ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਰੱਖਿਆ ਰਾਜ ਮੰਤਰੀ ਨੂੰ ਸਿਕੰਦਰਾਬਾਦ ਛਾਉਣੀ ਖੇਤਰ ਵਿੱਚ ਬੰਦ ਸੜਕਾਂ ਦਾ ਨਿਰੀਖਣ ਕਰਨ ਦਾ ਸੁਝਾਅ ਦਿੱਤਾ
Posted On:
18 JUL 2021 5:57PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕੇਂਦਰੀ ਰੱਖਿਆ ਰਾਜ ਮੰਤਰੀ ਸ਼੍ਰੀ ਅਜੈ ਭੱਟ ਨੂੰ ਸਿਕੰਦਰਬਾਦ ਛਾਉਣੀ ਖੇਤਰ ਦੇ ਆਸਪਾਸ ਦੀਆਂ ਕਾਲੋਨੀਆਂ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਹੋ ਰਹੀ ਕਠਿਨਾਈ ਨੂੰ ਦੇਖਦੇ ਹੋਏ, ਜਨਤਕ ਸੜਕਾਂ ਨੂੰ ਬੰਦ ਕਰਨ ਦੇ ਮਾਮਲੇ ਦੀ ਪੜਤਾਲ ਕਰਨ ਦੀ ਸਲਾਹ ਦਿੱਤੀ।
ਸ਼੍ਰੀ ਨਾਇਡੂ ਨੇ ਇਸ ਮੁੱਦੇ ਦਾ ਜ਼ਿਕਰ ਉਸ ਸਮੇਂ ਕੀਤਾ ਜਦੋਂ ਨਵ ਨਿਯੁਕਤ ਮੰਤਰੀ ਨੇ ਅੱਜ ਉਪ ਰਾਸ਼ਟਰਪਤੀ ਨਿਵਾਸ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮੰਤਰੀ ਨੂੰ ਜਨਤਕ ਸੜਕਾਂ ਨੂੰ ਬੰਦ ਕਰਨ ਦੇ ਮਾਮਲੇ ਨੂੰ ਵਿਸਤਾਰ ਨਾਲ ਦੇਖਣ ਅਤੇ ਲੋਕਾਂ ਨੂੰ ਹੋਣ ਵਾਲੀ ਕਠਿਨਾਈ ਨੂੰ ਘੱਟ ਕਰਨ ਦੇ ਲਈ ਕਦਮ ਉਠਾਉਣ ਦਾ ਸੁਝਾਅ ਦਿੱਤਾ।
ਮੁਲਾਕਾਤ ਦੇ ਦੌਰਾਨ ਇਸ ਮਾਮਲੇ ਨੂੰ ਲੈ ਕੇ ਸ਼੍ਰੀ ਨਾਇਡੂ ਨੇ ਤੇਲੰਗਾਨਾ ਸਰਕਾਰ ਦੁਆਰਾ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ ਹਾਲ ਹੀ ਵਿੱਚ ਲਿਖੇ ਗਏ ਇੱਕ ਪੱਤਰ ਦਾ ਵੀ ਜ਼ਿਕਰ ਕੀਤਾ।
ਮੰਤਰੀ ਨੇ ਉਪ ਰਾਸ਼ਟਰਪਤੀ ਨੂੰ ਮਾਮਲੇ ਦੀ ਪੜਤਾਲ ਕਰਨ ਅਤੇ ਲੋਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ।
*****
ਐੱਮਐੱਸ/ ਆਰਕੇ/ ਡੀਪੀ
(Release ID: 1736649)
Visitor Counter : 152