ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਡਾ. ਮੁੰਜਾਪਾਰਾ ਮਹੇਂਦਰਭਾਈ ਨੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ

प्रविष्टि तिथि: 08 JUL 2021 5:16PM by PIB Chandigarh

ਡਾ. ਮੁੰਜਾਪਾਰਾ ਮਹੇਂਦਰਭਾਈ ਨੇ ਅੱਜ ਨਵੀਂ ਦਿੱਲੀ ਵਿਖੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ।  ਡਬਲਯੂਸੀਡੀ ਮੰਤਰਾਲੇ ਤੋਂ ਇਲਾਵਾ ਉਨ੍ਹਾਂ ਨੂੰ ਆਯੂਸ਼ ਮੰਤਰਾਲੇ ਵਿੱਚ ਰਾਜ ਮੰਤਰੀ ਦਾ ਪੋਰਟਫੋਲੀਓ ਵੀ ਸੌਂਪਿਆ ਗਿਆ ਹੈ। ਇਸ ਮੌਕੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

 ਡਾ. ਮਹੇਂਦਰਭਾਈ ਸੰਸਦ ਮੈਂਬਰ ਹਨ ਅਤੇ ਗੁਜਰਾਤ ਦੇ ਸੁਰੇਂਦਰਨਗਰ ਹਲਕੇ ਤੋਂ 17ਵੀਂ ਲੋਕ ਸਭਾ ਲਈ ਚੁਣੇ ਗਏ ਸਨ।

 ਮੰਤਰੀ ਨੇ ਗੁਜਰਾਤ ਯੂਨੀਵਰਸਿਟੀ ਤੋਂ ਜਨਰਲ ਮੈਡੀਸਿਨ ਅਤੇ ਉਪਚਾਰ ਵਿਗਿਆਨ ਵਿੱਚ ਐੱਮਡੀ ਦੀ ਪੜ੍ਹਾਈ ਕੀਤੀ ਹੈ ਅਤੇ ਆਪਣੇ ਰਾਜਨੀਤਿਕ ਕਰੀਅਰ ਤੋਂ ਪਹਿਲਾਂ, ਡਾ. ਮਹੇਂਦਰਭਾਈ ਦਾ ਗੁਜਰਾਤ ਵਿੱਚ ਕਾਰਡੀਓਲੋਜਿਸਟ ਅਤੇ ਮੈਡੀਸਿਨ ਦੇ ਪ੍ਰੋਫੈਸਰ ਵਜੋਂ ਇੱਕ ਵਿਲੱਖਣ ਕਰੀਅਰ ਸੀ।

 

**********

 

 ਬੀਵਾਇ


(रिलीज़ आईडी: 1734024) आगंतुक पटल : 231
इस विज्ञप्ति को इन भाषाओं में पढ़ें: English , Urdu , Marathi , हिन्दी , Gujarati , Tamil , Kannada