇਸ ਅਭਿਆਸ  ਦੇ ਤਹਿਤ ਦੋਵੇਂ ਸੈਨਾਵਾਂ  ਆਪਸ ਵਿੱਚ ਆਪਣੀ ਕੁਸ਼ਲਤਾ ਸਾਂਝਾ ਕਰਨਗੀਆਂ ।  ਇਸ ਨਾਲ ਭਾਰਤ ਅਤੇ ਰੂਸ  ਦੇ ਵਿੱਚ ਲੰਬੇ ਸੌਹਾਰਦਪੂਰਣ ਦੋਸਤੀ ਸੰਬੰਧ ਵੀ ਮਜਬੂਤ ਹੋਣਗੇ ।  ਅਭਿਆਸ ਇੰਦਰ - 21 ਦੋਨਾਂ ਦੇਸ਼ਾਂ  ਵਿੱਚ ਰੱਖਿਆ ਸਹਿਯੋਗ ਨੂੰ ਮਜਬੂਤ ਕਰਨ ਦਾ ਇੱਕ ਹੋਰ ਮੀਲ ਦਾ ਪੱਥਰ ਸਾਬਤ ਹੋਵੇਗਾ । 

 ******************

ਐਸ ਸੀ / ਵੀ ਬੀ ਵਾਈ(Release ID: 1739533) Visitor Counter : 213