ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ, ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਤੇ ਉੱਘੇ ਉਲੰਪੀਅਨਾਂ ਨੇ ਅੱਜ ਨਵੀਂ ਦਿੱਲੀ ’ਚ ਉਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ਸਕ੍ਰੀਨਿੰਗ ਪ੍ਰੋਗਰਾਮ ’ਚ ਭਾਰਤੀ ਸਮੂਹ ਦਾ ਹੌਸਲਾ ਵਧਾਇਆ
Posted On:
23 JUL 2021 6:45PM by PIB Chandigarh
ਪ੍ਰਮੁੱਖ ਨੁਕਤਾ:
ਅੱਜ ਛੋਟੇ ਸ਼ਹਿਰਾਂ ਦੀਆਂ ਉੱਭਰਦੀਆਂ ਪ੍ਰਤਿਭਾਵਾਂ ਉੱਤੇ ਧਿਆਨ ਦਿੱਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਸਿਖ਼ਰਲੇ ਪੱਧਰ ਉੱਤੇ ਮੁਕਾਬਲਾ ਕਰਨ ਲਈ ਸਰਬੋਤਮ ਸਹਲਤਾਂ ਤੇ ਕਿੱਤਾ–ਮੁਖੀ ਸਿਖਲਾਈ ਹਾਸਲ ਕਰ ਰਹੇ ਹਨ: ਸ਼੍ਰੀ ਅਨੁਰਾਗ ਠਾਕੁਰ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪਿਛਲੇ ਕੁਝ ਸਾਲਾਂ ’ਚ ਭਾਰਤ ਨੂੰ ਇੱਕ ਖੇਡ ਮਹਾਂਸ਼ਕਤੀ ਬਣਾਉਣ ਲਈ ਜ਼ਮੀਨੀ ਪੱਧਰ ਉੱਤੇ ਕੰਮ ਕੀਤੇ ਗਏ ਹਨ: ਸ਼੍ਰੀ ਅਨੁਰਾਗ ਠਾਕੁਰ
ਚਾਰ ਵਾਰ ਦੇ ਉਲੰਪੀਅਨ ਯੋਗੇਸ਼ਵਰ ਦੱਤ ਤੇ ਭਾਰਤ ਦੇ ਪਹਿਲੇ ਮਹਿਲਾ ਉਲੰਪਿਕ ਤਮਗ਼ਾ–ਜੇਤੂ ਸੁਸ਼੍ਰੀ ਕਰਣਮ ਮੱਲੇਸ਼ਵਰੀ ਵੀ ਇਸ ਪ੍ਰੋਗਰਾਮ ’ਚ ਸ਼ਾਮਲ ਹੋਏ
ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਸ੍ਰੀ ਅਨੁਰਾਗ ਸਿੰਘ ਠਾਕੁਰ ਤੇ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ ਸ੍ਰੀ ਨਿਸਿਥ ਪ੍ਰਮਾਣਿਕ ਤੇ ਉੱਘੇ ਉਲੰਪੀਅਨਾਂ ਨੇ ਅੱਜ ਨਵੀਂ ਦਿੱਲੀ ’ਚ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ’ਚ ਭਾਰਤੀ ਖੇਡ ਅਥਾਰਟੀ (SAI) ਅਤੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਵੱਲੋਂ ਆਯੋਜਿਤ ਉਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ਦੇ ਸਕ੍ਰੀਨਿੰਗ ਪ੍ਰੋਗਰਾਮ ’ਚ ਭਾਰਤ ਦਾ ਹੌਸਲਾ ਵਧਾਇਆ।
ਰੇਲ ਰਾਜ ਮੰਤਰੀ, ਸ਼੍ਰੀ ਰਾਓ ਸਾਹਿਬ ਪਾਟਿਲ ਦਾਨਵੇ ਤੇ ਸ਼੍ਰੀਮਤੀ ਦਰਸ਼ਨਾ ਜਰਦੋਸ਼, ਚਾਰਾ ਵਾਰ ਦੇ ਉਲੰਪੀਅਨ ਯੋਗੇਸ਼ਵਰ ਦੱਤ, ਭਾਰਤ ਦੇ ਪਹਿਲੇ ਮਹਿਲਾ ਉਲੰਪਿਕ ਤਮਗ਼ਾ–ਜੇਤੂ ਸੁਸ਼੍ਰੀ ਕਰਣਮ ਮੱਲੇਸ਼ਵਰੀ, ਮੁੱਕੇਬਾਜ਼ ਅਖਿਲ ਕੁਮਾਰ ਤੇ ਸਕੱਤਰ (ਖੇਡ) ਸ੍ਰੀ ਰਵੀ ਮਿੱਤਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੋਚ ਅਨੁਸਾਰ #ਚੀਅਰ 4 ਇੰਡੀਆ ਮੁਹਿੰਮ ਦੇ ਹਿੱਸੇ ਵਜੋਂ ਭਾਰਤੀ ਐਥਲੀਟਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਪ੍ਰੋਗਰਾਮ ’ਚ ਸ਼ਾਮਲ ਹੋਏ।
ਭਾਰਤੀ ਸਮੂਹ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਨਾਲ ਜੁੜੇ ਇਸ ਪ੍ਰੋਗਰਾਮ ’ਚ ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਕਈ ਉੱਘੀਆਂ ਹਸਤੀਆਂ ਤੇ ਐਥਲੀਟਾਂ ਨੇ ਵਰਚੁਅਲ ਮੋਡ ਰਾਹੀਂ ਭਾਗ ਲਿਆ। ਮੱਧ ਪ੍ਰਦੇਸ਼ ਦੇ ਖੇਡ ਮੰਤਰੀ ਸ਼੍ਰੀਮਤੀ ਯਸ਼ੋਧਰਾ ਰਾਜੇ ਸਿੰਧੀਆ ਹਾਕੀ ਉਲਿੰਪੀਅਨ ਤੇ ਹਰਿਆਣਾ ਦੇ ਖੇਡ ਮੰਤਰੀ ਸ਼੍ਰੀ ਸੰਦੀਪ ਸਿੰਘ (ਹਰਿਆਣਾ) ਅਤੇ ਓਡੀਸ਼ਾ ਦੇ ਖੇਡ ਮੰਤਰੀ ਸ਼੍ਰੀ ਤੁਸ਼ਾਰ ਕਾਂਤੀ ਬੇਹਰਾ ਦੇਸ਼ ਦੇ ਵਿਭਿੰਨ ਹਿੱਇਸਆਂ ਤੋਂ ਭਾਰਤੀ ਸਮੂਹ ਦਾ ਸਮਰਥਨ ਵਾਲੇ ਲੋਕਾਂ ’ਚ ਸ਼ਾਮਲ ਸਨ।
ਇਸ ਮੌਕੇ ਆਪਣੇ ਸੰਬੋਧਨ ’ਚ, ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਐਥਲੀਟਾਂ ਤੇ ਆਯੋਜਕਾਂ, ਦੋਵਾਂ ਦੇ ਦ੍ਰਿਸ਼ਟੀਕੋਣ ਤੋਂ ਟੋਕੀਓ ਉਲੰਪਿਕ ਲਈ ਭਾਰਤ ਦਾ ਰਾਹ ਪ੍ਰੀਖਣਾਂ ਤੇ ਜਿੱਤ ਨਾਲ ਭਰੀ ਇੱਕ ਯਾਤਰਾ ਜਿਹਾ ਰਿਹਾ ਹੈ। ਕਈ ਅਰਥਾਂ ’ਚ, ਬਿਲਕੁਲ ਉਲੰਪਿਕ ਖੇਡਾਂ ਵਰਗਾ।
ਸ਼੍ਰੀ ਠਾਕੁਰ ਨੇ ਕਿਹਾ ਕਿ ਅਸੀਂ ਦੂਰ–ਦ੍ਰਿਸ਼ਟੀ ਵਾਲੇ ਨਜ਼ਰੀਏ ਨਾਲ ਖਿਡਾਰੀਆਂ ਤੇ ਉਨ੍ਹਾਂ ਦੇ ਹਿਤਾਂ ਨੂੰ ਕੇਂਦਰ ’ਚ ਰੱਖਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸੱਤ ਸਾਲਾਂ ’ਚ ਅਸੀਂ ਭਾਰਤ ਦੇ ਖੇਡ ਬੁਨਿਆਦੀ ਢਾਂਚੇ ਨੂੰ ਨਵਾਂ ਰੂਪ ਦਿੱਤਾ ਹੈ ਤੇ ਇਸ ਦਾ ਵਿਸਥਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਛੋਟੇ ਸ਼ਹਿਰਾਂ ’ਚੋਂ ਉੱਭਰ ਰਹੀ ਪ੍ਰਤਿਭਾ ਵੱਲ ਧਿਆਨ ਦਿੱਤਾ ਜਾ ਰਿਹਾ ਹੈ, ਉਨ੍ਹਾਂ ਨੂੰ ਵਿਕਸਤ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਉੱਚ ਪੱਧਰ ਉੱਤੇ ਮੁਕਾਬਲੇ ਲਈ ਬਿਹਤਰੀਨ ਸਹੂਲਤਾਂ ਤੇ ਪੇਸ਼ੇਵਰ ਸਿਖਲਾਈ ਹਾਸਲ ਕਰ ਰਹੇ ਹਨ। ਸ਼੍ਰੀ ਠਾਕੁਰ ਨੇ ਕਿਹਾ ਕਿ ਅਸੀਂ ਦੇਸ਼ ਵਿੰਚ ਖੇਡ ਦਾ ਸਭਿਆਚਾਰ ਬਣਾਉਣ ਦੀ ਦਿਸ਼ਾ ’ਚ ਇੱਕ ਨਵਾਂ ਦ੍ਰਿਸ਼ਟੀਕੋਣ ਲਿਆਏ ਹਾਂ। ਸ਼੍ਰੀ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪਿਛਲੇ ਸੱਤ ਸਾਲਾਂ ਵਿੱਚ ਭਾਰਤ ਨੂੰ ਖੇਡ ਮਹਾਂਸ਼ਕਤੀ ਬਣਾੳਣ ਲਈ ਜ਼ਮੀਨੀ ਪੱਧਰ ਉੱਤੇ ਕੰਮ ਕੀਤੇ ਗਏ ਹਨ।
ਸ਼੍ਰੀ ਠਾਕੁਰ ਨੇ ਇਹ ਵੀ ਕਿਹਾ ਕਿ 130 ਕਰੋੜ ਭਾਰਤੀਆਂ ਦੀਆਂ ਸ਼ੁਭਕਾਮਨਾਵਾਂ 127 ਉਲੰਪਿਕ ਖਿਡਾਰੀਆਂ ਨੂੰ ਪ੍ਰੇਰਿਤ ਕਰਨਗੀਆਂ, ਜੋ ਖੇਡਾਂ ਦੇ ਸਭ ਤੋਂ ਵੱਡੇ ਮੰਚ ਉੱਤੇ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਗੇ। ਅਸੀਂ ਅੱਜ ਟੋਕੀਓ ਉਲੰਪਿਕ ਖੇਡਾਂ ’ਚ ਹਿੱਸਾ ਲੈਣ ਵਾਲੇ ਭਾਰਤੀ ਸਮੂਹ ਦਾ ਮਨੋਬਲ ਵਧਾ ਰਹੇ ਹਾਂ, ਜੋ ਸਾਡੇ ਲਈ ਮਾਣ ਦਾ ਛਿਣ ਹੈ।
ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਨੇ ਕਿਹਾ ਕਿ ਭਾਵੇਂ ਓਡੀਸ਼ਾ ਹੋਵੇ ਤੇ ਚਾਹੇ ਬੰਗਾਲ ਜਾਂ ਮਣੀਪੁਰ, ਦੇਸ਼ ਦੇ ਪੂਰਬੀ ਹਿੱਸੇ ਨੇ ਵੀ ਸਾਨੂੰ ਮੈਰੀ ਕੌਮ ਤੇ ਹਿਮਾ ਦਾਸ ਜਿਹੇ ਸ੍ਰੇਸ਼ਟ ਖਿਡਾਰੀ ਦਿੱਤੇ ਹਨ।
ਇਸ ਗੱਲਬਾਤ ਦੌਰਾਨ ਚਾਰ ਵਾਰ ਦੇ ਉਲੰਪੀਅਨ ਯੋਗੇਸ਼ਵਰ ਦੱਤ ਨੇ ਕਿਹਾ ਕਿ ਖਿਡਾਰੀਆਂ ’ਚ ਤਮਗ਼ੇ ਨੂੰ ਲੈ ਕੇ ਜੋ ਚਾਹਤ ਦਿਸ ਰਹੀ ਹੈ, ਉਹ ਭਾਰਤ ਨੂੰ ਜਿੱਤ ਦਿਵਾਏਗੀ। ਉਲੰਪਿਕ ’ਚ ਆਪਣੀ ਜਿੱਤ ਨੂੰ ਚੇਤੇ ਕਰਦਿਆਂ ਭਾਰਤ ਦੇ ਪਹਿਲੇ ਮਹਿਲਾ ਤਮਗ਼ਾ–ਜੇਤੂ ਸ਼੍ਰੀਮਤੀ ਕਰਣਮ ਮੱਲੇਸ਼ਵਰੀ ਨੇ ਕਿਹਾ ਕਿ ਜਦੋਂ ਤਤਕਾਲੀਨ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ‘ਭਾਰਤ ਦੀ ਬੇਟੀ’ ਕਿਹਾ, ਤਾਂ ਉਨ੍ਹਾਂ ਦੀਆਂ ਅੱਖਾਂ ’ਚ ਹੰਝੂ ਆ ਗਏ ਸਨ। ਸਾਬਕਾ ਭਾਰਤੀ ਬੈਡਮਿੰਟਨ ਖਿਡਾਰੀ ਪੁਲੇਲਾ ਗੋਪੀਚੰਦ ਨੇ ਕਿਹਾ,‘ਮੇਰੇ ਲਈ ਖੇਡ ਦਾ ਵਾਤਾਵਰਣ ਤੇ ਦੇਸ਼ ’ਚ ਖੇਡਾਂ ਦਾ ਵਿਕਾਸ ਹੀ ਅਸਲ ’ਚ ਮੈਨੂੰ ਅੱਗੇ ਵਧਾਉਂਦਾ ਹੈ, ਮੈਂ ਖੇਡਾਂ ’ਚ ਇੱਕ ਖ਼ਾਸ ਤਬਦੀਲੀ ਤੇ ਲੋਕਾਂ ਵੱਲੋਂ ਸਮਰਥਨ ਨੂੰ ਵੇਖਿਆ ਹੈ।’
ਰੇਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨ ਜਰਦੋਸ਼ ਨੇ ਇਸ ਗੱਲ ਉੱਤੇ ਚਾਨਣਾ ਪਾਇਆ ਕਿ ਰੇਲਵੇ ਦੇ 24 ਪ੍ਰਤੀਨਿਧਾਂ ਵਿੱਚੋਂ 21 ਮਹਿਲਾਵਾਂ ਹਨ ਤੇ ਕਿਹਾ ਕਿ ਭਾਰਤ ਦੇ ਤਮਗ਼ਾ ਜਿੱਤਣ ਦਾ ਉਨ੍ਹਾਂ ਨੂੰ ਪੂਰਾ ਭਰੋਸਾ ਹੈ। ਰੇਲ ਰਾਜ ਮੰਤਰੀ ਸ਼੍ਰੀ ਰਾਓ ਸਾਹਿਬ ਦਾਨਵੇ ਨੇ ਕਿਹਾ ਕਿ ਭਾਰਤੀ ਰੇਲਵੇ ਕੋਲ ਐਥਲੀਆਂ ਦੀ ਸਿਖਲਾਈ ਲਈ ਵਧੀਆ ਕੋਚ ਹਨ। ਉਨ੍ਹਾਂ ਕਿਹਾ ਕਿ ਅਸੀਂ ਨੇੜ ਭਵਿੰਖ ’ਚ ਖੇਡਾਂ ਲਈ ਰੇਲਵੇ ਦੇ ‘ਸੈਂਟਰਜ਼ ਆੱਵ੍ ਐਕਸੇਲੈਂਸ’ ਵਿਕਸਤ ਕਰਨ ਦੀ ਦਿਸ਼ਾ ’ਚ ਕੰਮ ਕਰ ਰਹੇ ਹਾਂ, ਜੋ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਿਖਲਾਈ ਤੇ ਹੋਰ ਸੁਵਿਧਾਵਾਂ ਮੁਹੱਈਆ ਕਰਵਾਉਣਗੇ। ਹਰਿਆਣਾ ਦੇ ਖੇਡ ਮੰਤਰੀ ਸ਼੍ਰੀ ਸੰਦੀਪ ਸਿੰਘ ਨੇ ਕਿਹਾ ਕਿ ਟੋਕੀਓ ਉਲੰਪਿਕ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਖਿਡਾਰੀਆਂ ’ਚ ਵੱਡੀ ਗਿਣਤੀ ਵਿੱਚ ਐਥਲੀਟ ਹਰਿਆਣਾ ਤੋਂ ਹਨ ਤੇ ਆਸ ਹੈ ਕਿ ਉਹ ਤਮਗ਼ਾ ਜਿੱਤ ਕੇ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕਰਨਗੇ। ਮੱਧ ਪ੍ਰਦੇਸ਼ ਦੇ ਖੇਡ ਮੰਤਰੀ ਸੁਸ਼੍ਰੀ ਯਸ਼ੋਧਰਾ ਰਾਜੇ ਸਿੰਧੀਆ ਨੇ ਕਿਹਾ ਕਿ ਜੇ ਅਸੀਂ ਆਪਣੇ ਐਥਲੀਟਾਂ ਨੂੰ ਸਹੀ ਸਿਖਲਾਈ, ਸਹੂਲਤਾਂ ਤੇ ਕੋਚਿੰਗ ਪ੍ਰਦਾਨ ਕਰੀਏ ਤੇ ਉਨ੍ਹਾਂ ਦੇ ਤਮਗ਼ਾ ਜਿੱਤਣ ਦੀ ਸੰਭਾਵਨਾ ਬਹੁਤ ਜ਼ਿਆਦਾ ਵਧ ਜਾਂਦੀ ਹੈ।
ਸੋਨੀ ਸਟੂਡੀਓ ਨਾਲ ਆਪਣੀ ਗੱਲਬਾਤ ਦੌਰਾਨ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਅਸੀਂ ਬੁਨਿਅਦੀ ਢਾਂਚੇ ਦਾ ਨਿਰਮਾਣ ਕਰ ਕੇ ‘ਖੇਲੋ ਇੰਡੀਆ ਯੁਵਾ ਖੇਡਾਂ’, ‘ਖੇਲੋ ਇੰਡੀਆ ਯੂਨੀਵਰਸਿਟੀ ਖੇਡ’ ਅਤੇ ‘ਖੇਲੋ ਇੰਡੀਆ ਸਕੂਲ ਗੇਮਜ਼’ ਜਿਹੇ ਖੇਡ ਮੁਕਾਬਲਿਆਂ ਦਾ ਆਯੋਜਨ ਕਰ ਕੇ ਖੇਡਾਂ ਦੇ ਵਿਕਾਸ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਦੇਸ਼ ਵਿੱਚ ਵੱਡੇ ਖੇਡ ਸਮਾਰੋਹ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਸਾਡਾ ਧਿਆਨ ਇੱਕ ਪਾਸੇ ਵਧੀਆ ਮਿਆਰੀ ਕੋਚ ਤਿਆਰ ਕਰਨ ’ਤੇ ਹੋਵੇਗਾ। ਅਤੇ ਅੰਤ ’ਚ ਐਥਲੀਟਾਂ ਨੂੰ ਰੋਜ਼ਗਾਰ ਦੇ ਮੌਕੇ ਦੇਣ ਨਾਲ ਉਨ੍ਹਾਂ ਨੂੰ ਖੇਡ ਨੂੰ ਕਰੀਅਰ ਵਜੋਂ ਅਪਨਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਬਾਅਦ ’ਚ ਪਤਵੰਤੇ ਸੱਜਣਾਂ ਨੇ ਆਯੋਜਨ ਸਥਾਨ ਉੱਤੇ ਉਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ਦਾ ਸਿੱਧਾ ਪ੍ਰਸਾਰਣ ਵੇਖਿਆ ਤੇ ਭਾਰਤੀ ਟੋਲੀ ਦੇ ਟੋਕੀਓ ਦੇ ਨੈਸ਼ਨਲ ਸਟੇਡੀਅਮ ’ਚ ਮਾਰਚ ਕਰਨ ਦੌਰਾਨ ਜ਼ੋਰਦਾਰ ਖ਼ੁਸ਼ੀਆਂ ਮਨਾਉਂਦਿਆਂ ਨਾਅਰੇ ਲਾਏ।
ਭਾਰਤ ਇਨ੍ਹਾਂ ਖੇਡਾਂ ’ਚ 18 ਖੇਡ ਮੁਕਾਬਲਿਆਂ ਵਿੱਚ 127 ਐਥਲੀਟਾਂ ਦਾ ਆਪਣਾ ਸਭ ਤੋਂ ਵੱਡਾ ਸਮੂਹ ਭੇਜ ਰਿਹਾ ਹੈ, ਜਿਸ ਵਿੱਚ 56 ਐਥਲੀਟਾਂ ਦੀ ਸਰਬਉੱਚ ਮਹਿਲਾ ਪ੍ਰਤੀਨਿਧਤਾ ਵੀ ਸ਼ਾਮਲ ਹੈ।
*******
ਐੱਨਬੀ/ਓਏ
(Release ID: 1738406)
Visitor Counter : 291