ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਨੂੰ ਕੰਟਰੋਲ ਕਰਨ ਤੇ ਰੋਕਥਾਮ ਦੇ ਉਪਾਵਾਂ ਲਈ ਕੇਂਦਰ ਨੇ 6 ਰਾਜਾਂ ਵਿੱਚ ਟੀਮਾਂ ਭੇਜੀਆਂ


ਟੀਮਾਂ ਨੂੰ ਕੇਰਲਾ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਓਡੀਸ਼ਾ, ਛੱਤੀਸਗੜ ਅਤੇ ਮਨੀਪੁਰ ਭੇਜਿਆ ਗਿਆ ਹੈ, ਜਿੱਥੇ ਕੋਵਿਡ -19 ਦੇ ਮਾਮਲੇ ਵੱਡੀ ਗਿਣਤੀ ਵਿੱਚ ਸਾਹਮਣੇ ਆਏ ਹਨ

Posted On: 02 JUL 2021 11:32AM by PIB Chandigarh

ਕੇਂਦਰ ਸਰਕਾਰ ਵਿਸ਼ਵਵਿਆਪੀ ਮਹਾਮਾਰੀ ਦੇ ਵਿਰੁੱਧ ਲੜਾਈ ਦੀ ਅਗਵਾਈਇਕ ਸਮੁੱਚੀ ਸਰਕਾਰਅਤੇਸਮੁੱਚੀ ਸੁਸਾਇਟੀ' ਦੇ ਦ੍ਰਿਸ਼ਟੀਕੋਣ ਨਾਲ ਕਰ ਰਹੀ ਹੈ। ਕੋਵਿਡ ਪ੍ਰਬੰਧਨ ਲਈ ਵੱਖ-ਵੱਖ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਯਤਨਾਂ ਨੂੰ ਮਜ਼ਬੂਤ ਕਰਨ ਦੇ ਚੱਲ ਰਹੇ ਯਤਨਾਂ ਦੇ ਰੂਪ ਵਿੱਚ, ਕੇਂਦਰ ਸਰਕਾਰ ਸਮੇਂ-ਸਮੇਂ ਤੇ ਕੇਂਦਰੀ ਟੀਮਾਂ ਨੂੰ ਵੱਖ-ਵੱਖ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਦੌਰਾ ਕਰਨ ਲਈ ਭੇਜਦੀ ਰਹੀ ਹੈ। ਇਹ ਟੀਮਾਂ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੀਆਂ ਹਨ ਅਤੇ ਉਹਨਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਮਸਲਿਆਂ ਬਾਰੇ ਸਭ ਤੋਂ ਪਹਿਲਾਂ ਸਮਝ ਪ੍ਰਾਪਤ ਕਰਦੀਆਂ ਹਨ ਤਾਂ ਜੋ ਉਹਨਾਂ ਦੀਆਂ ਚੱਲ ਰਹੀਆਂ ਗਤੀਵਿਧੀਆਂ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਜੇ ਕੋਈ ਰੁਕਾਵਟਾਂ ਹੋਣ ਤਾਂ ਉਨ੍ਹਾਂ ਨੂੰ ਦੂਰ ਕੀਤਾ ਜਾ ਸਕੇ।

ਕੇਂਦਰ ਨੇ ਅੱਜ ਬਹੁ-ਅਨੁਸ਼ਾਸਨੀ ਟੀਮਾਂ ਨੂੰ ਕੇਰਲਾ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਓਡੀਸ਼ਾ, ਛੱਤੀਸਗੜ ਅਤੇ ਮਣੀਪੁਰ ਵਿੱਚ ਕੋਵਿਡ -19 ਦੇ ਮਾਮਲਿਆਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਨਿਯੁਕਤ ਕੀਤਾ ਹੈ। ਮਨੀਪੁਰ ਜਾਣ ਵਾਲੀ ਟੀਮ ਦੀ ਅਗਵਾਈ ਡਾ. ਐਲ. ਸਵਾਸਤੀਚਰਨ, ਵਧੀਕ ਡੀਡੀਜੀ ਅਤੇ ਡਾਇਰੈਕਟਰ ਈਐਮਆਰ; ਅਰੁਣਾਚਲ ਪ੍ਰਦੇਸ਼ ਦੀ ਟੀਮ ਦੀ ਅਗਵਾਈ ਡਾ. ਸੰਜੇ ਸਾਧੂਖ਼ਾਨ, ਪ੍ਰੋਫੈਸਰ ਏਆਈਆਈਐਚ ਅਤੇ ਪੀਐਚ ਕਰਨਗੇ; ਤ੍ਰਿਪੁਰਾ ਲਈ ਡਾ: ਆਰ.ਐਨ. ਸਿਨਹਾ ਡਾਇਰੇਕਟਰ ਪ੍ਰੋਫੈਸਰ, ਏਆਈਆਈਐਚ ਅਤੇ ਪੀਐਚ; ਕੇਰਲਾ ਲਈ ਡਾ. ਰੁਚੀ ਜੈਨ, ਪਬਲਿਕ ਹੈਲਥ ਸਪੈਸ਼ਲਿਸਟ ਗ੍ਰੇਡ II, ਆਰਓਐਚਐਫਡਬਲਯੂ; ਓਡੀਸ਼ਾ ਲਈ ਡਾ. ਦਾਨ, ਜਨ ਸਿਹਤ ਮਾਹਰ ਏਆਈਆਈਐਚ ਅਤੇ ਪੀਐਚ ਅਤੇ ਛੱਤੀਸਗੜ੍ਹ ਲਈ ਡਾ. ਦਿਬਾਕਰ ਸਾਹੂ, ਸਹਾਇਕ ਪ੍ਰੋਫੈਸਰ, ਏਮਜ਼ ਰਾਏਪੁਰ ਕਰ ਰਹੇ ਹਨ। ਟੀਮਾਂ ਉਨ੍ਹਾਂ ਨੂੰ ਟਾਰਗੇਟਡ ਕੋਵਿਡ ਪ੍ਰਤੀਕਿਰਿਆ ਅਤੇ ਪ੍ਰਬੰਧਨ ਦੇ ਯਤਨਾਂ ਨੂੰ ਮਜਬੂਤੀ ਅਤੇ ਮਹਾਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਮਦਦ ਦੇਣਗੀਆਂ।

ਇਨ੍ਹਾਂ ਰਾਜਾਂ ਲਈ ਦੋ-ਮੈਂਬਰੀ ਉੱਚ ਪੱਧਰੀ ਟੀਮ ਵਿੱਚ ਇੱਕ ਕਲੀਨਿਸ਼ਿਅਨ ਅਤੇ ਇੱਕ ਜਨਤਕ ਸਿਹਤ ਮਾਹਰ ਸ਼ਾਮਲ ਹੁੰਦੇ ਹਨ। ਟੀਮਾਂ ਰਾਜਾਂ ਦਾ ਤੁਰੰਤ ਦੌਰਾ ਕਰਨਗੀਆਂ ਅਤੇ ਕੋਵਿਡ -19 ਪ੍ਰਬੰਧਨ ਦੇ ਸਮੁੱਚੇ ਅਮਲ ਦੀ ਨਿਗਰਾਨੀ ਕਰਨਗੀਆਂ, ਖ਼ਾਸ ਕਰ ਕੇ ਟੈਸਟਿੰਗ ਵਿੱਚ, ਜਿਨ੍ਹਾਂ ਵਿੱਚ ਨਿਗਰਾਨੀ ਅਤੇ ਰੋਕਥਾਮ ਓਪਰੇਸ਼ਨ; ਕੋਵਿਡ ਅਨੁਕੂਲ ਵਿਵਹਾਰ ਅਤੇ ਇਸ ਨੂੰ ਲਾਗੂ ਕਰਨਾ; ਹਸਪਤਾਲ ਦੇ ਬਿਸਤਰਿਆਂ ਦੀ ਉਪਲਬਧਤਾ, ਐਂਬੂਲੈਂਸਾਂ, ਵੈਂਟੀਲੇਟਰਾਂ, ਮੈਡੀਕਲ ਆਕਸੀਜਨ ਆਦਿ ਸਮੇਤ ਲੋੜੀਂਦੀਆਂ ਲੌਜਿਸਟਿਕਸ, ਅਤੇ ਕੋਵਿਡ-19 ਟੀਕਾਕਰਣ ਦੀ ਪ੍ਰਗਤੀ ਆਦਿ ਸ਼ਾਮਲ ਹੈ। ਟੀਮਾਂ ਸਥਿਤੀ ਤੇ ਨਜ਼ਰ ਰੱਖਣਗੀਆਂ ਅਤੇ ਰੇਮੇਡੀਅਲ ਕਾਰਵਾਈਆਂ ਦਾ ਸੁਝਾਅ ਵੀ ਦੇਣਗੀਆਂ।

ਕੇਂਦਰੀ ਟੀਮਾਂ ਸਥਿਤੀ ਦਾ ਮੁਲਾਂਕਣ ਕਰਨਗੀਆਂ ਅਤੇ ਸਬੰਧਤ ਰਾਜ ਸਰਕਾਰਾਂ ਨੂੰ ਜਨਤਕ ਸਿਹਤ ਗਤੀਵਿਧੀਆਂ 'ਤੇ ਰੇਮੇਡੀਅਲ ਕਾਰਵਾਈਆਂ ਦਾ ਸੁਝਾਅ ਦੇਣਗੀਆਂ। ਰਿਪੋਰਟ ਦੀ ਕਾਪੀ ਕੇਂਦਰੀ ਸਿਹਤ ਮੰਤਰਾਲੇ ਨੂੰ ਵੀ ਮੁਹਈਆ ਕਾਰਵਾਈ ਜਾਵੇਗੀ।

--------------------------

ਐਮ ਵੀ


(Release ID: 1732330) Visitor Counter : 244