ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਚਾਰਟਡ ਅਕਾਉਂਟੈਂਟਾਂ ਨੂੰ ਵੱਡਾ ਅਤੇ ਵੱਡੇ ਪੱਧਰ ਤੇ ਸੋਚਣ ਦਾ ਸੱਦਾ ਦਿੱਤਾ

Posted On: 01 JUL 2021 6:13PM by PIB Chandigarh

ਕੇਂਦਰੀ ਰੇਲਵੇ , ਵਣਜ ਤੇ ਉਦਯੋਗ , ਖਪਤਕਾਰ ਮਾਮਲੇ ਅਤੇ ਅਨਾਜ ਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਦੇਸ਼ ਦੇ ਚਾਰਟਡ ਅਕਾਉਂਟੈਂਟਾਂ ਨੂੰ ਵੱਡੀ ਸੋਚ ਰੱਖਕੇ ਵਿਸ਼ਵ ਪੱਧਰੀ ਪੈਮਾਨੇ ਤੱਕ ਪਹੁੰਚਣ ਲਈ ਸੱਦਾ ਦਿੱਤਾ ਹੈ । ਇੰਸਟੀਚਿਊਟ  ਆਫ਼ ਚਾਰਟਡ ਅਕਾਉਂਟੈਂਟ ਆਫ ਇੰਡੀਆ ਦੁਆਰਾ ਆਯੋਜਤ 73ਵੇਂ ਚਾਰਟਡ ਅਕਾਉਂਟੈਂਟ ਦਿਵਸ ਪ੍ਰੋਗਰਾਮ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਦਿਮਾਗ਼ ਵਿੱਚ ਮੁਕੰਮਲ ਪਰਿਵਰਤਨ ਕਰਨ ਦੀ ਲੋੜ ਹੈ ਅਤੇ ਆਪਣੇ ਪੇਸ਼ੇ ਵਿੱਚ ਆਪਣੀਆਂ ਇੱਛਾਵਾਂ ਨੂੰ ਮੁੜ ਤੋਂ ਨਿਰਧਾਰਤ ਕਰਨ ਦੀ ਲੋੜ ਹੈ । ਉਨ੍ਹਾਂ ਨੇ ਅੱਗੇ ਕਿਹਾ ਕਿ ਕੰਪਨੀਆਂ ਨੂੰ ਮਰਜਰ , ਖ਼ਰੀਦੋ ਫਰੋਖ਼ਤ , ਭਾਈਵਾਲੀਆਂ ਅਤੇ ਵੱਡੇ ੳੱਦਮਾਂ ਵੱਲ ਧਿਆਨ ਕਰਨਾ ਚਾਹੀਦਾ ਹੈ ਅਤੇ ਵਿਸ਼ਵ ਸ਼੍ਰੇਣੀ ਦਾ ਹੋਣਾ ਚਾਹੀਦਾ ਹੈ ।

ਸ਼੍ਰੀ ਗੋਇਲ ਨੇ ਕਿਹਾ , “ਜਦੋਂ ਆਈ ਸੀ ਏ ਆਈ 75 ਦੀ ਹੋ ਗਈ ਹੈ ਕਿ ਅਸੀਂ ਵਿਸ਼ਵ ਭਰ ਦੇ ਗ੍ਰਾਹਕਾਂ ਦੀ ਸੇਵਾ ਕਰਨ ਵਾਲੀਆਂ ਵਿਸ਼ਵੀ ਸ਼੍ਰੇਣੀ ਦੇ ਚਾਰਟਡ ਅਕਾਉਂਟੈਂਟ ਫਰਮਾਂ ਦੇ ਪਹਿਲੇ ਵਿਸ਼ਵ ਪੱਧਰ ਦੇ ਸੈੱਟ ਨੂੰ ਦੇਖ ਸਕਦੇ ਹਾਂ” । ਮੰਤਰੀ ਨੇ ਕਿਹਾ ਕਿ ਸੰਸਥਾ ਨੂੰ ਅੱਗੇ ਵੱਧਦੇ ਹੋਏ ਵਿਸ਼ਵ ਸ਼੍ਰੇਣੀ ਦੀ ਨੈਤਿਕਤਾ , ਤਕਨੀਕੀ ਜਾਣਕਾਰੀ ਅਤੇ ਸਖ਼ਤ ਮਾਣਕਾਂ ਬਾਰੇ ਧਿਆਨ ਧਰਨਾ ਲਾਜ਼ਮੀ ਹੈ । ਉਨ੍ਹਾਂ ਕਿਹਾ ਕਿ ਜੇਕਰ ਅਸੀਂ ਵਿਸ਼ਵ ਦੀ ਸਦਭਾਵਨਾ , ਮਾਣ ਅਤੇ ਵਿਸ਼ਵਾਸ ਹਾਸਲ ਕਰਨਾ ਹੈ , ਸਾਨੂੰ ਸਾਰਿਆਂ ਵਿੱਚੋਂ ਹਰੇਕ ਵਿੱਚ 100 % ਭਰੋਸੇਯੋਗਤਾ ਦੀ ਲੋੜ ਹੋਵੇਗੀ । ਉਨ੍ਹਾਂ ਨੇ ਹਰੇਕ ਸੀ ਏ ਅਤੇ ਸੀ ਏ ਵਿਦਿਆਰਥੀ ਨੂੰ ਸੰਸਥਾ ਦੇ ਝੰਡੇ ਨੂੰ ਉੱਚਾ ਰੱਖਣ ਲਈ ਮਿਲ ਜੁਲ ਕੇ ਜਿ਼ੰਮੇਵਾਰੀ ਦੇ ਹਿੱਸੇ ਵਜੋਂ ਕੰਮ ਕਰਨ ਦੀ ਅਪੀਲ ਕੀਤੀ । ਉਨ੍ਹਾਂ ਕਿਹਾ , “ਅਸੀਂ ਇਸਨੂੰ ਕਰਾਂਗੇ , ਅਸੀਂ ਇਸਨੂੰ ਕਰ ਸਕਦੇ ਹਾਂ ਤੇ ਅਸੀਂ ਇਸਨੂੰ ਕਰਨ ਲਈ ਹਰ ਹਾਲਤ ਵਿੱਚ ਵਚਨਬੱਧ ਹਾਂ । ਸਾਡੇ ਲਈ ਦੇਸ਼ ਦੀ ਉੱਨਤੀ ਵਿੱਚ ਭਾਈਵਾਲ ਬਣਨ ਲਈ ਸਾਨੂੰ ਸਾਰਿਆਂ ਨੂੰ ਇਹ ਦੇਖਣਾ ਸ਼ੁਰੂ ਕਰਨਾ ਹੋਵੇਗਾ ਕਿ ਅਸੀਂ ਕਿਵੇਂ ਸਟਾਰਟਅਪ ਵਾਤਾਵਰਨ ਪ੍ਰਣਾਲੀ ਵਿੱਚ ਰੁਝਾਨ ਦਿਖਾ ਸਕਦੇ ਹਾਂ” । ਸੀ ਏਜ਼ ਦੇ ਪੇਸ਼ੇ ਦੀ ਪ੍ਰਸ਼ੰਸਾ ਦਰਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਇੱਕ ਪੇਸ਼ਾ ਜਿਸ ਨੂੰ ਮਾਨਤਾ ਪ੍ਰਾਪਤ ਹੈ , ਸਨਮਾਨ ਪ੍ਰਾਪਤ ਹੈ , ਵੇਖਣਾ ਬਹੁਤ ਮਹਾਨ ਗੱਲ ਹੈ । ਲੋਕਾਂ ਦੇ ਅੰਦਰ ਚਾਰਟਡ ਅਕਾਉਂਟੈਂਟ ਬਣਨ ਦੀ ਤੀਬਰ ਇੱਛਾ ਹੈ । ਇਸਨੇ ਆਪਣੇ ਉੱਤੇ ਅਰਥਚਾਰੇ ਦੀ ਲਗਾਤਾਰ ਸੇਵਾ ਕਰਨ , ਪੇਸ਼ਾਵਰਾਨਾ ਕਰਤਵਾਂ ਨੂੰ ਨਿਭਾਉਣ ਅਤੇ ਆਪਣੇ ਵਿਦਿਆਰਥੀਆਂ ਨੂੰ ਲਗਾਤਾਰ ਸਿੱਖਿਅਤ ਕਰਨ ਦੀ ਜਿ਼ੰਮੇਵਾਰੀ ਲਈ ਹੈ । ਉਨ੍ਹਾਂ ਕਿਹਾ ਕਿ ਇਸ ਸੰਸਥਾ ਕੋਲ 72 ਸਾਲਾਂ ਦਾ ਵਿਸ਼ਵਾਸ ਅਤੇ ਪ੍ਰਾਪਤੀਆਂ ਹਨ । ਇਹ ਦੇਸ਼ , ਕਾਰੋਬਾਰ ਦੀ ਸੇਵਾ ਵਿੱਚ ਰਹੇ ਹਨ ਅਤੇ ਦੇਸ਼ ਦੇ ਅਰਥਚਾਰੇ ਵਿੱਚ ਯੋਗਦਾਨ ਪਾ ਰਹੇ ਹਨ । ਉਨ੍ਹਾਂ ਕਿਹਾ , “ਮੇਰੇ ਲਈ ਆਈ ਸੀ ਏ ਆਈ ਨੂੰ ਅਖੰਡਤਾ , ਵਚਨਬੱਧਤਾ , ਜਿ਼ੰਮੇਵਾਰੀ ਅਤੇ ਬੌਧਿਕਤਾ ਦਰਸਾਉਣੀ ਚਾਹੀਦੀ ਹੈ । ਅਸੀਂ ਵਿਸ਼ਵ ਦੀਆਂ ਅਕਾਉਂਟਿੰਗ ਸੰਸਥਾਵਾਂ ਵਿੱਚੋਂ ਸਰਬੋਤਮ ਹਾਂ । ਵਿਸ਼ਵ ਨੇ ਸਾਡੀ ਸੰਸਥਾ ਵਿੱਚ ਉੱਚ ਪੱਧਰ ਦੀ ਨੈਤਿਕਤਾ , ਤਕਨੀਕੀ ਜਾਣਕਾਰੀ ਤੇ ਬਹੁਤ ਸਖ਼ਤ ਪ੍ਰੀਖਿਆ ਮਾਣਕ ਵੇਖੇ ਹਨ” । ਸ਼੍ਰੀ ਗੋਇਲ ਨੇ ਸੰਸਥਾ ਨੂੰ ਦੇਸ਼ ਦੀ ਟੀਕਾਕਰਨ ਮੁਹਿੰਮ ਵਿੱਚ ਸਰਗਰਮ ਹਿੱਸਾ ਪਾਉਣ ਦਾ ਸੱਦਾ ਦਿੱਤਾ ਅਤੇ ਜਾਗਰੂਕਤ ਰਾਹੀਂ ਟੀਕਾ ਲਗਵਾਉਣ ਲਈ ਝਿਜਕ ਤੇ ਕਾਬੂ ਪਾਉਣ ਲਈ ਲੋਕਾਂ ਦੀ ਸਹਾਇਤਾ ਲਈ ਭੂਮਿਕਾ ਨਿਭਾਉਣ ਅਤੇ ਇੱਥੋਂ ਤੱਕ ਕਿ ਟੀਕਾਕਰਨ ਮੁਹੱਈਆ ਕਰਨ ਲਈ ਕੁਝ ਪਿੰਡਾਂ ਜਾਂ ਕੁਝ ਖੇਤਰਾਂ ਨੂੰ ਅਪਣਾਉਣ ਲਈ ਆਖਿਆ । ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ।

 

********************


ਵਾਈ ਬੀ
 



(Release ID: 1732050) Visitor Counter : 139