ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਜੀਐੱਸਟੀ 2025 ਤੱਕ ਪੰਜ ਟ੍ਰਿਲੀਅਨ ਡਾਲਰ ਦੀ ਭਾਰਤੀ ਅਰਥ ਵਿਵਸਥਾ ਦੇ ਸੰਕਲਪ ਨੂੰ ਹਾਸਲ ਕਰਨ ਵਿੱਚ ਸਹਾਇਤਾ ਕਰੇਗੀ, ਵਿੱਤੀ ਆਡਿਟ ਦੇ ਨਾਲ ਪ੍ਰਦਰਸ਼ਨ ਆਡਿਟ ਕਰਨ ਦਾ ਸੱਦਾ ਦਿੱਤਾ

Posted On: 01 JUL 2021 1:48PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਅਤੇ ਸੂਖਮ, ਲਘੂ ਅਤੇ ਦਰਮਿਆਨੇ ਅਦਾਰਿਆਂ ਬਾਰੇ ਮੰਤਰੀ (ਐੱਮਐੱਸਐੱਮਈ) ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਜੀਐੱਸਟੀ 2025 ਤੱਕ ਪੰਜ ਟ੍ਰਿਲੀਅਨ ਡਾਲਰ ਦੀ ਭਾਰਤੀ ਅਰਥ ਵਿਵਸਥਾ ਦੇ ਸੰਕਲਪ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗੀ। “ਜੀਐੱਸਟੀ ਦਿਵਸ” ਮੌਕੇ ਇੰਸਟੀਚਿਊਟ ਆਫ਼ ਕੌਸਟ ਅਕਾਊਂਟੈਂਟਸ ਆਫ਼ ਇੰਡੀਆ ਵੱਲੋਂ “ਜੀਐੱਸਟੀ ਦੀ ਯਾਤਰਾ ਅਤੇ ਅੱਗੇ ਦਾ ਰਾਹ - ਆਤਮਨਿਰਭਰ ਭਾਰਤ” ਵਿਸ਼ੇ ‘ਤੇ ਆਯੋਜਿਤ ਇੱਕ ਵੈਬਿਨਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੀਐੱਸਟੀ ਦੀ ਸਥਾਪਨਾ “ਇੱਕ ਰਾਸ਼ਟਰ, ਇੱਕ ਮਾਰਕੀਟ, ਇੱਕ ਟੈਕਸ” ਦੀ ਧਾਰਨਾ 'ਤੇ ਕੀਤੀ ਗਈ ਹੈ, ਜਿਸ ਨੇ ਮੌਜੂਦਾ ਮਹਾਮਾਰੀ ਦੇ ਬਾਵਜੂਦ ਵਪਾਰ ਅਤੇ ਉਦਯੋਗ ਦੀ ਬਹੁਤ ਸਹਾਇਤਾ ਕੀਤੀ ਹੈ ਅਤੇ ਸਹਾਇਤਾ ਕੀਤੀ ਜਾਂਦੀ ਰਹੇਗੀ। ਸ੍ਰੀ ਗਡਕਰੀ ਨੇ ਕਿਹਾ ਕਿ ਗੁਡਜ਼ ਐਂਡ ਸਰਵਿਸਿਜ਼ ਟੈਕਸ 1 ਜੁਲਾਈ 2017 ਤੋਂ ਲਾਗੂ ਕੀਤਾ ਗਿਆ ਸੀ ਅਤੇ ਹੁਣ ਇਸ ਨੇ ਇਸ ਦੇ ਲਾਗੂ ਹੋਣ ਦੇ ਚਾਰ ਸਾਲ ਪੂਰੇ ਕਰ ਲਏ ਹਨ, ਇਨ੍ਹਾਂ ਚਾਰ ਸਾਲਾਂ ਦੌਰਾਨ ਕਾਰੋਬਾਰ ਨੂੰ ਚਲਾਉਣ ਦੇ ਤਰੀਕੇ ਵਿੱਚ ਇੱਕ ਮਹੱਤਵਪੂਰਣ ਤਬਦੀਲੀ ਵੇਖੀ ਗਈ ਹੈ।

ਮੰਤਰੀ ਨੇ ਕਿਹਾ ਕਿ ਡਿਜੀਟਾਈਜ਼ੇਸ਼ਨ ਅਤੇ ਸੂਚਨਾ ਟੈਕਨੋਲੋਜੀ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਆਡਿਟ ਦੇ ਨਾਲ ਕਾਰਗੁਜ਼ਾਰੀ ਆਡਿਟ ਪਾਰਦਰਸ਼ੀ ਅਤੇ ਸਮਾਂਬੱਧ ਫੈਸਲਾ ਲੈਣ ਦੀ ਪ੍ਰਕਿਰਿਆ ਲਈ ਬਹੁਤ ਮਹੱਤਵਪੂਰਨ ਹੈ।

ਐੱਮਐੱਸਐੱਮਈ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਦੇਰੀ ਨਾਲ ਅਦਾਇਗੀ ਦਾ ਹੋਣਾ ਚਿੰਤਾ ਦਾ ਮੁੱਖ ਕਾਰਨ ਹੈ ਜਿਸ ਦਾ ਹੱਲ ਹੋਣਾ ਚਾਹੀਦਾ ਹੈ।

ਮੰਤਰੀ ਨੇ ਕਿਹਾ ਹਾਲਾਂਕਿ ਜੀਐੱਸਟੀ ਨੂੰ ਚਾਰ ਸਾਲ ਪੂਰੇ ਹੋ ਗਏ ਹਨ ਪਰ ਅਜੇ ਵੀ ਸੁਧਾਰ ਦੀ ਜਗ੍ਹਾ ਹੈ। ਸ੍ਰੀ ਗਡਕਰੀ ਨੇ ਕਿਹਾ ਕਿ ਸਾਰੇ ਹਿਤਧਾਰਕਾਂ ਤੋਂ ਸਹਿਯੋਗ, ਤਾਲਮੇਲ, ਸੰਚਾਰ ਅਤੇ ਸੁਧਾਰ ਦੀ ਲੋੜ ਹੈ।

ਸ੍ਰੀ ਗਡਕਰੀ ਨੇ ਦੇਸ਼ ਭਰ ਦੇ ਵਿਭਿੰਨ ਹਿਤਧਾਰਕਾਂ ਲਈ ਨਿਯਮਤ ਵੈਬੀਨਾਰ, ਸੈਮੀਨਾਰ, ਵੱਖ-ਵੱਖ ਕੋਰਸ ਆਯੋਜਿਤ ਕਰਨ ਅਤੇ ਨਵੇਂ ਵਿਸ਼ਿਆਂ ਨੂੰ ਸਿੱਖਣ ਅਤੇ ਦੁਬਾਰਾ ਸਿੱਖਣ ਲਈ ਇੰਸਟੀਚਿਊਟ ਆਫ਼ ਕੌਸਟ ਅਕਾਊਂਟੈਂਟਸ ਦੀ ਸ਼ਲਾਘਾ ਕੀਤੀ ਜੋ ਕਿ ਨਿਊ ਸਧਾਰਣ ਵਿੱਚ ਜੀਉਣ ਲਈ ਸਮੇਂ ਦੀ ਜ਼ਰੂਰਤ ਹੈ।

 

ਪੂਰੇ ਈਵੈਂਟ ਦਾ ਲਿੰਕ:

https://youtu.be/83c7SBwegX0

 

 

**********

 

ਐੱਮਜੇਪੀਐੱਸ


(Release ID: 1732115)