ਗ੍ਰਹਿ ਮੰਤਰਾਲਾ
ਸਰਦਾਰ ਪਟੇਲ ਰਾਸ਼ਟਰੀ ਏਕਤਾ ਪੁਰਸਕਾਰ - 2021 ਲਈ ਨਾਮਜ਼ਦਗੀਆਂ 15 ਅਗਸਤ, 2021 ਤੱਕ ਖੁਲ੍ਹੀਆਂ ਹਨ
Posted On:
02 JUL 2021 4:51PM by PIB Chandigarh
ਸਰਦਾਰ ਪਟੇਲ ਰਾਸ਼ਟਰੀ ਏਕਤਾ ਪੁਰਸਕਾਰ ਲਈ ਆਨਲਾਈਨ ਨਾਮਜ਼ਦਗੀ/ਸਿਫਾਰਸ਼ ਕਰਨ ਦੀ ਪ੍ਰਕ੍ਰਿਆ ਜਾਰੀ ਹੈ ਅਤੇ ਨਾਮਜ਼ਦਗੀਆਂ / ਸਿਫਾਰਸ਼ਾਂ ਕਰਨ ਦੀ ਅੰਤਿਮ ਮਿਤੀ 15 ਅਗਸਤ, 2021 ਹੈ। ਨਾਮਜ਼ਦਗੀਆਂ / ਸਿਫਾਰਸ਼ਾਂ ਗ੍ਰਿਹ ਮੰਤਰਾਲਾ ਦੀ ਵੈਬਸਾਈਟ https://nationalunityawards.mha.gov.in ਤੇ ਆਨਲਾਈਨ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ।
ਭਾਰਤ ਸਰਕਾਰ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਵਿਚ ਯੋਗਦਾਨ ਦੇ ਖੇਤਰ ਵਿਚ ਦਿੱਤਾ ਜਾਣ ਵਾਲਾ ਇਹ ਸਰਵਉੱਚ ਨਾਗਰਿਕ ਪੁਰਸਕਾਰ ਸਰਦਾਰ ਵਲੱਭ ਭਾਈ ਪਟੇਲ ਦੇ ਨਾਂਅ ਤੇ ਗਠਿਤ ਕੀਤਾ ਹੈ। ਇਹ ਪੁਰਸਕਾਰ ਰਾਸ਼ਟਰੀ ਏਕਤਾ ਅਤੇ ਅਖੰਡਤਾ ਨੂੰ ਉਤਸ਼ਾਹਤ ਕਰਨ ਅਤੇ ਪ੍ਰੇਰਨਾਦਾਇਕ ਯੋਗਦਾਨਾਂ ਨੂੰ ਦ੍ਰਿੜ ਅਤੇ ਮਜਬੂਤ ਕਰਨ ਦੀ ਮਾਨਤਾ ਲਈ ਦਿੱਤਾ ਜਾਂਦਾ ਹੈ।
ਧਰਮ, ਜਾਤੀ, ਨਸਲ, ਲਿੰਗ, ਜਨਮ ਸਥਾਨ, ਉਮਰ ਜਾਂ ਕੰਮ ਦੇ ਆਧਾਰ ਤੇ ਕੋਈ ਭੇਦਭਾਵ ਕੀਤੇ ਬਿਨਾਂ ਭਾਰਤ ਦਾ ਕੋਈ ਵੀ ਨਾਗਰਿਕ ਅਤੇ ਕੋਈ ਵੀ ਸੰਸਥਾਨ ਜਾਂ ਸੰਗਠਨ ਇਹ ਪੁਰਸਕਾਰ ਪ੍ਰਾਪਤ ਕਰਨ ਲਈ ਯੋਗ ਹੋਵੇਗਾ।
ਭਾਰਤ ਵਿਚ ਰਹਿਣ ਵਾਲਾ ਕੋਈ ਵੀ ਭਾਰਤੀ ਨਾਗਰਿਕ ਜਾਂ ਸੰਸਥਾ ਜਾਂ ਸੰਗਠਨ ਇਸ ਪੁਰਸਕਾਰ ਲਈ ਕਿਸੇ ਵੀ ਵਿਅਕਤੀ ਜਾਂ ਸੰਸਥਾ ਜਾਂ ਸੰਗਠਨ ਨੂੰ ਵਿਚਾਰ ਕਰਨ ਲਈ ਨਾਮਜ਼ਦ ਕਰ ਸਕਦਾ ਹੈ।
ਵਿਅਕਤੀ/ ਸੰਸਥਾਵਾਂ /ਸੰਗਠਨ ਆਪਣੇ ਆਪ ਨੂੰ ਵੀ ਨਾਮਜ਼ਦ ਕਰ ਸਕਦੇ ਹਨ। ਰਾਜ ਸਰਕਾਰਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨ ਅਤੇ ਭਾਰਤ ਸਰਕਾਰ ਦੇ ਮੰਤਰਾਲਾ ਵੀ ਇਸ ਪੁਰਸਕਾਰ ਲਈ ਨਾਂਅ ਭੇਜ ਸਕਦੇ ਹਨ।
-----------------------------
ਐਨਡਬਲਿਊ/ਆਰਕੇ/ ਪੀਕੇ/ ਏਵਾਈ/ ਡੀਡੀਡੀ
(Release ID: 1732404)
Visitor Counter : 182