ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਅਪਡੇਟ

Posted On: 03 JUL 2021 9:19AM by PIB Chandigarh

ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 34.46 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 44,411 ਨਵੇਂ ਕੇਸ ਆਏ

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 4,95,533 ਹੋਈ; 97 ਦਿਨਾਂ ਦੇ ਬਾਅਦ 5 ਲੱਖ ਤੋਂ ਘੱਟ

ਐਕਟਿਵ ਕੇਸ ਕੁੱਲ ਮਾਮਲਿਆਂ ਦਾ 1.62 ਫੀਸਦ ਹੋਏ

ਦੇਸ਼ ਵਿੱਚ ਹੁਣ ਤੱਕ 2,96,05,779 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

ਬੀਤੇ 24 ਘੰਟਿਆਂ ਦੌਰਾਨ 57,477 ਵਿਅਕਤੀ ਸਿਹਤਯਾਬ ਹੋਏ

ਲਗਾਤਾਰ 51ਵੇਂ ਦਿਨ ਰੋਜ਼ਾਨਾ ਰਿਕਵਰੀ ਦੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ ਹੋਏ

ਰਿਕਵਰੀ ਦਰ ਵਧ ਕੇ 97 .06 ਫੀਸਦ ਹੋਈ

ਹਫ਼ਤਾਵਰੀ ਪੌਜ਼ੀਟਿਵਿਟੀ ਦਰ ਇਸ ਵੇਲੇ 5 ਫੀਸਦ ਤੋਂ ਘੱਟ ਰਹਿ ਗਈ ਹੈ, 2.50 ਫੀਸਦ ‘ਤੇ ਹੈ

ਰੋਜ਼ਾਨਾ ਪੌਜ਼ੀਟਿਵਿਟੀ ਦਰ 2.35 ਫੀਸਦ ਹੋਈ; ਲਗਾਤਾਰ 26ਵੇਂ ਦਿਨ 5 ਫੀਸਦ ਤੋਂ ਘੱਟ ਦਰਜ

 ਕੋਵਿਡ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ- ਹੁਣ ਤੱਕ 41.64 ਕਰੋੜ ਟੈਸਟ ਹੋਏ

 

****

ਐਮ.ਵੀ.



(Release ID: 1732559) Visitor Counter : 194