ਵਣਜ ਤੇ ਉਦਯੋਗ ਮੰਤਰਾਲਾ

ਅਪੀਡਾ ਨੇ ਕਿਸਾਨ ਸਹਿਕਾਰਤਾ ਅਤੇ ਐੱਫ ਪੀ ਓਜ਼ ਦੇ ਦਰਾਮਦ ਸੰਪਰਕਾਂ ਨੂੰ ਮਜ਼ਬੂਤ ਕਰਨ ਲਈ ਨਾਫੇਡ ਨਾਲ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ

Posted On: 12 JUL 2021 5:43PM by PIB Chandigarh

ਖੇਤੀਬਾੜੀ ਅਤੇ ਸਹਿਕਾਰੀ ਸਭਾਵਾਂ ਦੇ ਪ੍ਰੋਸੈਸਡ ਫੂਡ ਉਤਪਾਦਾਂ ਦੇ ਨਾਲ ਨਾਲ ਕਿਸਾਨ ਉਤਪਾਦਕ ਸੰਸਥਾਵਾਂ ਦੀਆਂ ਦਰਾਮਦ ਸੰਭਾਵਨਾਵਾਂ ਨੂੰ ਵਧਾਉਣ ਲਈ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦ ਦਰਾਮਦ ਵਿਕਾਸ ਅਥਾਰਟੀ ( ਪੀ ਡੀ ) ਨੇ ਅੱਜ ਰਾਸ਼ਟਰੀ ਖੇਤੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਐੱਨ ਐੱਫ ਡੀ) ਨਾਲ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ ਹਨ
ਸਮਝੌਤੇ ਅਨੁਸਾਰ ਸਹਿਕਾਰਤਾ ਦੇ ਮੁੱਖ ਖੇਤਰਾਂ ਵਿੱਚ ਨਾਫੇਡ ਦੁਆਰਾ ਲਾਗੂ ਕੀਤੀਆਂ ਭਾਰਤ ਸਰਕਾਰ ਦੀਆਂ ਸਾਰੀਆਂ ਸਕੀਮਾਂ ਤਹਿਤ ਸਹਾਇਤਾ ਲੈਣ ਲਈ ਅਪੀਡਾ ਨਾਲ ਪੰਜੀਕ੍ਰਿਤ ਦਰਾਮਦਗਾਰਾਂ ਨੂੰ ਸਹੂਲਤਾਂ ਦੇਣਾ ਸ਼ਾਮਲ ਹੈ ਸਮਝੋਤੇ ਵਿੱਚ ਸਹਿਕਾਰਤਾ ਰਾਹੀਂ ਅਜਿਹੇ ਮੁੱਦੇ ਜਿਵੇਂ ਤਕਨਾਲੋਜੀ , ਹੁਨਰ , ਗੁਣਵਤਾ ਉਤਪਾਦ ਅਤੇ ਮਾਰਕੀਟ ਪਹੁੰਚ ਨਾਲ ਨਜਿੱਠਣ ਲਈ ਦਰਾਮਦ ਦੇ ਵਾਧੇ ਅਤੇ ਟਿਕਾਉਣਯੋਗ ਨੂੰ ਯਕੀਨੀ ਬਣਾਉਣਾ ਵੀ ਹੈ
ਅਪੀਡਾ, ਜੋ ਵਣਜ ਮੰਤਰਾਲੇ ਦੇ ਤਹਿਤ ਕੰਮ ਕਰਦੀ ਹੈ ਅਤੇ ਬਹੁ ਸੂਬਾ ਕੋਆਪ੍ਰੇਟਿਵ ਸੁਸਾਇਟੀਜ਼ ਐਕਟ ਤਹਿਤ ਪੰਜੀਕ੍ਰਿਤ ਨਾਫੇਡ ਵਿਚਾਲੇ ਸਹਿਕਾਰਤਾ ਵਿੱਚ ਖੇਤੀ ਉਤਪਾਦਨ ਵਿੱਚ ਸ਼ਾਮਲ ਭਾਗੀਦਾਰ ਸਹਿਕਾਰਤਾ ਨੂੰ ਵੀ ਖੇਤੀ ਉਤਪਾਦਾਂ ਦੀ ਗੁਣਵਤਾ ਵਿੱਚ ਸੁਧਾਰ ਲਿਆਉਣ ਅਤੇ ਕਿਸਾਨਾਂ ਨੂੰ ਬੇਹਤਰ ਕੀਮਤ ਦਿਵਾਉਣ ਲਈ ਸਹਾਇਤਾ ਕਰਦੇ ਹਨ
ਅਪੀਡਾ ਉਹਨਾਂ ਸਹਿਕਾਰੀ ਸਭਾਵਾਂ, ਐੱਫ ਪੀ ਓਜ਼ , ਭਾਈਵਾਲਾਂ ਅਤੇ ਸਹਾਇਕਾਂ ਨੂੰ ਦਰਾਮਦ ਦੀਆਂ ਸਹੂਲਤਾਂ ਦੇਵੇਗਾ , ਜਿਹਨਾਂ ਦੀ ਉਤਸ਼ਾਹਤ ਅਤੇ ਪਛਾਣ ਨਾਫੇਡ ਦੁਆਰਾ ਕੀਤੀ ਗਈ ਹੈ
ਅਪੀਡਾ ਅਤੇ ਨਾਫੇਡ ਭਾਰਤ ਤੇ ਵਿਦੇਸ਼ ਵਿੱਚ ਬੀ ਟੂ ਬੀ ਅਤੇ ਬੀ ਟੂ ਸੀ ਆਯੋਜਿਤ ਮੇਲਿਆਂ ਸਮੇਤ ਵਿਸ਼ਵ ਵਪਾਰ ਵਿੱਚ ਕਿਸਾਨਾਂ ਦੇ ਸਹਿਕਾਰਤਾ ਦੁਆਰਾ ਹਿੱਸਾ ਲੈਣ ਲਈ ਸਹੂਲਤਾਂ ਦੇਣਗੇ ਇਸ ਤੋਂ ਇਲਾਵਾ ਅਪੀਡਾ ਤੇ ਨਾਫੇਡ ਅੰਤਰਰਾਸ਼ਟਰੀ ਕਾਰੋਬਾਰੀ ਵਿਕਾਸ ਅਤੇ ਉਤਸ਼ਾਹ ਵਿੱਚ ਵੀ ਆਪਸੀ ਸਹਿਯੋਗ ਦੇਣਗੇ
ਸਮਝੌਤੇ ਵਿੱਚ ਕੋਆਪ੍ਰੇਟਿਵ ਸੁਸਾਇਟੀਜ਼ , ਸਵੈ ਸਹਾਇਤਾ ਗਰੁੱਪਾਂ ਨੂੰ ਉਹਨਾਂ ਦੇ ਸਮਾਜਿਕ ਅਤੇ ਵਾਤਾਵਰਣ ਪਾਲਣਾ ਅਤੇ ਅੰਤਰਰਾਸ਼ਟਰੀ ਮਾਣਕਾਂ ਤੇ ਅਧਾਰਿਤ ਹੁਨਰ ਲਈ ਸਮਰੱਥਾ ਉਸਾਰੀ ਦੇਣ ਲਈ ਵੀ ਸਹਾਇਤਾ ਮੁਹੱਈਆ ਕਰਦਾ ਹੈ ਦੋਨੋਂ ਸੰਸਥਾਵਾਂ ਖੇਤਰੀ , ਸੂਬਾ ਅਤੇ ਰਾਸ਼ਟਰੀ ਪੱਧਰ ਦੇ ਹੁਨਰ ਵਿਕਾਸ ਪ੍ਰੋਗਰਾਮਾਂ ਅਤੇ ਵਰਕਸ਼ਾਪਾਂ ਬਾਰੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਨਗੀਆਂ
ਅਪੀਡਾ ਤੇ ਨਾਫੇਡ ਮਿਲ ਕੇ ਖੇਤੀ ਦਰਾਮਦ ਨੀਤੀ ਤਹਿਤ ਨੋਟੀਫਾਈ ਕੀਤੇ ਗਏ ਵੱਖ ਵੱਖ ਸੂਬਿਆਂ ਵਿੱਚ ਟਿਕਾਉਣਯੋਗ ਸਮੂਹ ਵਿਕਾਸ ਦੇ ਸਮੂਹਾਂ ਲਈ ਨੇੜਿਓਂ ਤਾਲਮੇਲ ਕਰਕੇ ਕੰਮ ਕਰਨਗੇ
ਸਮਝੌਤੇ ਉੱਪਰ ਡਾਕਟਰ ਐੱਮ ਅੰਗਮੁੱਥੁ ਚੇਅਰਮੈਨ ਅਪੀਡਾ ਅਤੇ ਸ਼੍ਰੀ ਸੰਜੀਵ ਕੁਮਾਰ ਚੱਢਾ , ਮੈਨੇਜਿੰਗ ਡਾਇਰੈਕਟਰ ਨਾਫੇਡ ਨੇ ਦਸਤਖ਼ਤ ਕੀਤੇ ਹਨ ਇਹ ਸਮਝੌਤਾ ਭਾਗੀਦਾਰਾਂ ਨੂੰ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਬੇਹਤਰ ਕੀਮਤ ਦਿਵਾਉਣ ਦੇ ਹਿੱਤਾਂ ਲਈ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਮਿਲ ਕੇ ਕਰਨ ਲਈ ਆਪਸੀ ਮੇਲਜੋਲ ਨਾਲ ਦੋਨਾਂ ਮਾਹਿਰ ਸੰਸਥਾਵਾਂ ਦੀ ਵਰਤੋਂ ਕਰਨ ਲਈ ਕੀਤਾ ਗਿਆ ਹੈ
ਵੱਖ ਵੱਖ ਭਾਗੀਦਾਰਾਂ ਦੀ ਵੱਖ ਵੱਖ ਖੇਤਰਾਂ ਵਿੱਚ ਵਿਸ਼ੇਸ਼ ਮਹਾਰਤ ਅਤੇ ਪੇਸ਼ੇਵਰਾਨਾ ਪਹੁੰਚ ਵਾਲੀਆਂ ਸੰਸਥਾਵਾਂ ਅਤੇ ਕਈ ਸੰਸਥਾਵਾਂ ਦੇ ਮੇਲ ਮਿਲਾਪ ਲਈ ਸਾਂਝੀ ਪਹੁੰਚ ਤੇ ਧਿਆਨ ਕੇਂਦਰਿਤ ਕਰਦਾ ਹੈ ਇਸ ਤੋਂ ਇਲਾਵਾ ਅਪੀਡਾ 2018 ਵਿੱਚ ਭਾਰਤ ਸਰਕਾਰ ਦੁਆਰਾ ਐਲਾਨੀ ਖੇਤੀ ਦਰਾਮਦ ਨੀਤੀ ਤਹਿਤ ਸਥਾਪਿਤ ਕੀਤਾ ਗਿਆ ਸੀ ਇਸ ਦੇ ਉਦੇਸ਼ਾਂ ਵਿੱਚ ਖੇਤੀਬਾੜੀ ਦੇ ਵਿਕਾਸ ਅਤੇ ਇਸ ਦੀ ਦਰਾਮਦ ਨੂੰ ਵਧਾਉਣ ਲਈ ਕੁਝ ਪਛਾਣੇ ਦਖਲਾਂ ਨਾਲ ਨਜਿੱਠਣ ਨਹੀ ਹੱਲ ਮੁਹੱਈਆ ਕਰਦਾ ਹੈ
ਪੀ ਖੇਤੀ ਦਰਾਮਦ ਵਾਲੇ ਉਤਪਾਦਨ , ਦਰਾਮਦ ਪ੍ਰਮੋਸ਼ਨ , ਕਿਸਾਨਾਂ ਲਈ ਬੇਹਤਰ ਕੀਮਤਾਂ ਅਤੇ ਭਾਰਤ ਸਰਕਾਰ ਦੇ ਪ੍ਰੋਗਰਾਮਾਂ ਅਤੇ ਨੀਤੀਆਂ ਨਾਲ ਮੇਲ ਤੇ ਕੇਂਦਰਿਤ ਹੈ ਇਹ, ਕਿਸਾਨ ਕੇਂਦਰਿਤ ਪਹੁੰਚ ਤੇ ਵੈਲਿਯੂ ਚੇਨ ਵਿੱਚ ਨੁਕਸਾਨ ਨੂੰ ਘੱਟ ਕਰਨ ਲਈ ਸਰੋਤਾਂ ਤੇ ਵੈਲਿਯੂ ਐਡੀਸ਼ਨ ਰਾਹੀਂ ਮਦਦ ਕਰਕੇ ਉਹਨਾਂ ਦੀ ਆਮਦਨ ਵਿੱਚ ਸੁਧਾਰ ਤੇ ਧਿਆਨ ਕੇਂਦਰਿਤ ਕਰਦਾ ਹੈ
ਦਰਾਮਦ ਨੀਤੀ ਇਸ ਲਈ ਵੱਖ ਵੱਖ ਸਪਲਾਈ ਮੁੱਦਿਆਂ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ ਦੇਸ਼ ਦੇ ਵੱਖ ਵੱਖ ਖੇਤੀ ਜਲਵਾਯੁ ਜੋਨਜ਼ ਵਿੱਚ ਵਿਸ਼ੇਸ਼ ਉਤਪਾਦਕ ਵਿਕਾਸ ਸਮੂਹਾਂ ਦੀ ਪਹੁੰਚ ਨੂੰ ਅਪਣਾਉਣ ਦੀ ਸਲਾਹ ਦਿੰਦੀ ਹੈ ਜਿਵੇਂ ਭੂਮੀ ਪੌਸ਼ਟਿਕ ਤੱਤਾਂ ਦਾ ਪ੍ਰਬੰਧ , ਗੁੱਡ ਐਗਰੀਕਲਚਰ ਪ੍ਰੈਕਟਿਸੇਸ (ਜੀ ਪੀ) ਦੀ ਵਰਤੋਂ , ਮਾਰਕੀਟ ਵਿੱਚ ਵਿਕਣ ਵਾਲੀਆਂ ਫਸਲਾਂ ਦੀਆਂ ਕੀਮਤਾਂ ਨੂੰ ਅਪਣਾਉਣਾ ਆਦਿ
ਅਪੀਡਾ ਪੀ ਨੂੰ ਲਾਗੂ ਕਰਨ ਲਈ ਸੂਬਾ ਸਰਕਾਰਾਂ ਨਾਲ ਵੀ ਰੁਝਾਨ ਰੱਖਦਾ ਹੈ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਕੇਰਲ, ਨਾਗਾਲੈਂਡ, ਤਾਮਿਲਨਾਡੂ, ਅਸਾਮ, ਪੰਜਾਬ, ਕਰਨਾਟਕ, ਗੁਜਰਾਤ, ਰਾਜਸਥਾਨ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਣੀਪੁਰ, ਸਿੱਕਮ, ਉਤਰਾਖੰਡ , ਐੱਮ ਪੀ , ਮਿਜ਼ੋਰਮ ਅਤੇ ਮੇਘਾਲਿਆ ਨੇ ਦਰਾਮਦ ਦੀ ਸੂਬਾ ਵਿਸ਼ੇਸ਼ ਕਾਰਜ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ , ਜਦਕਿ ਬਾਕੀ ਸੂਬੇ ਅੰਤਿਮ ਰੂਪ ਦੇਣ ਦੀਆਂ ਵੱਖ ਵੱਖ ਸਟੇਜਾਂ ਤੇ ਹਨ
ਇਸ ਵੇਲੇ ਨਾਫੇਡ ਜੰਮੂ ਤੇ ਕਸ਼ਮੀਰ , ਪੰਜਾਬ , ਹਰਿਆਣਾ , ਰਾਜਸਥਾਨ , ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਸ਼ਹਿਦ ਐੱਫ ਪੀ ਓਜ਼ ਦਾ ਨੈੱਟਵਰਕ ਪੈਦਾ ਕਰ ਰਿਹਾ ਹੈ ਤਕਰੀਬਨ 65 ਐੱਫ ਪੀ ਓਜ਼ ਇਸ ਸ਼ਹਿਦ ਗਲਿਆਰੇ ਦਾ ਹਿੱਸਾ ਹੋਣਗੇ , ਜੋ ਉੱਤਰ ਪੱਛਮ ਨੂੰ ਊੱਤਰ ਪੂਰਬ ਖੇਤਰਾਂ ਨਾਲ ਜੋੜਨਗੇ ਨਾਫੇਡ ਦਾ ਨੈਸ਼ਨਲ ਬੀਕਿੰਪਿੰਗ ਅਤੇ ਹਨੀ ਮਿਸ਼ਨ ਤਹਿਤ ਸ਼ਹਿਦ ਦੇ ਉਤਪਾਦਨ ਨਾਲ ਸਬੰਧਿਤ ਸਾਰੇ ਐੱਫ ਪੀ ਓਜ਼ ਲਈ ਲੋੜੀਂਦਾ ਬੁਨਿਆਦੀ ਢਾਂਚਾ ਕਾਇਮ ਕਰਨ ਦਾ ਉਦੇਸ਼ ਹੈ ਨਾਫੇਡ ਦੀ ਸਹਾਇਕ ਯੁਨਿਟ ਫੈਡਰੇਸ਼ਨ ਆਫ ਇੰਡੀਅਨਐੱਫ ਪੀ ਓਜ਼ ਅਤੇ ਐਗਰੀਗੇਟਰਜ਼ (ਐੱਫ ਆਈ ਐੱਫ ) ਇਸ ਵੇਲੇ ਐੱਫ ਪੀ ਓਜ਼ ਅਤੇ ਨਿਜੀ ਖੇਤਰ ਨਾਲ ਭਾਈਵਾਲੀ ਕਰ ਰਿਹਾ ਹੈ

 

*********

 

ਵਾਈ ਬੀ / ਐੱਸ ਐੱਸ(Release ID: 1734909) Visitor Counter : 208