ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਗਾਂਧੀਨਗਰ ਲੋਕ ਸਭਾ ਹਲਕੇ ਵਿੱਚ 36 ਕਰੋੜ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ


ਜਗਨਨਾਥ ਰੱਥ ਯਾਤਰਾ ਦੇ ਸ਼ੁੱਭ ਅਵਸਰ 'ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ

ਜਗਨਨਾਥ ਰੱਥ ਯਾਤਰਾ ਦੇ ਸ਼ੁੱਭ ਅਵਸਰ 'ਤੇ ਮੈਂ ਪਿਛਲੇ ਕਈ ਸਾਲਾਂ ਤੋਂ ਅਹਿਮਦਾਬਾਦ ਦੇ ਜਗਨਨਾਥ ਮੰਦਰ ਵਿਖੇ ਮੰਗਲਾ ਆਰਤੀ ਵਿੱਚ ਭਾਗ ਲੈਂਦਾ ਰਿਹਾ ਹਾਂ ਅਤੇ ਹਰ ਵਾਰ ਇਥੋਂ ਇੱਕ ਵੱਖਰੀ ਊਰਜਾ ਪ੍ਰਾਪਤ ਹੁੰਦੀ ਹੈ: ਸ੍ਰੀ ਅਮਿਤ ਸ਼ਾਹ

ਅੱਜ ਵੀ ਮੈਨੂੰ ਮਹਾਪ੍ਰਭੂ ਦੀ ਪੂਜਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਭਗਵਾਨ ਜਗਨਨਾਥ ਹਮੇਸ਼ਾਂ ਸਾਰਿਆਂ 'ਤੇ ਆਪਣੀ ਕ੍ਰਿਪਾ ਅਤੇ ਅਸ਼ੀਰਵਾਦ ਬਣਾਈ ਰੱਖਣ: ਸ੍ਰੀ ਅਮਿਤ ਸ਼ਾਹ

Posted On: 12 JUL 2021 6:56PM by PIB Chandigarh

ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਅੱਜ ਗਾਂਧੀਨਗਰ ਲੋਕ ਸਭਾ ਹਲਕੇ ਵਿੱਚ 36 ਕਰੋੜ ਰੁਪਏ ਦੀ ਲਾਗਤ ਵਾਲੇ ਵੱਖ-ਵੱਖ  ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਜਗਨਨਾਥ ਰੱਥ ਯਾਤਰਾ ਦੇ ਸ਼ੁੱਭ ਅਵਸਰ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਅਹਿਮਦਾਬਾਦ ਦੇ ਜਗਨਨਾਥ ਮੰਦਿਰ ਵਿਖੇ ਮੰਗਲਾ ਆਰਤੀ ਵਿੱਚ ਭਾਗ ਲੈ ਰਹੇ ਹਨ ਅਤੇ ਹਰ ਵਾਰ ਇਥੋਂ ਇੱਕ ਵੱਖਰੀ ਊਰਜਾ ਪ੍ਰਾਪਤ ਹੁੰਦੀ ਹੈ। ਮੈਨੂੰ ਅੱਜ ਵੀ ਮਹਾਪ੍ਰਭੂ ਦੀ ਪੂਜਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮਹਾਪ੍ਰਭੂ ਜਗਨਨਾਥ ਹਮੇਸ਼ਾਂ ਸਾਰਿਆਂ 'ਤੇ ਆਪਣਾ ਅਸ਼ੀਰਵਾਦ ਅਤੇ ਕ੍ਰਿਪਾ ਬਣਾਈ ਰੱਖਣ।

C:\Users\dell\Desktop\image001MQDC.jpg

ਕੇਂਦਰੀ ਗ੍ਰਿਹ ਮੰਤਰੀ ਨੇ ਗਾਂਧੀਨਗਰ ਲੋਕ ਸਭਾ ਹਲਕੇ ਦੇ ਪਿੰਡ ਨਾਰਦੀਪੁਰ ਵਿੱਚ 25 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ  ਉਦਘਾਟਨ ਕੀਤਾ ਅਤੇ ਸਵਾਮੀਨਾਰਾਇਣ ਮੰਦਰ, ਅਡਾਲਜ ਵੱਲੋਂ ਨਵੇਂ ਬਣਾਏ ਸ਼ਾਰਦਾਮਣੀ ਕਮਿਊਨਿਟੀ ਸੈਂਟਰ ਦਾ ਉਦਘਾਟਨ ਵੀ ਕੀਤਾ। ਮੈਂ ਉਸ ਪਿੰਡ ਆਇਆ ਹਾਂ ਜਿੱਥੇ ਲੋਕਾਂ ਨੇ ਅਜਿਹਾ ਪ੍ਰਬੰਧ ਬਣਾਇਆ ਹੈ ਕਿ ਕੋਈ ਭੁੱਖਾ ਨਹੀਂ ਨਾ ਸੌਂਵੇ। ਇੱਥੇ ਅਜਿਹੇ ਪ੍ਰਬੰਧ ਕੀਤੇ ਗਏ ਹਨ, ਨਾ ਸਿਰਫ ਮਨੁੱਖ ਬਲਕਿ ਕਿਸੇ ਵੀ ਜੀਵ ਨੂੰ ਭੁੱਖੇ ਪੇਟ ਨੂੰ ਨਹੀਂ ਸੌਣ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਜੇ ਕੋਈ ਸਾਡਾ ਸੱਭਿਆਚਾਰ, ਸੰਸਕਾਰ ਅਤੇ ਰਿਵਾਜ ਨੂੰ ਜਾਣਨਾ ਚਾਹੁੰਦਾ ਹੈ ਤਾਂ ਉਸ ਨੂੰ ਨਾਰਦੀਪੁਰ ਆਉਣਾ ਚਾਹੀਦਾ ਹੈ। ਸ਼੍ਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਨਾਰਦੀਪੁਰ ਉਨ੍ਹਾਂ ਲਈ ਵਧੇਰੇ ਮਹੱਤਵ ਰੱਖਦਾ ਹੈ ਕਿਉਂਕਿ ਉਨ੍ਹਾਂ ਨੇ ਆਪਣਾ ਬਚਪਨ ਅਤੇ ਐੱਸਐੱਸਸੀ ਤੱਕ ਦੀ ਪੜ੍ਹਾਈ ਮਾਣਸਾ ਵਿੱਚ ਕੀਤੀ ਸੀ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ, ਭਾਵੇਂ ਡਿਸਪੈਂਸਰੀ ਹੋਵੇ, ਸਕੂਲ ਦਾ ਆਧੁਨਿਕੀਕਰਨ ਹੋਵੇ,  ਬੱਚਿਆਂ ਦਾ ਪਾਰਕ ਹੋਵੇ ਜਾਂ ਛੱਪੜ ਦਾ ਵਿਕਾਸ, ਨਾਰਦੀਪੁਰ ਆਉਂਦੇ ਰਹਿਣਗੇ ਅਤੇ ਇਥੋਂ ਦੇ ਲੋਕਾਂ ਨੂੰ ਮਿਲਦੇ ਰਹਿਣਗੇ।

C:\Users\dell\Desktop\image002MI2K.jpg

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ 2024 ਤੱਕ 3 ਹਜ਼ਾਰ ਤੋਂ ਵੱਧ ਦੀ ਆਬਾਦੀ ਵਾਲੇ ਗਾਂਧੀਨਗਰ ਲੋਕ ਸਭਾ ਹਲਕੇ ਦੇ ਹਰੇਕ ਪਿੰਡ ਨੂੰ ਵਿਕਸਤ ਕਰਨ ਦੀ ਯੋਜਨਾ ਬਣਾਈ ਹੈ। ਸਾਡਾ ਯਤਨ ਹੈ ਕਿ ਇੱਕ ਵੀ ਵਿਅਕਤੀ ਨੂੰ ਪੂਰੇ ਹਲਕੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਨੀ ਅਤੇ ਉਪ ਮੁੱਖ ਮੰਤਰੀ ਸ਼੍ਰੀ ਨਿਤਿਨ ਪਟੇਲ ਵੱਲੋਂ ਚਲਾਈ ਗਈ ਕਿਸੇ ਵੀ ਯੋਜਨਾ ਦੇ ਲਾਭ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ ਕਿ ਅਜਿਹਾ ਕੋਈ ਘਰ ਨਹੀਂ ਜਿੱਥੇ ਪਖ਼ਾਨਾ, ਰਸੋਈ  ਗੈਸ, ਪਾਣੀ ਦੀ ਟੂਟੀ ਅਤੇ ਬਿਜਲੀ ਕੁਨੈਕਸ਼ਨ ਨਾ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਕੋਰੋਨਾ ਦੇ ਸਮੇਂ ਇੱਕ ਬਹੁਤ ਮੁਸ਼ਕਲ ਸਥਿਤੀ ਵੇਖੀ। ਦੂਸਰੀ ਲਹਿਰ ਵਿੱਚ, ਕੋਰੋਨਾ ਵਿਸ਼ਾਣੂ ਬਹੁਤ ਤੇਜ਼ੀ ਨਾਲ ਫੈਲ ਗਿਆ, ਜਿਸ ਕਾਰਨ ਮਨੁੱਖੀ ਨਿਯੰਤਰਣ ਟਿਕ ਨਾ ਸਕਿਆ, ਪਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਅਜਿਹਾ ਸਿਸਟਮ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਸਿਰਫ 6-7 ਦਿਨਾਂ ਵਿੱਚ 10 ਗੁਣਾ ਆਕਸੀਜਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਪਹੁੰਚ ਗਈ। ਹਾਲਾਂਕਿ ਅਜੇ ਵੀ ਅਸੀਂ ਬਹੁਤ ਸਾਰੇ ਜੀਆਂ ਨੂੰ ਗੁਆ ਚੁੱਕੇ ਹਾਂ। ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹੁਣ ਆਓ ਅਜਿਹਾ ਸੰਕਲਪ ਕਰੀਏ ਕਿ ਨਾਰਦੀਪੁਰ ਅਤੇ ਪੂਰੇ ਗਾਂਧੀਨਗਰ ਲੋਕ ਸਭਾ ਹਲਕੇ ਵਿੱਚ ਕੋਰੋਨਾ ਕਾਰਨ ਇੱਕ ਵੀ ਵਿਅਕਤੀ ਦੀ ਮੌਤ ਨਾ ਹੋਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਮੁਫਤ ਟੀਕਾਕਰਨ ਦਾ ਪ੍ਰਬੰਧ ਕੀਤਾ ਹੈ ਅਤੇ ਸਾਨੂੰ ਸਾਰਿਆਂ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ।

ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਕੋਲ ਸਮੁੱਚੇ ਖੇਤਰ ਵਿੱਚ ਲਾਲ ਰੰਗ ਦਾ ਰਾਸ਼ਨ ਕਾਰਡ ਹੈ, ਉਨ੍ਹਾਂ ਤੱਕ ਸਾਨੂੰ ਇਹ ਸੰਦੇਸ਼  ਪਹੁੰਚਾਉਣਾ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਨੇ ਆਪਣੇ ਪਰਿਵਾਰ ਲਈ ਦੀਵਾਲੀ ਤੱਕ ਪ੍ਰਤੀ ਵਿਅਕਤੀ ਪੰਜ ਕਿਲੋ ਅਨਾਜ ਦਾ ਪ੍ਰਬੰਧ ਕੀਤਾ ਹੈ। ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰ ਨੇ ਦੇਸ਼ ਦੇ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਵੰਡਣ ਦੀ ਇਹ ਵਿਵਸਥਾ ਕੀਤੀ ਹੈ, ਇਹ ਗੱਲ ਹਰ ਵਿਅਕਤੀ ਤੱਕ ਪਹੁੰਚਣੀ ਚਾਹੀਦੀ ਹੈ ਅਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਪਿੰਡ ਦੇ ਨੌਜਵਾਨ ਇਕੱਠੇ ਹੋਣੇ ਚਾਹੀਦੇ ਹਨ। 

C:\Users\dell\Desktop\image003D4RD.jpg

ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਿਵਲ ਹਸਪਤਾਲ, ਗਾਂਧੀਨਗਰ ਵਿਖੇ ਸੰਨ ਫਾਉਂਡੇਸ਼ਨ ਦੁਆਰਾ ਉਸਾਰੇ ਗਏ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ। ਇਸ ਮੌਕੇ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸੰਨ ਫਾਉਂਡੇਸ਼ਨ ਦੀ ਇਸ ਕੋਸ਼ਿਸ਼ ਨਾਲ ਗੁਜਰਾਤ ਵਿੱਚ ਕੋਰੋਨਾ ਖ਼ਿਲਾਫ਼ ਲੜਾਈ ਨੂੰ ਵਧੇਰੇ ਤਾਕਤ ਮਿਲੇਗੀ ਅਤੇ ਖੇਤਰ ਦੇ ਲੋਕਾਂ ਨੂੰ ਲੰਬੇ ਸਮੇਂ ਤੱਕ ਲਾਭ ਮਿਲੇਗਾ।

C:\Users\dell\Desktop\image004GEF5.jpg

ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਾਜ ਭਵਨ ਵਿਖੇ ਕੋਰੋਨਾ ਸੇਵਾ ਯੱਗ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਪਤਵੰਤਿਆਂ ਨੂੰ ਪ੍ਰਸੰਸਾ ਪੱਤਰ ਸੌਂਪੇ।ਇਸ ਮੌਕੇ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਦੇਸ਼ ਨੇ ਕੋਰੋਨਾ ਵਿਰੁੱਧ ਇਕਜੁੱਟਤਾ ਨਾਲ ਲੜਿਆ, ਜਿਸ ਵਿੱਚ ਸਾਰਿਆਂ ਦਾ ਮਹੱਤਵਪੂਰਣ ਯੋਗਦਾਨ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਸਾਰੇ ਰਾਜ ਭਵਨਾਂ ਨੂੰ ਕੋਰੋਨਾ ਮਹਾਮਾਰੀ ਦੇ ਸਮੇਂ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਅਤੇ ਇਸ ਤੋਂ ਪ੍ਰਭਾਵਿਤ ਲੋਕਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਾਉਣ ਦਾ ਸੱਦਾ ਦਿੱਤਾ ਸੀ। ਇਸੇ ਦਿਸ਼ਾ ਵਿੱਚ ਗੁਜਰਾਤ ਰਾਜ ਭਵਨ ਨੇ ਇਸ ਸੇਵਾ ਯੱਗ ਦੀ ਸ਼ੁਰੂਆਤ ਕੀਤੀ, ਜਿਸ ਨਾਲ ਕਈ ਲੋਕ ਜੁੜੇ ਹੋਏ ਅਤੇ ਲੋਕਾਂ ਤੱਕ ਰਾਹਤ ਪਹੁੰਚੀ। ਸ਼੍ਰੀ ਅਮਿਤ ਸ਼ਾਹ ਨੇ ਮੋਦੀ ਜੀ ਦੀ ਅਗਵਾਈ ਹੇਠ ਕੋਰੋਨਾ ਵਿਰੁੱਧ ਲੜਾਈ ਵਿੱਚ ਯੋਗਦਾਨ ਲਈ ਸਾਰੇ ਲੋਕਾਂ ਦਾ ਧੰਨਵਾਦ ਕੀਤਾ। 

****

ਐੱਨਡੀਡਬਲਿਊ/ ਆਰਕੇ / ਪੀਕੇ / ਏਵਾਈ



(Release ID: 1734955) Visitor Counter : 196