ਸੱਭਿਆਚਾਰ ਮੰਤਰਾਲਾ

ਬੁੱਧ ਦੀਆਂ ਸਿੱਖਿਆਵਾਂ “ਵਸੂਧੇਵ ਕੁਟੁੰਬਕਮ” ਦੇ ਸੁਨੇਹੇ ਤੇ ਜ਼ੋਰ ਦਿੰਦੀਆਂ ਹਨ : ਸ਼੍ਰੀ ਜੀ ਕਿਸ਼ਨ ਰੈੱਡੀ


ਸੱਭਿਆਚਾਰ ਮੰਤਰੀ ਨੇ “ਗੁਰੂ ਪੂਰਨਿਮਾ” ਅਤੇ “ਆਸ਼ਾੜ ਪੂਰਣਿਮਾ — ਧਰਮਾ ਚੱਕਰ ਦਿਵਸ” ਮੌਕੇ ਆਯੋਜਿਤ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ

Posted On: 24 JUL 2021 4:04PM by PIB Chandigarh

* ਮੁੱਖ ਵਿਸ਼ੇਸ਼ਤਾਈਆਂ :

*ਬੁੱਧਤਵ ਕੇਵਲ ਬੋਧੀਆਂ ਲਈ ਹੀ ਬਹੁਤ ਕੁਝ ਪੇਸ਼ ਨਹੀਂ ਕਰਦਾ , ਬਲਕਿ ਹਰੇਕ ਲਈ ।

* ਪ੍ਰਧਾਨ ਮੰਤਰੀ ਨੇ ਭਾਰਤ ਦੀ ਬੋਧੀ ਵਿਰਾਸਤ ਨੂੰ ਉਤਸ਼ਾਹਤ ਅਤੇ ਪਾਲਣ ਲਈ ਬੇਹੱਦ ਯਤਨ ਕੀਤੇ ਹਨ ।

* ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰਾਲਾ ਨੇ ਆਈ ਬੀ ਸੀ ਨਾਲ ਮਿਲ ਕੇ ਨਵੰਬਰ 2021 ਵਿੱਚ ਭਾਰਤ ਵਿੱਚ ਅੰਤਰਰਾਸ਼ਟਰੀ ਬੁੱਧ ਸੰਮੇਲਨ ਦੀ ਯੋਜਨਾ ਬਣਾਈ ਹੈ ।

* ਜੀ ਕਿਸ਼ਨ ਰੈੱਡੀ ਨੇ ਗੁਰੂ ਪੂਰਣਿਮਾ ਦੀ ਪੂਰਵ ਸੰਧਿਆ ਤੇ 2 ਸੱਭਿਆਚਾਰ ਮਹਾਰਥੀਆਂ — ਸਰੋਜ ਵੈਦਿਯਾਨਾਥਮ ਅਤੇ ਉਮਾ ਸ਼ੰਕਰ ਨੂੰ ਮਾਣ ਸਨਮਾਨ ਦਿੱਤਾ ।

ਕੇਂਦਰੀ ਸੱਭਿਆਚਾਰ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਹੈ ਕਿ ਬੁੱਧ ਦੀਆਂ ਸਿੱਖਿਆਵਾਂ ਵਸੂਧੇਵ ਕੁਟੁੰਬਕਮ — ਵਿਸ਼ਵ ਇੱਕ ਪਰਿਵਾਰ ਹੈ, ਦੇ ਸੰਦੇਸ਼ ਤੇ ਜ਼ੋਰ ਦਿੰਦਿਆਂ ਅਤੇ ਬੁੱਧਤਵ ਕੇਵਲ ਬੋਧੀਆਂ ਲਈ ਹੀ ਬਹੁਤ ਕੁਝ ਪੇਸ਼ ਨਹੀਂ ਕਰਦਾ , ਬਲਕਿ ਹਰੇਕ ਲਈ ਹਨ । “ਆਸ਼ਾੜ ਪੂਰਣਿਮਾ — ਧਰਮਾ ਚੱਕਰ ਦਿਵਸ” ਦੀ ਪੂਰਵ ਸੰਧਿਆ ਤੇ ਇੱਕ ਵੀਡੀਓ ਸੁਨੇਹੇ ਵਿੱਚ ਉਨ੍ਹਾਂ ਦੱਸਿਆ ਕਿ ਇਸ ਦਿਨ ਨੂੰ ਗੁਰੂ ਪੂਰਣਿਮਾ ਵਜੋਂ ਵੀ ਮਨਾਇਆ ਜਾਂਦਾ ਹੈ । ਉਨ੍ਹਾਂ ਕਿਹਾ , “ਇਸ ਦਿਨ ਅਸੀਂ ਆਪਣੇ  ਗੁਰੂਆਂ ਨੂੰ ਮਾਣ ਸਨਮਾਨ ਦਿੰਦੇ ਹਾਂ ਅਤੇ ਉਨ੍ਹਾਂ ਦਾ ਧੰਨਵਾਦ ਪ੍ਰਗਟ ਕਰਦੇ ਹਾਂ । ਆਸ਼ਾੜ ਪੂਰਣਿਮਾ ਵਿਸ਼ਵ ਭਰ ਵਿੱਚ  ਬੋਧੀਆਂ ਲਈ ਕੇਵਲ ਇੱਕ ਪਵਿੱਤਰ ਦਿਨ ਨਹੀਂ ਹੈ , ਬਲਕਿ ਇਸ ਦੇ ਨਾਲ ਨਾਲ ਮਾਨਵਤਾ ਲਈ ਇੱਕ ਮਹੱਤਵਪੂਰਨ ਦਿਵਸ ਹੈ” । ਉਨ੍ਹਾਂ ਅੱਗੇ ਕਿਹਾ , ਇਸ ਦਿਨ ਢਾਈ ਹਜ਼ਾਰ ਸਾਲ ਤੋਂ ਵੱਧ ਪਹਿਲਾਂ ਮਹਾਤਮਾ ਬੁੱਧ , ਅਧਿਆਪਕ ਨੇ ਸਾਰਨਾਥ ਵਿੱਚ ਆਪਣੇ ਪੰਜ ਸਾਥੀਆਂ ਨਾਲ ਪਹਿਲਾ ਪ੍ਰਵਚਨ ਦਿੱਤਾ ਸੀ । ਜਦ ਉਨ੍ਹਾਂ ਨੂੰ ਇੱਕ ਵਾਰ ਗਿਆਨ ਪ੍ਰਾਪਤ ਹੋ ਗਿਆ ਤਾਂ ਬੁੱਧ ਨੇ ਇਹ ਯਕੀਨੀ ਬਣਾਇਆ ਕਿ ਮਾਨਵਤਾ ਨੂੰ ਵੀ ਇਸ ਤੋਂ ਫਾਇਦਾ ਹੋਵੇ । ਬੁੱਧਤਵ ਅਤੇ ਹਿੰਦੂਤਵ ਦਾ ਗੂੜ੍ਹਾ ਸਬੰਧ ਹੈ”।

ਸ਼੍ਰੀ ਕਿਸ਼ਨ ਰੈੱਡੀ ਨੇ ਕਿਹਾ , “ਗੁਰੂ ਪੂਰਣਿਮਾ ਮਹਾਭਾਰਤ ਦੇ ਲੇਖਕ ਵੇਦ ਵਿਆਸ ਦੇ ਜਨਮ ਨਾਲ ਵੀ ਸਬੰਧਤ ਹੈ । ਇੱਥੋਂ ਤੱਕ ਕਿ ਅੱਜ ਮਹਾਤਮਾ ਬੁੱਧ ਦਾ ਅੱਠ ਨੁਕਾਤੀ ਰਸਤਾ ਮਾਨਵਤਾ ਨੂੰ ਸੇਧ ਦੇ ਰਿਹਾ ਹੈ । ਇਹ ਵਿਸ਼ਵ ਭਾਈਚਾਰੇ ਨੂੰ ਅਮਨ ਸ਼ਾਂਤੀ ਨਾਲ ਇਕੱਠਿਆਂ ਰਹਿਣ ਲਈ ਸੇਧ ਅਤੇ ਦ੍ਰਿਸ਼ਟੀ ਮੁਹੱਈਆ ਕਰਦਾ ਹੈ । ਕੇਂਦਰੀ ਮੰਤਰੀ ਨੇ ਈਵੈਂਟ ਨੂੰ ਆਯੋਜਿਤ ਕਰਨ ਲਈ ਅੰਤਰਰਾਸ਼ਟਰੀ ਬੋਧੀ ਕਨਫੈਡਰੇਸ਼ਨ ਦੀ ਪ੍ਰਸ਼ੰਸਾ ਕੀਤੀ । ਉਨ੍ਹਾਂ ਕਿਹਾ , ਇਹ ਸੰਸਥਾ ਵਿਸ਼ਵ ਭਰ ਵਿੱਚ ਬੋਧੀਆਂ ਨੂੰ ਇੱਕ ਸਾਂਝਾ ਪਲੈਟਫਾਰਮ ਮੁਹੱਈਆ ਕਰਨ ਲਈ ਅਹਿਮ ਭੂਮਿਕਾ ਨਿਭਾ ਰਹੀ ਹੈ” ।

https://ci5.googleusercontent.com/proxy/Q_gbjhc9kJnX2w12-3iYzjvwMiQy86o8JE5Tr-9H_NK5fmsOCBNXSvQNIG1xWVOYZSZMKscuexVQu3-Anph-NScbfpIiDaoH0ceHdQ7AaujzanupsjjV7mqiDw=s0-d-e1-ft#https://static.pib.gov.in/WriteReadData/userfiles/image/image00186L6.jpg

 

https://twitter.com/kishanreddybjp/status/1418785355260596230?s=20


 

ਆਪਣੇ ਸੁਨੇਹੇ ਵਿੱਚ ਸ਼੍ਰੀ ਕਿਸ਼ਨ ਰੈੱਡੀ ਨੇ ਕਿਹਾ ਕਿ ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰਾਲੇ ਅਤੇ ਇੰਡੀਅਨ ਕੌਂਸਿਲ ਆਫ ਕਲਚਰਲ ਰਿਲੇਸ਼ਨਸ ਆਈ ਬੀ ਸੀ ਨਾਲ ਮਿਲ ਕੇ ਇਸ ਸਾਲ ਨਵੰਬਰ ਦੇ ਆਖਿ਼ਰ ਵਿੱਚ ਭਾਰਤ ਵਿੱਚ ਇੱਕ ਅੰਤਰਰਾਸ਼ਟਰੀ ਸੰਮੇਲਨ ਦੀ ਯੋਜਨਾ ਬਣਾਈ ਹੈ । ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚੋਂ ਵਿਦਵਾਨਾਂ ਨੂੰ ਬੁੱਧਤਵ ਤੇ ਰੌਸ਼ਨੀ ਪਾਉਣ ਲਈ ਸੱਦਾ ਦਿੱਤਾ ਗਿਆ ਹੈ । ਇਸ ਸਾਲ ਭਾਰਤ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ “ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ” ਨਾਲ ਜਸ਼ਨ ਮਨਾ ਰਿਹਾ ਹੈ , ਬੁੱਧ ਦੇ ਯੋਗਦਾਨ ਨੂੰ ਵੀ ਮਨਾਇਆ ਜਾ ਰਿਹਾ ਹੈ” ।

ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਬੁੱਧਤਵ ਦੇ ਘਰ ਵਜੋਂ ਬੋਧੀ ਭਾਈਚਾਰੇ ਨੂੰ ਆਪਣੀ ਵਿਰਾਸਤ ਅਤੇ ਸਿਆਣਪ ਦੀ ਸਾਂਝ ਕਰਨ ਲਈ ਸਹਾਇਤਾ ਕਰੇਗਾ । ਉਨ੍ਹਾਂ ਕਿਹਾ , “ਪ੍ਰਧਾਨ ਮੰਤਰੀ ਨੇ ਭਾਰਤ ਦੀ ਬੋਧੀ ਵਿਰਾਸਤ ਨੂੰ ਉਤਸ਼ਾਹਤ ਅਤੇ ਪਾਲਣ ਲਈ ਬੇਹੱਦ ਯਤਨ ਕੀਤੇ ਹਨ” । ਪੁਰਾਤਨ ਸਤੂਪਾਂ ਨੂੰ ਕਈ ਥਾਵਾਂ ਨੂੰ ਫਿਰ ਤੋਂ ਵਿਕਸਿਤ ਕੀਤਾ ਜਾ ਰਿਹਾ ਹੈ , ਤਾਂ ਜੋ ਵਿਸ਼ਵ ਭਰ ਵਿੱਚੋਂ ਸ਼ਰਧਾਲੂ ਇਨ੍ਹਾਂ ਦੇ ਦਰਸ਼ਨ ਕਰ ਸਕਣ” ।

https://ci4.googleusercontent.com/proxy/Y6Y2KHxCzAtoYau-ovJYDBctUjJgmev3IZfTPfjQRRMDWIORwZLWz3Sbye6ZTZjxrhpJ94mdffB1YXcZ8ZDU8FanPswq203AUiAgc43gENhvWbdnHUeKAiVuOA=s0-d-e1-ft#https://static.pib.gov.in/WriteReadData/userfiles/image/image002ZCXN.jpg

 

https://twitter.com/kishanreddybjp/status/1418796356374761480?s=20


 

ਸ਼੍ਰੀ ਕਿਸ਼ਨ ਰੈੱਡੀ ਅੱਜ ਰਾਸ਼ਟਰਪਤੀ ਭਵਨ ਵਿੱਚ ਬੋਧਗਯਾ ਤੋਂ ਲਿਆਂਦੇ ਇੱਕ ਬੋਧੀ ਪੌਦੇ ਨੂੰ ਲਗਾਉਣ ਲਈ ਰਵਾਇਤੀ ਸਮਾਗਮ ਵਿੱਚ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨਾਲ ਸ਼ਾਮਲ ਹੋਏ । ਸੱਭਿਆਚਾਰ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਅਤੇ ਸ਼੍ਰੀ ਅਰਜੁਨ ਰਾਮ ਮੇਘਵਾਲ ਵੀ ਇਸ ਮੌਕੇ ਹਾਜ਼ਰ ਸਨ । ਇਸ ਸਮਾਗਮ ਦੌਰਾਨ ਬੁੱਧਤਵ ਮੰਦਰਾਂ ਦੀ “ਮੰਗਲ ਗਾਥਾ” ਦਾ ਆਈ ਬੀ ਸੀ ਦੇ ਸਕੱਤਰ ਜਨਰਲ ਵੇਨ ਡਾਕਟਰ ਧਾਮਾਪੀਆ ਦੀ ਅਗਵਾਈ ਵਿੱਚ ਭਿਕਸ਼ੁਆਂ ਨੇ ਗਾਇਨ ਕੀਤਾ । ਸ਼੍ਰੀ ਕਿਸ਼ਨ ਰੈੱਡੀ ਨੇ ਬੋਧਗਯਾ ਤੋਂ ਲਿਆਂਦੇ ਬੋਧੀ ਪੌਦੇ ਨੂੰ ਅਮਨ ਅਤੇ ਭਾਈਚਾਰੇ ਦੇ ਪ੍ਰਤੀਕ ਵਜੋਂ ਲਗਾਉਣ ਲਈ ਰਾਸ਼ਟਰਪਤੀ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ , “ਮੈਂ ਇੱਕ ਵਾਰ ਫਿਰ ਵਿਸ਼ਵ ਭਰ ਦੇ ਬੋਧੀਆਂ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਪੇਸ਼ ਕਰਦਾ ਹਾਂ । ਮੈਂ ਸਾਰੇ ਗੁਰੂਆਂ , ਜਿਨ੍ਹਾਂ ਨੇ ਆਪਣੀ ਸਿਆਣਪ ਰਾਹੀਂ ਅਮਨ ਤੇ ਇੱਕਸੁਰਤਾ ਦੀਆਂ ਕਦਰਾਂ ਕੀਮਤਾਂ ਨੂੰ ਫੈਲਾਇਆ ਹੈ , ਲਈ ਆਭਾਰ ਪ੍ਰਗਟ ਕਰਦਾ ਹਾਂ” ।

ਜੀ ਕਿਸ਼ਨ ਰੈੱਡੀ ਨੇ ਗੁਰੂ ਪੂਰਣਿਮਾ ਦੀ ਪੂਰਵ ਸੰਧਿਆ ਤੇ 2 ਸੱਭਿਆਚਾਰ ਮਹਾਰਥੀਆਂ ਨੂੰ ਮਾਣ ਸਨਮਾਨ ਭੇਂਟ ਕੀਤਾ ।

ਸ਼੍ਰੀ ਜੀ ਕਿਸ਼ਨ ਰੈੱਡੀ ਗੁਰੂ ਪੂਰਣਿਮਾ ਮੌਕੇ 2 ਸੱਭਿਆਚਾਰ ਮਹਾਰਥੀ — ਸਰੋਜ ਵੈਦਯਾਨਾਥਮ ਅਤੇ ਊਮਾ ਸ਼ੰਕਰ ਦੇ ਨਿਵਾਸ ਸਥਾਨ ਤੇ ਗਏ ।

ਆਪਣੇ ਦੌਰੇ ਦੌਰਾਨ ਮੰਤਰੀ ਨੇ ਦੇਸ਼ ਵਿੱਚ ਵੱਡੇ ਆਰਟਿਸਟ ਭਾਈਚਾਰੇ ਵੱਲੋਂ ਪ੍ਰਫਾਰਮਿੰਗ ਆਰਟ ਨੂੰ ਅੱਗੇ ਵਧਾਉਣ ਲਈ ਕੀਤੇ ਬੇਹੱਦ ਯਤਨਾਂ ਲਈ ਮਾਨਤਾ ਦਿੰਦਿਆਂ ਧੰਨਵਾਦ ਪ੍ਰਗਟ ਕੀਤਾ । ਉਨ੍ਹਾਂ ਕਿਹਾ ਕਿ ਭਾਈਚਾਰੇ ਦਾ ਨਾ ਮਿਟਣ ਵਾਲਾ ਜਨੂੰਨ ਭਾਰਤ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਸਾਂਭ ਸੰਭਾਲ ਲਈ ਇੱਕ ਮਹੱਤਵਪੂਰਨ ਯੋਗਦਾਨ ਹੈ ।

https://ci4.googleusercontent.com/proxy/LGzQzS7wf8kM4gD-iTZEFwxzU8gqHV7_BTDg5TGk7bBfP6mIdbPpP8GBKAbKUp1FfW3p-xwjL7XJ-2KlxJ1qdfVLTSVUnadNLx4RPfkoYbWVkPRKSwNuTp8OHQ=s0-d-e1-ft#https://static.pib.gov.in/WriteReadData/userfiles/image/image003A91T.jpg


 

https://twitter.com/kishanreddybjp/status/1418627974497148933?s=20



ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੇਧ ਅਤੇ ਅਗਵਾਈ ਤਹਿਤ ਭਾਰਤ ਦੀ ਅਮੀਰ ਸੱਭਿਆਚਾਰ ਵਿਰਾਸਤ ਨੂੰ ਮਨਾਉਣ ਲਈ ਭਾਰਤ ਸਰਕਾਰ ਦੁਆਰਾ ਕੀਤੇ ਜਾ ਰਹੇ ਯਤਨਾਂ ਨੂੰ ਪੇਸ਼ ਕਰਨ ਲਈ ਵੀ ਇਸ ਮੌਕੇ ਦਾ ਇਸਤੇਮਾਲ ਕੀਤਾ । ਸ਼੍ਰੀ ਕਿਸ਼ਨ ਰੈੱਡੀ ਨੇ ਭਾਰਤ ਦੀ 75ਵੀਂ ਅਜ਼ਾਦੀ ਵਰ੍ਹੇਗੰਢ ਦੇ ਸਾਲ ਭਰ ਜਸ਼ਨਾਂ ਨੂੰ “ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ” ਤਹਿਤ ਮਨਾਏ ਜਾਣ ਲਈ ਆਯੋਜਿਤ ਕੀਤੇ ਜਾ ਰਹੇ ਵੱਖ ਵੱਖ ਸੱਭਿਆਚਾਰਕ ਸਮਾਗਮਾਂ ਦਾ ਜਿ਼ਕਰ ਕੀਤਾ ।
 

******************
 

ਐੱਨ ਬੀ / ਐੱਨ ਸੀ



(Release ID: 1738716) Visitor Counter : 224