ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਖਗੋਲਸ਼ਾਸਤਰੀਆਂ ਨੇ ਦਿਖਾਈ ਦੇਣ ਅਤੇ ਫਿਰ ਗਾਇਬ ਹੋ ਜਾਣ ਵਾਲੇ ਤਾਰਿਆਂ ਦੇ ਇੱਕ ਸਮੂਹ ਦਾ ਪਤਾ ਲਗਾਇਆ

Posted On: 16 JUL 2021 1:12PM by PIB Chandigarh

ਖਗੋਲਸ਼ਾਸਤਰੀਆਂ ਦੇ ਇੱਕ ਅੰਤਰਰਾਸ਼ਟਰੀ ਸਮੂਹ ਨੇ ਵਸਤੂਆਂ ਵਰਗੇ ਦਿਖਣ ਵਾਲੇ 9 ਤਾਰਿਆਂ ਦੀ ਇੱਕ ਵਚਿੱਤਰ ਘਟਨਾ ਦਾ ਪਤਾ ਲਗਾਇਆ ਹੈ ਜੋ ਇੱਕ ਫੋਟੋਗ੍ਰਾਫਿਕ ਪਲੇਟ ਵਿੱਚ ਅੱਧੇ ਘੰਟੇ ਦੇ ਅੰਦਰ ਇੱਕ ਛੋਟੇ ਖੇਤਰ ਵਿੱਚ ਦਿਖੇ ਅਤੇ ਫਿਰ ਗਾਇਬ ਹੋ ਗਏ।

 

ਦੁਨੀਆ ਭਰ ਦੇ ਖਗੋਲਸ਼ਾਸਤਰੀਆਂ ਦਾ ਇੱਕ ਸਮੂਹ ਰਾਤ ਵਿੱਚ ਆਸਮਾਨ ਦੀਆਂ ਪੁਰਾਣੀਆਂ ਤਸਵੀਰਾਂ ਦੀ ਨਵੀਆਂ ਆਧੁਨਿਕ ਤਸਵੀਰਾਂ ਨਾਲ ਤੁਲਨਾ ਕਰਕੇ ਗਾਇਬ ਹੋ ਜਾਣ ਅਤੇ ਦਿਖਣ ਵਾਲੀਆਂ ਖਗੋਲੀ ਵਸਤੂਆਂ ਨੂੰ ਟਰੈਕ ਕਰਦਾ ਹੈ। ਇਸ ਨੂੰ ਇੱਕ ਗੈਰ ਕੁਦਰਤੀ ਘਟਨਾ ਦੇ ਰੂਪ ਵਿੱਚ ਦਰਜ ਕਰਦੇ ਹਨ ਅਤੇ ਬ੍ਰਹਿਮੰਡ ਵਿੱਚ ਤਬਦੀਲੀਆਂ ਨੂੰ ਰਿਕਾਰਡ ਕਰਨ ਲਈ ਅਜਿਹੀਆਂ ਘਟਨਾਵਾਂ ਦੀ ਗਹਿਰੀ ਜਾਂਚ ਕਰਦੇ ਹਨ।

 

ਸਵੀਡਨ, ਸਪੇਨ, ਅਮਰੀਕਾ, ਯੂਕ੍ਰੇਨ ਅਤੇ ਭਾਰਤ ਦੇ ਏਰੀਅਸ ਦੇ ਵਿਗਿਆਨਕ ਡਾ. ਆਲੋਕ ਸੀ. ਗੁਪਤਾ ਨੇ ਫੋਟੋਗ੍ਰਾਫੀ ਦੇ ਸ਼ੁਰੂਆਤੀ ਰੂਪ ਦੀ ਜਾਂਚ ਕੀਤੀ ਜਿਸ ਵਿੱਚ 12 ਅਪ੍ਰੈਲ 1950 ਤੋਂ ਰਾਤ ਦੇ ਆਸਮਾਨ ਦੇ ਚਿੱਤਰ ਲੈਣ ਲਈ ਗਲਾਸ ਪਲੇਟ ਦਾ ਉਪਯੋਗ ਕੀਤਾ ਗਿਆ ਸੀ ਅਤੇ ਜਿਸ ਨੂੰ ਅਮਰੀਕਾ ਦੇ ਕੈਲੀਫੋਰਨੀਆ ਦੇ ਪਾਲੋਮਰ ਵੈਧਸ਼ਾਲਾ ਵਿੱਚ ਐਕਸਪੋਜ਼ ਕੀਤਾ ਗਿਆ ਸੀ ਅਤੇ ਇਨ੍ਹਾਂ ਛਿਣ ਭਰ ਦੇ ਤਾਰਿਆਂ ਦਾ ਪਤਾ ਲਗਾਇਆ ਗਿਆ ਜੋ ਅੱਧੇ ਘੰਟੇ ਦੇ ਬਾਅਦ ਤਸਵੀਰਾਂ ਵਿੱਚ ਨਹੀਂ ਪਾਏ ਗਏ ਅਤੇ ਉਦੋਂ ਤੋਂ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਿਆ। ਖਗੋਲਸ਼ਾਸਤਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਹੀ ਸਮੇਂ ਵਿੱਚ ਅਜਿਹੀਆਂ ਵਸਤੂਆਂ ਦੇ ਇੱਕ ਸਮੂਹ ਦੇ ਦਿਖਣ ਅਤੇ ਫਿਰ ਗਾਇਬ ਹੋ ਜਾਣ ਦਾ ਪਤਾ ਲਗਾਇਆ ਗਿਆ ਹੈ।

 

ਖਗੋਲਸ਼ਾਸਤਰੀਆਂ ਨੇ ਗ੍ਰੈਵੀਟੇਸ਼ਨਲ ਲੈਂਸਿੰਗ, ਫਾਸਟ ਵੀਡਿਓ ਬ੍ਰਸਟ, ਜਾਂ ਅਜਿਹਾ ਕੋਈ ਪਰਿਵਰਤਨਸ਼ੀਲ ਤਾਰਾ ਜੋ ਆਸਮਾਨ ਵਿੱਚ ਤੇਜ਼ ਤਬਦੀਲੀਆਂ ਦੇ ਇਸ ਕਲੱਸਟਰ ਲਈ ਜ਼ਿੰਮੇਵਾਰ ਹੋਵੇ, ਜਿਵੇਂ ਇੱਕ ਸੁਸਥਾਪਿਤ ਐਸਟਰੋਫਿਜ਼ੀਕਲ ਘਟਨਾ ਦਾ ਕੋਈ ਸਪੱਸ਼ਟੀਕਰਨ ਨਹੀਂ ਪਾਇਆ ਹੈ।

 

ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੇ ਇੱਕ ਖੁਦਮੁਖਤਿਆਰ ਸੰਸਥਾਨ ਆਰੀਆਭੱਟ ਰਿਸਰਚ ਇੰਸਟੀਚਿਊਟ ਆਫ ਆਬਜ਼ਰਵੇਸ਼ਨਲ ਸਾਇੰਸੇਜ (ਏਰਿਜ), ਨੈਨੀਤਾਲ ਦੇ ਵਿਗਿਆਨਕ ਡਾ. ਆਲੋਕ ਸੀ. ਗੁਪਤਾ ਨੇ ਇਸ ਅਧਿਐਨ ਵਿੱਚ ਭਾਗ ਲਿਆ ਜਿਸ ਨੂੰ ਹਾਲ ਹੀ ਵਿੱਚ ਨੇਚਰ ਦੀ ‘ਸਾਇੰਸਟਿਫਿਕ ਰਿਪੋਰਟਸ’ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਸਵੀਡਨ ਦੇ ਸਟਾਕਹੋਮ ਦੇ ਨੋਰਡਿਕ ਇੰਸਟੀਚਿਊਟ ਆਫ ਥੈਯਰੋਟਿਕਲ ਫਿਜ਼ਿਕਸ ਦੇ ਡਾ. ਬਿਯਟ੍ਰੀਜ ਵਿਲਾਰੋਐੱਲ ਅਤੇ ਸਪੇਨ ਦੇ ਇੰਸਟੀਚਿਊਟ ਡੀ ਐਸਟਰੋਫਿਜਿਕਾ ਡੀ ਕੈਨਿਰਿਯਾਸ ਨੇ ਡੀਪ ਸੈਕਿੰਗ ਇਪੋਕ ਆਬਜ਼ਰਵੇਸ਼ਨ ਕਰਨ ਲਈ ਸਪੇਨ ਦੇ ਕੇਨੇਟਰੀ ਦੀਪ ਵਿੱਚ 10.4ਐੱਮ ਗ੍ਰੈਨ ਟੈਲੀਸਕੋਪੀਓ ਕੈਨਿਕਿਰਯਾਸ (ਦੁਨੀਆ ਦਾ ਸਭ ਤੋਂ ਵੱਡਾ ਆਪਟੀਕਲ ਟੈਲੀਸਕੋਪ) ਦਾ ਉਪਯੋਗ ਕੀਤਾ। ਟੀਮ ਨੂੰ ਉਮੀਦ ਸੀ ਕਿ ਉਹ ਪਲੇਟ ’ਤੇ ਦਿਖਣ ਅਤੇ ਗਾਇਬ ਹੋ ਜਾਣ ਵਾਲੇ ਹਰੇਕ ਆਬਜੈਕਟ ਦੀ ਪੌਜੀਸ਼ਨ ’ਤੇ ਇੱਕ ਕਾਊਂਟਰਪਾਰਟ ਯਾਨੀ ਬਰਾਬਰ ਪਾਵਾਂਗੇ। ਇਹ ਬਰਾਬਰ ਦੇਖੇ ਗਏ ਜ਼ਰੂਰੀ ਨਹੀਂ ਕਿ ਉਨ੍ਹਾਂ ਅਜੀਬ ਵਸਤੂਆਂ ਤੋਂ ਭੌਤਿਕ ਰੂਪ ਨਾਲ ਜੁੜੇ ਹੀ ਹੋਣ।

 

ਵਿਗਿਆਨਕ ਅਜੇ ਵੀ ਉਨ੍ਹਾਂ ਵਚਿੱਤਰ ਪਲ ਭਰ ਦੇ ਤਾਰਿਆਂ ਨੂੰ ਦੇਖੇ ਜਾਣ ਦੇ ਪਿੱਛੇ ਦੇ ਕਾਰਨਾਂ ਦੀ ਤਲਾਸ਼ ਕਰ ਰਹੇ ਹਨ ਅਤੇ ਉਹ ਅਜੇ ਵੀ ਨਿਸ਼ਚਤ ਨਹੀਂ ਹਨ ਕਿ ਉਨ੍ਹਾਂ ਦੇ ਦਿਖਣ ਅਤੇ ਗਾਇਬ ਹੋ ਜਾਣ ਦੀ ਕੀ ਵਜ੍ਹਾ ਸੀ। ਡਾ. ਆਲੋਕ ਸੀ. ਗੁਪਤਾ ਨੇ ਕਿਹਾ, ‘ਜੋ ਇੱਕ ਮਾਤਰ ਚੀਜ਼ ਅਸੀਂ ਨਿਸ਼ਚਿਤ ਤੌਰ ’ਤੇ ਕਹਿ ਸਕਦੇ ਹਾਂ, ਉਹ ਇਹ ਹੈ ਕਿ ਇਨ੍ਹਾਂ ਤਸਵੀਰਾਂ ਵਿੱਚ ਤਾਰਿਆਂ ਵਰਗੀਆਂ ਵਸਤੂਆਂ ਸ਼ਾਮਲ ਹਨ ਜਿਨ੍ਹਾਂ ਨੂੰ ਉੱਥੇ ਨਹੀਂ ਹੋਣਾ ਚਾਹੀਦਾ। ਅਸੀਂ ਨਹੀਂ ਜਾਣਦੇ ਕਿ ਉਹ ਉੱਥੇ ਕਿਉਂ ਹਨ।’

 

ਖਗੋਲਸ਼ਾਸਤਰੀ ਉਸ ਸੰਭਾਵਨਾ ਦੀ ਜਾਂਚ ਕਰ ਰਹੇ ਹਨ ਕਿ ਕੀ ਫੋਟੋਗ੍ਰਾਫਿਕ ਪਲੇਟ ਰੇਡਿਓਐਕਟਿਵ ਪਾਰਟੀਕਲਜ਼ ਤੋਂ ਦੂਸ਼ਿਤ ਸੀ, ਜਿਸ ਦੀ ਵਜ੍ਹਾ ਨਾਲ ਪਲੇਟ ’ਤੇ ਤਾਰਿਆਂ ਦਾ ਭਰਮ ਹੋਇਆ, ਪਰ ਜੇਕਰ ਇਹ ਸੰਖੇਪ ਜਾਣਕਾਰੀ ਸਹੀ ਸਾਬਤ ਹੋਈ ਤਾਂ ਇੱਕ ਹੋਰ ਵਿਕਲਪ ਇਹ ਹੋਵੇਗਾ ਕਿ ਇਹ ਪਹਿਲਾ ਮਨੁੱਖੀ ਉਪਗ੍ਰਹਿ ਲਾਂਚ ਹੋਣ ਤੋਂ ਕਈ ਸਾਲ ਪਹਿਲਾਂ ਪ੍ਰਿਥਵੀ ਚਾਰੇ ਪਾਸਿਆਂ ਤੋਂ ਪਥ ਵਿੱਚ ਪ੍ਰਤੀਬਿੰਬਤ, ਗੈਰ ਕੁਦਰਤੀ ਵਸਤੂਆਂ ਦੇ ਸੌਰ ਪ੍ਰਤੀਬਿੰਬ ਹਨ।

 

ਸੈਂਚੁਰੀ ਆਫ ਆਬਜ਼ਰਵੇਸ਼ਨ (ਵਾਸਕੋ) ਦੌਰਾਨ ਗਾਇਬ ਅਤੇ ਦਿਖਣ ਵਾਲੇ ਸਰੋਤਾਂ ਦੇ ਸਹਿਯੋਗ ਨਾਲ ਜੁੜੇ ਇਨ੍ਹਾਂ ਖਗੋਲਸ਼ਾਸਤਰੀਆਂ ਨੇ ਅਜੇ ਵੀ ‘ਇਕੱਠੇ 9 ਟ੍ਰਾਂਜ਼ੀਏਂਟਸ ਤਾਰਿਆਂ’ ਦੇ ਦਿਖਣ ਦੇ ਮੂਲ ਕਾਰਨ ਨੂੰ ਨਹੀਂ ਸੁਲਝਾਇਆ ਹੈ। ਉਹ ਹੁਣ ਏਲੀਅਨਜ਼ ਨੂੰ ਪਾਉਣ ਦੀ ਉਮੀਦ ਵਿੱਚ 1950 ਦੇ ਦਹਾਕੇ ਦੇ ਇਸ ਡਿਜੀਟਾਈਜ਼ ਡੇਟਾ ਵਿੱਚ ਸੌਰ ਪ੍ਰਤੀਬਿੰਬਾਂ ਦੀ ਹੋਰ ਜ਼ਿਆਦਾ ਮੌਜੂਦਗੀ ਦੇਖਣ ਲਈ ਉਤਸੁਕ ਹਨ।

 

ਪ੍ਰਕਾਸ਼ਕ ਲਿੰਕ:

 https://www.nature.com/articles/s41598-021-92162-7

ਹੋਰ ਜ਼ਿਆਦਾ ਵਿਵਰਣ ਲਈ ਡਾ. ਆਲੋਕ ਚੰਦਰ ਗੁਪਤਾ (ਵਿਗਿਆਨਕ-ਐੱਫ) (+91-7895966668, alok@aries.res.in ) ਨਾਲ ਸੰਪਰਕ ਕੀਤਾ; ਜਾ ਸਕਦਾ ਹੈ।

https://static.pib.gov.in/WriteReadData/userfiles/image/image001RX5X.jpg

************

ਐੱਸਐੱਸ/ਆਰਕੇਪੀ


(Release ID: 1736239) Visitor Counter : 235