ਪ੍ਰਧਾਨ ਮੰਤਰੀ ਦਫਤਰ

ਵਰਲਡ ਯੂਥ ਸਕਿੱਲਸ ਡੇ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 15 JUL 2021 11:44AM by PIB Chandigarh

ਨਮਸਕਾਰ।

ਵਿਸ਼ਵ ਯੁਵਾ ਕੌਸ਼ਲ ਦਿਵਸ ’ਤੇ ਸਾਰੇ ਯੁਵਾ ਸਾਥੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ! ਦੂਸਰੀ ਵਾਰ ਹੈ ਜਦੋਂ ਕੋਰੋਨਾ ਮਹਾਮਾਰੀ ਦੇ ਦਰਮਿਆਨ ਅਸੀਂ ਇਹ ਦਿਵਸ ਮਨਾ ਰਹੇ ਹਾਂ।

ਇਸ ਵੈਸ਼ਵਿਕ ਮਹਾਮਾਰੀ ਦੀਆਂ ਚੁਣੌਤੀਆਂ ਨੇ World Youth Skill Day ਦੀ ਅਹਿਮੀਅਤ ਨੂੰ ਕਈ ਗੁਣਾ ਵਧਾ ਦਿੱਤਾ ਹੈ। ਇੱਕ ਹੋਰ ਗੱਲ ਜੋ ਮਹੱਤਵਪੂਰਨ ਹੈ, ਉਹ ਇਹ ਕਿ ਅਸੀਂ ਇਸ ਸਮੇਂ ਆਪਣੀ ਆਜ਼ਾਦੀ ਦੇ 75 ਵਰ੍ਹੇ ਦਾ ਪੁਰਬ ਮਨਾ ਰਹੇ ਹਾਂ। 21ਵੀਂ ਸਦੀ ਵਿੱਚ ਪੈਦਾ ਹੋਏ ਅੱਜ ਦੇ ਯੁਵਾ, ਭਾਰਤ ਦੀ ਵਿਕਾਸ ਯਾਤਰਾ ਨੂੰ ਆਜ਼ਾਦੀ ਦੇ 100 ਵਰ੍ਹੇ ਤੱਕ ਅੱਗੇ ਵਧਾਉਣ ਵਾਲੇ ਹਨ। 

ਇਸ ਲਈ ਨਵੀਂ ਪੀੜ੍ਹੀ ਦੇ ਨੌਜਵਾਨਾਂ ਦਾ skill development, ਇੱਕ ਰਾਸ਼ਟਰੀ ਜ਼ਰੂਰਤ ਹੈ, ਆਤਮਨਿਰਭਰ ਭਾਰਤ ਦਾ ਬਹੁਤ ਬੜਾ ਅਧਾਰ ਹੈ। ਬੀਤੇ 6 ਵਰ੍ਹਿਆਂ ਵਿੱਚ ਜੋ ਅਧਾਰ ਬਣਿਆ, ਜੋ ਨਵੇਂ ਸੰਸਥਾਨ ਬਣੇ, ਉਸ ਦੀ ਪੂਰੀ ਤਾਕਤ ਜੋੜ ਕੇ ਅਸੀਂ ਨਵੇਂ ਸਿਰੇ ਤੋਂ Skill India Mission ਨੂੰ ਗਤੀ ਦੇਣੀ ਹੀ ਹੈ।

ਸਾਥੀਓ, 

ਜਦੋਂ ਕੋਈ ਸਮਾਜ Skill ਨੂੰ ਮਹੱਤਵ ਦਿੰਦਾ ਹੈ ਤਾਂ ਸਮਾਜ ਦੀ 'Up-Skilling' ਵੀ ਹੁੰਦੀ ਹੈ, ਉੱਨਤੀ ਵੀ ਹੁੰਦੀ ਹੈ। ਦੁਨੀਆ ਇਸ ਗੱਲ ਨੂੰ ਬਖੂਬੀ ਜਾਣਦੀ ਵੀ ਹੈ। ਲੇਕਿਨ ਭਾਰਤ ਦੀ ਸੋਚ ਇਸ ਤੋਂ ਵੀ ਦੋ ਕਦਮ ਅੱਗੇ ਦੀ ਰਹੀ ਹੈ। ਸਾਡੇ ਪੂਰਵਜਾਂ ਨੇ Skills ਨੂੰ ਮਹੱਤਵ ਦੇਣ ਦੇ ਨਾਲ ਹੀ ਉਨ੍ਹਾਂ ਨੇ ਇਸ ਨੂੰ celebrate ਕੀਤਾ, Skills ਨੂੰ ਸਮਾਜ ਦੇ ਉੱਲਾਸ ਦਾ ਹਿੱਸਾ ਬਣਾ ਦਿੱਤਾ। ਤੁਸੀਂ ਦੇਖੋ, ਅਸੀਂ ਵਿਜੈਦਸ਼ਮੀ  ਨੂੰ ਸ਼ਸਤਰ ਪੂਜਾ ਕਰਦੇ ਹਾਂ। 

ਅਕਸ਼ੈ ਤ੍ਰਿਤੀਆ (ਅਖੈ ਤੀਜ) ਨੂੰ ਕਿਸਾਨ ਫਸਲ ਦੀ, ਖੇਤੀਬਾੜੀ ਯੰਤਰਾਂ ਦੀ ਪੂਜਾ ਕਰਦੇ ਹਨ। ਭਗਵਾਨ ਵਿਸ਼ਵਕਰਮਾ ਦੀ ਪੂਜਾ ਤਾਂ ਸਾਡੇ ਦੇਸ਼ ਵਿੱਚ ਹਰ Skill, ਹਰ ਸ਼ਿਲਪ ਨਾਲ ਜੁੜੇ ਲੋਕਾਂ ਦੇ ਲਈ ਬਹੁਤ ਬੜਾ ਪੁਰਬ ਰਿਹਾ ਹੈ। ਸਾਡੇ ਇੱਥੇ ਸ਼ਾਸਤਰਾਂ ਵਿੱਚ ਨਿਰਦੇਸ਼ ਦਿੱਤਾ ਗਿਆ ਹੈ-

ਵਿਵਾਹਦਿਸ਼ੁ ਯਗਯਸ਼ੁ, ਗ੍ਰਿਹ ਆਰਾਮ ਵਿਧਾਯਕੇ। (विवाहदिषु यज्ञषु, गृह आराम विधायके।)

ਸਰਵ ਕਰਮਸੁ ਸੰਪੂਜਯੋ, ਵਿਸ਼ਵਕਰਮਾ ਇਤਿ ਸ਼ਰੁਤਮ੍।। (सर्व कर्मसु सम्पूज्यो, विश्वकर्मा इति श्रुतम्॥)

ਅਰਥਾਤ ਵਿਵਾਹ ਹੋਵੇ, ਗ੍ਰਹਿ ਪ੍ਰਵੇਸ਼ ਹੋਵੇ, ਜਾਂ ਕੋਈ ਹੋਰ ਯਗ (ਪੂਜਾ) ਕਾਰਜ ਸਮਾਜਿਕ ਕਾਰਜ ਹੋਵੇ, ਇਸ ਵਿੱਚ ਭਗਵਾਨ ਵਿਸ਼ਵਕਰਮਾ ਦੀ ਪੂਜਾ, ਉਨ੍ਹਾਂ ਦਾ ਸਨਮਾਨ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ। ਵਿਸ਼ਵਕਰਮਾ ਦੀ ਪੂਜਾ ਯਾਨੀ ਸਮਾਜਿਕ ਜੀਵਨ ਵਿੱਚ ਅਲੱਗ-ਅਲੱਗ ਰਚਨਾਤਮਕ ਕਾਰਜ ਕਰਨ ਵਾਲੇ ਸਾਡੇ ਵਿਸ਼ਵਕਰਮਾਵਾਂ ਦਾ ਸਨਮਾਨ, Skill ਦਾ ਸਨਮਾਨ। 

ਲੱਕੜੀ ਦੇ ਕਾਰੀਗਰ, ਮੈਟਲਸ ਦਾ ਕੰਮ ਕਰਨ ਵਾਲੇ, ਸਫ਼ਾਈ ਕਰਮੀ, ਬਗੀਚੇ ਦੀ ਸੁੰਦਰਤਾ ਵਧਾਉਣ ਵਾਲੇ ਮਾਲੀ, ਮਿੱਟੀ ਦੇ ਬਰਤਨ ਬਣਾਉਣ ਵਾਲੇ ਕੁਮਹਾਰ (ਘੁਮਿਆਰ), ਹੱਥ ਨਾਲ ਕੱਪੜਾ ਬੁਣਨ ਵਾਲੇ ਬੁਣਕਰ ਸਾਥੀ, ਅਜਿਹੇ ਕਿਤਨੇ ਹੀ ਲੋਕ ਹਨ ਜਿਨ੍ਹਾਂ ਨੂੰ ਸਾਡੀ ਪਰੰਪਰਾ ਨੇ ਵਿਸ਼ੇਸ਼ ਸਨਮਾਨ ਦਿੱਤਾ ਹੈ।

ਮਹਾਭਾਰਤ ਦੇ ਵੀ ਇੱਕ ਸਲੋਕ ਵਿੱਚ ਕਿਹਾ ਗਿਆ ਹੈ-

ਵਿਸ਼ਵਕਰਮਾ ਨਮਸਤੇਸਤੁ, ਵਿਸ਼ਵਾਤਮਾ ਵਿਸ਼ਵ ਸੰਭਵ:।। (विश्वकर्मा नमस्तेस्तु, विश्वात्मा विश्व संभवः॥)

ਅਰਥਾਤ, ਜਿਨ੍ਹਾਂ ਦੇ ਕਾਰਨ ਵਿਸ਼ਵ ਵਿੱਚ ਸਭ ਕੁਝ ਸੰਭਵ ਹੁੰਦਾ ਹੈ, ਉਨ੍ਹਾਂ ਵਿਸ਼ਵਕਰਮਾ ਨੂੰ ਨਮਸਕਾਰ ਹੈ। ਵਿਸ਼ਵਕਰਮਾ ਨੂੰ ਵਿਸ਼ਵਕਰਮਾ ਕਿਹਾ ਹੀ ਇਸ ਲਈ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਕੰਮ ਦੇ ਬਿਨਾ, Skill ਦੇ ਬਿਨਾ ਸਮਾਜ ਦਾ ਅਸਤਿਤਵ ਹੀ ਅਸੰਭਵ ਹੈ। ਲੇਕਿਨ ਬਦਕਿਸਮਤੀ ਨਾਲ ਗ਼ੁਲਮੀ ਦੇ ਲੰਬੇ ਕਾਲਖੰਡ ਵਿੱਚ Skill Development ਦੀ ਵਿਵਸਥਾ ਸਾਡੇ ਸੋਸ਼ਲ ਸਿਸਟਮ ਵਿੱਚ, ਸਾਡੇ ਐਜੂਕੇਸ਼ਨ ਸਿਸਟਮ ਵਿੱਚ ਹੌਲ਼ੀ-ਹੌਲ਼ੀ ਕਮਜ਼ੋਰ ਪੈਂਦੀ ਗਈ। 

ਸਾਥੀਓ,

ਐਜੂਕੇਸ਼ਨ ਅਗਰ ਸਾਨੂੰ ਇਹ ਜਾਣਕਾਰੀ ਦਿੰਦੀ ਹੈ ਕਿ ਸਾਨੂੰ ਕੀ ਕਰਨਾ ਹੈ ਤਾਂ Skill ਸਾਨੂੰ ਸਿਖਾਉਂਦੀ ਹੈ ਕਿ ਉਹ ਕੰਮ ਵਾਸਤਵਿਕ ਰੂਪ ਵਿੱਚ ਕਿਵੇਂ ਹੋਵੇਗਾ! ਦੇਸ਼ ਦਾ 'Skill India Mission' ਇਸੇ ਸਚਾਈ, ਇਸੇ ਜ਼ਰੂਰਤ ਦੇ ਨਾਲ ਕਦਮ ਨਾਲ ਕਦਮ ਮਿਲਾਉਣ ਦਾ ਅਭਿਯਾਨ ਹੈ। ਮੈਨੂੰ ਖੁਸ਼ੀ ਹੈ ਕਿ ‘ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ’ ਦੇ ਮਾਧਿਅਮ ਨਾਲ ਹੁਣ ਤੱਕ ਸਵਾ ਕਰੋੜ ਤੋਂ ਅਧਿਕ ਨੌਜਵਾਨਾਂ (ਯੁਵਾਵਾਂ) ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।

ਸਾਥੀਓ,

ਮੈਂ ਇੱਕ ਹੋਰ ਘਟਨਾ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਇੱਕ ਵਾਰ Skill Development ਨੂੰ ਲੈ ਕੇ ਕੰਮ ਕਰ ਰਹੇ ਕੁਝ ਅਫ਼ਸਰ ਮੈਨੂੰ ਮਿਲੇ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਇਸ ਦਿਸ਼ਾ ਵਿੱਚ ਇੰਨਾ ਕੰਮ ਕਰ ਰਹੇ ਹੋ, ਕਿਉਂ ਨਾ ਤੁਸੀਂ ਅਜਿਹੇ Skills ਦੀ ਇੱਕ ਲਿਸਟ ਬਣਾਓ, ਜਿਨ੍ਹਾਂ ਦੀਆਂ ਅਸੀਂ ਆਪਣੇ ਜੀਵਨ ਵਿੱਚ ਸੇਵਾਵਾਂ ਲੈਂਦੇ ਹਾਂ। 

ਤੁਹਾਨੂੰ ਹੈਰਾਨੀ ਹੋਵੇਗੀ, ਜਦੋਂ ਉਨ੍ਹਾਂ ਨੇ ਸਰਸਰੀ ਨਜ਼ਰ ਨਾਲ ਲਿਸਟਿੰਗ ਕੀਤੀ ਤਾਂ ਅਜਿਹੀਆਂ 900 ਤੋਂ ਜ਼ਿਆਦਾ Skill ਨਿਕਲੀਆਂ, ਜਿਨ੍ਹਾਂ ਦੀ ਸਾਨੂੰ ਆਪਣੀਆਂ ਜ਼ਰੂਰਤਾਂ ਦੇ ਲਈ ਜ਼ਰੂਰਤ ਹੁੰਦੀ ਹੈ।

ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ Skill Development ਦਾ ਕੰਮ ਕਿਤਨਾ ਬੜਾ ਹੈ। ਅੱਜ ਇਹ ਜ਼ਰੂਰੀ ਹੈ ਕਿ Learning ਤੁਹਾਡੀ earning ਦੇ ਨਾਲ ਹੀ ਰੁਕੇ ਨਾ। ਅੱਜ ਦੁਨੀਆ ਵਿੱਚ Skills ਦੀ ਇਤਨੀ demand ਹੈ ਕਿ ਜੋ skilled ਹੋਵੇਗਾ ਉਹੀ Grow ਕਰੇਗਾ। ਇਹ ਗੱਲ ਵਿਅਕਤੀਆਂ ’ਤੇ ਵੀ ਲਾਗੂ ਹੁੰਦੀ ਹੈ ਅਤੇ ਦੇਸ਼ ’ਤੇ ਵੀ ਲਾਗੂ ਹੁੰਦੀ ਹੈ! 

ਦੁਨੀਆ ਦੇ ਲਈ ਇੱਕ Smart ਅਤੇ Skilled Man-power Solutions ਭਾਰਤ ਦੇ ਸਕੇ, ਇਹ ਸਾਡੇ ਨੌਜਵਾਨਾਂ ਦੀ Skilling Strategy ਦੇ ਮੂਲ ਵਿੱਚ ਹੋਣਾ ਚਾਹੀਦਾ ਹੈ। 

ਇਸ ਨੂੰ ਦੇਖਦੇ ਹੋਏ Global Skill Gap ਦੀ mapping ਜੋ ਕੀਤੀ ਜਾ ਰਹੀ ਹੈ, ਉਹ ਪ੍ਰਸ਼ੰਸਾਯੋਗ ਕਦਮ ਹੈ। ਇਸ ਲਈ, ਸਾਡੇ ਨੌਜਵਾਨਾਂ ਦੇ ਲਈ Skilling, Re-skilling ਅਤੇ Up-skilling ਦਾ mission ਨਿਰੰਤਰ ਚਲਦਾ ਰਹਿਣਾ ਚਾਹੀਦਾ ਹੈ। 

ਬੜੇ-ਬੜੇ ਐਕਸਪਰਟਸ ਅੱਜ ਅਨੁਮਾਨ ਲਗਾ ਰਹੇ ਹਨ ਕਿ ਜਿਸ ਤਰ੍ਹਾਂ ਤੇਜ਼ੀ ਨਾਲ technology ਬਦਲ ਰਹੀ ਹੈ, ਆਉਣ ਵਾਲੇ 3-4 ਵਰ੍ਹਿਆਂ ਵਿੱਚ ਬਹੁਤ ਬੜੀ ਸੰਖਿਆ ਵਿੱਚ ਲੋਕਾਂ ਨੂੰ Re-skilling ਦੀ ਜ਼ਰੂਰਤ ਪਵੇਗੀ। ਇਸ ਦੇ ਲਈ ਵੀ ਸਾਨੂੰ ਦੇਸ਼ ਨੂੰ ਤਿਆਰ ਕਰਨਾ ਹੋਵੇਗਾ।

ਅਤੇ ਕੋਰੋਨਾ ਕਾਲ ਵਿੱਚ ਹੀ ਅਸੀਂ ਸਭ ਨੇ Skills ਅਤੇ skilled workforce ਦੀ ਅਹਿਮੀਅਤ ਨੂੰ ਬਹੁਤ ਕਰੀਬ ਤੋਂ ਦੇਖਿਆ ਹੈ, ਮਹਿਸੂਸ ਕੀਤਾ ਹੈ। ਦੇਸ਼ ਕੋਰੋਨਾ ਨਾਲ ਇਤਨੀ ਪ੍ਰਭਾਵੀ ਲੜਾਈ ਲੜ ਸਕਿਆ, ਤਾਂ ਇਸ ਵਿੱਚ ਵੀ ਸਾਡੀ skilled workforce ਦਾ ਬਹੁਤ ਬੜਾ ਯੋਗਦਾਨ ਹੈ।

ਸਾਥੀਓ,

ਬਾਬਾ ਸਾਹਬ ਅੰਬੇਡਕਰ ਨੇ ਨੌਜਵਾਨਾਂ (ਯੁਵਾਵਾਂ) ਦੀ, ਕਮਜ਼ੋਰ ਵਰਗ ਦੀ Skilling ’ਤੇ ਬਹੁਤ ਜ਼ੋਰ ਦਿੱਤਾ ਸੀ। ਅੱਜ Skilled India  ਦੇ ਜ਼ਰੀਏ ਦੇਸ਼ ਬਾਬਾ ਸਾਹਬ ਦੇ ਇਸ ਦੂਰਦਰਸ਼ੀ ਸੁਪਨੇ ਨੂੰ ਪੂਰਾ ਕਰਨ ਦੇ ਲਈ ਭਰਪੂਰ ਪ੍ਰਯਤਨ ਕਰ ਰਿਹਾ ਹੈ। ਉਦਾਹਰਣ ਦੇ ਤੌਰ ’ਤੇ, ਆਦਿਵਾਸੀ ਸਮਾਜ ਲਈ ਦੇਸ਼ ਨੇ 'Going Online As Leaders' ਯਾਨੀ GOAL ਪ੍ਰੋਗਰਾਮ ਸ਼ੁਰੂ ਕੀਤਾ ਹੈ। 

ਇਹ ਪ੍ਰੋਗਰਾਮ ਪਰੰਪਰਾਗਤ ਸਕਿੱਲਸ ਦੇ ਖੇਤਰਾਂ, ਜਿਵੇਂ ਕਿ ਆਰਟ ਹੋਵੇ, ਕਲਚਰ ਹੋਵੇ, ਹੈਂਡੀਕ੍ਰਾਫਟ ਹੋਵੇ, ਟੈਕਸਟਾਈਲ ਹੋਵੇ, ਇਨ੍ਹਾਂ ਵਿੱਚ ਆਦਿਵਾਸੀ ਭਾਈ-ਭੈਣਾਂ ਦੀ Digital Literacy ਅਤੇ Skills ਵਿੱਚ ਮਦਦ ਕਰੇਗਾ, ਉਨ੍ਹਾਂ ਵਿੱਚ Entrepreneurship develop ਕਰੇਗਾ। 

ਇਸੇ ਤਰ੍ਹਾਂ ਵਨਧਨ ਯੋਜਨਾ ਵੀ ਅੱਜ ਆਦਿਵਾਸੀ ਸਮਾਜ ਨੂੰ ਨਵੇਂ ਅਵਸਰਾਂ ਨਾਲ ਜੋੜਨ ਦਾ ਇੱਕ ਪ੍ਰਭਾਵੀ ਮਾਧਿਅਮ ਬਣ ਰਹੀ ਹੈ। ਸਾਨੂੰ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਅਭਿਯਾਨਾਂ ਨੂੰ ਹੋਰ ਜ਼ਿਆਦਾ ਵਿਆਪਕ ਬਣਾਉਣਾ ਹੈ, Skill ਜ਼ਰੀਏ ਖੁਦ ਨੂੰ ਅਤੇ ਦੇਸ਼ ਨੂੰ ਆਤਮਨਿਰਭਰ ਬਣਾਉਣਾ ਹੈ।

ਇਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ, ਆਪ ਸਭ ਦਾ ਬਹੁਤ ਬਹੁਤ ਧੰਨਵਾਦ!

https://youtu.be/3h2MNnby7Rg  

*****

ਡੀਐੱਸ/ਐੱਸਐੱਚ/ਐੱਨਐੱਸ


(Release ID: 1735868) Visitor Counter : 174