ਜਹਾਜ਼ਰਾਨੀ ਮੰਤਰਾਲਾ
ਕੱਛ ’ਚ ਤਾਂਬੇ ਦੇ ਪਾਈਪਿੰਗ ਨੈੱਟਵਰਕ ਵਾਲੇ ਮੈਡੀਕਲ ਆਕਸੀਜਨ ਜਨਰੇਟਰ ਯੂਨਿਟ ਦਾ ਉਦਘਾਟਨ ਕੀਤਾ
ਪਲਾਂਟ ਹਸਪਤਾਲ ਵਿੱਚ ਸਾਰੇ ਬੈੱਡਾਂ ਅਤੇ ਵਾਰਡਾਂ ਨੂੰ ਆਕਸੀਜਨ ਦੀ ਬੇਰੋਕ ਅਤੇ ਲਗਾਤਾਰ ਸਪਲਾਈ ਯਕੀਨੀ ਬਣਾਵੇਗਾ: ਸ਼੍ਰੀ ਮਾਂਡਵੀਆ
Posted On:
07 JUL 2021 5:19PM by PIB Chandigarh
ਬੰਦਰਗਾਹਾਂ, ਸਮੁੰਦਰੀ ਜ਼ਹਾਜ਼ਾਂ ਅਤੇ ਜਲ ਮਾਰਗਾਂ ਲਈ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਆ ਨੇ ਅੱਜ ਕੱਛ ਦੇ ਰਾਮਬਾਗ ਵਿਖੇ ਰਾਜ ਸਰਕਾਰ ਦੇ ਹਸਪਤਾਲ, ਤਾਂਬੇ ਦੇ ਪਾਈਪਿੰਗ ਨੈੱਟਵਰਕ ਵਾਲੇ ਮੈਡੀਕਲ ਆਕਸੀਜਨ ਜਨਰੇਟਰ ਯੂਨਿਟ ਦਾ ਉਦਘਾਟਨ ਕੀਤਾ। ਦੀਨਦਿਆਲ ਬੰਦਰਗਾਹ ਨੇ ਲਗਭਗ 50 ਲੱਖ ਰੁਪਏ ਖਰਚੇ ਨਾਲ ਹਸਪਤਾਲ ਵਿੱਚ ਮਰੀਜ਼ਾਂ ਦੇ ਇਲਾਜ ਲਈ ਸਹੂਲਤ ਸਥਾਪਿਤ ਕੀਤੀ ਹੈ।
ਇਸ ਮੌਕੇ ਬੋਲਦਿਆਂ ਸ੍ਰੀ ਮਾਂਡਵੀਆ ਨੇ ਬੰਦਰਗਾਹ ਟੀਮ ਅਤੇ ਸਾਰੇ ਹਿੱਸੇਦਾਰਾਂ ਨੂੰ ਇੱਕ ਮਹੀਨੇ ਦੇ ਅੰਦਰ ਦੂਜੀ ਆਕਸੀਜਨ ਯੋਜਨਾ ਸਥਾਪਤ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਪਲਾਂਟ ਲਗਾਉਣ ਨਾਲ ਹਸਪਤਾਲ ਦੇ ਸਾਰੇ ਬੈੱਡਾਂ ਅਤੇ ਵਾਰਡਾਂ ਨੂੰ ਨਿਰਵਿਘਨ ਅਤੇ ਨਿਰੰਤਰ ਆਕਸੀਜਨ ਸਪਲਾਈ ਕਰਨ ਲਈ ਤੇਜ਼ੀ ਨਾਲ ਆਕਸੀਜਨ ਦੀ ਭਰਪਾਈ ਨੂੰ ਯਕੀਨੀ ਬਣਾਏਗਾ। ਸ੍ਰੀ ਮਾਂਡਵੀਆ ਨੇ ਕਿਹਾ ਕਿ ਸਾਰੀਆਂ ਬੰਦਰਗਾਹਾਂ ਆਪਣੀਆਂ ਸੀਐੱਸਆਰ ਦੀਆਂ ਗਤੀਵਿਧੀਆਂ ਰਾਹੀਂ ਕੋਵਿਡ-19 ਵਿਰੁੱਧ ਲੜਨ ਵਿੱਚ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਬੰਦਰਗਾਹਾਂ ਦੀ ਜ਼ਿੰਮੇਵਾਰੀ ਹੈ।
ਸਰਕਾਰੀ ਹਸਪਤਾਲ, ਰਾਮਬਾਗ, ਗਾਂਧੀਧਾਮ ਵਿਖੇ ਸਥਾਪਤ ਆਕਸੀਜਨ ਜਨਰੇਟਰ ਯੂਨਿਟ ਦੀ ਸਮਰੱਥਾ 5-6 ਬਾਰ ਦੇ ਦਬਾਅ ’ਤੇ 20,000 ਲੀਟਰ/ ਘੰਟਾ ਹੈ, ਜਿਸ ਦੀ ਵਰਤੋਂ ਕੋਵਿਡ ਦੇ ਨਾਲ-ਨਾਲ ਇਲਾਕੇ ਦੇ ਹੋਰ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ। ਸਿਸਟਮ ਮਰੀਜ਼ਾਂ ਦੇ ਇਲਾਜ ਲਈ ਸਿਲੰਡਰਾਂ ਨੂੰ ਵਾਰ-ਵਾਰ ਰਿਫਿਲ ਕਰਨ ਦੀ ਮੁਸ਼ਕਲ ਨੂੰ ਖਤਮ ਕਰ ਦੇਵੇਗਾ ਅਤੇ ਹਸਪਤਾਲ ਨੂੰ ਨਿਰਵਿਘਨ ਅਤੇ ਨਿਰੰਤਰ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਏਗਾ।
ਇਸ ਤੋਂ ਪਹਿਲਾਂ, 02.06.2021 ਨੂੰ, ਮੰਤਰੀ ਨੇ ਮੈਡੀਕਲ ਆਕਸੀਜਨ ਕਾੱਪਰ ਪਾਈਪਿੰਗ ਨੈੱਟਵਰਕ ਦੇ ਨਾਲ 20 ਘਣ ਮੀਟਰ ਪ੍ਰਤੀ ਘੰਟਾ ਸਮਰੱਥਾ ਦੀ ਮੈਡੀਕਲ ਆਕਸੀਜਨ ਜਨਰੇਟਰ ਯੂਨਿਟ ਦਾ ਉਦਘਾਟਨ ਕੀਤਾ ਸੀ ਅਤੇ ਪੋਰਟ ਹਸਪਤਾਲ ਗੋਪਾਲਪੁਰੀ, ਗਾਂਧੀਧਮ (ਕੱਛ) ਵਿਖੇ ਫਾਇਰਫਾਈਟਿੰਗ ਸਿਸਟਮ ਅਤੇ ਆਟੋਮੈਟਿਕ ਆਕਸੀਜਨ ਸਰੋਤ ਤਬਦੀਲੀ ਪ੍ਰਣਾਲੀ ਵਰਗੀਆਂ ਸਹੂਲਤਾਂ, ਹਸਪਤਾਲ ਵਿੱਚ ਮਰੀਜ਼ਾਂ ਦੇ ਇਲਾਜ ਦੀ ਪੂਰਤੀ ਕੀਤੀ ਜਾ ਸਕੇਗੀ। ਦੀਨਦਿਆਲ ਬੰਦਰਗਾਹ ਮਹਾਮਾਰੀ ਦੇ ਸਮੇਂ ਵਿੱਚ ਅਜਿਹੀਆਂ ਆਕਸੀਜਨ ਉਤਪਾਦਨ ਇਕਾਈਆਂ ਸਥਾਪਤ ਕਰਨ ਅਤੇ ਚਾਲੂ ਕਰਨ ਵਾਲੀਆਂ ਸਾਰੀਆਂ ਵੱਡੀਆਂ ਬੰਦਰਗਾਹਾਂ ਵਿੱਚੋਂ ਪਹਿਲੀ ਬੰਦਰਗਾਹ ਹੈ। ਡੀਪੀਟੀ ਨੇ ਕੋਵਿਡ ਵਿਰੁੱਧ ਲੜਨ ਲਈ ਹੇਠ ਲਿਖੇ ਕਈ ਉਪਰਾਲੇ ਕੀਤੇ ਹਨ:
-
14.04.202 ਤੋਂ ਡੀਪੀਟੀ ਹਸਪਤਾਲ, ਗੋਪਾਲਪੁਰੀ ਵਿਖੇ, 50 ਕੋਵਿਡ ਮਰੀਜ਼ਾਂ ਦੀ ਦੇਖਭਾਲ ਲਈ ਕੋਵਿਡ ਕੇਅਰ ਸੈਂਟਰ ਚਾਲੂ ਕੀਤਾ ਗਿਆ ਹੈ, ਜਿਸ ਦਾ ਪ੍ਰਬੰਧਨ ਮੌਜੂਦਾ ਮੈਡੀਕਲ ਅਫ਼ਸਰਾਂ ਅਤੇ ਸਟਾਫ਼ ਦੁਆਰਾ ਬਿਨਾਂ ਕਿਸੇ ਪਰੇਸ਼ਾਨੀ ਦੇ ਓਪੀਡੀ ਸਲਾਹ-ਮਸ਼ਵਰੇ ਅਤੇ ਕਾਊਂਸਲਿੰਗ ਲਈ ਕੀਤਾ ਜਾ ਰਿਹਾ ਹੈ।
-
07 ਮੈਡੀਕਲ ਅਧਿਕਾਰੀ (ਐੱਮਬੀਬੀਐੱਸ) ਅਤੇ ਕਈ ਪੈਰਾਮੈਡੀਕਲ ਸਟਾਫ਼ ਠੇਕੇ ਦੇ ਅਧਾਰ 'ਤੇ ਲੱਗੇ ਹੋਏ ਹਨ ਤਾਂ ਜੋ ਮੈਡੀਕਲ ਅਧਿਕਾਰੀਆਂ ਦੀ ਕਾਫ਼ੀ ਗਿਣਤੀ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ।
-
200 ਜੰਬੋ ਸਿਲੰਡਰ, 03 ਵੈਂਟੀਲੇਟਰ, 05 ਆਕਸੀਜਨ ਕੰਨਸਨਟ੍ਰੇਟਰ, ਆਕਸੀਜਨ ਸਪਲਾਈ ਦੀ ਸਹੂਲਤ ਲਈ ਖਰੀਦੇ ਗਏ ਹਨ।
-
ਕੋਵਿਡ ਦੇ ਖ਼ਿਲਾਫ਼ ਟੀਕਾਕਰਣ ਡੀਪੀਟੀ ਹਸਪਤਾਲ ਵਿੱਚ ਨਾ ਸਿਰਫ ਡੀਪੀਟੀ ਲਾਭਪਾਤਰੀਆਂ ਲਈ, ਬਲਕਿ ਆਮ ਲੋਕਾਂ ਨੂੰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
-
ਰੈਪਿਡ ਐਂਟੀਜਨ ਟੈਸਟ ਰਾਹੀਂ ਕੋਵਿਡ-19 ਦਾ ਟੈਸਟ ਡੀਪੀਟੀ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ।
-
ਲੌਕਡਾਊਨ ਦੌਰਾਨ 10,000 ਲੋੜਵੰਦਾਂ ਨੂੰ ਰਾਸ਼ਨ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ।
-
ਆਈਸੀਯੂ/ ਪੀਆਈਸੀਯੂ ਬਣਾਉਣ ਲਈ ਕਾਰਵਾਈ ਆਰੰਭੀ ਗਈ ਹੈ।
-
ਲੌਕਡਾਊਨ ਦੀ ਮਿਆਦ ਦੇ ਦੌਰਾਨ ਮਜ਼ਦੂਰਾਂ ਨੂੰ ਮੁਫ਼ਤ ਖਾਣੇ ਦੀ ਵਿਵਸਥਾ ਕੀਤੀ ਗਈ।
ਇਸ ਮੌਕੇ ’ਤੇ ਸ਼੍ਰੀ ਵਾਸਨਭਾਈ ਅਹੀਰ, ਰਾਜ ਮੰਤਰੀ, ਸੈਰ ਸਪਾਟਾ, ਸਮਾਜ ਭਲਾਈ ਅਤੇ ਵਿਦਿਅਕ ਤੌਰ ’ਤੇ ਪੱਛੜੇ ਵਰਗਾਂ ਦੀ ਭਲਾਈ, ਗੁਜਰਾਤ ਸਰਕਾਰ; ਸ਼੍ਰੀ ਵਿਨੋਦ ਚਾਵੜਾ, ਸੰਸਦ ਮੈਂਬਰ; ਸਮੁੰਦਰੀ ਜਹਾਜ਼ਾਂ ਅਤੇ ਜਲ ਮਾਰਗਾਂ ਦੇ ਮੰਤਰਾਲੇ ਦੇ ਸਕੱਤਰ ਡਾ. ਸੰਜੀਵ ਰੰਜਨ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸੀ।
*****
ਐੱਮਜੇਪੀਐੱਸ/ ਜੇਕੇ
(Release ID: 1733534)
Visitor Counter : 213