ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਕਿਹਾ ਕਿ ਵੈਕਸੀਨ ਦੇ ਪ੍ਰਤੀ ਹਿਚਕ ਨੂੰ ਦੂਰ ਕਰਨ ਦੀ ਜ਼ਰੂਰਤ
ਕੋਵਿਡ-19 ਟੀਕਾਕਰਣ ਮੁਹਿੰਮ ਨੂੰ ਸਰਬ ਭਾਰਤੀ ‘ਜਨ-ਅੰਦੋਲਨ’ ਬਣਨਾ ਚਾਹੀਦਾ ਹੈ
ਉਪ ਰਾਸ਼ਟਰਪਤੀ ਨੇ ਮੈਡੀਕਲ ਭਾਈਚਾਰੇ ਨੂੰ ਤਾਕੀਦ ਕੀਤੀ ਕਿ ਟੀਕਾਕਰਣ ਦੇ ਮਹੱਤਵ ਬਾਰੇ ਲੋਕਾਂ ਨੂੰ ਸਿੱਖਿਅਤ ਕਰਨ
ਉਨ੍ਹਾਂ ਨੇ ਟੀਕਾਕਰਣ ਮੁਹਿੰਮ ਵਿੱਚ ਗ੍ਰਾਮੀਣ ਖੇਤਰਾਂ ’ਤੇ ਵਿਸ਼ੇਸ਼ ਧਿਆਨ ਦੇਣ ਦਾ ਸੱਦਾ ਦਿੱਤਾ
ਟੀਕਾਕਰਣ ਸਾਡੇ ਸਾਰਿਆਂ ਦੀ ਸਮੂਹਿਕ ਜ਼ਿੰਮੇਦਾਰੀ ਹੋਣੀ ਚਾਹੀਦੀ ਹੈ : ਉਪ ਰਾਸ਼ਟਰਪਤੀ
ਡਾਕਟਰ ਦਿਵਸ ’ਤੇ ਸ਼੍ਰੀ ਨਾਇਡੂ ਨੇ ਹੈਲਥਕੇਅਰ ਪ੍ਰੋਫੈਸ਼ਨਲਾਂ ਦਾ ਉਨ੍ਹਾਂ ਦੀ ਨਿਰਸੁਆਰਥ ਸੇਵਾ ਦੇ ਲਈ ਧੰਨਵਾਦ ਕੀਤਾ
ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਨੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਲੋਕਾਂ ਦੀ ਜਾਨ ਬਚਾਈ
Posted On:
01 JUL 2021 12:04PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਇਸ ਜ਼ਰੂਰਤ ’ਤੇ ਜ਼ੋਰ ਦਿੱਤਾ ਕਿ ਲੋਕਾਂ ਨੂੰ ਕੋਵਿਡ-19 ਟੀਕਾਕਰਣ ਦੀ ਅਹਿਮੀਅਤ ਬਾਰੇ ਦੱਸਿਆ ਜਾਵੇ। ਉਨ੍ਹਾਂ ਨੇ ਸਾਰੇ ਹਿਤਧਾਰਕਾਂ ਨੂੰ ਤਾਕੀਦ ਕੀਤੀ ਕਿ ਉਹ ਮਿਲ-ਜੁਲ ਕੇ ਇਸ ਸਾਲ ਦੇ ਅੰਤ ਤੱਕ ਸਾਰਿਆਂ ਨੂੰ ਟੀਕੇ ਲਗਾਉਣ ਦਾ ਲਕਸ਼ ਪੂਰਾ ਕਰਨ।
ਉਪ ਰਾਸ਼ਟਰਪਤੀ ਨੇ ਅੱਜ ਡਾਕਟਰ ਦਿਵਸ ਦੇ ਅਵਸਰ ’ਤੇ ਇਹ ਗੱਲ ਕਹੀ। ਇਸ ਦੌਰਾਨ ਪ੍ਰਸਿੱਧ ਗੁਰਦਾ-ਰੋਗ ਮਾਹਿਰ ਡਾ. ਜਾਰਜੀ ਅਬ੍ਰਾਹਮ ਨੇ ਚੇਨਈ ਵਿੱਚ ਉਨ੍ਹਾਂ ਨੂੰ ਆਪਣੀ ਪੁਸਤਕ ਵੀ ਭੇਂਟ ਕੀਤੀ। ਇਸ ਪੁਸਤਕ ਦਾ ਸਿਰਲੇਖ ‘ਮਾਈ ਪੇਸ਼ੇਂਟਸ ਮਾਈ ਗੌਡ – ਜਰਨੀ ਆਵ੍ ਅ ਕਿਡਨੀ ਡਾਕਟਰ’ (ਮੇਰੇ ਮਰੀਜ਼ ਮੇਰਾ ਰੱਬ – ਗੁਰਦਿਆਂ ਦੇ ਇੱਕ ਡਾਕਟਰ ਦੀ ਯਾਤਰਾ) ਹੈ, ਜਿਸ ਵਿੱਚ ਡਾਕਟਰ, ਸਿੱਖਿਆ-ਸ਼ਾਸਤਰੀ ਅਤੇ ਖੋਜਕਾਰ ਦੇ ਰੂਪ ਵਿੱਚ ਡਾ. ਅਬ੍ਰਾਹਮ ਦੀ ਪਿਛਲੇ ਚਾਰ ਦਹਾਕਿਆਂ ਦੀ ਯਾਤਰਾ ਦਾ ਵਰਣਨ ਕੀਤਾ ਗਿਆ ਹੈ।
ਇਸ ਅਵਸਰ ’ਤੇ ਸ਼੍ਰੀ ਨਾਇਡੂ ਨੇ ਕਿਹਾ ਕਿ ਆਬਾਦੀ ਦੇ ਕੁਝ ਵਰਗਾਂ, ਖਾਸ ਤੌਰ ’ਤੇ ਗ੍ਰਾਮੀਣ ਇਲਾਕੇ ਦੀ ਆਬਾਦੀ ਵਿੱਚ ਟੀਕੇ ਪ੍ਰਤੀ ਹਿਚਕ ਨੂੰ ਦੂਰ ਕਰਨ ਦੀ ਬੇਹੱਦ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਵਰਗਾਂ ਵਿੱਚ ਵਿਆਪਤ ਟੀਕੇ ਪ੍ਰਤੀ ਡਰ ਨੂੰ ਵੀ ਦੂਰ ਕਰਨਾ ਹੋਵੇਗਾ ਅਤੇ ਟੀਕਾਕਰਣ ਮੁਹਿੰਮ ਨੂੰ ਸੱਚੇ ਸਰਬ ਭਾਰਤੀ ‘ਜਨ-ਅੰਦੋਲਨ’ ਵਿੱਚ ਬਦਲ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਮੈਡੀਕਲ ਭਾਈਚਾਰੇ ਨੂੰ ਤਾਕੀਦ ਕੀਤੀ ਕਿ ਉਹ ਲੋਕਾਂ ਨੂੰ ਸਿੱਖਿਅਤ ਕਰਨ ਅਤੇ ਉਨ੍ਹਾਂ ਵਿੱਚ ਜਾਗਰੂਕਤਾ ਪੈਦਾ ਕਰਨ, ਤਾਕਿ ਉਹ ਟੀਕਾ ਲਗਵਾਉਣ ਦੀ ਅਹਿਮਿਅਤ ਨੂੰ ਸਮਝ ਸਕਣ।
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਖ਼ਿਲਾਫ਼ ਸਾਡੀ ਜੰਗ ਵਿੱਚ ਸਮੁਦਾਇਕ ਸਮਰਥਨ ਬਹੁਤ ਮਹੱਤਵ ਰੱਖਦਾ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਟੀਕਾ ਲਗਾਉਣ ਵਿੱਚ ਹਿਚਕ ਮਹਿਸੂਸ ਹੁੰਦੀ ਹੈ, ਉਨ੍ਹਾਂ ਨੂੰ ਇਸ ਹਕੀਕਤ ਤੋਂ ਵਾਕਫ਼ ਕਰਵਾਉਣਾ ਹੋਵੇਗਾ ਕਿ ਟੀਕਾ ਨਾ ਲਗਵਾ ਕੇ ਉਹ ਆਪਣੀ ਅਤੇ ਆਪਣੇ ਪਰਿਵਾਰ ਦੇ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਰਹੇ ਹਨ, ਜਦਕਿ ਇਸ ਜੋਖਮ ਨੂੰ ਟਾਲਿਆ ਜਾ ਸਕਦਾ ਹੈ।
ਕੇਂਦਰ ਅਤੇ ਰਾਜਾਂ ਨੂੰ ‘ਟੀਮ ਇੰਡੀਆ’ ਦੇ ਤੌਰ ’ਤੇ ਇਕੱਠੇ ਕੰਮ ਕਰਨ ਨੂੰ ਕਹਿੰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਟੀਕਾਕਰਣ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਨੇ ਸਿਵਲ ਸੁਸਾਇਟੀ ਦੇ ਮੈਂਬਰਾਂ ਅਤੇ ਫਿਲਮੀ ਸ਼ਖ਼ਸੀਅਤਾਂ, ਖਿਡਾਰੀਆਂ ਅਤੇ ਜਨ ਪ੍ਰਤੀਨਿਧੀਆਂ ਸਹਿਤ ਵੱਖ-ਵੱਖ ਖੇਤਰਾਂ ਦੇ ਮਹਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਭ ਅੱਗੇ ਵਧ ਕੇ ਲੋਕਾਂ ਨੂੰ ਟੀਕਾਕਰਣ ਲਈ ਪ੍ਰੋਤਸਾਹਿਤ ਕਰਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਸਮਝਣਾ ਹੋਵੇਗਾ ਕਿ ਟੀਕਾਕਰਣ ਸਾਡੇ ਸਭ ਦੀ ਸਮੂਹਿਕ ਜ਼ਿੰਮੇਦਾਰੀ ਹੈ।
ਕੋਵਿਡ-19 ਮਹਾਮਾਰੀ ਨੂੰ ਹਰਾਉਣ ਵਿੱਚ ਤੇਜ਼ ਟੀਕਾਕਰਣ ਹੀ ਸਫ਼ਲਤਾ ਦੀ ਕੁੰਜੀ ਹੈ; ਇਸ ਦਾ ਹਵਾਲਾ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ 32 ਕਰੋੜ ਤੋਂ ਜ਼ਿਆਦਾ ਖੁਰਾਕਾਂ ਲਗਾ ਚੁੱਕਿਆ ਹੈ ਅਤੇ ਇਸ ਤਰ੍ਹਾਂ ਉਸ ਨੇ ਟੀਕੇ ਲਗਾਉਣ ਦੀ ਸੰਖਿਆ ਵਿੱਚ ਅਮਰੀਕਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਕੋਵਿਡ-19 ਮਹਾਮਾਰੀ ਦੇ ਦੌਰਾਨ ਸਿਹਤ ਕਰਮੀਆਂ ਦੀਆਂ ਕੁਰਬਾਨੀਆਂ ਬਾਰੇ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਸਭ ਜਾਨਲੇਵਾ ਵਾਇਰਸ ਨਾਲ ਸੰਕ੍ਰਮਿਤ ਲੋਕਾਂ ਦੀ ਜਾਨ ਬਚਾਉਣ ਲਈ ਆਪਣੇ-ਆਪ ਨੂੰ ਖ਼ਤਰੇ ਵਿੱਚ ਪਾ ਰਹੇ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅੰਕੜਿਆਂ ਦੀ ਚਰਚਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਡੀਕਲ ਭਾਈਚਾਰੇ ਦੇ ਲਗਭਗ 1500 ਮੈਂਬਰ ਕੋਵਿਡ-19 ਦਾ ਸ਼ਿਕਾਰ ਹੋਏ ਹਨ। ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਆਪਣੇ ਪ੍ਰੋਫੈਸ਼ਨ ਤੇ ਪ੍ਰਤੀਬੱਧਤਾ ਅਤੇ ਆਪਣੀ ਹਿੱਪੋਕ੍ਰੇਟਿਕ ਸਹੁੰ ਦੇ ਪ੍ਰਤੀ ਉਨ੍ਹਾਂ ਦਾ ਸਮਰਪਣ ਬੇਮਿਸਾਲ ਹੈ। ਮਨੁੱਖਤਾ ਪ੍ਰਤੀ ਨਿਰਸੁਆਰਥ ਸੇਵਾ ਲਈ ਉਨ੍ਹਾਂ ਨੇ ਸਿਹਤ ਕਰਮੀਆਂ ਦਾ ਧੰਨਵਾਦ ਕੀਤਾ। ਸ਼੍ਰੀ ਨਾਇਡੂ ਨੇ ਕਿਹਾ ਕਿ ਰਾਸ਼ਟਰ ਉਨ੍ਹਾਂ ਦੀਆਂ ਕੁਰਬਾਨੀਆਂ ਦੇ ਪ੍ਰਤੀ ਹਮੇਸ਼ਾ ਕ੍ਰਿਤੱਗ ਰਹੇਗਾ।
ਇਸ ਸਾਲ ਡਾਕਟਰ ਦਿਵਸ ਦੇ ਥੀਮ –‘ਸੇਵ ਦ ਸੇਵਿਅਰ’ (ਰੱਖਿਅਕਾਂ ਦੀ ਰੱਖਿਆ) ਦਾ ਜ਼ਿਕਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਡੇ ਡਾਕਟਰਾਂ ਦੀ ਭਲਾਈ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਦੀ ਬਹੁਤ ਜ਼ਰੂਰਤ ਹੈ, ਜੋ ਕੋਵਿਡ-19 ਦੁਆਰਾ ਪੈਦਾ ਕੀਤੀ ਹੋਈ ਬੇਮਿਸਾਲ ਸਿਹਤ ਆਪਦਾ ਦੇ ਦੌਰਾਨ ਇਸ ਬਿਪਤਾ ਤੋਂ ਸਾਨੂੰ ਬਚਾ ਰਹੇ ਹਨ।
‘ਵੈਦੋ ਨਾਰਾਇਣੋ ਹਰਿ:’ (‘वैद्यो नारायणो हरिः’) ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤੀ ਸਮਾਜ ਵਿੱਚ ਡਾਕਟਰਾਂ ਨੂੰ ਬਹੁਤ ਸਨਮਾਨ ਅਤੇ ਇੱਜ਼ਤ ਨਾਲ ਦੇਖਿਆ ਜਾਂਦਾ ਹੈ। ਉਨ੍ਹਾਂ ਨੇ ਡਾਕਟਰਾਂ ਨੂੰ ਤਾਕੀਦ ਕੀਤੀ ਕਿ ਉਹ ਮਰੀਜ਼ਾਂ ਦਾ ਇਲਾਜ ਕਰਦੇ ਹੋਏ ਉਨਾਂ ਪ੍ਰਤੀ ਲਗਾਅ ਨਾਲ ਕੰਮ ਲੈਣ।
ਸ਼੍ਰੀ ਨਾਇਡੂ ਨੇ ਦੇਸ਼ ਦੇ ਗਿਆਨ ਦੀ ਅੰਦਰੂਨੀ ਸ਼ਕਤੀ ਅਤੇ ਟ੍ਰੇਂਡ ਮੈਨਪਾਵਰ ਦੇ ਸਿਲਸਿਲੇ ਵਿੱਚ ਵਿਗਿਆਨੀਆਂ, ਖੋਜਾਰਥੀਆਂ ਅਤੇ ਡਾਕਟਰਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਵਕਤ ਨਾਲ ਟੱਕਰ ਲੈਂਦੇ ਹੋਏ ਸੁਰੱਖਿਅਤ ਅਤੇ ਕਾਰਗਰ ਵੈਕਸੀਨਾਂ ਵਿਕਸਿਤ ਕੀਤੀਆਂ ਅਤੇ ਪੀਪੀਈ ਕਿੱਟਾਂ, ਟੈਸਟਿੰਗ ਕਿੱਟਾਂ ਅਤੇ ਵੈਂਟੀਲੇਟਰਸ ਜਿਹੇ ਜ਼ਰੂਰੀ ਸਾਜ਼ੋ-ਸਮਾਨ ਤਿਆਰ ਕੀਤੇ।
ਉਨ੍ਹਾਂ ਨੇ ਪ੍ਰਸਿੱਧ ਡਾਕਟਰ, ਸਿੱਖਿਆਸ਼ਾਸਤਰੀ ਅਤੇ ਸੁਤੰਤਰਤਾ ਸੈਨਾਨੀ ਡਾ. ਬਿਧਾਨ ਚੰਦਰ ਰੌਏ ਨੂੰ ਸ਼ਰਧਾਂਜਲੀ ਵੀ ਦਿੱਤੀ, ਜਿਨ੍ਹਾਂ ਦੀ ਜਯੰਤੀ ਡਾਕਟਰ ਦਿਵਸ ਦੇ ਰੂਪ ਵਿੱਚ ਮਨਾਈ ਜਾਂਦੀ ਹੈ।
*****
ਐੱਮਐੱਸ/ਆਰਕੇ/ਡੀਪੀ
(Release ID: 1732044)
Visitor Counter : 210