ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਕੱਲ੍ਹ ਨੈਸ਼ਨਲ ਸਟੇਡੀਅਮ ਵਿੱਚ ਉਦਘਾਟਨ ਸਮਾਰੋਹ ਦੇ ਦੌਰਾਨ ਭਾਰਤੀ ਐਥਲੀਟਾਂ ਦਾ ਉਤਸ਼ਾਹਵਰਧਨ ਕਰਨਗੇ

Posted On: 22 JUL 2021 8:59PM by PIB Chandigarh

ਮੁੱਖ ਗੱਲਾਂ:

ਸਾਡੇ ਐਥਲੀਟਾਂ ਨੂੰ ਪ੍ਰੋਤਸਾਹਨ ਦੇਣ ਲਈ ਦੇਸ਼ ਭਰ ਦੇ ਸਾਬਕਾ-ਐਥਲੀਟਾਂ ਅਤੇ ਹੋਰ ਮੰਨੇ-ਪ੍ਰਮੰਨੇ ਸਹਿਤ ਸਾਰੇ ਖੇਤਰਾਂ ਦੇ ਪ੍ਰਤਿਸ਼ਠਿਤ ਸ਼ਖਸੀਅਤ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ।

32ਵੇਂ ਸਮਰ ਓਲਪਿੰਕ ਦਾ ਸ਼ੁਭਾਰੰਭ ਕੱਲ੍ਹ ਟੋਕੀਓ ਵਿੱਚ ਹੋ ਰਿਹਾ ਹੈ, ਇਸ ਮੌਕ ‘ਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਤੋਂ ਉਦਘਾਟਨ ਸਮਾਰੋਹ ਨੂੰ ਦੇਖਣਗੇ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪਰਿਕਲਪਿਤ #Cheer4India ਅਭਿਯਾਨ ਦੇ ਇੱਕ ਅੰਗ ਦੇ ਰੂਪ ਵਿੱਚ ਸਾਡੇ ਐਥਲੀਟਾਂ ਨੂੰ ਪ੍ਰੋਤਸਾਹਨ ਦੇਣ ਲਈ ਦੇਸ਼ ਭਰ ਦੇ ਸਾਬਕਾ-ਐਥਲੀਟ ਅਤੇ ਹੋਰ ਮੰਨੇ-ਪ੍ਰਮੰਨੇ ਸ਼ਖਸੀਅਤਾਂ ਸਹਿਤ ਸਾਰੇ ਖੇਤਰਾਂ ਦੀ ਪ੍ਰਤਿਸ਼ਠਿਤ ਹਸਤੀਆਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ। ਇਸ ਪ੍ਰੋਗਰਾਮ ਵਿੱਚ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ, ਮੱਧ ਪ੍ਰਦੇਸ਼ ਦੀ ਖੇਡ ਮੰਤਰੀ ਯਸ਼ੋਧਰਾ ਰਾਜੇ ਸਿੰਧਿਆ, ਰਾਸ਼ਟਰੀ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਸਹਿਤ ਹੋਰ ਮੰਨੇ-ਪ੍ਰਮੰਨੇ ਦੀ ਵੀ ਸ਼ਾਮਿਲ ਹੋਣ ਦੀ ਉਮੀਦ ਹੈ।

ਭਾਰਤ ਨੇ ਇਸ ਓਲਪਿੰਕ ਵਿੱਚ 127 ਐਥਲੀਟਾਂ ਦਾ ਹੁਣ ਤੱਕ ਦਾ ਆਪਣਾ ਸਭ ਤੋਂ ਵੱਡਾ ਦਲ ਭੇਜਿਆ ਹੈ ਜਿਸ ਵਿੱਚ 56 ਐਥਲੀਟਾਂ ਦਾ ਸਭ ਤੋਂ ਵੱਧ ਮਹਿਲਾ ਪ੍ਰਤੀਨਿਧੀਤਵ ਵੀ ਸ਼ਾਮਿਲ ਹੈ।

 *******

ਐੱਨਬੀ/ਓਏ


(Release ID: 1738123)