ਰੇਲ ਮੰਤਰਾਲਾ
ਕੇਂਦਰੀ ਰੇਲਵੇ, ਸੰਚਾਰ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਣਵ ਨੇ ਰੇਲ ਭਵਨ, ਇਲੈਕਟ੍ਰੌਨਿਕਸ ਨਿਕੇਤਨ ਅਤੇ ਸੰਚਾਰ ਭਵਨ ਵਿੱਚ ਅੱਜ ਕਾਰਜਭਾਰ ਸੰਭਾਲਿਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਵਿਜ਼ਨ ਗ਼ਰੀਬ, ਹਾਸ਼ੀਏ ‘ਤੇ ਮੌਜੂਦ ਸਮੁਦਾਏ, ਕਿਸਾਨਾਂ, ਮੱਧ ਵਰਗ, ਯੁਵਾ, ਮਹਿਲਾਵਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਜੀਵਨ ਵਿੱਚ ਬਦਲਾਅ ਲਿਆਉਣਾ ਹੈ: ਸ਼੍ਰੀ ਅਸ਼ਵਨੀ ਵੈਸ਼ਣਵ
ਰੇਲਵੇ, ਸੰਚਾਰ ਅਤੇ ਟੈਕਨੋਲੋਜੀ ਸਾਰੇ ਭਾਰਤੀਆਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ, ਮੈਂ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਪੂਰਾ ਕਰਨ ਲਈ ਕੰਮ ਕਰਾਂਗਾ: ਸ਼੍ਰੀ ਅਸ਼ਵਨੀ ਵੈਸ਼ਣਵ
Posted On:
08 JUL 2021 5:20PM by PIB Chandigarh
ਕੇਂਦਰੀ ਰੇਲਵੇ, ਸੰਚਾਰ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਣਵ ਨੇ 8 ਜੁਲਾਈ, 2021 ਨੂੰ ਰੇਲ ਭਵਨ ਦੇ ਬਾਅਦ ਇਲੈਕਟ੍ਰੌਨਿਕਸ ਨਿਕੇਤਨ ਅਤੇ ਸੰਚਾਰ ਭਵਨ ਵਿੱਚ ਕਾਰਜਭਾਰ ਸੰਭਾਲਿਆ ।
ਸ਼੍ਰੀ ਅਸ਼ਵਨੀ ਵੈਸ਼ਣਵ (1970 ਵਿੱਚ ਜਨਮੇ) ਓਡੀਸ਼ਾ ਵਿੱਚ ਰਾਜ ਸਭਾ ਮੈਂਬਰ ਹਨ। ਉਨ੍ਹਾਂ ਨੇ ਸੁੰਦਰਗੜ੍ਹ, ਬਾਲਾਸੋਰ, ਕਟਕ ਅਤੇ ਗੋਆ ਦੇ ਲੋਕਾਂ ਦੀ ਸੇਵਾ ਕੀਤੀ ਹੈ। ਉਨ੍ਹਾਂ ਨੇ ਆਈਆਈਟੀ ਕਾਨਪੁਰ ਤੋਂ ਟੈਕਨੋਲੋਜੀ ਵਿੱਚ ਮਾਸਟਰ ਡਿਗਰੀ ਅਤੇ ਵਹਾਰਟਨ ਵਿੱਚ ਐੱਮਬੀਏ ਦੀ ਡਿਗਰੀ ਹਾਸਿਲ ਕੀਤੀ ਹੈ। ਉਹ ਟੈਕਨੋਲੋਜੀ, ਵਿੱਤ ਵਿੱਚ ਮਾਹਰ ਤੇ ਸਮਾਜ ਦੇ ਕਮਜ਼ੋਰ ਤਬਕਿਆਂ ਦੇ ਲਈ ਇਸ ਦੇ ਇਸਤੇਮਾਲ ਦਾ ਇੱਕ ਤਾਲਮੇਲ ਲਿਆਉਂਦੇ ਹਨ। ਉਨ੍ਹਾਂ ਦਾ ਅੰਤੋਦਿਆ ਦੇ ਦਰਸ਼ਨ ਯਾਨੀ ਸਮਾਜ ਦੇ ਕਮਜ਼ੋਰ ਤਬਕਿਆਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਵਿੱਚ ਦ੍ਰਿੜ ਵਿਸ਼ਵਾਸ ਹੈ।
Twitter: https://twitter.com/AshwiniVaishnaw?s=08
Facebook: https://www.facebook.com/ashwinivaishnaw
Instagram: https://www.instagram.com/ashwini.vaishnaw/
****
ਡੀਜੇਐੱਨ
(Release ID: 1734180)
Visitor Counter : 142