ਪ੍ਰਧਾਨ ਮੰਤਰੀ ਦਫਤਰ

ਆਸ਼ਾੜ੍ਹ ਪੂਰਣਿਮਾ–ਧੰਮ ਚੱਕਰ ਦਿਵਸ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਦੇਸ਼ ਦਾ ਮੂਲ-ਪਾਠ

Posted On: 24 JUL 2021 8:52AM by PIB Chandigarh

 

ਨਮੋ ਬੁੱਧਾਯ!

ਨਮੋ ਗੁਰੂਭਯੋ!

ਆਦਰਯੋਗ ਰਾਸ਼ਟਰਪਤੀ ਜੀ,

ਹੋਰ ਮਹਿਮਾਨਗਣ,

ਦੇਵੀਓ ਅਤੇ ਸੱਜਣੋਂ!

 

ਆਪ ਸਭ ਨੂੰ ਧੰਮਚੱਕਰ ਪ੍ਰਵਰਤਨ ਦਿਵਸ ਅਤੇ ਆਸ਼ਾੜ੍ਹ ਪੂਰਣਿਮਾ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਅੱਜ ਅਸੀਂ ਗੁਰੂ-ਪੂਰਣਿਮਾ ਵੀ ਮਨਾਉਂਦੇ ਹਾਂ, ਅਤੇ ਅੱਜ ਦੇ ਹੀ ਦਿਨ ਭਗਵਾਨ ਬੁੱਧ ਨੇ ਬੁੱਧਤਵ ਦੀ ਪ੍ਰਾਪਤੀ ਦੇ ਬਾਅਦ ਆਪਣਾ ਪਹਿਲਾ ਗਿਆਨ ਸੰਸਾਰ ਨੂੰ ਦਿੱਤਾ ਸੀ। ਸਾਡੇ ਇੱਥੇ ਕਿਹਾ ਗਿਆ ਹੈ, ਜਿੱਥੇ ਗਿਆਨ ਹੈ ਉੱਥੇ ਪੂਰਨਤਾ ਹੈ, ਉੱਥੇ ਪੂਰਣਿਮਾ ਹੈ। ਅਤੇ ਜਦੋਂ ਉਪਦੇਸ਼ ਕਰਨ ਵਾਲੇ ਖੁਦ ਬੁੱਧ ਹਨ, ਤਾਂ ਸੁਭਾਵਿਕ ਹੈ ਕਿ ਇਹ ਗਿਆਨ ਸੰਸਾਰ ਦੇ ਕਲਿਆਣ ਦਾ ਸਮਾਨਾਰਥੀ ਬਣ ਜਾਂਦਾ ਹੈ। ਤਿਆਗ ਅਤੇ ਤਿਤਿਕਸ਼ਾ ਨਾਲ ਤਪੇ ਬੁੱਧ ਜਦੋਂ ਬੋਲਦੇ ਹਨ ਤਾਂ ਕੇਵਲ ਸ਼ਬਦ ਹੀ ਨਹੀਂ ਨਿਕਲਦੇ, ਬਲਕਿ ਧੰਮਚੱਕਰ ਦਾ ਪ੍ਰਵਰਤਨ ਹੁੰਦਾ ਹੈ। ਇਸ ਲਈ, ਤਦ ਉਨ੍ਹਾਂ ਨੇ ਕੇਵਲ ਪੰਜ ਸੇਵਕਾਂ ਨੂੰ ਉਪਦੇਸ਼ ਦਿੱਤਾ ਸੀ, ਲੇਕਿਨ ਅੱਜ ਪੂਰੀ ਦੁਨੀਆ ਵਿੱਚ ਉਨ੍ਹਾਂ ਦੇ ਅਨੁਯਾਈ ਹਨ, ਬੁੱਧ ਵਿੱਚ ਆਸਥਾ ਰੱਖਣ ਵਾਲੇ ਲੋਕ ਹਨ।   

 

ਸਾਥੀਓ,

 

ਸਾਰਨਾਥ ਵਿੱਚ ਭਗਵਾਨ ਬੁੱਧ ਨੇ ਪੂਰੇ ਜੀਵਨ ਦਾ, ਪੂਰੇ ਗਿਆਨ ਦਾ ਸੂਤਰ ਸਾਨੂੰ ਦੱਸਿਆ ਸੀ। ਉਨ੍ਹਾਂ ਨੇ ਦੁਖ ਬਾਰੇ ਦੱਸਿਆ, ਦੁਖ ਦੇ ਕਾਰਨ ਬਾਰੇ ਦੱਸਿਆ, ਇਹ ਭਰੋਸਾ ਦਿੱਤਾ ਕਿ ਦੁਖਾਂ ਤੋਂ ਜਿੱਤਿਆ ਜਾ ਸਕਦਾ ਹੈ, ਅਤੇ ਇਸ ਜਿੱਤ ਦਾ ਰਸਤਾ ਵੀ ਦੱਸਿਆ। ਭਗਵਾਨ ਬੁੱਧ ਨੇ ਸਾਨੂੰ ਜੀਵਨ ਦੇ ਲਈ ਅਸ਼ਟਾਂਗ ਸੂਤਰ, ਅੱਠ ਮੰਤਰ ਦਿੱਤੇ। ਸੱਮਾਦਿੱਠੀ, ਸੰਮਾ-ਸੰਕੱਪੋ, ਸੰਮਾਵਾਚਾ, ਸੰਮਾ-ਕੰਮੰਤੋ, ਸੰਮਾ-ਆਜੀਵੋ, ਸੰਮਾ-ਵਾਯਾਮੋ, ਸੰਮਾਸਤਿ, ਅਤੇ ਸੰਮਾ-ਸਮਾਧੀ। ਯਾਨੀ ਕਿ, ਸਮਯਕ ਦ੍ਰਿਸ਼ਟੀ, ਸਮਯਕ ਸੰਕਲਪ, ਸਮਯਕ ਵਾਣੀ, ਸਮਯਕ ਕਰਮ, ਸਮਯਕ ਆਜੀਵਿਕਾ, ਸਮਯਕ ਪ੍ਰਯਤਨ, ਸਮਯਕ ਮਨ, ਸਮਯਕ ਸਮਾਧੀ ਯਾਨੀ ਮਨ ਦਾ ਇਕਾਗਰਤਾ। ਮਨ, ਵਾਣੀ ਅਤੇ ਸੰਕਲਪ ਵਿੱਚ, ਸਾਡੇ ਕਰਮਾਂ ਅਤੇ ਪ੍ਰਯਤਨਾਂ ਵਿੱਚ ਅਗਰ ਇਹ ਸੰਤੁਲਨ ਹੈ ਤਾਂ ਅਸੀਂ ਦੁਖਾਂ ਤੋਂ ਨਿਕਲ ਕੇ ਪ੍ਰਗਤੀ ਅਤੇ ਸੁਖ ਨੂੰ ਹਾਸਲ ਕਰ ਸਕਦੇ ਹਾਂ। ਇਹੀ ਸੰਤੁਲਨ ਸਾਨੂੰ ਅੱਛੇ ਸਮੇਂ ਵਿੱਚ ਸਾਨੂੰ ਲੋਕ-ਕਲਿਆਣ ਦੀ ਪ੍ਰੇਰਣਾ ਦਿੰਦਾ ਹੈ, ਅਤੇ ਮੁਸ਼ਕਿਲ ਵਿੱਚ ਧੀਰਜ ਰੱਖਣ ਦੀ ਤਾਕਤ ਦਿੰਦਾ ਹੈ। 

 

ਸਾਥੀਓ,

 

ਅੱਜ ਕੋਰੋਨਾ ਮਹਾਮਾਰੀ ਦੇ ਰੂਪ ਵਿੱਚ ਮਾਨਵਤਾ ਦੇ ਸਾਹਮਣੇ ਵੈਸਾ ਹੀ ਸੰਕਟ ਹੈ ਜਦੋਂ ਭਗਵਾਨ ਬੁੱਧ ਸਾਡੇ ਲਈ ਹੋਰ ਵੀ ਪ੍ਰਾਸੰਗਿਕ ਹੋ ਜਾਂਦੇ ਹਨ। ਬੁੱਧ ਦੇ ਮਾਰਗ ‘ਤੇ ਚਲ ਕੇ ਹੀ ਵੱਡੀ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਅਸੀਂ ਕਿਵੇਂ ਕਰ ਸਕਦੇ ਹਾਂ, ਭਾਰਤ ਨੇ ਇਹ ਕਰਕੇ ਦਿਖਾਇਆ ਹੈ। ਬੁੱਧ ਦੇ ਸਮਯਕ ਵਿਚਾਰ ਨੂੰ ਲੈ ਕੇ ਅੱਜ ਦੁਨੀਆ ਦੇ ਦੇਸ਼ ਵੀ ਇੱਕ ਦੂਸਰੇ ਦਾ ਹੱਥ ਪਕੜ ਰਹੇ ਹਨ, ਇੱਕ ਦੂਸਰੇ ਦੀ ਤਾਕਤ ਬਣ ਰਹੇ ਹਨ। ਇਸ ਦਿਸ਼ਾ ਵਿੱਚ ‘ਇੰਟਰਨੈਸ਼ਨਲ ਬੁਧਿਸਟ ਕਨਫੈਡਰੇਸ਼ਨ’ ਦਾ ‘ਕੇਅਰ ਵਿਦ ਪ੍ਰੇਅਰ ਇਨੀਸ਼ਿਏਟਿਵ’ ਇਹ ਵੀ ਬਹੁਤ ਪ੍ਰਸ਼ੰਸਾਯੋਗ ਹੈ। 

 

ਸਾਥੀਓ,

 

ਧੰਮਪਦ ਕਹਿੰਦਾ ਹੈ-

 

ਨ ਹੀ ਵੇਰੇਨ ਵੇਰਾਨਿ,

ਸੰਮੰਤੀਧ ਕੁਦਾਚਨਮ੍।

ਅਵੇਰੇਨ ਚ ਸੰਮੰਤਿ,

ਏਸ ਧੰਮੋ ਸਨੰਤਤੋ।।

 

(न ही वेरेन वेरानि,

सम्मन्तीध कुदाचनम्।

अवेरेन च सम्मन्ति,

एस धम्मो सनन्ततो॥)

 

ਅਰਥਾਤ, ਵੈਰ ਨਾਲ ਵੈਰ ਸ਼ਾਂਤ ਨਹੀਂ ਹੁੰਦਾ। ਬਲਕਿ ਵੈਰ ਅਵੈਰ ਨਾਲ, ਵੱਡੇ ਮਨ ਨਾਲ, ਪ੍ਰੇਮ ਨਾਲ ਸ਼ਾਂਤ ਹੁੰਦਾ ਹੈ। ਤ੍ਰਾਸਦੀ ਦੇ ਸਮੇਂ ਵਿੱਚ ਦੁਨੀਆ ਨੇ ਪ੍ਰੇਮ ਦੀ, ਸੁਹਾਰਦ ਦੀ ਇਸ ਸ਼ਕਤੀ ਨੂੰ ਮਹਿਸੂਸ ਕੀਤਾ ਹੈ। ਬੁੱਧ ਦਾ ਇਹ ਗਿਆਨ, ਮਾਨਵਤਾ ਦਾ ਇਹ ਅਨੁਭਵ ਜਿਉਂ-ਜਿਉਂ ਸਮ੍ਰਿੱਧ ਹੋਵੇਗਾ, ਵਿਸ਼ਵ ਸਫ਼ਲਤਾ ਅਤੇ ਸਮ੍ਰਿੱਧੀ ਦੀਆਂ ਨਵੀਆਂ ਉਚਾਈਆਂ ਨੂੰ ਛੂਹੇਗਾ।

 

ਇਸੇ ਕਾਮਨਾ ਦੇ ਨਾਲ ਇੱਕ ਵਾਰ ਫਿਰ ਆਪ ਸਭ ਨੂੰ ਬਹੁਤ-ਬਹੁਤ ਵਧਾਈ। ਆਪ ਸੁਅਸਥ ਰਹੋ ਅਤੇ ਮਾਨਵਤਾ ਦੀ ਸੇਵਾ ਕਰਦੇ ਰਹੋ! 

 

ਧੰਨਵਾਦ।

 

*****

 

ਡੀਐੱਸ



(Release ID: 1738568) Visitor Counter : 148