ਰੱਖਿਆ ਮੰਤਰਾਲਾ

ਭਾਰਤੀ ਹਵਾਈ ਸੈਨਾ ਹੜ੍ਹ ਰਾਹਤ ਆਪ੍ਰੇਸ਼ਨਜ਼ : ਰਤਨਾਗਿਰੀ

Posted On: 23 JUL 2021 4:18PM by PIB Chandigarh

22 ਜੁਲਾਈ 2021 ਨੂੰ ਕਰੀਬ ਦੁਪਹਿਰ ਡੇਢ ਵਜੇ ਭਾਰਤੀ ਹਵਾਈ ਸੈਨਾ ਨੂੰ ਮਹਾਰਾਸ਼ਟਰ ਦੇ ਰਤਨਾਗਿਰੀ ਜਿ਼ਲ੍ਹੇ ਦੇ ਚਿਪਲਨ ਤੇ ਖੇਦ ਕਸਬਿਆਂ ਤੋਂ ਹੜ੍ਹ ਰਾਹਤ ਆਪ੍ਰੇਸ਼ਨਜ਼ ਦੀ ਲੋੜ ਬਾਰੇ ਇੱਕ ਸੁਨੇਹਾ ਪ੍ਰਾਪਤ ਹੋਇਆ । ਜਦੋਂ ਮੌਸਮ ਠੀਕ ਹੋਇਆ ਤਾਂ ਇੱਕ ਐੱਮ ਆਈ — 17 (4) ਹੈਲੀਕਾਪਟਰ ਦੁਪਹਿਰ 3 ਵਜ ਕੇ 40 ਮਿੰਟ ਤੇ ਮੁੰਬਈ ਤੋਂ ਰਤਨਾਗਿਰੀ ਲਈ ਚੱਲ ਪਿਆ ਅਤੇ ਸ਼ਾਮ 5 ਵਜੇ ਰਤਨਾਗਿਰੀ ਪਹੁੰਚਿਆ । ਖਰਾਬ ਮੌਸਮ ਕਰਕੇ ਸ਼ਾਮ ਨੂੰ ਕੋਈ ਹੋਰ ਆਪ੍ਰੇਸ਼ਨ ਨਹੀਂ ਕੀਤਾ ਗਿਆ ।
ਰਤਨਾਗਿਰੀ ਵਿੱਚ ਤਾਇਨਾਤ ਹੈਲੀਕਾਪਟਰ ਨਾਲ ਅੱਜ ਆਪ੍ਰੇਸ਼ਨਜ਼ ਸ਼ੁਰੂ ਹੋ ਗਏ ਹਨ । ਇਸ ਦੇ ਨਾਲ ਹੀ ਇੱਕ ਹੋਰ ਹੈਲੀਕਾਪਟਰ ਮੁੰਬਈ ਤੋਂ ਰਤਨਾਗਿਰੀ ਲਈ ਉੱਡਿਆ ਹੈ । 10 ਕਰਮਚਾਰੀਆਂ ਦੀ ਇੱਕ ਐੱਨ ਡੀ ਆਰ ਐੱਫ ਟੀਮ ਤਕਰੀਬਨ 1 ਟਨ ਭਾਰ ਨਾਲ ਭਾਰਤੀ ਹਵਾਈ ਸੈਨਾ ਦੁਆਰਾ ਉਡਾਨ ਰਾਹੀਂ ਰਤਨਾਗਿਰੀ ਪਹੁੰਚਾਈ ਗਈ ਹੈ ।
ਅੱਜ  ਇੱਕ ਹੈਲੀਕਾਪਟਰ ਰਤਨਾਗਿਰੀ ਤੋਂ ਸਵੇਰੇ 11 ਵਜ ਕੇ 35 ਮਿੰਟ ਤੇ ਉੱਡਿਆ ਅਤੇ ਵਾਪਸ ਰਤਨਾਗਿਰੀ ਪਹੁੰਚਣ ਤੋਂ ਪਹਿਲਾਂ ਉਸ ਨੇ ਦੋ ਲੋਕਾਂ ਨੂੰ ਬਚਾਇਆ । ਭਾਰਤੀ ਹਵਾਈ ਸੈਨਾ ਨੇ ਹੜ੍ਹ ਰਾਹਤ ਆਪ੍ਰੇਸ਼ਨਜ਼ ਲਈ 2 ਐੱਮ ਆਈ — 17 ਵੀ 5 ਐੱਸ ਅਤੇ 2 ਐੱਮ ਆਈ — 17 ਐੱਸ ਨੂੰ ਵੀ ਤਾਇਨਾਤ ਕੀਤਾ ਹੈ ਅਤੇ ਇੱਕ ਹੋਰ ਹੈਲੀਕਾਪਟਰ ਪੁਨੇ ਵਿੱਚ ਕਿਸੇ ਵੀ ਆਪਾਤਕਾਲੀਨ ਲੋੜ ਲਈ ਤਿਆਰ ਖੜਾ ਹੈ ।



https://ci5.googleusercontent.com/proxy/oD1gFHR-ART9tBWVWDCLz5XA4Jbo2sDpzKRwp-8YZohcMQMzvqoIqxnzOxcUI4tQTHAj_3-fxFaSFurFX3iJjIyoTLyb-boTchxRP3nRS8ntyki1vfZiopZX248=s0-d-e1-ft#https://static.pib.gov.in/WriteReadData/userfiles/image/Photo(1)V4GT.jpeg  https://ci3.googleusercontent.com/proxy/hU8cTgRl5fHd3QkRpDmtcPiNKVhlQCVn5mNtbPZekusbOiJJFuCLFQDxyDEdUyJIxRTVe6FYvKRPbLz5r0IcDXRudhlyaD5BDKZITtSe-rh1oCFN41OchyA74Mg=s0-d-e1-ft#https://static.pib.gov.in/WriteReadData/userfiles/image/Photo(4)UG8L.jpeg 

*****************



ਏ ਬੀ ਬੀ / ਏ ਐੱਲ / ਏ ਐੱਸ



(Release ID: 1738220) Visitor Counter : 111