ਰੱਖਿਆ ਮੰਤਰਾਲਾ

ਇੰਡੀਅਨ ਕੋਸਟ ਗਾਰਡ ਨੇ ਗੁਜਰਾਤ ਦੇ ਉਮਰਗਾਮ ਨੇੜੇ ਫਸੇ ਐਮਵੀ ਕੰਚਨ ਦੇ ਚਾਲਕ ਦਲ ਦੇ 12 ਮੈਂਬਰਾਂ ਨੂੰ ਬਚਾਇਆ

Posted On: 22 JUL 2021 11:31AM by PIB Chandigarh
  • ਐਮ ਵੀ ਕੰਚਨ ਖਰਾਬ ਮੌਸਮ ਵਿਚ ਬਿਜਲੀ ਨਾ ਆਉਣ ਕਾਰਨ ਫਸਿਆ ਹੋਇਆ ਹੈ।
  • ਆਈਸੀਜੀ ਦੇ ਐਮਵੀ ਹਰਮੀਜ਼ ਨੇ ਇੱਕ ਤੇਜ਼ ਕਾਰਵਾਈ ਵਿੱਚ ਸਾਰੇ 12 ਕਰੂ ਮੈਂਬਰਾਂ ਨੂੰ ਬਚਾਇਆ
  • ਸਹਾਇਤਾ ਲਈ ਹੋਰ ਆਈਸੀਜੀ ਜਹਾਜ਼ ਤਾਇਨਾਤ ਕੀਤੇ ਗਏ ਹਨ।

 

ਇੰਡੀਅਨ ਕੋਸਟ ਗਾਰਡ ਨੇ 21 ਜੁਲਾਈ 2021 ਨੂੰ ਗੁਜਰਾਤ ਦੇ ਉਮਰਗਾਮ ਵਿਖੇ ਫਸੇ ਮੋਟਰ ਵੇਸਲ

(ਐਮਵੀ) ਕੰਚਨ ਦੇ ਸਾਰੇ 12 ਚਾਲਕ ਦਲ ਦੇ ਮੈਂਬਰਾਂ ਨੂੰ ਬਚਾਇਆ ਹੈ ।  ਸਮੁੰਦਰੀ ਬਚਾਅ ਕੋਆਰਡੀਨੇਸ਼ਨ

ਸੈਂਟਰ (ਐਮਆਰਸੀਸੀ) ਮੁੰਬਈ ਨੂੰ 21 ਜੁਲਾਈ, 2021 ਦੀ ਦੁਪਹਿਰ ਨੂੰ ਡੀਜੀ ਕਮਿਉਨੀਕੇਸ਼ਨ ਸੈਂਟਰ, ਮੁੰਬਈ

ਦੁਆਰਾ ਸੂਚਿਤ ਕੀਤਾ ਗਿਆ ਸੀ ਕਿ ਐਮਵੀ ਕੰਚਨ ਤੇਲ ਦੀ ਗੰਦਗੀ ਕਾਰਨ ਫਸਿਆ ਹੋਇਆ ਸੀ ਜਿਸ ਦੇ

ਨਤੀਜੇ ਵਜੋਂ ਇੰਜਣ ਕੰਮ ਨਹੀਂ ਕਰ ਰਹੇ ਅਤੇ ਜਹਾਜ਼ ਵਿਚ ਕੋਈ ਬਿਜਲੀ ਸਪਲਾਈ ਨਹੀਂ ਹੈ

ਅਤੇ ਖਰਾਬ ਮੌਸਮ ਕਾਰਨ ਉਨ੍ਹਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਬਾਅਦ ਵਿਚ ਸ਼ਾਮ ਨੂੰ ਸਮੁੰਦਰੀ ਜਹਾਜ਼

ਦੇ ਕਪਤਾਨ ਨੇ ਦੱਸਿਆ ਕਿ ਐਮ ਵੀ ਕੰਚਨ ਸਟੀਲ ਕੋਇਲ ਨੂੰ ਮਾਲ ਵਜੋਂ ਲੈ ਕੇ ਆਇਆ ਸੀ। ਜਹਾਜ਼ ਲੰਗਰ

ਕੀਤਾ ਗਿਆ ਸੀ ਪਰ ਸਟਾਰਬੋਰਡ ਸੱਜੇ ਪਾਸੇ ਵੱਲ ਝੁਕਿਆ ਹੋਇਆ ਸੀ ।

 

ਐਮਆਰਸੀਸੀ ਮੁੰਬਈ ਨੇ ਤੁਰੰਤ ਇੰਟਰਨੈਸ਼ਨਲ ਸੇਫਟੀ ਨੈੱਟ (ਆਈਐਸਐਨ) ਨੂੰ ਸਰਗਰਮ ਕੀਤਾ ਅਤੇ

ਐਮਵੀ ਹਰਮੀਜ਼ ਨੂੰ ਤੁਰੰਤ ਫਸੇ ਜਹਾਜ਼ ਵੱਲ ਮੋੜ ਦਿੱਤਾ ਗਿਆI ਸਮੁੰਦਰ ਵਿਚ ਮੌਸਮ ਦੇ ਮਾੜੇ ਹਾਲਾਤਾਂ ਦਾ

ਸਾਹਮਣਾ ਕਰਦਿਆਂ, ਐਮਵੀ ਹਰਮੀਜ਼  ਨੇ ਰਾਤ ਵੇਲੇ ਇੱਕ ਤੇਜ਼ ਕਾਰਵਾਈ ਸ਼ੁਰੂ ਕੀਤੀ ਜਿਸ ਵਿੱਚ

ਐਮਵੀ ਕੰਚਨ ਦੇ ਸਾਰੇ 12 ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ।

 

 

 

ਐਮਰਜੈਂਸੀ ਟੌਇੰਗ ਵੈੱਸਲ (ਈਟੀਵੀ) ਵਾਟਰ ਲਿੱਲੀ ਨੂੰ ਵੀ ਡੀ ਜੀ ਸ਼ਿਪਿੰਗ, ਮੁੰਬਈ ਦੁਆਰਾ

ਫਸੇ ਜਹਾਜ਼ ਦੀ ਸਹਾਇਤਾ ਲਈ ਤਾਇਨਾਤ ਕੀਤਾ ਗਿਆ ਹੈ I ਇਸ ਤੋਂ ਇਲਾਵਾ, ਜਹਾਜ਼ ਦੇ ਕਪਤਾਨ

ਦੁਆਰਾ ਸਮੁੰਦਰੀ ਜ਼ਹਾਜ਼ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ  ਦੋ ਹੋਰ

ਆਈਸੀਜੀ ਜਹਾਜ਼ ਤਾਇਨਾਤ ਕੀਤੇ ਗਏ ਹਨ।

 

**********

ਏਬੀਬੀ / ਨੰਪੀ / ਕੇਏ / ਡੀਕੇ / ਸੈਵੀ(Release ID: 1737844) Visitor Counter : 30