ਵਿੱਤ ਮੰਤਰਾਲਾ

ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਤੇ ਭੂਟਾਨ ਦੇ ਵਿੱਤ ਮੰਤਰੀ ਸ਼੍ਰੀ ਲਿਅੰਪੋ ਨਾਮਗੇ ਸ਼ੇਰਿੰਗ ਨੇ ਸਾਂਝੇ ਤੌਰ ਤੇ ਭੂਟਾਨ ਵਿੱਚ ਭੀਮ — ਯੂ ਪੀ ਆਈ ਲਾਂਚ ਕੀਤੀ


ਇਹ ਲਾਂਚ ਭਾਰਤ ਦੇ ਪ੍ਰਧਾਨ ਮੰਤਰੀ ਦੇ 2019 ਵਿੱਚ ਭੂਟਾਨ ਦੇ ਦੌਰੇ ਦੌਰਾਨ ਦੋਵਾਂ ਮੁਲਕਾਂ ਵੱਲੋਂ ਕੀਤੀ ਵਚਨਬੱਧਤਾ ਨੂੰ ਪੂਰੀ ਕਰਦੀ ਹੈ

Posted On: 13 JUL 2021 4:04PM by PIB Chandigarh

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਆਪਣੇ ਭੂਟਾਨ ਦੇ ਹਮਅਹੁਦਾ ਮਾਣਯੋਗ ਵਿੱਤ ਮੰਤਰੀ ਸ਼੍ਰੀ ਲਿਅੰਪੋ ਨਾਮਗੇ ਸ਼ੇਰਿੰਗ ਨਾਲ ਅੱਜ ਸਾਂਝੇ ਤੌਰ ਤੇ ਦੁਪਹਿਰੋਂ ਬਾਅਦ ਵਰਚੁਅਲ ਸਮਾਗਮ ਵਿੱਚ ਭੀਮਯੂ ਪੀ ਆਈ ਲਾਂਚ ਕੀਤੀ ਇਸ ਸਮਾਗਮ ਵਿੱਚ ਵਿੱਤ ਰਾਜ ਮੰਤਰੀ ਡਾਕਟਰ ਭਾਗਵਤ ਕਿਸ਼ਨਰਾਓ ਕਰਾਡ, ਭੂਟਾਨ ਦੀ ਰਾਇਲ ਮੋਨੇਟਰੀ ਅਥਾਰਟੀ ਆਫ ਭੂਟਾਨ ਦੇ ਗਵਰਨਰ ਸ਼੍ਰੀ ਦਾਸ਼ੋ ਪੈਂਜੋਰੇ , ਵਿੱਤ ਸੇਵਾਵਾਂ ਵਿਭਾਗ ਦੇ ਸਕੱਤਰ ਸ਼੍ਰੀ ਦੇਬਾਸ਼ੀਸ਼ ਪਾਂਡਾ , ਭੂਟਾਨ ਵਿੱਚ ਭਾਰਤ ਦੀ ਰਾਜਦੂਤ ਮਿਸ ਰੁਚੀਰਾ ਕੰਬੋਜ , ਭਾਰਤ ਵਿੱਚ ਭੂਟਾਨ ਦੇ ਰਾਜਦੂਤ ਜਨਰਲ ਵੀ ਨਮਗੇਲ ਅਤੇ ਐੱਨ ਪੀ ਸੀ ਆਈ ਦੇ ਐੱਮ ਡੀ ਤੇ ਸੀ ਸ਼੍ਰੀ ਦਲੀਪ ਅਸਬੇ ਵੀ ਮੌਜੂਦ ਸਨ


ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ , ਵਿੱਤ ਰਾਜ ਮੰਤਰੀ ਡਾਕਟਰ ਭਾਗਵਤ ਕਿਸ਼ਨਰਾਓ ਕਰਾਡ ਅਤੇ ਸਕੱਤਰ ਵਿੱਤ ਸੇਵਾਵਾਂ ਵਿਭਾਗ ਸ਼੍ਰੀ ਦੇਬਾਸ਼ੀਸ਼ ਪਾਂਡਾ ਅੱਜ ਨਵੀਂ ਦਿੱਲੀ ਵਿੱਚ ਭੀਮਯੂ ਪੀ ਆਈ ਦੇ ਲਾਂਚ ਮੌਕੇ


ਇਸ ਮੌਕੇ ਤੇ ਬੋਲਦਿਆਂ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਭਾਰਤ ਦੀ ਗੁਆਂਢ ਨੂੰ ਪਹਿਲ ਦੀ ਨੀਤੀ ਤਹਿਤ ਭੂਟਾਨ ਵਿੱਚ ਸੇਵਾਵਾਂ ਸ਼ੁਰੂ ਹੋ ਗਈਆਂ ਹਨ ਅਤੇ ਭਾਰਤ ਇਸ ਪ੍ਰਾਪਤੀ ਲਈ ਗੌਰਵ ਮਹਿਸੂਸ ਕਰਦਾ ਹੈ ਅਤੇ ਆਪਣੇ ਕੀਮਤੀ ਗੁਆਂਢੀ ਨਾਲ ਇਸ ਦੀ ਸਾਂਝ ਕਰਦਿਆਂ ਖੁਸ਼ੀ ਮਹਿਸੂਸ ਕਰਦਾ ਹੈ ਵਿੱਤ ਮੰਤਰੀ ਨੇ ਕਿਹਾ ਕਿ ਭੀਮ ਯੂ ਪੀ ਆਈ ਬਹੁਤ ਵਧੀਆ ਸੇਵਾਵਾਂ ਵਿੱਚੋਂ ਇੱਕ ਹੈ ਅਤੇ ਕੋਵਿਡ 19 ਮਹਾਮਾਰੀ ਦੌਰਾਨ ਭਾਰਤ ਵਿੱਚ ਡਿਜੀਟਲ ਲੈਣ ਦੇਣ ਲਈ ਇੱਕ ਪ੍ਰਾਪਤੀ ਹੈ , ਇਸ ਤੋਂ ਇਲਾਵਾ ਪਿਛਲੇ ਪੰਜ ਸਾਲਾਂ ਵਿੱਚ 100 ਮਿਲੀਅਨ ਤੋਂ ਵੱਧ ਯੂ ਪੀ ਆਈ ਕਿਉ ਆਰਸ ਪੈਦਾ ਕੀਤੇ ਗਏ ਹਨ ਅਤੇ 2020—21 ਵਿੱਚ ਭੀਮ ਯੂ ਪੀ ਆਈ ਨੇ 22 ਬਿਲੀਅਨ ਜੋ 41 ਲੱਖ ਕਰੋੜ ਰੁਪਏ ਦੀ ਲਾਗਤ ਦੇ ਹਨ , ਦੇ ਲੈਣ ਦੇਣ ਦੀ ਪ੍ਰਕਿਰਿਆ ਕੀਤੀ ਹੈ
ਭੂਟਾਨ ਦੇ ਵਿੱਤ ਮੰਤਰੀ ਸ਼੍ਰੀ ਲਿਅੰਪੋ ਨਾਮਗੇ ਸ਼ੇਰਿੰਗ ਨੇ ਭੂਟਾਨ ਵਿੱਚ ਭੀਮਯੂ ਪੀ ਆਈ ਸੇਵਾਵਾਂ ਲਾਂਚ ਕਰਨ ਲਈ ਭਾਰਤ ਸਰਕਾਰ ਦੀ ਪ੍ਰਸ਼ੰਸਾ ਅਤੇ ਧੰਨਵਾਦ ਕੀਤਾ ਅਤੇ ਅੱਗੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਗੂੜ੍ਹੇ ਸਬੰਧਾਂ ਨੂੰ ਹਰੇਕ ਗੁਜਰਨ ਵਾਲੇ ਦਿਨ ਤੋਂ ਬਾਅਦ ਹੋਰ ਮਜ਼ਬੂਤ ਹੋ ਰਹੇ ਹਨ



ਇਹ ਲਾਂਚ ਭਾਰਤ ਦੇ ਪ੍ਰਧਾਨ ਮੰਤਰੀ ਦੇ 2019 ਵਿੱਚ ਭੂਟਾਨ ਦੇ ਦੌਰੇ ਦੌਰਾਨ ਦੋਵਾਂ ਮੁਲਕਾਂ ਵੱਲੋਂ ਕੀਤੀ ਵਚਨਬੱਧਤਾ ਨੂੰ ਪੂਰੀ ਕਰਦੀ ਹੈ ਇਸ ਦੌਰੇ ਦੌਰਾਨ ਭਾਰਤ ਤੇ ਭੂਟਾਨ ਨੇ 2 ਪੜਾਵਾਂ ਤਹਿਤ ਇੱਕ ਦੂਜੇ ਦੇ ਮੁਲਕਾਂ ਵਿੱਚ ਰੁਪੇ ਕਾਰਡਸ ਨੂੰ ਮਾਨਤਾ ਦੇ ਕੇ ਅੰਤਰਕਾਰਜਸ਼ੀਲਤਾ ਯੋਗ ਬਣਾਇਆ ਹੈ ਪਹਿਲੇ ਪੜਾਅ ਤਹਿਤ ਭੂਟਾਨ ਅਧਾਰਿਤ ਟਰਮੀਨਲਾਂ ਤੇ ਭਾਰਤ ਵਿੱਚ ਜਾਰੀ ਰੁਪੇ ਕਾਰਡਸ ਮੰਨੇ ਜਾਣਗੇ ਅਤੇ ਦੂਜੇ ਪੜਾਅ ਵਿੱਚ ਇਸ ਦੇ ਉਲਟ ਭਾਰਤ ਦੇ ਟਰਮੀਨਲਾਂ ਤੇ ਭੂਟਾਨ ਵਿੱਚ ਜਾਰੀ ਰੁਪੇ ਕਾਰਡ ਮੰਨੇ ਜਾਣਗੇ
ਭੂਟਾਨ ਵਿੱਚ ਅੱਜ ਭੀਮਯੂ ਪੀ ਆਈ ਲਾਂਚ ਹੋਣ ਨਾਲ ਦੋਹਾਂ ਦੇਸ਼ਾਂ ਵਿਚਾਲੇ ਅਦਾਇਗੀ ਬੁਨਿਆਦੀ ਢਾਂਚਿਆਂ ਵਿੱਚ ਨਿਰਵਿਘਨ ਸੰਪਰਕ ਹੋ ਗਿਆ ਹੈ ਅਤੇ ਇਹ ਭਾਰਤ ਤੋਂ ਹਰ ਸਾਲ ਭੂਟਾਨ ਜਾਣ ਵਾਲੇ ਕਾਰੋਬਾਰੀਆਂ ਅਤੇ ਵੱਡੀ ਗਿਣਤੀ ਵਿੱਚ ਸੈਲਾਨੀਆਂ ਲਈ ਫਾਇਦੇਮੰਦ ਹੋਵੇਗਾ ਇਹ ਈਜ਼ ਆਫ ਲਿਵਿੰਗ ਨੂੰ ਵਧਾਏਗਾ ਅਤੇ ਇੱਕ ਬਟਨ ਦੇ ਟੱਚ ਨਾਲ ਕੈਸ਼ਲੈੱਸ ਲੈਣ ਦੇਣ ਰਾਹੀਂ ਸੈਰ ਸਪਾਟਾ ਸੁਖਾਲਾ ਬਣਾਏਗਾ
ਲਾਂਚ ਦੇ ਇੱਕ ਹਿੱਸੇ ਵਜੋਂ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਭੂਟਾਨ ਦੀ ਜੀ ਪੀ ਆਉਟਲੈੱਟ ਤੋਂ ਇੱਕ ਆਰਗੈਨਿਕ ਉਤਪਾਦ ਖਰੀਦਣ ਲਈ ਭੀਮਯੂ ਪੀ ਆਈ ਦੀ ਵਰਤੋਂ ਕਰਦਿਆਂ ਲਾਈਵ ਲੈਣ ਦੇਣ ਕੀਤਾ ਇਹ ਆਊਟਲੈੱਟ ਭੂਟਾਨ ਵਿੱਚ ਸਥਾਨਕ ਸਮੂਹਾਂ ਵੱਲੋਂ ਤਿਆਰ ਕੀਤੇ ਜੈਵਿਕ ਤਾਜ਼ਾ ਖੇਤੀ ਉਤਪਾਦ ਵੇਚਦੀ ਹੈ
ਭੂਟਾਨ ਯੂ ਪੀ ਆਈ ਮਾਨਕਾਂ ਨੂੰ ਆਪਣੇ ਕਿਉ ਆਰ ਤਾਇਨਾਤ ਕਰਕੇ ਅਪਣਾਉਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ ਅਤੇ ਸਾਡੇ ਬਿਲਕੁੱਲ ਨਜ਼ਦੀਕੀ ਗੁਆਂਢੀ ਵੱਲੋਂ ਭੀਮ ਐਪ ਰਾਹੀਂ ਮੋਬਾਇਲ ਅਧਾਰਿਤ ਅਦਾਇਗੀਆਂ ਮੰਨਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ

 

**********

ਆਰ ਐੱਮ / ਐੱਮ ਵੀ / ਕੇ ਐੱਮ ਐੱਨ


(Release ID: 1735202) Visitor Counter : 294