ਵਿੱਤ ਮੰਤਰਾਲਾ

ਸੀਬੀਡੀਟੀ ਨੇ ਇਨਕਮ ਟੈਕਸ ਦੇ 15 ਸੀ ਏ / 15 ਸੀ ਬੀ ਫਾਰਮਾਂ ਦੀ ਇਲੈਕਟ੍ਰਾਨਿਕ ਫਾਈਲਿੰਗ ਵਿਚ ਹੋਰ ਢਿੱਲ ਦਿੱਤੀ

Posted On: 05 JUL 2021 5:11PM by PIB Chandigarh

ਇਨਕਮ-ਟੈਕਸ ਐਕਟ, 1961 ਅਨੁਸਾਰ, ਫਾਰਮ 15 ਸੀ ਏ / 15 ਸੀ ਬੀ ਇਲੈਕਟ੍ਰਾਨਿਕਲੀ ਦਾਖ਼ਲ ਕਰਨ ਦੀ ਜ਼ਰੂਰਤ ਹੈ। ਮੌਜੂਦਾ ਤੌਰ ਤੇ ਟੈਕਸਦਾਤਾ 15 ਸੀ ਬੀ ਫਾਰਮ ਵਿਚ ਚਾਰਟਰਡ ਅਕਾਊਂਟੈਂਟ ਦੇ ਸਰਟੀਫਿਕੇਟ ਨਾਲ ਫਾਰਮ 15 ਸੀ ਏ ਕਿਸੇ ਵੀ ਵਿਦੇਸ਼ੀ ਭੁਗਤਾਨ ਲਈ ਅਧਿਕਾਰਤ ਵਪਾਰੀ ਨੂੰ ਕਾਪੀ ਪੇਸ਼ ਕਰਨ ਤੋਂ ਪਹਿਲਾਂ ਈ-ਫਾਈਲਿੰਗ ਪੋਰਟਲ ਤੇ ਅਪਲੋਡ ਕਰਦੇ ਹਨ।

 

ਪੋਰਟਲ www.incometax.gov.in, ਤੇ 15 ਸੀ ਏ / 15 ਸੀ ਬੀ ਇੰਕਮ ਟੈਕਸ ਫਾਰਮਾਂ ਦੀ ਇਲੈਕਟ੍ਰਾਨਿਕ ਫਾਈਲਿੰਗ ਵਿਚ ਟੈਕਸਦਾਤਾਵਾਂ ਨੂੰ ਆ ਰਹੀਆਂ ਮੁਸ਼ਿਕਲਾਂ ਦੇ ਮੱਦੇਨਜ਼ਰ ਸੀਬੀਡੀਟੀ ਵਲੋਂ ਪਹਿਲਾਂ ਇਹ ਫੈਸਲਾ ਕੀਤਾ ਗਿਆ ਸੀ ਕਿ ਟੈਕਸਦਾਤਾ 30 ਜੂਨ, 2021 ਤੱਕ ਅਧਿਕਾਰਤ ਡੀਲਰ ਨੂੰ 15 ਸੀ ਏ / 15 ਸੀ ਬੀ ਫਾਰਮ ਮੈਨੂਅਲ ਵਿਧੀ ਵਿਚ ਭੇਜ ਸਕਦੇ ਹਨ।

 

ਹੁਣ ਇਸ ਉਪਰੋਕਤ ਤਰੀਕ ਨੂੰ 15 ਜੁਲਾਈ, 2021 ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ ਟੈਕਸਦਾਤਾ ਹੁਣ 15 ਜੁਲਾਈ, 2021 ਤੱਕ ਅਧਿਕਾਰਤ ਡੀਲਰਾਂ ਨੂੰ ਉਪਰੋਕਤ ਫਾਰਮ ਮੈਨੂਅਲ ਵਿਧੀ ਨਾਲ ਭੇਜ ਸਕਦੇ ਹਨ। ਅਧਿਕਾਰਤ ਡੀਲਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਵਿਦੇਸ਼ੀ ਭੁਗਤਾਨਾਂ ਦੇ ਮੰਤਵ ਲਈ ਅਜਿਹੇ ਫਾਰਮ 15 ਜੁਲਾਈ, 2021 ਤੱਕ ਸਵੀਕਾਰ ਕਰਨ। ਨਵੇਂ ਈ-ਫਾਈਲਿੰਗ ਪੋਰਟਲ ਤੇ ਇਕ ਸੁਵਿਧਾ ਵੀ ਉਪਲਬਧ ਕਰਵਾਈ ਜਾਵੇਗੀ ਤਾਕਿ ਇਨ੍ਹਾਂ ਫਾਰਮਾਂ ਨੂੰ ਦਸਤਾਵੇਜ਼ ਸ਼ਨਾਖਤ ਨੰਬਰ ਦੀ ਸਿਰਜਨਾ ਦੇ ਮੰਤਵ ਲਈ ਬਾਅਦ ਵਾਲੀ ਤਰੀਕ ਤੇ ਅਪਲੋਡ ਕੀਤਾ ਜਾ ਸਕੇ।

 

**************

 

ਆਰਐਮ ਐਮਵੀ /ਕੇਐਮਐਨ



(Release ID: 1732975) Visitor Counter : 169