ਰਾਸ਼ਟਰਪਤੀ ਸਕੱਤਰੇਤ
ਚਾਰ ਦੇਸ਼ਾਂ ਦੇ ਰਾਜਦੂਤਾਂ ਨੇ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਭਾਰਤ ਦੇ ਰਾਸ਼ਟਰਪਤੀ ਸਾਹਮਣੇ ਆਪਣੇ ਦਸਤਾਵੇਜ਼ ਪੇਸ਼ ਕੀਤੇ
Posted On:
06 JUL 2021 4:51PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਇੱਕ ਵਰਚੁਅਲ ਰਸਮ ਦੇ ਜ਼ਰੀਏ ਅੱਜ (6 ਜੁਲਾਈ, 2021) ਕੋਲੰਬੀਆ ਗਣਰਾਜ, ਉਰੁਏ ਜਮਾਇਕਾ ਤੇ ਆਰਮੀਨੀਆ ਗਣਰਾਜ ਦੇ ਰਾਜਦੂਤਾਂ/ਹਾਈ ਕਮਿਸ਼ਨਰਾਂ ਦੇ ਦਸਤਾਵੇਜ਼ ਪ੍ਰਵਾਨ ਕੀਤੇ। ਜਿਨ੍ਹਾਂ ਨੇ ਆਪਣੇ ਦਸਤਾਵੇਜ਼ ਪੇਸ਼ ਕੀਤੇ, ਉਹ ਸਨ:
1. ਮਹਾਮਹਿਮ ਸੁਸ਼੍ਰੀ ਮਾਰੀਆਨਾ ਪਚੇਕੋ ਮੌਂਟੇਸ, ਕੋਲੰਬੀਆ ਗਣਰਾਜ ਦੇ ਰਾਜਦੂਤ
2. ਮਹਾਮਹਿਮ ਸ਼੍ਰੀ ਅਲਬਰਟੋ ਐਂਟੋਨੀਓ ਗੁਆਨੀ ਅਮਰਿਲਾ, ਉਰੂਗੁਏ ਦੇ ਰਾਜਦੂਤ
3. ਮਹਾਮਹਿਮ ਸ਼੍ਰੀ ਜੈਸਨ ਕੀਟਸ ਮੈਥਿਊ ਹਾਲ, ਜਮਾਇਕਾ ਦੇ ਹਾਈ ਕਮਿਸ਼ਨਰ
4. ਮਹਾਮਹਿਮ ਸ਼੍ਰੀ ਯੂਰੀ ਬਾਬਖਾਨਇਨ, ਆਰਮੀਨੀਆ ਗਣਰਾਜ ਦੇ ਰਾਜਦੂਤ
ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਨੇ ਇਨ੍ਹਾਂ ਰਾਜਦੂਤਾਂ ਨੂੰ ਉਨ੍ਹਾਂ ਦੀ ਨਿਯੁਕਤੀ ’ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਾਰਤ ਸਾਰੇ ਦੇਸ਼ਾਂ ਨਾਲ ਨਿੱਘੇ ਤੇ ਦੋਸਤਾਨਾ ਸਬੰਧਾਂ ਦਾ ਆਨੰਦ ਮਾਣਦਾ ਹੈ ਅਤੇ ਸਾਡੇ ਸਬੰਧ ਸ਼ਾਂਤੀ ਤੇ ਖ਼ੁਸ਼ਹਾਲੀ ਦੇ ਸਾਂਝੀ ਦੂਰ–ਦ੍ਰਿਸ਼ਟੀ ਵਿੱਚ ਡੂੰਘੇ ਲੱਥੇ ਹੋਏ ਸਨ।
ਰਾਸ਼ਟਰਪਤੀ ਕੋਵਿੰਦ ਨੇ ਨੋਟ ਕੀਤਾ ਕਿ ਭਾਰਤ ਸਾਡੀ ਸਮੂਹਿਕ ਸਿਹਤ ਤੇ ਆਰਥਿਕ ਸਲਾਮਤੀ ਨੂੰ ਯਕੀਨੀ ਬਣਾਉਣ ਲਈ ਕੋਵਿਡ–19 ਮਹਾਮਾਰੀ ਦੇ ਮਾਮਲੇ ਵਿੱਚ ਇੱਕ ਨਿਰਣਾਇਕ ਤੇ ਤਾਲਮੇਲ ਨਾਲ ਹੁੰਗਾਰਾ ਦੇਣ ਦੀਆਂ ਅੰਤਰਰਾਸ਼ਟਰੀ ਕੋਸ਼ਿਸ਼ਾਂ ਵਿੱਚ ਮੋਹਰੀ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ‘ਵਿਸ਼ਵ ਦੀ ਫਾਰਮੇਸੀ’ ਵਜੋਂ ਭਾਰਤ ਨੇ ਕੋਵਿਡ ਵਿਰੁੱਧ ਵਿਸ਼ਵ–ਜੰਗ ਵਿੱਚ ਜ਼ਰੂਰੀ ਦਵਾਈਆਂ ਤੇ ਉਪਕਰਣਾਂ ਦੀ ਸਪਲਾਈ ਰਾਹੀਂ ਕਈ ਦੇਸ਼ਾਂ ਦੀ ਸਹਾਇਤਾ ਕੀਤੀ ਹੈ।
ਰਾਜਦੂਤਾਂ/ਹਾਈ ਕਮਿਸ਼ਨਰਾਂ ਨੇ ਆਪੋ–ਆਪਣੇ ਰਹਿਨੁਮਾਵਾਂ ਦੀ ਤਰਫ਼ੋਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਭਾਰਤ ਨਾਲ ਆਪਣੇ ਸਬੰਧ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰਦੇ ਰਹਿਣ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ।
*****
ਡੀਐੱਸ/ਐੱਸਐੱਚ
(Release ID: 1733230)
Visitor Counter : 225