ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰਾਲੇ ਨੇ ਟੋਕਿਓ ਓਲੰਪਿਕ ਦੀਆਂ ਤਿਆਰੀਆਂ ਲਈ ਭਾਰਤੀ ਖਿਡਾਰੀਆਂ ਨੂੰ ਵਿਸ਼ੇਸ਼ ਸਹਾਇਤਾ ਦਿੱਤੀ: ਕੇਂਦਰੀ ਖੇਡ ਮੰਤਰੀ

Posted On: 19 JUL 2021 4:49PM by PIB Chandigarh

ਭਾਰਤੀ ਖਿਡਾਰੀ ਅਤੇ ਟੀਮਾਂ ਟੋਕਿਓ ਓਲੰਪਿਕ 2020 ਦੀਆਂ 18 ਖੇਡਾਂ ਵਿੱਚ ਹਿੱਸਾ ਲੈਣਗੀਆਂ ਜਿਵੇਂ ਕਿ ਤੀਰਅੰਦਾਜ਼ੀ, ਅਥਲੈਟਿਕਸ, ਬਾਕਸਿੰਗ, ਬੈਡਮਿੰਟਨ, ਘੋੜਸਵਾਰੀ, ਫੈਂਸਿੰਗ, ਗੋਲਫ, ਜਿਮਨਾਸਟਿਕਸ, ਹਾਕੀ, ਜੂਡੋ, ਰੋਇੰਗ, ਸ਼ੂਟਿੰਗ, ਸੈਲਿੰਗ, ਤੈਰਾਕੀ, ਟੇਬਲ ਟੈਨਿਸ, ਟੈਨਿਸ, ਵੇਟਲਿਫਟਿੰਗ ਅਤੇ ਕੁਸ਼ਤੀ। ਸਰਕਾਰ ਨੇ ਭਾਰਤੀ ਅਥਲੀਟਾਂ/ਟੀਮਾਂ ਨੂੰ ਉਨ੍ਹਾਂ ਦੀ ਸਿਖਲਾਈ, ਵਿਦੇਸ਼ੀ ਐਕਸਪੋਜਰਾਂ ਅਤੇ ਮੁਕਾਬਲਿਆਂ ਲਈ ਨਿਰੰਤਰ ਸਹਾਇਤਾ ਦਿੱਤੀ ਹੈ ਤਾਂ ਜੋ ਓਲੰਪਿਕ ਵਿੱਚ ਹਿੱਸਾ ਲੈਣ ਲਈ ਵੱਧ ਤੋਂ ਵੱਧ ਕੋਟਾ ਪ੍ਰਾਪਤ ਕਰ ਸਕਣ ਅਤੇ ਮੈਡਲ ਜਿੱਤਣ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਕੀਤਾ ਜਾ ਸਕੇ। ਚੁਣੇ ਗਏ ਅਥਲੀਟਾਂ ਨੂੰ ਰਾਸ਼ਟਰੀ ਖੇਡ ਫੈਡਰੇਸ਼ਨਾਂ ਅਤੇ ਰਾਸ਼ਟਰੀ ਖੇਡ ਵਿਕਾਸ ਫੰਡ ਦੀ ਸਹਾਇਤਾ ਦੀ ਯੋਜਨਾ ਤੋਂ ਫੰਡਿੰਗ ਦੇ ਨਾਲ ਉਨ੍ਹਾਂ ਦੀ ਅਨੁਕੂਲਿਤ ਸਿਖਲਾਈ ਅਤੇ ਪ੍ਰਤੀਯੋਗੀ ਐਕਸਪੋਜਰਾਂ ਲਈ ਸਮਰਥਨ ਪ੍ਰਾਪਤ ਕੀਤਾ ਗਿਆ ਹੈ। ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਵਿੱਚ ਸ਼ਾਮਲ ਅਥਲੀਟਾਂ ਨੂੰ ਜੇਬ ਭੱਤਾ (ਓਪੀਏ) ਤੋਂ ਬਾਹਰੀ 50,000/ ਰੁਪਏ ਪ੍ਰਤੀ ਮਹੀਨਾ ਦਿੱਤਾ ਗਿਆ ਹੈ।

ਮਹਾਮਾਰੀ ਦੇ ਸਮੇਂ ਦੌਰਾਨ ਅਥਲੀਟਾਂ ਨੂੰ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਖੇਤਰੀ ਕੇਂਦਰਾਂ, ਰਾਜ ਸਰਕਾਰਾਂ, ਗੈਰ ਸਰਕਾਰੀ ਸੰਗਠਨਾਂ ਨੇ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਸਿਖਲਾਈ ਅਤੇ ਅਭਿਆਸ ਨੂੰ ਕਾਇਮ ਰੱਖਣ ਦੀ ਸਹਾਇਤਾ ਲਈ ਲੋੜੀਂਦੇ ਖੇਡ ਉਪਕਰਣ ਜਿਵੇਂ ਕਿ (ਬਾਰਬੇਲ ਰੋਡਜ਼, ਵਜ਼ਨ, ਕਸਰਤ ਸਾਈਕਲ ਆਦਿ), ਏਅਰ ਪੈਲੇਟਸ, ਨਿਸ਼ਾਨਾ ਪ੍ਰਣਾਲੀ ਪ੍ਰਦਾਨ ਕਰਕੇ ਸਹਾਇਤਾ ਕੀਤੀ ਗਈ ਹੈ।

ਸਰਕਾਰ ਨੂੰ ਭਰੋਸਾ ਹੈ ਅਤੇ ਉਮੀਦ ਹੈ ਕਿ ਭਾਰਤੀ ਖਿਡਾਰੀ ਆਪਣੀ ਵਧੀਆ ਕਾਰਗੁਜ਼ਾਰੀ ਦਿਖਾਉਣਗੇ ਅਤੇ ਦੇਸ਼ ਨੂੰ ਮਾਣ ਦਿਵਾਉਣਗੇ, ਕਿਉਂਕਿ ਭਾਰਤ ਸਰਕਾਰ, ਭਾਰਤੀ ਓਲੰਪਿਕ ਐਸੋਸੀਏਸ਼ਨ ਅਤੇ ਨੈਸ਼ਨਲ ਸਪੋਰਟਸ ਫੈਡਰੇਸ਼ਨਾਂ ਨੇ ਅਥਲੀਟਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਹੈ।

ਇਹ ਜਾਣਕਾਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।                                                                                               

*****

ਐਨ ਬੀ / ਓ ਏ 



(Release ID: 1737018) Visitor Counter : 114