ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਨੂੰ 11,141.28 ਕਰੋੜ ਰੁਪਏ ਐੱਮ ਐੱਸ ਪੀ ਵਜੋਂ ਅਦਾਇਗੀ ਕੀਤੀ ਗਈ ਹੈ ਕਿਉਂਕਿ ਸੂਬੇ ਨੇ ਕਣਕ ਦੀ ਸਭ ਤੋਂ ਵੱਧ ਖਰੀਦ ਕਰਕੇ ਰਿਕਾਰਡ ਕਾਇਮ ਕੀਤਾ ਹੈ


ਰਬੀ ਮਾਰਕੀਟ ਸੀਜ਼ਨ 2020—21 ਦੇ ਮੁਕਾਬਲੇ ਉੱਤਰ ਪ੍ਰਦੇਸ਼ ਵਿੱਚ 2021—22 ਦੇ ਰਬੀ ਮਾਰਕੀਟਿੰਗ ਸੀਜ਼ਨ ਦੌਰਾਨ 58% ਵਧੇਰੇ ਕਣਕ ਖਰੀਦੀ ਗਈ ਹੈ

ਰਬੀ ਮਾਰਕੀਟ ਸੀਜ਼ਨ 2020—21 ਵਿੱਚ 6.64 ਲੱਖ ਕਿਸਾਨਾਂ ਤੋਂ 35.77 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦੇ ਮੁਕਾਬਲੇ ਉੱਤਰ ਪ੍ਰਦੇਸ਼ ਵਿੱਚ 2021—22 ਦੇ ਰਬੀ ਮਾਰਕੀਟਿੰਗ ਸੀਜ਼ਨ ਦੌਰਾਨ 56.41 ਲੱਖ ਮੀਟ੍ਰਿਕ ਟਨ ਕਣਕ ਦੀ ਰਿਕਾਰਡ ਮਾਤਰਾ ਖਰੀਦੀ ਗਈ ਹੈ

ਖਰੀਫ ਮਾਰਕੀਟਿੰਗ ਸੀਜ਼ਨ 2020—21 ਦੌਰਾਨ ਉੱਤਰ ਪ੍ਰਦੇਸ਼ ਦੇ 10.22 ਲੱਖ ਕਿਸਾਨਾਂ ਤੋਂ 66.84 ਲੱਖ ਮੀਟ੍ਰਿਕ ਟਨ ਝੋਨੇ ਦੀ ਰਿਕਾਰਡ ਖਰੀਦ ਕੀਤੀ ਗਈ

Posted On: 12 JUL 2021 4:47PM by PIB Chandigarh

ਉੱਤਰ ਪ੍ਰਦੇਸ਼ ਵਿੱਚ ਮੌਜੂਦਾ ਆਰ ਐੱਮ ਐੱਸ 2021—22 ਦੌਰਾਨ 12.98 ਲੱਖ ਕਿਸਾਨਾਂ ਤੋਂ ਘੱਟੋ ਘੱਟ ਸਮਰਥਨ ਮੁੱਲ ਤੇ 56.41 ਲੱਖ ਮੀਟ੍ਰਿਕ ਟਨ ਕਣਕ ਦੀ ਰਿਕਾਰਡ ਮਾਤਰਾ ਖਰੀਦੀ ਗਈ ਹੈ ਇਹ ਸੂਬੇ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਕਣਕ ਖਰੀਦਣ ਦਾ ਰਿਕਾਰਡ ਹੈ ਕੁਲ 11,141.28 ਕਰੋੜ ਰੁਪਏ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਵਜੋਂ ਅਦਾਇਗੀ ਕੀਤੀ ਗਈ ਹੈ ਆਰ ਐੱਮ ਐੱਸ 2020—21 ਦੌਰਾਨ 6.64 ਲੱਖ ਕਿਸਾਨਾਂ ਤੋਂ 35.77 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਤੋਂ 58% ਵੱਧ ਖਰੀਦ ਕੀਤੀ ਗਈ ਹੈ
ਉੱਤਰ ਪ੍ਰਦੇਸ਼ ਵਿੱਚ ਖਰੀਫ ਮਾਰਕੀਟਿੰਗ ਸੀਜ਼ਨ 2020—21 ਦੌਰਾਨ ਰਿਕਾਰਡ ਝੋਨਾ ਵੀ ਖਰੀਦਿਆ ਗਿਆ ਹੈ ਕੇ ਐੱਮ ਐੱਸ 2020—21 ਦੌਰਾਨ 66.84 ਲੱਖ ਮੀਟ੍ਰਿਕ ਟਨ ਝੋਨੇ ਦੀ ਰਿਕਾਰਡ ਖਰੀਦ ਉੱਤਰ ਪ੍ਰਦੇਸ਼ ਦੇ 10.22 ਲੱਖ ਕਿਸਾਨਾਂ ਤੋਂ ਕੀਤੀ ਗਈ ਇਹ ਸੂਬੇ ਦੇ ਇਤਿਹਾਸ ਵਿੱਚ ਝੋਨੇ ਦੀ ਖਰੀਦ ਵਿੱਚ ਸਭ ਤੋਂ ਵੱਧ ਹੈ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਕੁਲ 12,491.88 ਕਰੋੜ ਰੁਪਏ ਘੱਟੋ ਘੱਟ ਸਮਰਥਨ ਮੁੱਲ ਵਜੋਂ ਦਿੱਤੇ ਗਏ ਹਨ
ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਜਿ਼ਆਦਾਤਰ ਕਣਕ ਦੀ ਖਰੀਦ ਕਰਨ ਵਾਲੇ ਸੂਬਿਆਂ ਵਿੱਚ ਹਾਲ ਹੀ ਵਿੱਚ ਮਾਰਕੀਟਿੰਗ ਸੀਜ਼ਨ ਆਰ ਐੱਮ ਐੱਸ 2020—21 ਸਮਾਪਤ ਹੋਇਆ ਹੈ ਅਤੇ 08 ਜੁਲਾਈ 2021 ਤੱਕ 433.32 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ (ਜੋ ਹੁਣ ਤੱਕ ਸਭ ਤੋਂ ਵੱਧ ਹੈ ਅਤੇ ਇਹ ਆਰ ਐੱਮ ਐੱਸ 2020—21 ਦੇ ਪਿਛਲੇ ਉੱਚੇ ਅੰਕੜੇ 389.92 ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਗਈ ਹੈ) ਇਹ ਪਿਛਲੇ ਸਾਲ ਇਸੇ ਸਮੇਂ 387.50 ਲੱਖ ਮੀਟ੍ਰਿਕ ਟਨ ਤੋਂ ਵੀ ਵੱਧ ਹੈ ਤਕਰੀਬਨ 49.16 ਲੱਖ ਕਿਸਾਨ ਪਹਿਲਾਂ ਹੀ ਜਾਰੀ ਆਰ ਐੱਮ ਐੱਸ ਖਰੀਦ ਸੰਚਾਲਨ ਤੋਂ 85,581.02 ਕਰੋੜ ਰੁਪਏ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਕੀਮਤ ਦਾ ਫਾਇਦਾ ਉਠਾ ਚੁੱਕੇ ਹਨ
ਜਾਰੀ ਸੀਜ਼ਨ ਖਰੀਦ 2020—21 ਵਿੱਚ ਝੋਨੇ ਦੀ ਖਰੀਦ ਵੀ ਸੂਬਿਆਂ ਵੱਲੋਂ ਲਗਾਤਾਰ ਨਿਰਵਿਘਨ ਜਾਰੀ ਹੈ ਅਤੇ 08 ਜੁਲਾਈ 2021 ਤੱਕ ਪਿਛਲੇ ਸਾਲ 756.80 ਲੱਖ ਮੀਟ੍ਰਿਕ ਟਨ ਦੀ ਖਰੀਦ ਦੇ ਮੁਕਾਬਲੇ 866.05 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਹੈ (ਇਸ ਵਿੱਚ ਖਰੀਫ ਫਸਲ 707.59 ਲੱਖ ਮੀਟ੍ਰਿਕ ਟਨ ਅਤੇ ਰਬੀ ਫਸਲ 158.46 ਲੱਖ ਮੀਟ੍ਰਿਕ ਟਨ ਸ਼ਾਮਲ ਹੈ) ਜਾਰੀ ਕੇ ਐੱਮ ਐੱਸ ਖਰੀਦ ਸੰਚਾਲਨ ਤੋਂ ਤਕਰੀਬਨ 127.72 ਲੱਖ ਕਿਸਾਨਾਂ ਨੇ 1,63,510.77 ਕਰੋੜ ਰੁਪਏ ਦੀ ਘੱਟੋ ਘੱਟ ਸਮਰਥਨ ਕੀਮਤ ਦਾ ਫਾਇਦਾ ਉਠਾਇਆ ਹੈ ਝੋਨੇ ਦੀ ਖਰੀਦ ਵੀ ਹੁਣ ਤੱਕ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਚੁੱਕੀ ਹੈ ਅਤੇ ਇਸ ਨੇ ਕੇ ਐੱਮ ਐੱਸ 2019—20 ਵਿੱਚ 773.45 ਲੱਖ ਮੀਟ੍ਰਿਕ ਟਨ ਦੀ ਉੱਚੀ ਦਰ ਨੂੰ ਵੀ ਪਾਰ ਕਰ ਲਿਆ ਹੈ

 

***********

 

ਡੀ ਜੇ ਐੱਨ / ਐੱਮ ਐੱਸ


(Release ID: 1734859) Visitor Counter : 279