ਵਿੱਤ ਮੰਤਰਾਲਾ

ਸੀਜੀਐਸਟੀ ਜ਼ੋਨਾਂ ਅਤੇ ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟਰ ਜਨਰਲ ਨੇ ਵਿੱਤੀ ਸਾਲ 2020-21 ਵਿਚ 35,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇ ਜਾਅਲੀ ਆਈਟੀਸੀ ਵਿਚ ਸ਼ਾਮਿਲ ਤਕਰੀਬਨ 8000 ਫਰਜ਼ੀ ਮਾਮਲੇ ਦਰਜ ਕੀਤੇ

Posted On: 13 JUL 2021 5:12PM by PIB Chandigarh

ਜੀਐਸਟੀ ਸ਼ਾਸਨ ਅਧੀਨ ਇਨਪੁੱਟ ਟੈਕਸ ਕ੍ਰੈਡਿਟ (ਆਈਟੀਸੀ) ਦੀ ਲਾਭਕਾਰੀ ਵਿਵਸਥਾ ਦੀ ਦੁਰਵਰਤੋਂ ਕਰਨਾ ਜੀਐਸਟੀ ਕਾਨੂੰਨ ਅਧੀਨ ਚੋਰੀ ਦਾ ਸਭ ਤੋਂ ਆਸਾਨ ਤੇ ਸਾਂਝਾ ਢੰਗ ਹੈ ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮਜ਼ (ਸੀਬੀਆਈਸੀ) ਦੀਆਂ ਖੇਤਰੀ ਬਣਤਰਾਂ, ਜੀਐਸਟੀ ਸ਼ਾਸਨ ਦੀ ਸ਼ੁਰੂਆਤ ਤੋਂ ਹੀ ਅਜਿਹੇ ਮਾਮਲਿਆਂ ਦਾ ਨਿਯਮਤ ਤੌਰ ਤੇ ਪਤਾ ਲਗਾ ਰਹੀਆਂ ਹਨ ਵਿੱਤੀ ਸਾਲ 2020-21 ਦੌਰਾਨ ਸੀਜੀਐਸਟੀ ਜੋਨ ਅਤੇ ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ (ਡੀਜੀਜੀਆਈ) ਨੇ 8000 ਮਾਮਲਿਆਂ ਵਿਚ ਸ਼ਾਮਿਲ 35,000 ਕਰੋੜ ਰੁਪਏ ਤੋਂ ਵੱਧ ਦੇ ਫਰਜ਼ੀ ਆਈਟੀਸੀ ਮਾਮਲੇ ਦਰਜ ਕੀਤੇ ਹਨ ਵਿੱਤੀ ਸਾਲ ਦੌਰਾਨ 14 ਪੇਸ਼ੇਵਰਾਂ ਜਿਵੇਂ ਕਿ ਚਾਰਟਰਡ ਅਕਾਊਂਟੈਂਟਾਂ, ਵਕੀਲਾਂ ਅਤੇ ਮਾਸਟਰਮਾਈਂਡ ਵਿਅਕਤੀਆਂ, ਲਾਭਪਾਤਰੀਆਂ, ਡਾਇਰੈਕਟਰਾਂ ਆਦਿ ਸਮੇਤ 426 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਾਅਲੀ ਆਈਟੀਸੀ ਦੇ ਉੱਚ ਅਨੁਪਾਤ ਵਿਚ ਉਪਲਬਧਤਾ ਅਤੇ ਇਨ੍ਹਾਂ ਦੇ ਇਸਤੇਮਾਲ ਨੂੰ ਲੈ ਕੇ 9 ਨਵੰਬਰ, 2020 ਤੋਂ ਫਰਜ਼ੀ ਜੀਐਸਟੀ ਇਨਵਾਇਸ ਵਿਰੁੱਧ ਇਕ ਰਾਸ਼ਟਰ ਪੱਧਰੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜੋ ਅਜੇ ਵੀ ਜਾਰੀ ਹੈ

 

ਹਾਲਾਂਕਿ ਪਿਛਲੇ ਦੋ-ਤਿੰਨ ਮਹੀਨਿਆਂ ਦੌਰਾਨ ਕੋਵਿਡ ਮਹਾਮਾਰੀ ਦੇ ਗੰਭੀਰ ਰੂਪ ਵਿਚ ਫੈਲਣ ਅਤੇ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਇਹ ਮੁਹਿੰਮ ਹੌਲੀ ਪੈ ਗਈ ਸੀ ਲੇਕਿਨ ਹੌਲੀ ਹੌਲੀ ਲਾਕਡਾਊਨ ਨੂੰ ਚੁੱਕਣ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕੋਵਿਡ-19 ਦੀ ਸਥਿਤੀ ਵਿਚ ਸੁਧਾਰ ਆਉਣ ਤੋਂ ਬਾਅਦ ਰਾਸ਼ਟਰੀ ਪੱਧਰ ਤੇ ਵਿਭਾਗ ਨੇ ਮੁਹਿੰਮ ਨੂੰ ਤਾਲਮੇਲ ਨਾਲ ਬਹਾਲ ਕੀਤਾ ਹੈ ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟਰ ਜਨਰਲ ਅਤੇ ਸਾਰੀਆਂ ਹੀ ਕੇਂਦਰੀ ਜੀਐਸਟੀ ਬਣਤਰਾਂ ਵਲੋਂ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਜ਼ਿੰਮੇਵਾਰ ਠੱਗਾਂ ਵਿਰੁੱਧ ਇਸ ਮਹੀਨੇ ਦੌਰਾਨ ਕਾਰਵਾਈ ਤੇਜ਼ ਕੀਤੀ ਗਈ ਹੈ ਬੇਇਮਾਨ ਇਕਾਈਆਂ ਵਿਰੁੱਧ ਇਸ ਰਾਸ਼ਟਰ ਪੱਧਰੀ ਮੁਹਿੰਮ ਵਿਚ ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ ਅਤੇ ਸੀਜੀਐਸਟੀ ਜ਼ੋਨਾਂ ਨੇ ਸੀਬੀਆਈਸੀ ਅਧੀਨ ਚਾਲੂ ਵਿੱਤੀ ਸਾਲ ਦੌਰਾਨ 500 ਮਾਮਲਿਆਂ ਵਿਚ ਸ਼ਾਮਿਲ 1200 ਇਕਾਈਆਂ ਦਾ ਪਤਾ ਲਗਾਇਆ ਹੈ ਅਤੇ 24 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਸੀਬੀਆਈਸੀ ਦੇ ਅਧਿਕਾਰੀਆਂ ਵਲੋਂ ਕੀਤੀਆਂ ਗਈਆਂ ਗ੍ਰਿਫਤਾਰੀਆਂ ਦੀ ਗਿਣਤੀ ਹਾਲ ਦੇ ਸਮਿਆਂ ਵਿਚ ਸਭ ਤੋਂ ਉੱਚੀ ਹੈ

 

ਸੀਬੀਆਈਸੀ ਅਧਿਕਾਰੀ ਠੱਗਾਂ ਨੂੰ ਫਡ਼ਨ ਲਈ ਸੂਚਨਾ ਟੈਕਨੋਲੋਜੀ ਸਾਧਨਾਂ, ਡਿਜੀਟਲ ਪ੍ਰਮਾਣਾਂ ਦੀ ਵਰਤੋਂ ਕਰ ਰਹੇ ਹਨ ਅਤੇ ਹੋਰਨਾਂ ਸਰਕਾਰੀ ਵਿਭਾਗਾਂ ਤੋਂ ਸੂਚਨਾ ਵੀ ਇਕੱਠੀ ਕਰ ਰਹੇ ਹਨ ਕਾਨੂੰਨ ਵਿਚ ਵਿਧਾਨਕ ਅਤੇ ਪ੍ਰਕ੍ਰਿਆਵਾਦੀ ਤਬਦੀਲੀਆਂ ਦੇ ਨਾਲ ਦੇਸ਼ ਵਿਆਪੀ ਮੁਹਿੰਮ ਨੇ ਮਾਲੀਏ ਦੀ ਇਕੱਤਰਤਾ ਅਤੇ ਮੁਹਿੰਮ ਦੀ ਵਧੀਆ ਪਾਲਣਾ ਵਿਚ ਚੋਖਾ ਯੋਗਦਾਨ ਪਾਇਆ ਹੈ ਮੁਹਿੰਮ ਦੌਰਾਨ ਕੁਝ ਚੰਗੀ ਤਰ੍ਹਾਂ ਨਾਲ ਜਾਣੀਆਂ-ਪਛਾਣੀਆਂ ਕੰਪਨੀਆਂ ਵਿਰੁੱਧ ਵੀ ਫਰਜ਼ੀ ਆਈਟੀਸੀ ਹਾਸਿਲ ਕਰਨ ਲਈ ਮਾਮਲੇ ਦਰਜ ਕੀਤੇ ਗਏ ਹਨ

 

ਡੀਜੀਜੀਆਈ ਨਾਗਪੁਰ ਦੇ ਖੇਤਰੀ ਯੂਨਿਟ ਵਲੋਂ ਹਾਲ ਹੀ ਵਿਚ ਦਰਜ ਕੀਤੇ ਗਏ ਕੁਝ ਮਹੱਤਵਪੂਰਨ ਮਾਮਲਿਆਂ ਵਿਚ 214 ਕਰੋੜ ਰੁਪਏ ਦੇ ਧੋਖਾਧੜ੍ਹੀ ਨਾਲ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਪਾਸ ਕਰਨ ਅਤੇ ਧੋਖੇ ਨਾਲ ਇਸ ਰਕਮ ਦਾ ਆਈਟੀਸੀ ਰੀਫੰਡ ਪ੍ਰਾਪਤ ਕਰਨ ਲਈ 3 ਫਰਮਾਂ ਵਿਰੁੱਧ ਮਾਮਲੇ ਦਰਜ ਕੀਤੇ ਗਏ ਹਨ ਇਨ੍ਹਾਂ ਫਰਮਾਂ ਨੇ ਫਰਜ਼ੀ ਕਿਰਾਏ ਦੇ ਸਮਝੌਤੇ ਅਤੇ ਬਿਜਲੀ ਦੇ ਨਕਲੀ ਬਿੱਲ ਪੇਸ਼ ਕੀਤੇ ਸਨ ਅਤੇ ਇਹ ਸਿਰਫ ਕਾਗਜ਼ਾਂ ਵਿਚ ਹੀ ਮੌਜੂਦ ਸਨ ਅਤੇ ਇਹ ਫਰਮਾਂ ਕਿਸੇ ਵੀ ਕਾਰੋਬਾਰੀ ਗਤੀਵਿਧੀਆਂ ਵਿਚ ਸ਼ਾਮਿਲ ਨਹੀਂ ਸਨ ਅਤੇ ਇਨ੍ਹਾਂ ਦੇ ਰਜਿਸਟਰਡ ਕਾਰੋਬਾਰੀ ਥਾਵਾਂ ਤੋਂ ਕੰਮ ਕਰਦੀਆਂ ਸਨ ਇਹ ਫਰਮਾਂ ਪਾਈਪਾਂ ਅਤੇ ਸਿਗਰਟਾਂ ਲਈ ਸਮੋਕਿੰਗ ਮਿਸ਼ਰਨਾਂ ਦੇ ਆਮ ਉਤਪਾਦ ਦੀ ਬਰਾਮਦ ਦਰਸਾਉਂਦੀਆਂ ਸਨ ਅਤੇ ਇਸ ਤਰ੍ਹਾਂ ਇਨ੍ਹਾਂ ਉੱਪਰ @ 28 % ਦੇ ਹਿਸਾਬ ਨਾਲ ਜੀਐਸਟੀ ਅਤੇ @ 290 % ਦੇ ਹਿਸਾਬ ਨਾਲ ਮੁਆਵਜਾ ਸੈੱਸ ਆਕਰਸ਼ਿਤ ਕੀਤਾ ਜਾ ਰਿਹਾ ਸੀ।

 

ਇਕ ਹੋਰ ਮਾਮਲੇ ਵਿਚ ਡੀਜੀਜੀਆਈ, ਚੰਡੀਗਡ਼੍ਹ ਤੋਂ ਇਕ ਹੋਰ ਮਾਸਟਰਮਾਈਂਡ ਨੂੰ ਹਿਰਾਸਤ ਵਿਚ ਲਿਆ ਹੈ ਜੋ 115 ਕਰੋੜ ਰੁਪਏ ਦੇ ਨਾਜਾਇਜ਼ ਆਈਟੀਸੀ ਨੂੰ ਪਾਸ ਕਰਨ ਲਈ ਜਾਅਲੀ ਫਰਮਾਂ ਚਲਾ ਰਿਹਾ ਸੀ ਇਹ ਸੂਚਨਾ ਮਿਲੀ ਸੀ ਕਿ ਝੂਠੀਆਂ ਜਾਂ ਜਾਅਲੀ ਫਰਮਾਂ ਨੂੰ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਵਿਚ ਵੱਖ-ਵੱਖ ਲੋਹੇ ਅਤੇ ਸਟੀਲ ਦੀਆਂ ਇਕਾਈਆਂ ਨੂੰ ਨਾ-ਦੇਣ ਯੋਗ ਆਈਟੀਸੀ ਪਾਸ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ, ਹਿਮਾਚਲ ਪ੍ਰਦੇਸ਼ ਦੇ ਬੱਦੀ ਅਤੇ ਪੰਜਾਬ ਵਿਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਜਿਥੋਂ ਲੈਪਟਾਪ ਦੀ ਸ਼ਕਲ ਵਿਚ ਇਤਰਾਜ਼ਯੋਗ ਈ-ਮੇਲਾਂ, ਪੈੱਨ-ਡ੍ਰਾਈਵਾਂ, ਮੋਬਾਇਲ ਫੋਨਾਂ ਨਾਲ ਧੋਖੇਧੜ੍ਹੀ ਨਾਲ ਲੈਣ-ਦੇਣ ਦੇ ਸਬੂਤ ਸਾਹਮਣੇ ਆਏ ਇਸੇ ਤਰ੍ਹਾਂ ਦਾ ਇਕ ਧੋਖੇਧੜ੍ਹੀ ਨਾਲ ਆਈਟੀਸੀ ਦਾ ਮਾਮਲਾ ਡੀਜੀਜੀਆਈ, ਸੂਰਤ ਜ਼ੋਨਲ ਯੂਨਿਟ ਵਲੋਂ ਦਰਜ ਕੀਤਾ ਗਿਆ ਹੈ ਜਿਸ ਵਿਚ ਗੈਰ ਮੌਜੂਦ ਫਰਮਾਂ ਨੂੰ 300 ਕਰੋੜ ਰੁਪਏ ਦੀਆਂ ਇਨਵਾਇਸਾਂ ਅਤੇ ਨਾਜਾਇਜ਼ ਆਈਟੀਸੀ ਪਾਸ ਕਰਨ ਦੇ ਮਾਮਲੇ ਵਿਚ ਸ਼ਾਮਿਲ ਪਾਇਆ ਗਿਆ ਹੈ

 

ਸੀਜੀਐਸਟੀ, ਜੈਪੁਰ ਜ਼ੋਨ ਨੇ 100 ਕਰੋੜ ਰੁਪਏ ਤੋਂ ਵੱਧ ਦੀ ਧੋਖੇਧੜ੍ਹੀ ਨਾਲ ਆਈਟੀਸੀ ਦੀ ਪ੍ਰਾਪਤੀ ਅਤੇ ਪਾਸਿੰਗ ਲਈ ਕਈ ਜਾਅਲੀ ਫਰਮਾਂ ਦੇ ਸ਼ਾਮਿਲ ਹੋਣ ਦੇ ਮਾਮਲੇ ਦਾ ਪਤਾ ਲਗਾਇਆ ਹੈ ਜਿਸ ਵਿਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਆਈਟੀਸੀ ਧੋਖੇ ਦੇ ਇਕ ਹੋਰ ਮਾਮਲੇ ਵਿਚ ਸੀਜੀਐਸਟੀ ਦਿੱਲੀ ਜ਼ੋਨ ਨੇ 551 ਕਰੋੜ ਰੁਪਏ ਮੁੱਲ ਦੀਆਂ ਫਰਜ਼ੀ ਇਨਵਾਇਸਾਂ ਬਣਾਉਣ ਅਤੇ 91 ਕਰੋੜ ਰੁਪਏ ਮੁੱਲ ਦੀਆਂ ਧੋਖੇ ਨਾਲ ਆਈਟੀਸੀ ਪਾਸ ਕਰਨ ਦੇ ਮਾਮਲੇ ਵਿਚ ਕਈ ਇਕਾਈਆਂ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਇਹ ਜਾਅਲੀ ਇਕਾਈਆਂ ਲੁੱਕ ਦੇ ਮਿਸ਼ਰਨਾਂ ਦੀਆਂ ਇਨਵਾਇਸਾਂ, ਬੇਸ ਧਾਤੂਆਂ, ਫਰਨੀਚਰ ਅਤੇ ਦਰਵਾਜ਼ਿਆਂ ਦੀਆਂ ਇਨਵਾਇਸਾਂ ਜਾਰੀ ਕਰ ਰਹੀਆਂ ਸਨ ਇਸ ਜਾਅਲੀ ਇਨਵਾਇਸ ਸਕੈਂਡਲ ਵਿਚ ਸ਼ਾਮਿਲ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਕ ਹੋਰ ਮਾਮਲੇ ਵਿਚ ਸੀਜੀਐਸਟੀ ਅਹਿਮਦਾਬਾਦ ਜ਼ੋਨ ਨੇ 13 ਫਰਜ਼ੀ ਇਕਾਈਆਂ ਵਿਰੁੱਧ 38 ਕਰੋੜ ਰੁਪਏ ਦੇ ਆਈਟੀਸੀ ਫਰਾਡ ਮਾਮਲੇ ਵਿਚ ਬੁਕ ਕੀਤਾ ਹੈ ਜੋ ਲੋਹੇ ਅਤੇ ਸਟੀਲ ਦੀਆਂ ਜਾਅਲੀ ਇਨਵਾਇਸਾਂ ਜਾਰੀ ਕਰਨ ਦੇ ਤਰੀਕੇ ਨਾਲ ਧੋਖਾਧੜ੍ਹੀ ਦੀਆਂ ਆਈਟੀਸੀ ਪਾਸ ਕਰ ਰਹੀਆਂ ਸਨ

 

ਫਰਜ਼ੀ ਇਨਵਾਇਸ ਧੋਖੇਬਾਜ਼ਾਂ ਅਤੇ ਹੋਰ ਜੀਐਸਟੀ ਚੋਰਾਂ ਵਿਰੁੱਧ ਇਨਫੋਰਸਮੈਂਟ ਮੁਹਿੰਮ ਹੋਰ ਤੇਜ਼ ਕੀਤੇ ਜਾਣ ਦੀ ਸੰਭਾਵਨਾ ਹੈ ਤਾਕਿ ਸਰਕਾਰੀ ਖਜ਼ਾਨੇ ਨਾਲ ਧੋਖਾ ਕਰਨ ਲਈ ਨਾਜਾਇਜ਼ ਗਤੀਵਿਧੀਆਂ ਵਿਚ ਸ਼ਾਮਿਲ ਬੇਇਮਾਨ ਅਨਸਰਾਂ ਨੂੰ ਫੜਿਆ ਅਤੇ ਬੁੱਕ ਕੀਤਾ ਜਾ ਸਕੇ

 

ਇਨ੍ਹਾਂ ਫਰਜ਼ੀ ਆਈਟੀਸੀ ਮਾਮਲਿਆਂ ਤੋਂ ਇਲਾਵਾ ਡੀਜੀਜੀਆਈ ਅਤੇ ਹੋਰ ਸੀਜੀਐਸਟੀ ਬਣਤਰਾਂ ਨੇ ਜੀਐਸਟੀ ਚੋਰੀ ਦੇ ਕਈ ਹੋਰ ਮਾਮਲਿਆਂ ਦਾ ਵੀ ਪਤਾ ਲਗਾਇਆ ਹੈ ਜਿਨ੍ਹਾਂ ਵਿਚ ਮਿਸਕਲਾਸਿਫਿਕੇਸ਼ਨ, ਅੰਡਰਵੈਲਿਊਏਸ਼ਨ ਅਤੇ ਵਸਤਾਂ ਅਤੇ ਸੇਵਾਵਾਂ ਦੀ ਸ਼ੱਕੀ ਸਪਲਾਈ ਸ਼ਾਮਿਲ ਹੈ

 

--------------------------

ਆਰਐਮ ਐਮਵੀ ਕੇਐਮਐਨ



(Release ID: 1735203) Visitor Counter : 164