ਰੱਖਿਆ ਮੰਤਰਾਲਾ
ਆਈ.ਐਨ.ਐਸ ਤਬਰ ਨੇ ਇਤਾਲਵੀ ਨੌਸੇਨਾ ਦੇ ਨਾਲ ਇਟਲੀ ਦੇ ਨੇਪਲਸ ਦੇ ਕਰੀਬ ਕੀਤਾ ਅਭਿਆਸ
Posted On:
07 JUL 2021 1:18PM by PIB Chandigarh
ਮੈਡੀਟੇਰੀਅਨ ਸਾਗਰ ਲਈ ਚੱਲ ਰਹੀ ਨਿਯੁਕਤੀ ਦੇ ਅਨੁਸਾਰ ਆਈ.ਐਨ.ਐਸ. ਤਬਰ ਤਾਰੀਖ਼ 3 ਜੁਲਾਈ 2021 ਨੂੰ ਨੇਪਲਸ, ਇਟਲੀ ਦੇ ਬੰਦਰਗਾਹ ਵਿੱਚ ਦਾਖਿਲ ਹੋਇਆ। ਇਸ ਜ਼ਹਾਜ ਦਾ ਇਟਲੀ ਦੀ ਨੌਸੇਨਾ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਬੰਦਰਗਾਹ ਵਿੱਚ ਆਪਣੇ ਪ੍ਰਵਾਸ ਦੇ ਦੌਰਾਨ ਕਮਾਂਡਿੰਗ ਅਫਸਰ ਕੈਪਟਨ ਮਹੇਸ਼ ਮੰਗੀਪੁਡੀ ਨੇ ਪ੍ਰੀਫੇਕਟ ਆਫ ਨੇਪਲਸ ਅਥਾਰਿਟੀ, ਖੇਤਰੀ ਇਤਾਲਵੀ ਨੌਸੇਨਾ ਹੈੱਡਕੁਆਟਰ ਅਤੇ ਕੋਸਟਗਾਰਡ ਹੈੱਡਕੁਆਟਰ ’ਚ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।
ਬੰਦਰਗਾਹ ਤੋਂ ਵਾਪਿਸ ਆਉਣ ਤੇ ਇਸ ਪੋਤ ਨੇ ਤਾਰੀਖ਼ 04 ਅਤੇ 05 ਜੁਲਾਈ 2021 ਨੂੰ ਇਟਲੀ ਦੀ ਨੌਸੇਨਾ ਦੇ ਇੱਕ ਅਡਵਾਂਸ ਫ੍ਰੀਗੇਟ, ਆਈ.ਟੀ.ਐਸ. ਐਂਟੀਨਿਯੋ ਮਾਰਸੇਗਲਿਆ (ਐਫ-597) ਦੇ ਨਾਲ ਇੱਕ ਸਮੁੰਦਰੀ ਸਾਂਝਾ ਅਭਿਆਸ ਵੀ ਕੀਤਾ। ਇਸ ਅਭਿਆਸ ਵਿੱਚ ਰਾਤ ਅਤੇ ਦਿਨ ਵਿੱਚ ਏਅਰ ਡਿਫੈਂਸ ਪ੍ਰਕਰਿਆਵਾਂ, ਸਮੁੰਦਰੀ ਭਰਪਾਈ , ਸੰਚਾਰ ਅਭਿਆਸ ਅਤੇ ਕਰਾਸ ਡੇਕ ਹੇਲਾਂ ਅਭਿਆਨਾਂ ਸਮੇਤ ਨੌਸੈਨਿਕ ਅਭਿਆਨਾਂ ਦੀ ਇੱਕ ਵੱਡੀ ਲੜੀ ਸ਼ਾਮਿਲ ਸੀ। ਇਹ ਅਭਿਆਸ ਆਪਸੀ ਰੂਪ ਨਾਲ ਆਂਤਰਿਕ ਸੰਚਾਲਨਸ਼ੀਲਤਾ ਵਧਾਉਣ ਅਤੇ ਸਮੁੰਦਰੀ ਖ਼ਤਰਿਆਂ ਦੇ ਖਿਲਾਫ ਸੰਯੁਕਤ ਅਭਿਆਨਾਂ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਲਾਹੇਵੰਦ ਸੀ ।
ਨੌਸੇਨਾ ਦੀ ਰਿਵਾਇਤ ਅਨੁਸਾਰ ਦੋਨਾਂ ਜਹਾਜਾਂ ਵਲੋਂ ਸਟੀਮ ਪਾਸਟ ਦੇ ਨਾਲ ਇਹ ਅਭਿਆਸ ਸਮਾਪਤ ਹੋਇਆ।
************************
ਵੀਐਮ / ਪੀਐਸ
(Release ID: 1733530)
Visitor Counter : 249