ਸੈਰ ਸਪਾਟਾ ਮੰਤਰਾਲਾ

ਸੈਰ-ਸਪਾਟਾ ਮੰਤਰਾਲੇ ਨੇ 2018-19 ਦੇ ਰਾਸ਼ਟਰੀ ਸੈਰ-ਸਪਾਟਾ ਪੁਰਸਕਾਰ ਦੇ ਲਈ ਐਂਟਰੀਆਂ ਦੀ ਮੰਗ ਕੀਤੀ


ਐਂਟਰੀਆਂ ਪ੍ਰਾਪਤ ਕਰਨ ਦੀ ਅੰਤਿਮ ਮਿਤੀ 10 ਅਗਸਤ, 2021 ਹੈ

Posted On: 05 JUL 2021 5:15PM by PIB Chandigarh

ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਨੇ ਟੂਰਿਜ਼ਮ ਦੇ ਖੇਤਰ ਵਿੱਚ ਉਤਕ੍ਰਿਸ਼ਟਾ ਲਈ ਵਿਅਕਤੀਗਤ ਅਤੇ ਸੰਗਠਨਾਂ ਨੂੰ ਐਪਲੀਕੇਸ਼ਨ ਦੀ ਮੰਗ ਕੀਤੀਆਂ ਹਨਯਾਤਰਾ ਅਤੇ ਸੈਰ-ਸਪਾਟਾ ਉਦਯੋਗ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼, ਵਰਗੀਕ੍ਰਿਤ ਹੋਟਲ, ਹੈਰੀਟੇਜ ਹੋਟਲ, ਮਾਨਤਾਪ੍ਰਾਪਤ ਟ੍ਰੈਵਲ ਏਜੇਂਟ, ਟੂਰ ਓਪਰੇਟਰਸ ਅਤੇ ਟੂਰਿਸਟ ਟ੍ਰਾਂਸਪੋਰਟ ਓਪਰੇਟਰਸ, ਵਿਅਕਤੀ ਅਤੇ ਹੋਰ ਨਿਜੀ ਸੰਗਠਨ ਦੁਆਰਾ ਉਨ੍ਹਾਂ ਦੇ ਖੇਤਰ ਵਿੱਚ ਪ੍ਰਦਰਸ਼ਨ ਨੂੰ ਮਾਨਤਾ ਪ੍ਰਦਾਨ ਕਰਦੇ ਹੋਏ ਰਾਸ਼ਟਰੀ ਸੈਰ-ਸਪਾਟਾ ਪੁਰਸਕਾਰ ਪ੍ਰਦਾਨ ਕੀਤੇ ਜਾਂਦੇ ਹਨ। ਸੈਰ-ਸਪਾਟਾ ਨੂੰ ਹੁਲਾਰਾ ਦਿੰਦੇ ਹੋਏ ਸਿਹਤਮੰਦ ਮੁਕਾਬਲੇ ਨੂੰ ਪ੍ਰੋਤਸਾਹਿਤ ਕਰਨਾ ਵੀ ਇਸ ਦਾ ਉਦੇਸ਼ ਹੈ।

ਐਪਲੀਕੇਸ਼ਨ, ਜਿੱਥੇ ਨਿਰਧਾਰਤ ਹੋਵੇ, ਉੱਚਿਤ ਫਾਰਮ ਵਿੱਚ ਦਿੱਤਾ ਜਾਏ। ਜਿਸ ਤੇ ਹੋਰ ਉਲੇਖ ਨਾ ਦਿੱਤਾ ਗਿਆ ਹੋਵੇ, ਪਰੁਸਕਾਰ ਲਈ ਐਂਟਰੀਆਂ ਅਪ੍ਰੈਲ 2018 ਤੋਂ ਮਾਰਚ 2019 ਦੀ ਮਿਆਦ ਦੇ ਦੌਰਾਨ ਪ੍ਰਕਾਸ਼ਿਤ ਜਾ ਕੀਤੀ ਗਈ ਨਵੀਂ ਗਤੀਵਿਧੀ ਹੋਵੇ।

ਸੰਬੰਧਿਤ ਵਿਭਾਗ ਵਿੱਚ ਇਨ੍ਹਾਂ ਐਂਟਰੀਆਂ ਦੀ ਪ੍ਰਾਪਤੀ ਦੀ ਅੰਤਿਮ ਮਿਤੀ 10 ਅਗਸਤ, 2021 (1600 ਵਜੇ) ਹੈ ਅਤੇ ਇੱਥੇ ਐਂਟਰੀਆਂ ਹਾਰਡ ਕਾਪੀ ਨਿਸ਼ਚਿਤ ਨਿਰਧਾਰਤ ਫਾਰਮੈਟ ਵਿੱਚ ਭੇਜੀ ਜਾਏ। 2018-19 ਦੇ ਰਾਸ਼ਟਰੀ ਸੈਰ-ਸਪਾਟਾ ਪੁਰਸਕਾਰ ਦੇ ਲਈ ਵੇਰਵਾ ਅਤੇ ਦਿਸ਼ਾ-ਨਿਰਦੇਸ਼ ਮੰਤਰਾਲੇ ਦੀ ਵੈੱਬਸਾਈਟ www.tourism.gov.in ‘ਤੇ ਦਿੱਤੇ ਗਏ ਹਨ।

 

 

*******


ਐੱਨਬੀ/ਓਏ
 



(Release ID: 1733147) Visitor Counter : 192