ਰੱਖਿਆ ਮੰਤਰਾਲਾ

ਫਲੀਟ ਅਵਾਰਡ ਸੇਰੇਮਨੀ - ਪੱਛਮੀ ਨੌਸੇਨਾ ਕਮਾਨ

Posted On: 24 JUL 2021 10:44AM by PIB Chandigarh

ਹਰ ਸਾਲ ਫਲੀਟ ਅਵਾਰਡ ਸਮਾਰੋਹ ਪੱਛਮੀ ਨੌਸੇਨਾ ਕਮਾਨ ਦੀ ਸਵੋਰਡਆਰਮੀ,  ਵੇਸਟਰਨ ਫਲੀਟ ਦੇ ਆਪ੍ਰੇਸ਼ਨਲ ਸਾਇਕਲ  ਦੇ ਅੰਤ ਦਾ ਪ੍ਰਤੀਕ ਹੈ। ਇਹ ਸਮਾਰੋਹ ਮਿਤੀ 23 ਜੁਲਾਈ 2021 ਨੂੰ ਮੁੰਬਈ ਵਿੱਚ ਕੋਵਿਡ-19 ਮਹਾਮਾਰੀ  ਦੇ ਕਾਰਨ ਇੱਕ ਸਾਲ ਦੇ ਅੰਤਰਾਲ  ਦੇ ਬਾਅਦ ਆਯੋਜਿਤ ਕੀਤਾ ਗਿਆ ਸੀ। ਇਸ ਸਾਲ ਸਮਾਰੋਹ ਦੀ ਮੇਜ਼ਬਾਨੀ ਵੇਸਟਰਨ ਫਲੀਟ ਦੇ ਫਲੈਗ ਅਫਸਰ ਕਮਾਂਡਿੰਗ ਰਿਅਰ ਐਡਮਿਰਲ ਅਜੈ ਕੋਚਰ ਨੇ ਕੀਤੀ। ਇਸ ਸਮਾਰੋਹ ਵਿੱਚ ਅਪ੍ਰੈਲ 2020 ਤੋਂ ਮਾਰਚ 2021 ਤੱਕ ਫਲੀਟ ਦੀ ਮੁਹਿੰਮ ਉਪਲੱਬਧੀਆਂ ਨੂੰ ਦਰਸਾਇਆ  ਗਿਆ। ਇਸ ਪ੍ਰੋਗਰਾਮ ਵਿੱਚ ਪੱਛਮੀ ਨੌਸੇਨਾ ਕਮਾਨ ਦੇ ਫਲੈਗ ਆਫਿਸਰਜ਼ ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਵਾਇਸ ਐਡਮਿਰਲ ਆਰ ਹਰਿ ਕੁਮਾਰ,  ਫਲੈਗ ਅਫਸਰ ਕਮਾਂਡਿੰਗ-ਇਨ-ਚੀਫ,  ਪੱਛਮੀ ਨੌਸੇਨਾ ਕਮਾਨ  ਦੇ ਨਾਲ ਭਾਗ ਲਿਆ।

C:\Users\dell\Desktop\Pic06Q0ZH.jpeg

ਇਸ ਸਾਲ ਆਯੋਜਿਤ ਕੀਤਾ ਗਿਆ ਸਮਾਰੋਹ ਕੋਵਿਡ-19 ਨਿਯਮਾਂ ਦੀ ਪਾਲਨਾ ਵਿੱਚ ਇੱਕ ਮਾਮੂਲੀ ਸਮਾਰੋਹ ਸੀ ਜਦਕਿ ਮੌਜੂਦਗੀ ਸੀਮਿਤ ਰੂਪ ਵਿੱਚ ਸੀ,  ਫਲੀਟ ਦੀਆਂ ਉਪਲੱਬਧੀਆਂ ਸਵੋਰਡਆਰਮੀ ਦੀ ਉਮੀਦ ਦੇ ਤੌਰ ਤੇ ਕਾਫ਼ੀ ਸਨ। ਨੌਸੇਨਾ  ਦੇ ਆਪੇ੍ਰਸ਼ਨ,  ਸੁਰੱਖਿਆ ਪ੍ਰਥਾਵਾਂ ਅਤੇ ਮਨੋਬਲ ਦੇ ਵਿਆਪਕ ਮਾਪ ਨੂੰ ਕਵਰ ਕਰਦੇ ਹੋਏ ਕੁਲ 20 ਟ੍ਰਾਫੀਆਂ ਪ੍ਰਦਾਨ ਕੀਤੀਆ ਗਈਆਂ।  ਆਈ.ਐਨ.ਐਸ. ਕੋਲਕਾਤਾ ਨੂੰ ਸਮੁੰਦਰੀ ਅਭਿਆਨਾਂ ਦੇ ਢੇਰ ਸਾਰੇ ਕੰਮ ਕਰਨ ਦੇ ਦੌਰਾਨ ਸ਼ਾਨਦਾਰ ਸਫਰ ਦਾ ਪ੍ਰਦਰਸ਼ਨ ਕਰਨ ਲਈ ਜ਼ਹਾਜਾਂ ਵਿੱਚ ਸਭ ਤੋਂ ਉੱਤਮ ਜ਼ਹਾਜ ਵਜੋਂ ਸਨਮਾਨਿਤ ਕੀਤਾ ਗਿਆ। ਆਈ.ਐਨ.ਐਸ. ਤਰਕਸ਼ ਨੂੰ ਫਲੀਟ ਦੀਆਂ ਸਾਰੀਆ ਗਤੀਵਿਧੀਆਂ,  ਸਮੁੰਦਰ ਵਿੱਚ ਅਭਿਆਸ ਅਤੇ ਅਜਿੱਤ ਭਾਵਨਾ ਵਿੱਚ ਉਤਸ਼ਾਹ ਅਤੇ ਮਨੋਬਲ ਦੇ ਹੈਰਾਨ ਕਰਨ ਵਾਲੇ ਪ੍ਰਦਰਸ਼ਨ ਲਈ ਮੋਸਟ ਸਪਿਰਿਟੇਡ ਜ਼ਹਾਜ ਵਜੋਂ ਸਨਮਾਨਿਤ ਕੀਤਾ ਗਿਆ। ਆਈ.ਐਨ.ਐਸ ਦੀਪਕ ਨੇ ਟੈਂਕਰਾਂ ਅਤੇ ਓ.ਪੀ.ਵੀ. ਦੀ ਸ਼੍ਰੇਣੀ ਵਿੱਚ ਸਭ ਤੋਂ ਉੱਤਮ ਜ਼ਹਾਜ ਦਾ ਇਨਾਮ ਜਿੱਤਿਆ।  

ਅਪ੍ਰੈਲ 2020 ਤੋਂ ਮਾਰਚ 2021 ਤੱਕ ਆਪ੍ਰੇਸ਼ਨਲ ਸਾਇਕਲ ਵਾਲਾ ਸਾਲ ਚਾਹੇ ਜੋ ਹੋਵੇ ਪਰ ਇੱਕੋ ਜਿਹਾ ਨਹੀਂ ਸੀ।  ਜਦਕਿ ਘਰ ਤੋਂ  ਕੰਮ ਕਰਨਾ ਸਮੇਂ ਦੀ ਮੰਗ ਸੀ,  ਪੱਛਮੀ ਬੇੜਾ ਮਿਸ਼ਨ ਨਿਯੁਕਤੀ ’ਤੇ ਰਿਹਾ ਅਤੇ ਪਿਛਲੇ ਸਾਲ ਚੁਣੌਤੀ ਭਰਪੂਰ ਸਮੇਂ ਦੌਰਾਨ ਕਾਰਵਾਈ ਲਈ ਤਿਆਰ ਰਿਹਾ। ਵੇਸਟਰਨ ਫਲੀਟ ਨੇ ਵੀ ਮਹਾਮਾਰੀ ਨਾਲ ਲੜਨ ਲਈ ਰਾਸ਼ਟਰੀ ਕੋਸ਼ਿਸ਼ ਦਾ ਸਾਥ ਦਿੰਦੇ ਹੋਏ ਰਾਹਤ ਮਿਸ਼ਨਾਂ ਲਈ ਬਹੁਤ ਯੋਗਦਾਨ ਦਿੱਤਾ।  ਵੇਸਟਰਨ ਫਲੀਟ  ਦੇ ਜ਼ਹਾਜਾਂ ਨੇ ਵੀ ਅਣਗਿਣਤ ਲੋਕਾਂ ਦੀ ਜਾਨ ਬਚਾਉਣ ਲਈ ਸਾਹਸੀ ਬਚਾਅ ਅਭਿਆਨ ਚਲਾਇਆ,  ਜਦੋਂ ਚੱਕਰਵਾਤ ਤੌਟੇ ਨੇ ਭਾਰਤ ਦੇ ਪੱਛਮੀ ਤੱਟ ਨੂੰ ਨਿਸ਼ਾਨਾ ਬਣਾਇਆ।  ਅੱਜ ਦੇ ਸਮਾਰੋਹ ਵਿੱਚ ਉਨ੍ਹਾਂ ਪੁਰਸ਼ਾਂ ਅਤੇ ਉਨ੍ਹਾਂ ਦੇ ਪ੍ਰੀਵਾਰਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਵੀ ਦਿੱਤੀ ਗਈ,  ਜਿਨ੍ਹਾਂ ਨੇ ਇਸ ਸਾਰੇ ਮਿਸ਼ਨਾਂ ਲਈ ਕਰਤੱਵ ਪਾਲਨ ਨੂੰ ਸਵੈ-ਰੁਚੀ ਤੋਂ ਉੱਤੇ ਰੱਖਿਆ।  ਸਵੋਰਡਆਰਮੀ ਕਿਸੇ ਵੀ ਹਾਲਤ ਦਾ ਸਭ ਤੋਂ ਪਹਿਲਾਂ ਜਵਾਬ ਦੇਣ ਵਾਲੀ ਬਣੀ ਹੋਈ ਹੈ,  ਜੋ ਅਭਿਆਨ ਲਈ ਤੈਨਾਤ ਹੈ,  ਲੜਾਈ ਲਈ ਤਿਆਰ ਹੈ ਅਤੇ ਇਸਦੇ ਲਈ ਖੜੀ ਹੈ।

 

*******************


ਐਮਕੇ/ਵੀਐਮ/ਜੇਐਸਐਨ



(Release ID: 1738785) Visitor Counter : 173