ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਰਾਸ਼ਟਰੀ ਡਾਕਟਰ ਦਿਵਸ’ ‘ਤੇ ਡਾਕਟਰਾਂ ਨੂੰ ਸੰਬੋਧਨ ਕੀਤਾ


ਮਹਾਮਾਰੀ ਦੇ ਦੌਰਾਨ ਡਾਕਟਰਾਂ ਦੀਆਂ ਸੇਵਾਵਾਂ ਤੇ ਕੁਰਬਾਨੀਆਂ ਨੂੰ ਸ਼ਰਧਾਂਜਲੀ ਦਿੱਤੀਸਿਹਤ ਖੇਤਰ ਦਾ ਬਜਟ ਦੁੱਗਣਾ ਕਰਕੇ 2 ਲੱਖ ਕਰੋੜ ਰੁਪਏ ਤੋਂ ਵੱਧ ਕੀਤਾ: ਪ੍ਰਧਾਨ ਮੰਤਰੀਸਾਡੇ ਡਾਕਟਰ ਆਪਣੇ ਅਨੁਭਵ ਤੇ ਮੁਹਾਰਤ ਨਾਲ ਇਸ ਨਵੇਂ ਤੇ ਤੇਜ਼ੀ ਨਾਲ ਬਦਲਣ ਵਾਲੇ ਵਾਇਰਸ ਦਾ ਸਾਹਮਣਾ ਕਰ ਰਹੇ ਹਨ: ਪ੍ਰਧਾਨ ਮੰਤਰੀਸਰਕਾਰ ਡਾਕਟਰਾ ਦੀ ਸੁਰੱਖਿਆ ਪ੍ਰਤੀ ਪ੍ਰਤੀਬੱਧ ਹੈ: ਪ੍ਰਧਾਨ ਮੰਤਰੀਯੋਗ ਦੇ ਫ਼ਾਇਦਿਆਂ ਬਾਰੇ ਸਬੂਤਾਂ ਉੱਤੇ ਅਧਾਰਿਤ ਅਧਿਐਨ ਕਰਨ ਦਾ ਸੱਦਾ ਦਿੱਤਾਦਸਤਾਵੇਜ਼ੀਕਰਣ ਦੇ ਮਹੱਤਵ ਉੱਤੇ ਦਿੱਤਾ ਜ਼ੋਰ, ਕੋਵਿਡ ਮਹਾਮਾਰੀ ਵਿਸਤ੍ਰਿਤ ਦਸਤਾਵੇਜ਼ੀਕਰਣ ਲਈ ਹੋ ਸਕਦੀ ਹੈ ਇੱਕ ਵਧੀਆ ਸ਼ੁਰੂਆਤੀ ਨੁਕਤਾ

Posted On: 01 JUL 2021 3:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡਾਕਟਰ ਦਿਵਸ’ ‘ਤੇ ਡਾਕਟਰ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਦਿਨ ਸਾਡੇ ਮੈਡੀਕਲ ਭਾਈਚਾਰੇ ਦੇ ਉੱਚਤਮ ਆਦਰਸ਼ਾਂ ਦੇ ਪ੍ਰਤੀਕ ਡਾਕਟਰ ਬੀ.ਸੀ. ਰਾਏ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ 130 ਕਰੋੜ ਜਨਤਾ ਦੀ ਤਰਫ਼ੋਂ ਪਿਛਲੇ ਡੇਢ ਸਾਲ ਦੇ ਔਖੇ ਸਮਿਆਂ ਦੌਰਾਨ ਡਾਕਟਰਾਂ ਦੀਆਂ ਸੇਵਾਵਾਂ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ। ਉਹ ਅੱਜ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਇੰਡੀਅਨ ਮੈਡੀਕਲ ਐਸੋਸੀਏਸ਼ਨਦੁਆਰਾ ਆਯੋਜਿਤ ਇੱਕ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।

 

 

ਡਾਕਟਰਾਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਮਹਾਮਾਰੀ ਦੌਰਾਨ ਉਨ੍ਹਾਂ ਦੀਆਂ ਨਾਇਕਾਂ ਵਾਲੀਆਂ ਕੋਸ਼ਿਸ਼ਾਂ ਨੂੰ ਚੇਤੇ ਕੀਤਾ ਅਤੇ ਉਨ੍ਹਾਂ ਡਾਕਟਰਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ, ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਵਿਗਿਆਨੀਆਂ ਤੇ ਡਾਕਟਰਾਂ ਨੇ ਕੋਰੋਨਾ ਕਾਲ ਦੌਰਾਨ ਸਾਹਮਣੇ ਆਈਆਂ ਸਾਰੀਆਂ ਚੁਣੌਤੀਆਂ ਦੇ ਹੱਲ ਲੱਭੇ। ਸਾਡੇ ਡਾਕਟਰ ਆਪਣੇ ਅਨੁਭਵ ਤੇ ਮੁਹਾਰਤ ਦੇ ਅਧਾਰ ਉੱਤੇ ਇਸ ਨਵੇਂ ਤੇ ਤੇ ਤੇਜ਼ੀ ਨਾਲ ਬਦਲਦੇ ਜਾ ਰਹੇ ਵਾਇਰਸ ਦਾ ਸਾਹਮਣਾ ਕਰ ਰਹੇ ਹਨ। ਲੰਬੇ ਸਮੇਂ ਤੋਂ ਅੱਖੋਂ ਪ੍ਰੋਖੇ ਕੀਤੇ ਜਾਂਦੇ ਰਹੇ ਮੈਡੀਕਲ ਬੁਨਿਆਦੀ ਢਾਂਚੇ ਅਤੇ ਆਬਾਦੀ ਦੇ ਦਬਾਅ ਦੀਆਂ ਸੀਮਾਵਾਂ ਦੇ ਬਾਵਜੂਦ ਭਾਰਤ ਦੀ ਪ੍ਰਤੀ ਲੱਖ ਆਬਾਦੀ ਪਿੱਛੇ ਛੂਤ ਲਗਣ ਦੀ ਦਰ ਤੇ ਮੌਤ ਦੀ ਦਰ ਹਾਲੇ ਵੀ ਹੋਰ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਕਾਬੂ ਹੇਠ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਸਿਹਰਾ ਬਹੁਤ ਸਾਰੀਆਂ ਜਾਨਾਂ ਬਚਾਉਣ ਲਈ ਸਖ਼ਤਮਿਹਨਤੀ ਡਾਕਟਰਾਂ, ਹੈਲਥਕੇਅਰ ਕਰਮੀਆਂ, ਮੋਹਰੀ ਹੋ ਕੇ ਕੰਮ ਕਰਨ ਵਾਲੇ ਕਰਮੀਆਂ ਸਿਰ ਬੱਝਦਾ ਹੈ।

 

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਿਹਤਸੰਭਾਲ਼ ਨੂੰ ਮਜ਼ਬੂਤ ਕਰਨ ਉੱਤੇ ਸਰਕਾਰ ਦਾ ਧਿਆਨ ਕੇਂਦ੍ਰਿਤ ਹੈ। ਪਹਿਲੀ ਲਹਿਰਦੌਰਾਨ ਸਿਹਤਸੰਭਾਲ਼ ਖੇਤਰ ਲਈ ਲਗਭਗ 15 ਹਜ਼ਾਰ ਕਰੋੜ ਰੁਪਏ ਰੱਖੇ ਗਏ ਸਨ ਤੇ ਇਸ ਵਰ੍ਹੇ ਸਿਹਤ ਖੇਤਰ ਦਾ ਬਜਟ ਦੁੱਗਣਾ ਕਰਕੇ 2 ਲੱਖ ਕਰੋੜ ਰੁਪਏ ਤੋਂ ਵੱਧ ਕਰ ਦਿੱਤਾ ਗਿਆ ਹੈ। ਵਾਂਝੇ ਰਹੇ ਖੇਤਰ ਵਿੱਚ ਸਿਹਤ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ ਕ੍ਰੈਡਿਟ ਗਰੰਟੀ ਵਾਸਤੇ 50 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ। ਨਵੇਂ ਏਮਸ (AIIMS), ਮੈਡੀਕਲ ਕਾਲਜ ਸਥਾਪਿਤ ਕੀਤੇ ਜਾ ਰਹੇ ਹਨ। ਸਾਲ 2014 ‘ਚ ਕੁੱਲ ਛੇ ਏਮਸ ਸਨ ਤੇ ਉਸ ਦੇ ਮੁਕਾਬਲੇ ਹੁਣ 15 ਏਮਸ ਦੀ ਸਥਾਪਨਾ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਮੈਡੀਕਲ ਕਾਲਜਾਂ ਦੀ ਗਿਣਤੀ ਡੇਢ ਗੁਣਾ ਵਧਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੇ ਸੂਚਿਤ ਕੀਤਾ ਕਿ ਅੰਡਰ ਗ੍ਰੈਜੂਏਟ ਮੈਡੀਕਲ ਸੀਟਾਂ ਡੇਢ ਗੁਣਾ ਵਧਾ ਦਿੱਤੀਆਂ ਗਈਆਂ ਹਨ ਅਤੇ ਪੀਜੀ ਸੀਟਾਂ ਵਧ ਕੇ 80 ਫੀਸਦੀ ਹੋ ਗਈਆਂ ਹਨ।

 

 

 

ਸ਼੍ਰੀ ਮੋਦੀ ਨੇ ਡਾਕਟਰਾਂ ਦੀ ਸੁਰੱਖਿਆ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਉਨ੍ਹਾਂ ਅਜਿਹੇ ਸਖ਼ਤ ਕਾਨੂੰਨਾਂ ਦਾ ਜ਼ਿਕਰ ਕੀਤਾ, ਜੋ ਡਾਕਟਰਾਂ ਨੂੰ ਹਿੰਸਾ ਤੋਂ ਬਚਾਉਣ ਲਈ ਲਿਆਂਦੇ ਗਏ ਹਨ। ਇਸ ਦੇ ਨਾਲ ਹੀ, ਕੋਵਿਡ ਜੋਧਿਆਂ ਲਈ ਇੱਕ ਮੁਫ਼ਤ ਬੀਮਾ ਕਵਰ ਯੋਜਨਾ ਲਿਆਂਦੀ ਗਈ ਹੈ।

 

ਪ੍ਰਧਾਨ ਮੰਤਰੀ ਨੇ ਡਾਕਟਰਾਂ ਨੂੰ ਸੱਦਾ ਦਿੱਤਾ ਕਿ ਉਹ ਲੋਕਾਂ ਨੂੰ ਲਗਾਤਾਰ ਟੀਕਾਕਰਣ ਤੇ ਕੋਵਿਡ ਲਈ ਵਾਜਬ ਵਿਵਹਾਰ ਅਪਣਾਉਣ ਲਈ ਪ੍ਰੇਰਿਤ ਕਰਦੇ ਰਹਿਣ। ਉਨ੍ਹਾਂ ਯੋਗ ਬਾਰੇ ਜਾਗਰੂਕਤਾ ਫੈਲਾਉਣ ਲਈ ਵੀ ਮੈਡੀਕਲ ਭਾਈਚਾਰੇ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਦੇ ਪ੍ਰਚਾਰਪਸਾਰ ਲਈ ਕੰਮ, ਜੋ ਪਿਛਲੀ ਸਦੀ ਦੌਰਾਨ ਆਜ਼ਾਦੀਪ੍ਰਾਪਤੀ ਤੋਂ ਬਾਅਦ ਕੀਤਾ ਜਾਣਾ ਚਾਹੀਦਾ ਸੀ, ਉਹ ਹੁਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕੋਵਿਡ ਤੋਂ ਬਾਅਦ ਦੀਆਂ ਗੁੰਝਲਾਂ ਨਾਲ ਨਿਪਟਣ ਲਈ ਯੋਗ ਦੇ ਫ਼ਾਇਦਿਆਂ ਬਾਰੇ ਸਬੂਤਾਂ ਉੱਤੇ ਅਧਾਰਿਤ ਅਧਿਐਨ ਕਰਨ ਵਾਸਤੇ ਆਪਣਾ ਸਮਾਂ ਦੇਣ ਲਈ ਡਾਕਟਰਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਇੰਡੀਅਨ ਮੈਡੀਕਲ ਐਸੋਸੀਏਸ਼ਨਇੱਕ ਮਿਸ਼ਨ ਮੋਡ ਵਿੱਚ ਯੋਗ ਉੱਤੇ ਸਬੂਤਾ ਦੇ ਅਧਾਰ ਉੱਪਰ ਅਧਿਐਨ ਕਰ ਸਕਦੀ ਹੈ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਯੋਗ ਬਾਰੇ ਅਧਿਐਨ ਅੰਤਰਰਾਸ਼ਟਰੀ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਕਰਵਾਇਆ ਜਾ ਸਕਦਾ ਹੈ।

 

 

ਪ੍ਰਧਾਨ ਮੰਤਰੀ ਨੇ ਡਾਕਟਰਾਂ ਦੇ ਅਨੁਭਵਾਂ ਦੇ ਦਸਤਾਵੇਜ਼ੀਕਰਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਅਨੁਭਵਾਂ ਦੇ ਨਾਲਨਾਲ, ਮਰੀਜ਼ਾਂ ਦੇ ਲੱਛਣ ਤੇ ਇਲਾਜ ਦੀ ਯੋਜਨਾ ਨੂੰ ਵੀ ਪੂਰੇ ਵੇਰਵਿਆਂ ਨਾਲ ਦਸਤਾਵੇਜ਼ੀ ਸ਼ਕਲ ਦੇਣ ਦੀ ਜ਼ਰੂਰਤ ਹੈ। ਇਹ ਕੰਮ ਇੱਕ ਖੋਜ ਅਧਿਐਨ ਵਜੋਂ ਕੀਤਾ ਜਾ ਸਕਦਾ ਹੈ, ਜਿੱਥੇ ਵਿਭਿੰਨ ਦਵਾਈਆਂ ਤੇ ਇਲਾਜਾਂ ਦੇ ਅਸਰ ਨੋਟ ਕੀਤੇ ਜਾਂਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਸਾਡੇ ਡਾਕਟਰਾਂ ਵੱਲੋਂ ਜਿੰਨੀ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀ ਸੇਵਾ ਕੀਤੀ ਹੈ, ਉਸ ਮਾਮਲੇ ਚ ਉਹ ਆਪਣੇਆਪ ਹੀ ਵਿਸ਼ਵ ਵਿੱਚ ਸਭ ਤੋਂ ਅੱਗੇ ਹਨ। ਹੁਣ ਇਹ ਅਜਿਹਾ ਵੇਲਾ ਹੈ, ਜਦੋਂ ਪੂਰੀ ਦੁਨੀਆ ਦੇਖ ਰਹੀ ਹੈ ਤੇ ਉਹ ਇਨ੍ਹਾਂ ਵਿਗਿਆਨਕ ਅਧਿਐਨਾਂ ਦਾ ਫ਼ਾਇਦਾ ਲੈਣਗੇ। ਪ੍ਰਧਾਨ ਮੰਤਰੀ ਨੇ ਹੈਰਾਨੀ ਪ੍ਰਗਟਾਈ ਕਿ ਕੀ ਅਸੀਂ ਕੋਈ ਅਜਿਹਾ ਅਧਿਐਨ ਵਧੇਰੇ ਡੂੰਘਾਈ ਨਾਲ ਕਰ ਸਕਦੇ ਹਾਂ ਕਿ ਵੈਕਸੀਨਾਂ ਕਿਵੇਂ ਸਾਡੀ ਮਦਦ ਕਰਦੀਆਂ ਹਨ, ਛੇਤੀ ਤੋਂ ਛੇਤੀ ਰੋਗ ਦਾ ਪਤਾ ਲਗਣ ਨਾਲ ਕਿਵੇਂ ਮਦਦ ਮਿਲਦੀ ਹੈ। ਅੰਤ ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀ ਸਦੀ ਦੀ ਮਹਾਮਾਰੀ ਬਾਰੇ ਕੋਈ ਦਸਤਾਵੇਜ਼ ਉਪਲਬਧ ਨਹੀਂ ਹੈ ਪਰ ਹੁਣ ਸਾਡੇ ਕੋਲ ਟੈਕਨੋਲੋਜੀ ਹੈ ਤੇ ਅਸੀਂ ਕੋਵਿਡ ਦਾ ਸਾਹਮਣਾ ਕਿਵੇਂ ਕੀਤਾ, ਇਸ ਬਾਰੇ ਸਾਡਾ ਦਸਤਾਵੇਜ਼ੀਕਰਣ ਮਨੁੱਖਤਾ ਦੀ ਮਦਦ ਕਰੇਗਾ।

 

https://youtu.be/BbbPXIXXYC4

 

****

 

ਡੀਐੱਸ(Release ID: 1732004) Visitor Counter : 218