ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 13 ਜੁਲਾਈ ਨੂੰ ਟੋਕੀਓ ਓਲੰਪਿਕਸ ਵਿੱਚ ਹਿੱਸਾ ਲੈਣ ਜਾਣ ਵਾਲੇ ਭਾਰਤੀ ਐਥਲੀਟਾਂ ਨਾਲ ਗੱਲਬਾਤ ਕਰਨਗੇ
प्रविष्टि तिथि:
11 JUL 2021 3:42PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਮੰਗਲਵਾਰ 13 ਜੁਲਾਈ ਨੂੰ ਸ਼ਾਮ 5 ਵਜੇ ਟੋਕੀਓ ਓਲੰਪਿਕਸ ਵਿੱਚ ਹਿੱਸਾ ਲੈਣ ਜਾਣ ਵਾਲੇ ਭਾਰਤੀ ਐਥਲੀਟਾਂ ਦੇ ਦਲ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੱਲਬਾਤ ਕਰਨਗੇ।
ਪ੍ਰਧਾਨ ਮੰਤਰੀ ਦੁਆਰਾ ਐਥਲੀਟਾਂ ਨਾਲ ਇਹ ਗੱਲਬਾਤ ਖੇਡਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਤੋਂ ਪਹਿਲਾ ਉਨ੍ਹਾਂ ਨੂੰ ਪ੍ਰੇਰਿਤ ਕਰਨ ਦਾ ਇੱਕ ਪ੍ਰਯਤਨ ਹੈ। ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਟੋਕੀਓ-2020 ਵਿੱਚ ਭਾਰਤ ਦੇ ਦਲ ਦੀ ਸੁਵਿਧਾ ਦੇ ਲਈ ਕੀਤੀਆਂ ਗਈਆਂ ਤਿਆਰੀਆਂ ਦੀ ਸਮੀਖਿਆ ਕੀਤੀ ਸੀ। ਉਨ੍ਹਾਂ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਕੁਝ ਐਥਲੀਟਾਂ ਦੀ ਪ੍ਰੇਰਣਾਦਾਇਕ ਯਾਤਰਾ ‘ਤੇ ਵੀ ਚਰਚਾ ਕਰਨ ਦੇ ਨਾਲ ਹੀ ਦੇਸ਼ ਨੂੰ ਅੱਗੇ ਆਉਣ ਅਤੇ ਪੂਰੇ ਦਿਲ ਨਾਲ ਉਨ੍ਹਾਂ ਦਾ ਸਮਰਥਨ ਕਰਨ ਦੀ ਤਾਕੀਦ ਕੀਤੀ ਸੀ।
ਇਸ ਪ੍ਰੋਗਰਾਮ ਦੇ ਦੌਰਾਨ ਯੁਵਾ ਮਾਮਲੇ ਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਠਾਕੁਰ, ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ, ਸ਼੍ਰੀ ਨਿਸਿਥ ਪ੍ਰਮਾਣਿਕ ਅਤੇ ਕਾਨੂੰਨ ਤੇ ਨਿਆਂ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਮੌਜੂਦ ਰਹਿਣਗੇ।
ਭਾਰਤੀ ਦਲ ਬਾਰੇ:
ਭਾਰਤ ਤੋਂ 18 ਖੇਡਾਂ ਦੇ ਲਈ ਕੁੱਲ 126 ਐਥਲੀਟ ਟੋਕੀਓ ਜਾਣਗੇ। ਕਿਸੇ ਵੀ ਓਲੰਪਿਕਸ ਵਿੱਚ ਭਾਰਤ ਦੁਆਰਾ ਭੇਜੇ ਜਾਣ ਵਾਲਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਹੈ। ਇਸ ਵਾਰ ਭਾਰਤ 18 ਖੇਡਾਂ ਦੇ 69 ਮੁਕਾਬਲਿਆਂ ਵਿੱਚ ਹਿੱਸਾ ਲਵੇਗਾ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਭਾਰਤ ਇੰਨੀ ਵੱਡੀ ਸੰਖਿਆ ਵਿੱਚ ਵਿਭਿੰਨ ਖੇਡਾਂ ਵਿੱਚ ਅਲੱਗ-ਅਲੱਗ ਮੁਕਾਬਲਿਆਂ ਵਿੱਚ ਹਿੱਸਾ ਲਵੇਗਾ।
ਇਸ ਵਾਰ ਭਾਰਤ ਦੀ ਤਰਫੋਂ ਵਿਭਿੰਨ ਖੇਡਾਂ ਵਿੱਚ ਪਹਿਲੀ ਵਾਰ ਹਿੱਸਾ ਲਿਆ ਜਾ ਰਿਹਾ ਹੈ। ਆਪਣੇ ਖੇਡ ਇਤਿਹਾਸ ਵਿੱਚ ਪਹਿਲੀ ਵਾਰ, ਭਾਰਤ ਦੀ ਇੱਕ ਫ਼ੈਂਸਰ (ਭਵਾਨੀ ਦੇਵੀ) ਨੇ ਓਲੰਪਿਕ ਖੇਡਾਂ ਦੇ ਲਈ ਕੁਆਲੀਫਾਈ ਕੀਤਾ ਹੈ। ਨੇਤਰਾ ਕੁਮਾਨਨ ਓਲੰਪਿਕ ਖੇਡਾਂ ਦੇ ਲਈ ਕੁਆਲੀਫਾਈ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਨਾਵਿਕ (ਮਲਾਹ) ਹੈ। ਸਾਜਨ ਪ੍ਰਕਾਸ਼ ਅਤੇ ਸ਼੍ਰੀਹਰਿ ਨਟਰਾਜ ਤੈਰਾਕੀ ਵਿੱਚ ‘ਏ’ ਯੋਗਤਾ ਮਿਆਰ ਹਾਸਲ ਕਰਕੇ ਓਲੰਪਿਕ ਖੇਡਾਂ ਦੇ ਲਈ ਕੁਆਲੀਫਾਈ ਕਰਨ ਵਾਲੇ ਭਾਰਤ ਦੇ ਪਹਿਲੇ ਤੈਰਾਕ ਹਨ।
*****
ਡੀਐੱਸ/ਏਕੇਜੇ
(रिलीज़ आईडी: 1734690)
आगंतुक पटल : 212
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam