ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕੈਬਨਿਟ ਮੰਤਰੀ ਵਜੋਂ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦਾ ਕਾਰਜਭਾਰ ਸੰਭਾਲਿਆ


ਸ਼੍ਰੀ ਰਾਮੇਸ਼ਵਰ ਤੇਲੀ ਨੇ ਮੰਤਰਾਲੇ ਵਿੱਚ ਰਾਜ ਮੰਤਰੀ ਦਾ ਕਾਰਜਭਾਰ ਸੰਭਾਲਿਆ

Posted On: 08 JUL 2021 1:27PM by PIB Chandigarh

ਸ਼੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਕੈਬਨਿਟ ਮੰਤਰੀ  ਵਜੋਂ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ  ਦਾ ਕਾਰਜਭਾਰ ਸੰਭਾਲਿਆ। ਸ਼੍ਰੀ ਰਾਮੇਸ਼ਵਰ ਤੇਲੀ ਨੇ  ਮੰਤਰਾਲੇ  ਵਿੱਚ ਰਾਜ ਮੰਤਰੀ   ਵਜੋਂ ਕਾਰਜਭਾਰ ਸੰਭਾਲਿਆ।  ਇਸ ਮੌਕੇ ‘ਤੇ ਮੰਤਰੀ ਮੰਡਲ ਵਿੱਚ ਫੇਰਬਦਲ ਤੋਂ ਪਹਿਲਾਂ ਚਾਰਜ ਸੰਭਾਲ ਰਹੇ ਮੰਤਰੀ  ਸ਼੍ਰੀ ਧਰਮੇਂਦਰ ਪ੍ਰਧਾਨ ਵੀ ਮੌਜੂਦ ਸਨ ।

 G:\Surjeet Singh\June 2021\24 June\image001S36K.jpg

ਇਸ ਮੌਕੇ ‘ਤੇ ਸ਼੍ਰੀ ਪੁਰੀ ਨੇ ਨਿਮਨਲਿਖਿਤ ਬਿਆਨ ਦਿੱਤਾ: - 

“ਅੱਜ, ਮੈਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਵਿਅਕਤ ਵਿਸ਼ਵਾਸ ਨਾਲ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਮਹੱਤਵਪੂਰਣ ਮੰਤਰਾਲੇ ਦਾ ਕੈਬਨਿਟ ਮੰਤਰੀ ਬਣਾਇਆ ਹੈ ।  ਸ਼੍ਰੀ ਧਰਮੇਂਦਰ ਪ੍ਰਧਾਨ ਜੀ  ਦਾ ਸਥਾਨ ਲੈਣਾ ਵੱਡਾ ਕਾਰਜ ਹੈ । 

ਇਸ ਮੰਤਰਾਲੇ  ਦਾ ਕੰਮ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਦੇਸ਼  ਦੇ ਹਰੇਕ ਨਾਗਰਿਕ ਨੂੰ ਛੋਂਹਦਾ ਹੈ।  ਇਸ ਮੰਤਰਾਲੇ  ਵਿੱਚ ਊਰਜਾ  ਦੇ ਵਿਸ਼ਾ ਨੂੰ ਲੈ ਕੇ ਬੇਹੱਦ ਸੰਭਾਵਨਾਵਾਂ ਹਨ ਅਤੇ ਕਈ ਚੁਣੌਤੀਆਂ ਹਨ।  ਬਦਲਦੇ ਸਮੇਂ  ਦੇ ਅਨੁਰੂਪ ਹੋਣ,  ਨਵੀਆਂ ਟੈਕਨੋਲੋਜੀਆਂ ਨੂੰ ਅਪਣਾਉਣ ਅਤੇ ਵਿਸ਼ਵ ਭਰ ਵਿੱਚ ਹੋ ਰਹੇ ਊਰਜਾ ਪਰਿਵਰਤਨ  ਦੇ ਅਨੁਰੂਪ ਹੋਣ ਦੀ ਜ਼ਰੂਰਤ ਇੱਕ ਆਕਰਸ਼ਕ ਅਵਸਰ ਪ੍ਰਦਾਨ ਕਰਦੀ ਹੈ । 

ਜਿਵੇਂ ਕ‌ਿ ਅਸੀਂ 5 ਟ੍ਰਿਲੀਅਨ ਅਰਥਵਿਵਸਥਾ ਵੱਲ ਵੱਧਦੇ ਹਾਂ,  ਊਰਜਾ ਦੀ ਉਪਲੱਬਧਤਾ ਅਤੇ ਖਪਤ ਦਾ ਮਹੱਤਵ ਸਭ ਤੋਂ ਪਹਿਲਾਂ ਹੋਵੇਗਾ ।  ਮੇਰਾ ਫੋਕਸ ਪ੍ਰਧਾਨ ਮੰਤਰੀ  ਦੇ ਆਤਮਨਿਰਭਰ ਭਾਰਤ  ਦੇ ਵਿਜ਼ਨ ਦੇ ਅਨੁਰੂਪ ਕੱਚਾ ਤੇਲ ਅਤੇ ਕੁਦਰਤੀ ਗੈਸ ਦੇ ਘਰੇਲੂ ਉਤਪਾਦਨ ਨੂੰ ਵਧਾਉਣ ‘ਤੇ ਹੋਵੇਗਾ । 

ਮੈਂ ਦੇਸ਼ ਵਿੱਚ ਕੁਦਰਤੀ ਗੈਸ ਅਧਾਰਿਤ ਅਰਥਵਿਵਸਥਾ ਦੇ ਵਿਕਾਸ ਦੀ ਦਿਸ਼ਾ ਵਿੱਚ ਵੀ ਕੰਮ ਕਰਾਂਗਾ ਅਤੇ ਮਾਣਯੋਗ ਪ੍ਰਧਾਨ ਮੰਤਰੀ ਦੀ ਘੋਸ਼ਣਾ  ਦੇ ਅਨੁਸਾਰ 2030 ਤੱਕ ਦੇਸ਼  ਦੇ ਪ੍ਰਾਥਮਿਕ ਊਰਜਾ ਮਿਸ਼ਰਣ  ਵਿੱਚ ਕੁਦਰਤੀ ਗੈਸ ਦੀ ਹਿੱਸੇਦਾਰੀ ਨੂੰ ਵਧਾ ਕੇ 15 ਫ਼ੀਸਦੀ ਕਰ ਦੇਵਾਂਗਾ । 

ਪਿਛਲੇ ਸੱਤ ਸਾਲਾਂ ਵਿੱਚ ਮੇਰੇ ਪੂਰਵਵਰਤੀ ਸ਼੍ਰੀ ਧਰਮੇਂਦਰ ਪ੍ਰਧਾਨ ਜੀ   ਦੇ ਕੁਸ਼ਲ ਮਾਰਗਦਰਸ਼ਨ ਵਿੱਚ ਇਸ ਖੇਤਰ ਵਿੱਚ ਕਈ ਮਹੱਤਵਪੂਰਣ ਸੁਧਾਰ ਅਤੇ ਪਹਲਾਂ ਕੀਤੀਆਂ ਗਈਆਂ ਹਨ ।  ਮੈਂ ਉਨ੍ਹਾਂ ਨੂੰ  ਅੱਗੇ ਲਿਜਾਣ ਅਤੇ ਪ੍ਰਧਾਨ ਮੰਤਰੀ,  ਸਾਡੇ ਲੋਕਾਂ ਅਤੇ ਦੇਸ਼ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗਾ। ”

***

ਵਾਈਐੱਸ/ਐੱਸਕੇ



(Release ID: 1733771) Visitor Counter : 141