ਰੱਖਿਆ ਮੰਤਰਾਲਾ
ਰੱਖਿਆ ਸੰਸਥਾਵਾਂ ਦਾ ਨਿੱਜੀਕਰਨ
Posted On:
26 JUL 2021 3:22PM by PIB Chandigarh
ਰੱਖਿਆ ਉਤਪਾਦਨ ਵਿਭਾਗ ਦੇ ਪ੍ਰਸ਼ਾਸਕੀ ਕੰਟਰੋਲ ਅਧੀਨ ਡਿਫੈਂਸ ਪਬਲਿਕ ਸੈਕਟਰ ਅੰਡਰਟੇਕਿੰਗਜ਼ (ਡੀਪੀਐਸਯੂ) ਅਤੇ ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਦੇ ਨਿੱਜੀਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ। ਹਾਲਾਂਕਿ, ਆਰਡੀਨੈਂਸ ਫੈਕਟਰੀਆਂ ਵਿੱਚ ਕਾਰਜਸ਼ੀਲ ਖੁਦਮੁਖਤਿਆਰੀ, ਕੁਸ਼ਲਤਾ ਅਤੇ ਨਵੇਂ ਵਿਕਾਸ ਦੀ ਸੰਭਾਵਨਾ ਅਤੇ ਨਵੀਨਤਾ ਨੂੰ ਵਧਾਉਣ ਲਈ, ਸੁਰੱਖਿਆ ਬਾਰੇ ਕੈਬਿਨੇਟ ਕਮੇਟੀ (ਸੀਸੀਐਸ) ਨੇ 16.06.2021 ਨੂੰ ਹੋਈ ਆਪਣੀ ਬੈਠਕ ਵਿੱਚ, ਓਐਫਬੀ ਦੀਆਂ ਉਤਪਾਦਨ ਇਕਾਈਆਂ ਨੂੰ 07 ਡੀਪੀਐਸਯੂ ਵਿੱਚ ਤਬਦੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟ ਨੇ ਅੱਜ ਰਾਜ ਸਭਾ ਵਿੱਚ ਸ਼੍ਰੀ ਐਲਾਮਾਰਾਮ ਕਰੀਮ ਨੂੰ ਲਿਖਤੀ ਜਵਾਬ ਵਿੱਚ ਦਿੱਤੀ।
-----------------------
ਏਬੀਬੀ / ਨਾਮਪੀ / ਕੇਏ / ਡੀਕੇ / ਸੈਵੀ
(Release ID: 1739127)