ਘੱਟ ਗਿਣਤੀ ਮਾਮਲੇ ਮੰਤਰਾਲਾ
ਘੱਟ ਗਿਣਤੀਆਂ ਲਈ ਵਜੀਫੇ
Posted On:
26 JUL 2021 3:16PM by PIB Chandigarh
ਘੱਟ ਗਿਣਤੀ ਮੰਤਰਾਲੇ ਪ੍ਰੀ ਮੈਟ੍ਰਿਕ , ਪੋਸਟ ਮੈਟ੍ਰਿਕ , ਮੈਟ੍ਰਿਕ ਕਮ ਮੀਨਜ਼ ਅਧਾਰਿਤ ਸਕਾਲਰਸਿ਼ੱਪ ਸਕੀਮਾਂ ਅਤੇ ਦੇਸ਼ ਭਰ ਦੇ ਸਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚਲੀਆਂ ਨੋਟੀਫਾਈਡ ਘੱਟ ਗਿਣਤੀ ਸਮੂਹ ਜਿਵੇਂ ਬੋਧੀ, ਕ੍ਰਿਸ਼ਚਿਅਨ , ਜੈਨ , ਮੁਸਲਿਮ , ਪਾਰਸੀ ਅਤੇ ਸਿੱਖ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਵਿਦਿਅਕ ਸ਼ਕਤੀ ਦੇਣ ਲਈ ਬੇਗ਼ਮ ਹਜ਼ਰਤ ਮਹਲ ਰਾਸ਼ਟਰੀ ਵਜੀਫਾ ਸਕੀਮ ਲਾਗੂ ਕਰਦਾ ਹੈ । ਪਿਛਲੇ 7 ਸਾਲਾਂ ਦੌਰਾਨ ਰਾਸ਼ਟਰੀ ਵਜੀਫਾ ਪੋਰਟਲ ਰਾਹੀਂ 4.52 ਕਰੋੜ ਰੁਪਏ ਤੋਂ ਵੱਧ ਲਾਭਪਾਤਰੀਆਂ ਨੂੰ ਵੱਖ ਵੱਖ ਵਜੀਫੇ ਮੁਹੱਈਆ ਕੀਤੇ ਗਏ ਹਨ । ਸਿੱਧੇ ਲਾਭ ਤਬਦੀਲ ਵਿੱਚੋਂ 53% ਤੋਂ ਵੱਧ ਲਾਭਪਾਤਰੀ ਮਹਿਲਾਵਾਂ ਹਨ । ਸਮੂਹਵਾਰ ਅਜਿਹੇ ਵਜੀਫਿਆਂ ਦੀ ਗਿਣਤੀ ਜੋ ਪਿਛਲੇ 3 ਸਾਲਾਂ 2018—19 ਤੋਂ 2020—21 ਤੱਕ ਮਨਜ਼ੂਰ ਕੀਤੀ ਗਈ । ਹੇਠ ਲਿਖੇ ਅਨੁਸਾਰ ਹੈ ।
|
Buddhist
|
Christian
|
Jain
|
Muslim
|
Sikh
|
Parsi
|
Population of the Minority Community and their % out of the total minority population as per 2011 census
|
84,42,972
(3.61%)
|
2,78,19,588
(11.9%)
|
44,51,753
(1.90%)
|
17,22,45,158
(73.66%)
|
2,08,33,116
(8.91%)
|
57,264
(0.02%)
|
Total number of Scholarships sanctioned to minority community and their percentage out of the total scholarships sanctioned.
|
5,27,837
(2.70%)
|
23,46,030
(12.04%)
|
24,0740
(1.23%)
|
148,28,288
(76.11%)
|
15,35,245
(7.88%)
|
2,764
(0.014%)
|
2015—16 ਵਿੱਚ ਰਾਸ਼ਟਰੀ ਵਜੀਫਾ ਪੋਰਟਲ ਸ਼ੁਰੂ ਕਰਨ ਨਾਲ ਅਤੇ 2016—17 ਵਿੱਚ ਐੱਨ ਐੱਸ ਪੀ 2.0 ਸੋਧਿਆ ਵਰਜ਼ਨ ਲਾਗੂ ਕਰਨ ਨਾਲ ਸਮੂਹਾਂ ਲਈ 3 ਵਜੀਫਾ ਸਕੀਮਾਂ ਸਿੱਧਾ ਲਾਭ ਤਬਦੀਲ ਤਰੀਕਾ (ਡੀ ਬੀ ਟੀ) ਰਾਹੀਂ ਲਾਗੂ ਕੀਤੀਆਂ ਜਾ ਰਹੀਆਂ ਹਨ । ਐੱਨ ਐੱਸ ਪੀ ਦੀਆਂ ਸਿਆਣਪ ਭਰੀਆਂ ਚੈੱਕ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਡੁਪਲੀਕੇਸ਼ਨ ਨੂੰ ਰੋਕਦੀਆਂ ਹਨ , ਜਿਸ ਦੇ ਸਿੱਟੇ ਵਜੋਂ ਵਿਚੋਲੇ , ਜਾਅਲੀ ਲਾਭਪਾਤਰੀਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ । ਇਸ ਲਈ 2016—17 ਤੋਂ 2020—21 ਦੌਰਾਨ 9,35,977 ਕੁਲ ਜਾਅਲੀ ਅਤੇ ਆਯੋਗ ਅਰਜ਼ੀਕਰਤਾ ਪਛਾਣੇ ਗਏ ਅਤੇ ਐੱਨ ਐੱਸ ਪੀ ਤੋਂ ਹਟਾਏ ਗਏ ਹਨ । ਸਮੂਹਵਾਰ ਅਤੇ ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ ਵਾਰ ਡਾਟਾ ਦਾ ਰੱਖ ਰਖਾਵ ਨਹੀਂ ਹੈ ।
ਇਹ ਜਾਣਕਾਰੀ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਇੱਕ ਲਿਖਤੀ ਜਵਾਬ ਵਿੱਚ ਅੱਜ ਰਾਜ ਸਭਾ ਵਿੱਚ ਦਿੱਤੀ ਹੈ ।
*******************
ਐੱਨ ਏ ਓ / (ਐੱਮ ਓ ਐੱਮ ਏ_ਆਰ ਐੱਸ ਕਿਉ—762)
(Release ID: 1739137)