ਭਾਰੀ ਉਦਯੋਗ ਮੰਤਰਾਲਾ

ਭਾਰਤ ਵਿੱਚ ਵਿਸ਼ਵ ਮੁਕਾਬਲਾ ਮੈਨਯੂਫੈਕਚਰਿੰਗ ਲਈ ਤਕਨਾਲੋਜੀਆਂ ਦੇ ਵਿਕਾਸ ਲਈ 6 ਤਕਨਾਲੋਜੀ ਨਵਚਾਰ ਪਲੈਟਫਾਰਮ ਲਾਂਚ ਕੀਤੇ ਗਏ ਹਨ


ਉੱਚ ਤਕਨਾਲੋਜੀ ਵਿੱਚ ਨਵਚਾਰ ਦੇਸ਼ ਲਈ ਧਨ ਪੈਦਾ ਕਰਦਾ ਹੈ, ਸਾਨੂੰ “ਆਤਮਨਿਰਭਰ ਭਾਰਤ” ਲਈ ਭਾਰਤ ਦੀ ਅਗਵਾਈ ਅਤੇ ਆਪਣੀਆਂ ਲੋੜਾਂ ਲਈ ਲਾਜ਼ਮੀ ਨਵਚਾਰ ਕਰਨਾ ਚਾਹੀਦਾ ਹੈ : ਸ਼੍ਰੀ ਪ੍ਰਕਾਸ਼ ਜਾਵਡੇਕਰ

Posted On: 02 JUL 2021 3:56PM by PIB Chandigarh

ਭਾਰੀ ਉਦਯੋਗ ਅਤੇ ਜਨਤਕ ਉੱਦਮ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ (ਵਰਚੁਅਲ ਮੋਡ ਰਾਹੀਂ) 6 ਤਕਨਾਲੋਜੀ ਨਵਚਾਰ ਪਲੇਟਫਾਰਮਾਂ ਦਾ ਉਦਘਾਟਨ ਕੀਤਾ ਹੈ ਜੋ ਭਾਰਤ ਵਿੱਚ ਵਿਸ਼ਵੀ ਮੁਕਾਬਲਾ ਮੈਨਯੂਫੈਕਚਰਿੰਗ ਲਈ ਤਕਨਾਲੋਜੀਆਂ ਦੇ ਵਿਕਾਸ ਤੇ ਕੇਂਦਰਤ ਹੋਣਗੇ

https://twitter.com/PrakashJavdekar/status/1410865786218971139?s=20


ਸ਼੍ਰੀ ਜਾਵਡੇਕਰ ਨੇ ਕਿਹਾ ਕਿ ਇਹ ਪਲੇਟਫਾਰਮਆਜ਼ਾਦੀ ਕਾ ਅਮ੍ਰਿਤ ਮਹਾਉਤਸਵਆਜ਼ਾਦੀ ਦੇ 75 ਸਾਲਾ ਜਸ਼ਨਦੌਰਾਨ ਦੇਸ਼ ਲਈ ਤੋਹਫਾ ਹਨ ਅਤੇ ਸਾਰੇ ਭਾਰਤੀ ਤਕਨੀਕੀ ਸਰੋਤਾਂ ਅਤੇ ਸਬੰਧਤ ਉਦਯੋਗਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਲਈ ਮਦਦ ਕਰਨਗੇ ਤਾਂ ਜੋ ਭਾਰਤੀ ਉਦਯੋਗਾਂ ਵੱਲੋਂ ਤਕਨਾਲੋਜੀ ਮੁਸ਼ਕਿਲਾਂ ਦੀ ਪਛਾਣ ਲਈ ਸਹੂਲਤ ਨੂੰ ਸ਼ੁਰੂ ਕੀਤਾ ਜਾ ਸਕੇ ਅਤੇ ਇਸ ਲਈ ਹੱਲ ਲੱਭੇ ਜਾ ਸਕਣ
ਮੰਤਰੀ ਨੇ ਅੱਗੇ ਕਿਹਾ ਕਿ ਇਹਗ੍ਰੈੱਡ ਚੁਣੌਤੀਆਂ” ਰਾਹੀਂ ਘਰੇਲੂ ਮੁੱਖਮੈਨਯੂਫੈਕਚਰਿੰਗ ਤਕਨਾਲੋਜੀਆਂ” ਦੇ ਵਿਕਾਸ ਨਾਲ ਪਲੇਟਫਾਰਮਾਂ ਨੂੰ ਆਤਮਨਿਰਭਰ ਭਾਰਤ ਦੀ ਦ੍ਰਿਸ਼ਟੀ ਪ੍ਰਾਪਤ ਕਰਨ ਲਈ ਮਦਦ ਕਰਨਗੇ ਅਤੇ ਭਾਰਤ ਵਿੱਚ ਇੱਕ ਵਿਸ਼ਵੀ ਮੁਕਾਬਲਾ ਮੈਨਯੂਫੈਕਚਰਿੰਗ ਖੇਤਰ ਸਥਾਪਿਤ ਕਰਨਗੇ

https://twitter.com/PrakashJavdekar/status/1410888484789784577?s=20


6 ਤਕਨਾਲੋਜੀ ਪਲੇਟਫਾਰਮ ਆਈ ਆਈ ਟੀ ਮਦਰਾਸ, ਸੈਂਟਰਲ ਮੈਨਯੂਫੈਕਚਰਿੰਗ ਤਕਨਾਲੋਜੀ ਸੰਸਥਾ (ਸੀ ਐਮ ਟੀ ਆਈ) , ਇੰਟਰਨੈਸ਼ਨਲ ਸੈਂਟਰ ਫਾਰ ਆਟੋਮੋਟਿਵ ਤਕਨਾਲੋਜੀ (ਆਈ ਸੀ ਟੀ), ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ ਇੰਡੀਆ ( ਆਰ ਆਈ) ਬੀ ਐੱਚ ਐੱਲ ਅਤੇ ਐੱਚ ਐੱਮ ਟੀ ਨੇ ਆਈ ਆਈ ਐਸ ਸੀ ਬੰਗਲੁਰੂ ਨਾਲ ਮਿਲ ਕੇ ਵਿਕਸਤ ਕੀਤੇ ਹਨ ਇਹ ਪਲੇਟਫਾਰਮ ਭਾਰਤ ਵਿੱਚ ਵਿਸ਼ਵੀ ਮੁਕਾਬਲਾ ਮੈਨਯੂਫੈਕਚਰਿੰਗ ਲਈ ਤਕਨਾਲੋਜੀ ਦੇ ਵਿਕਾਸ ਤੇ ਕੇਂਦਰਤ ਹਨਇਹ ਪਲੇਟਫਾਰਮ ਉਦਯੋਗਾਂ ( ਐਮਸ, ਪਹਿਲੀ, ਦੂਜੀ ਤੇ ਤੀਜੀ ਸ਼੍ਰੇਣੀ ਦੀਆਂ ਕੰਪਨੀਆਂ ਅਤੇ ਕੱਚੀ ਸਮੱਗਰੀ ਉਤਪਾਦਕਾਂ ਸਮੇਤ), ਸਟਾਰਟਅਪਸ, ਡੋਮੇਨ ਮਾਹਰਾਂ, ਪੇਸ਼ੇਵਰਾਨਾ, ਖੋਜ ਤੇ ਵਿਕਾਸ ਸੰਸਥਾਵਾਂ ਅਤੇ ਅਕੈਡਮੀਆਂ (ਕਾਲਜ ਤੇ ਯੂਨੀਵਰਸਿਟੀਆਂ) ਨੂੰ ਤਕਨਾਲੋਜੀ ਹੱਲ, ਸੁਝਾਅ, ਮਾਹਰਾਂ ਦੀ ਰਾਏ ਆਦਿ ਮੁੱਦਿਆਂ ਵਿੱਚ ਸ਼ਾਮਿਲ ਮੈਨਯੂਫੈਕਚਰਿੰਗ ਤਕਨਾਲੋਜੀਆਂ ਪ੍ਰਦਾਨ ਕਰਨ ਲਈ ਸਹਾਇਤਾ ਕਰਨਗੇ ਇਸ ਤੋਂ ਅੱਗੇ ਇਹ ਖੋਜ ਅਤੇ ਵਿਕਾਸ ਅਤੇ ਹੋਰ ਤਕਨੌਲਜੀ ਪਹਿਲੂਆਂ ਦੇ ਸਬੰਧ ਵਿੱਚ ਜਾਣਕਾਰੀ ਦੇ ਅਦਾਨ ਪ੍ਰਦਾਨ ਦੀ ਸਹੂਲਤ ਦੇਣਗੇ 39000 ਤੋਂ ਵੱਧ ਵਿਦਿਆਰਥੀਆਂ, ਮਾਹਿਰਾਂ, ਸੰਸਥਾਵਾਂ, ਉਦਯੋਗਾਂ ਅਤੇ ਲੈਬਾਰਟਰੀਆਂ ਨੇ ਪਹਿਲਾਂ ਹੀ ਇਨ੍ਹਾਂ ਪਲੇਟਫਾਰਮਾਂ ਤੇ ਪੰਜੀਕਰਨ ਕੀਤਾ ਹੋਇਆ ਹੈ
6 ਤਕਨੌਲਜੀ ਪਲੇਟਫਾਰਮਾਂ ਤੇ ਰਜਿਸਟਰਡ ਕਰਨ ਲਈ ਹੇਠ ਲਿਖੇ ਲਿੰਕ ਹਨ

 

a. https://aspire.icat.in

b. https://sanrachna.bhel.in/

c. https://technovuus.araiindia.com/

d. https://techport.hmtmachinetools.com

e. https://kite.iitm.ac.in/

f. https://drishti.cmti.res.in/

 

*************

ਜੀ ਕੇ /



(Release ID: 1732357) Visitor Counter : 288