ਪ੍ਰਧਾਨ ਮੰਤਰੀ ਦਫਤਰ

ਡਿਜੀਟਲ ਇੰਡੀਆ ਅਭਿਯਾਨ (Digital India Abhiyan) ਦੀ 6ਵੀਂ ਵਰ੍ਹੇਗੰਢ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 01 JUL 2021 2:32PM by PIB Chandigarh

ਨਮਸਕਾਰ,

ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਰਵੀਸ਼ੰਕਰ ਪ੍ਰਸਾਦ ਜੀ, ਸ਼੍ਰੀ ਸੰਜੈ ਧੋਤ੍ਰੇ ਜੀ, Digital India ਅਲੱਗ-ਅਲੱਗ Initiatives ਨਾਲ ਜੁੜੇ ਸਾਰੇ ਮੇਰੇ ਸਾਥੀਓ, ਭਾਈਓ ਅਤੇ ਭੈਣੋਂ! Digital India ਅਭਿਯਾਨ ਦੇ 6 ਵਰ੍ਹੇ ਪੂਰੇ ਹੋਣ ‘ਤੇ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ !

ਅੱਜ ਦਾ ਦਿਨ ਭਾਰਤ ਦੀ ਸਮਰੱਥਾ, ਭਾਰਤ ਦੇ ਸੰਕਲਪ ਅਤੇ ਭਵਿੱਖ ਦੀਆਂ ਅਸੀਮ ਸੰਭਾਵਨਾਵਾਂ ਨੂੰ ਸਮਰਪਿਤ ਹੈ। ਅੱਜ ਦਾ ਦਿਨ, ਸਾਨੂੰ ਇਹ ਯਾਦ ਦਿਵਾ ਰਿਹਾ ਹੈ ਕਿ ਇੱਕ ਰਾਸ਼ਟਰ ਦੇ ਰੂਪ ਵਿੱਚ, ਸਿਰਫ 5-6 ਵਰ੍ਹਿਆਂ ਵਿੱਚ ਅਸੀਂ Digital Space ਵਿੱਚ ਕਿਤਨੀ ਉੱਚੀ ਛਲਾਂਗ ਲਗਾਈ ਹੈ।

ਸਾਥੀਓ,

ਭਾਰਤ ਨੂੰ ਡਿਜੀਟਲ ਪਥ ‘ਤੇ ਤੇਜ਼ ਗਤੀ ਨਾਲ ਅੱਗੇ ਵਧਾਉਂਦੇ ਹੋਏ ਹਰ ਦੇਸ਼ਵਾਸੀ ਦਾ ਜੀਵਨ ਅਸਾਨ ਬਣਾਉਣ ਦਾ ਸੁਪਨਾ ਪੂਰੇ ਦੇਸ਼ ਦਾ ਹੈ। ਇਸ ਨੂੰ ਪੂਰਾ ਕਰਨ ਵਿੱਚ ਅਸੀਂ ਸਾਰੇ ਦਿਨ ਰਾਤ ਲਗੇ ਹੋਏ ਹਾਂ। ਦੇਸ਼ ਵਿੱਚ ਅੱਜ ਇੱਕ ਤਰਫ Innovation ਦਾ ਜਨੂਨ ਹੈ ਤਾਂ ਦੂਸਰੀ ਤਰਫ ਉਨ੍ਹਾਂ Innovations ਨੂੰ ਤੇਜ਼ੀ ਨਾਲ adopt ਕਰਨ ਦਾ ਜਜ਼ਬਾ ਵੀ ਹੈ। ਇਸ ਲਈ, Digital India, ਭਾਰਤ ਦਾ ਸੰਕਲਪ ਹੈ। Digital India, ਆਤਮਨਿਰਭਰ ਭਾਰਤ ਦੀ ਸਾਧਨਾ ਹੈ, Digital India, 21ਵੀਂ ਸਦੀ ਵਿੱਚ ਸਸ਼ਕਤ ਹੁੰਦੇ ਭਾਰਤ ਦਾ ਇੱਕ ਜੈਕਾਰਾ ਹੈ।

ਸਾਥੀਓ,

Minimum Government – Maximum Governance ਦੇ ਸਿਧਾਂਤ ‘ਤੇ ਚਲਦੇ ਹੋਏ, ਸਰਕਾਰ ਅਤੇ ਜਨਤਾ ਦੇ ਦਰਮਿਆਨ, ਸਿਸਟਮ ਅਤੇ ਸੁਵਿਧਾਵਾਂ ਦੇ ਦਰਮਿਆਨ, ਸਮੱਸਿਆਵਾਂ ਅਤੇ ਸਰਵਿਸ ਦੇ ਦਰਮਿਆਨ gap ਘੱਟ ਕਰਨਾ, ਇਨ੍ਹਾਂ ਦੇ ਦਰਮਿਆਨ ਦੀਆਂ ਮੁਸ਼ਕਿਲਾਂ ਖਤਮ ਕਰਨਾ ਅਤੇ ਆਮ ਲੋਕਾਂ ਦੀ ਸੁਵਿਧਾ ਵਧਾਉਣਾ, ਇਹ ਸਮੇਂ ਦੀ ਮੰਗ ਰਿਹਾ ਹੈ ਅਤੇ ਇਸ ਲਈ, Digital India, ਆਮ ਨਾਗਰਿਕ ਨੂੰ ਸੁਵਿਧਾ ਅਤੇ ਉਨ੍ਹਾਂ ਦੇ Empowerment ਦਾ ਇੱਕ ਬਹੁਤ ਵੱਡਾ ਮਾਧਿਅਮ ਹੈ।

ਸਾਥੀਓ,

Digital India ਨੇ ਇਹ ਕਿਵੇਂ ਸੰਭਵ ਕੀਤਾ ਹੈ, ਇਸ ਦਾ ਸ਼ਾਨਦਾਰ ਉਦਾਹਰਣ ਹੈ- ਡਿਜੀ ਲੌਕਰ। ਸਕੂਲ ਦੇ ਸਰਟੀਫਿਕੇਟ, ਕਾਲਜ ਦੀ ਡਿਗਰੀ, ਡ੍ਰਾਈਵਿੰਗ ਲਾਇਸੈਂਸ, ਪਾਸਪੋਰਟ, ਆਧਾਰ ਜਾਂ ਦੂਸਰੇ ਦਸਤਾਵੇਜ਼ਾਂ ਨੂੰ ਸੰਭਾਲ਼ ਕੇ ਰੱਖਣਾ ਹਮੇਸ਼ਾ ਤੋਂ ਲੋਕਾਂ ਦੇ ਲਈ ਬਹੁਤ ਵੱਡੀ ਚਿੰਤਾ ਰਿਹਾ ਹੈ। ਕਈ ਵਾਰ ਹੜ੍ਹ ਵਿੱਚ, ਭੁਚਾਲ ਵਿੱਚ, ਸੁਨਾਮੀ ਵਿੱਚ, ਕਿਤੇ ਅੱਗ ਲੱਗਣ ਦੀ ਵਜ੍ਹਾ ਨਾਲ, ਲੋਕਾਂ ਦੇ ਜ਼ਰੂਰੀ ਪਹਿਚਾਣ ਪੱਤਰ ਨਸ਼ਟ ਹੋ ਜਾਂਦੇ ਹਨ। ਲੇਕਿਨ ਹੁਣ 10ਵੀਂ, 12ਵੀਂ, ਕਾਲਜ, ਯੂਨੀਵਰਸਿਟੀ ਦੀ ਮਾਰਕਸ਼ੀਟ ਤੋਂ ਲੈ ਕੇ ਦੂਸਰੇ ਤਮਾਮ ਦਸਤਾਵੇਜ਼ ਸਿੱਧੇ ਡਿਜੀਲੌਕਰ ਵਿੱਚ ਸਹਿਜ ਰੂਪ ਨਾਲ ਰੱਖੇ ਜਾ ਸਕਦੇ ਹਨ। ਹੁਣ ਕੋਰੋਨਾ ਦੇ ਇਸ ਕਾਲ ਵਿੱਚ, ਕਈ ਸ਼ਹਿਰਾਂ ਦੇ ਕਾਲਜ, ਐਡਮਿਸ਼ਨ ਦੇ ਲਈ ਸਕੂਲ ਸਰਟੀਫਿਕੇਟ ਦਾ ਵੈਰੀਫਿਕੇਸ਼ਨ, ਡਿਜੀ-ਲੌਕਰ ਦੀ ਮਦਦ ਨਾਲ ਹੀ ਕਰ ਰਹੇ ਹਨ।

ਸਾਥੀਓ,

ਡ੍ਰਾਈਵਿੰਗ ਲਾਇਸੈਂਸ ਹੋਵੇ, ਬਰਥ ਸਰਟੀਫਿਕੇਟ ਹੋਵੇ, ਬਿਜਲੀ ਦਾ ਬਿਲ ਭਰਨਾ ਹੋਵੇ, ਪਾਣੀ ਦਾ ਬਿਲ ਭਰਨਾ ਹੋਵੇ, ਇਨਕਮ ਟੈਕਸ ਰਿਟਰਨ ਭਰਨੀ ਹੋਵੇ, ਇਸ ਤਰ੍ਹਾਂ ਦੇ ਅਨੇਕ ਕੰਮਾਂ ਦੇ ਲਈ ਹੁਣ ਪ੍ਰਕਿਰਿਆਵਾਂ ਡਿਜੀਟਲ ਇੰਡੀਆ ਦੀ ਮਦਦ ਨਾਲ ਬਹੁਤ ਅਸਾਨ, ਬਹੁਤ ਤੇਜ਼ ਹੋਈ ਹੈ। ਅਤੇ ਪਿੰਡਾਂ ਵਿੱਚ ਤਾਂ ਇਹ ਸਭ, ਹੁਣ ਆਪਣੇ ਘਰ ਦੇ ਪਾਸ CSC ਸੈਂਟਰ ਵਿੱਚ ਵੀ ਹੋ ਰਿਹਾ ਹੈ। Digital India ਨੇ ਗ਼ਰੀਬ ਨੂੰ ਮਿਲਣ ਵਾਲੇ ਰਾਸ਼ਨ ਦੀ ਡਿਲਿਵਰੀ ਨੂੰ ਵੀ ਅਸਾਨ ਕੀਤਾ ਹੈ।

ਇਹ Digital India ਦੀ ਹੀ ਸ਼ਕਤੀ ਹੈ ਕਿ ਵੰਨ ਨੇਸ਼ਨ, ਵੰਨ ਰਾਸ਼ਨ ਕਾਰਡ ਦਾ ਸੰਕਲਪ ਪੂਰਾ ਹੋ ਰਿਹਾ ਹੈ। ਹੁਣ ਦੂਸਰੇ ਰਾਜ ਵਿੱਚ ਜਾਣ ਨਾਲ ਨਵਾਂ ਰਾਸ਼ਨ ਕਾਰਡ ਨਹੀਂ ਬਣਾਉਣਾ ਹੋਵੇਗਾ। ਇੱਕ ਹੀ ਰਾਸ਼ਨਕਾਰਡ ਪੂਰੇ ਦੇਸ਼ ਵਿੱਚ ਵੈਧ ਹੈ। ਇਸ ਦਾ ਸਭ ਤੋਂ ਵੱਡਾ ਲਾਭ ਉਨ੍ਹਾ ਸ਼੍ਰਮਿਕ ਪਰਿਵਾਰਾਂ ਨੂੰ ਹੋ ਰਿਹਾ ਹੈ, ਜੋ ਕੰਮ ਦੇ ਲਈ ਦੂਸਰੇ ਰਾਜਾਂ ਵਿੱਚ ਜਾਂਦੇ ਹਨ। ਹੁਣੇ ਮੇਰੀ ਇੱਕ ਅਜਿਹੇ ਹੀ ਸਾਥੀ ਨਾਲ ਬਾਤ ਵੀ ਹੋਈ ਹੈ।

ਹਾਲ ਹੀ ਵਿੱਚ ਮਾਣਯੋਗ ਸੁਪਰੀਮ ਕੋਰਟ ਨੇ ਵੀ ਇਸ ਨਾਲ ਜੁੜਿਆ ਇੱਕ ਬੜਾ ਅਹਿਮ ਫੈਸਲਾ ਦਿੱਤਾ ਹੈ। ਕੁਝ ਰਾਜ ਹਨ ਜੋ ਇਸ ਗੱਲ ਨੂੰ ਮੰਨਦੇ ਨਹੀਂ ਸਨ। ਆਖਿਰਕਾਰ ਸੁਪਰੀਮ ਕੋਰਟ ਨੇ ਹੁਕਮ ਕੀਤਾ ਹੈ ਕਿ ਜਿਨ੍ਹਾਂ ਰਾਜਾਂ ਨੇ ਹੁਣ ਤੱਕ ਵੰਨ ਨੇਸ਼ਨ, ਵੰਨ ਰਾਸ਼ਨ ਕਾਰਡ ਵਾਲੀ ਗੱਲ ਨਹੀਂ ਸਵੀਕਾਰ ਕੀਤੀ ਹੈ, ਉਹ ਤੁਰੰਤ ਲਾਗੂ ਕਰਨ। ਹੁਕਮ ਕਰਨਾ ਪਿਆ ਸੁਪਰੀਮ ਕੋਰਟ ਨੂੰ। ਉਨ੍ਹਾਂ ਨੂੰ ਵੀ ਇਸ ਯੋਜਨਾ ਨੂੰ ਲਾਗੂ ਕਰਨ ਨੂੰ ਕਿਹਾ ਗਿਆ ਹੈ। ਮੈਂ ਇਸ ਫ਼ੈਸਲੇ ਦੇ ਲਈ ਸੁਪਰੀਮ ਕੋਰਟ ਦਾ ਵੀ ਅਭਿਨੰਦਨ ਕਰਦਾ ਹਾਂ, ਕਿਉਂਕਿ ਇਹ ਗ਼ਰੀਬਾਂ ਦੇ ਲਈ ਹੈ, ਮਜ਼ਦੂਰਾਂ ਦੇ ਲਈ ਹੈ। ਆਪਣੇ ਸਥਾਨ ਤੋਂ ਬਾਹਰ ਜਿਨ੍ਹਾਂ ਨੂੰ ਜਾਣਾ ਪੈ ਰਿਹਾ ਹੈ ਉਨ੍ਹਾਂ ਦੇ ਲਈ ਹੈ। ਅਤੇ ਅਗਰ ਸੰਵੇਦਨਸ਼ੀਲਤਾ ਹੈ ਤਾਂ ਅਜਿਹੇ ਕੰਮ ਨੂੰ ਪ੍ਰਾਥਮਿਕਤਾ ਤੁਰੰਤ ਮਿਲਦੀ ਹੈ।

ਸਾਥੀਓ,

Digital India, ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਮਜ਼ਬੂਤੀ ਨਾਲ ਅੱਗੇ ਵਧਾ ਰਿਹਾ ਹੈ। Digital India, ਉਨ੍ਹਾਂ ਲੋਕਾਂ ਨੂੰ ਵੀ ਸਿਸਟਮ ਨਾਲ connect ਕਰ ਰਿਹਾ ਹੈ, ਜਿਨ੍ਹਾਂ ਨੇ ਕਦੇ ਇਸ ਦੀ ਕਲਪਨਾ ਵੀ ਨਹੀਂ ਕੀਤੀ ਸੀ। ਹੁਣੇ ਕੁਝ ਹੋਰ ਲਾਭਾਰਥੀਆਂ ਨਾਲ ਮੈਂ ਗੱਲ ਕੀਤੀ ਹੈ। ਉਹ ਬੜੇ ਮਾਣ ਅਤੇ ਸੰਤੋਸ਼ ਦੇ ਨਾਲ ਦੱਸ ਰਹੇ ਸਨ ਕਿ ਡਿਜੀਟਲ ਸਮਾਧਾਨ ਨਾਲ ਕਿਵੇਂ ਉਨ੍ਹਾਂ ਦੇ ਜੀਵਨ ਵਿੱਚ ਬਦਲਾਅ ਆਇਆ ਹੈ।

ਰੇਹੜੀ-ਠੇਲਾ-ਪਟੜੀ ਵਾਲਿਆਂ ਨੇ ਕਦੋਂ ਸੋਚਿਆ ਸੀ ਕਿ ਉਹ ਬੈਂਕਿੰਗ ਸਿਸਟਮ ਨਾਲ ਜੁੜਨਗੇ ਅਤੇ ਉਨ੍ਹਾਂ ਨੂੰ ਵੀ ਬੈਂਕ ਤੋਂ ਅਸਾਨ ਅਤੇ ਸਸਤਾ ਰਿਣ ਮਿਲੇਗਾ। ਲੇਕਿਨ ਅੱਜ ਸਵਨਿਧੀ ਯੋਜਨਾ ਨਾਲ ਇਹ ਸੰਭਵ ਹੋ ਰਿਹਾ ਹੈ। ਪਿੰਡ ਵਿੱਚ ਘਰ ਅਤੇ ਜ਼ਮੀਨ ਨਾਲ ਜੁੜੇ ਵਿਵਾਦ ਅਤੇ ਅਸੁਰੱਖਿਆ ਦੀਆਂ ਖ਼ਬਰਾਂ ਵੀ ਅਕਸਰ ਸੁਣਨ ਵਿੱਚ ਆਉਂਦੀਆਂ ਰਹੀਆਂ ਹਨ। ਲੇਕਿਨ ਹੁਣ ਸਵਾਮਿਤਵ ਯੋਜਨਾ ਦੇ ਤਹਿਤ ਪਿੰਡ ਦੀਆਂ ਜ਼ਮੀਨਾਂ ਦੀ ਡ੍ਰੋਨ ਮੈਪਿੰਗ ਕੀਤੀ ਜਾ ਰਹੀ ਹੈ। ਡਿਜੀਟਲ ਮਾਧਿਅਮ ਨਾਲ ਗ੍ਰਾਮੀਣਾਂ ਨੂੰ ਆਪਣੇ ਘਰ ਦੀ ਕਾਨੂੰਨੀ ਸੁਰੱਖਿਆ ਦਾ ਦਸਤਾਵੇਜ਼ ਮਿਲ ਰਿਹਾ ਹੈ। ਔਨਲਾਈਨ ਪੜ੍ਹਾਈ ਤੋਂ ਲੈ ਕੇ ਦਵਾਈ ਤੱਕ ਦੇ ਲਈ, ਜੋ ਪਲੈਟਫਾਰਮ ਵਿਕਸਿਤ ਕੀਤੇ ਗਏ ਹਨ, ਉਨ੍ਹਾਂ ਨਾਲ ਦੇਸ਼ ਦੇ ਕਰੋੜਾਂ ਸਾਥੀ ਅੱਜ ਲਾਭ ਉਠਾ ਰਹੇ ਹਨ।

ਸਾਥੀਓ,

ਦੂਰ-ਸੁਦੂਰ ਤੱਕ ਸਿਹਤ ਸੁਵਿਧਾਵਾਂ ਨੂੰ ਪਹੁੰਚਾਉਣ ਵਿੱਚ ਵੀ Digital India ਅਹਿਮ ਭੂਮਿਕਾ ਨਿਭਾ ਰਿਹਾ ਹੈ। ਥੋੜ੍ਹੀ ਦੇਰ ਪਹਿਲਾਂ ਬਿਹਾਰ ਦੇ ਸਾਥੀ ਨੇ ਮੈਨੂੰ ਦੱਸਿਆ ਕਿ e-ਸੰਜੀਵਨੀ ਨੇ ਕਿਵੇਂ ਇਸ ਮੁਸ਼ਕਿਲ ਸਮੇਂ ਵਿੱਚ ਘਰ ਬੈਠੇ ਹੀ ਉਨ੍ਹਾਂ ਦੀ ਦਾਦੀ ਮਾਂ ਦੇ ਸਿਹਤ ਲਾਭ ਦੀ ਚਿੰਤਾ ਕੀਤੀ। ਸਭ ਨੂੰ ਸਿਹਤ ਸੁਵਿਧਾ ਮਿਲੇ, ਸਮੇਂ ‘ਤੇ ਅੱਛੀ ਸੁਵਿਧਾ ਮਿਲੇ, ਇਹ ਸਾਡੀ ਪ੍ਰਾਥਮਿਕਤਾ ਹੈ। ਇਸ ਦੇ ਲਈ National Digital Health Mission ਦੇ ਤਹਿਤ ਇੱਕ ਪ੍ਰਭਾਵੀ ਪਲੈਟਫਾਰਮ ‘ਤੇ ਵੀ ਕੰਮ ਚਲ ਰਿਹਾ ਹੈ।

ਇਸ ਕੋਰੋਨਾ ਕਾਲ ਵਿੱਚ ਜੋ Digital Solutions ਭਾਰਤ ਨੇ ਤਿਆਰ ਕੀਤੇ ਹਨ, ਉਹ ਅੱਜ ਪੂਰੀ ਦੁਨੀਆ ਵਿੱਚ ਚਰਚਾ ਦਾ ਵੀ ਵਿਸ਼ਾ ਹਨ ਅਤੇ ਆਕਰਸ਼ਣ ਦਾ ਵੀ ਵਿਸ਼ਾ ਹਨ। ਦੁਨੀਆ ਦੀ ਸਭ ਤੋਂ ਬੜੀ ਡਿਜੀਟਲ Contact Tracing App ਵਿੱਚੋਂ ਇੱਕ, ਆਰੋਗਯ ਸੇਤੂ ਨਾਲ ਕੋਰੋਨਾ ਸੰਕ੍ਰਮਣ ਨੂੰ ਰੋਕਣ ਵਿੱਚ ਬਹੁਤ ਮਦਦ ਮਿਲੀ ਹੈ। ਟੀਕਾਕਰਣ ਦੇ ਲਈ ਭਾਰਤ ਦੇ COWIN app ਵਿੱਚ ਵੀ ਅੱਜ ਅਨੇਕਾਂ ਦੇਸ਼ ਦਿਲਚਸਪੀ ਦਿਖਾ ਰਹੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਦੇਸ਼ ਵਿੱਚ ਇਸ ਯੋਜਨਾ ਦਾ ਲਾਭ ਮਿਲੇ। Vaccination ਦੀ ਪ੍ਰਕਿਰਿਆ ਦੇ ਲਈ ਅਜਿਹਾ Monitoring tool ਹੋਣਾ ਸਾਡੀ ਤਕਨੀਕੀ ਕੁਸ਼ਲਤਾ ਦਾ ਪ੍ਰਮਾਣ ਹੈ।

ਸਾਥੀਓ,

ਕੋਵਿਡ ਕਾਲ ਵਿੱਚ ਹੀ ਅਸੀਂ ਅਨੁਭਵ ਕੀਤਾ ਕਿ ਡਿਜੀਟਲ ਇੰਡੀਆ ਨੇ ਸਾਡੇ ਕੰਮ ਨੂੰ ਕਿਤਨਾ ਸਰਲ ਬਣਾ ਦਿੱਤਾ ਹੈ। ਅੱਜ ਤਾਂ ਅਸੀਂ ਦੇਖਦੇ ਹਾਂ ਕਿ ਕੋਈ ਪਹਾੜਾਂ ਤੋਂ, ਕਈ ਪਿੰਡਾਂ ਵਿੱਚ ਬਣੇ ਹੋਮ ਸਟੇ ਤੋਂ, ਆਪਣਾ ਕੰਮ ਕਰ ਰਿਹਾ ਹੈ। ਕਲਪਨਾ ਕਰੋ, ਇਹ ਡਿਜੀਟਲ ਕਨੈਕਟ ਨਾ ਹੁੰਦਾ ਤਾਂ ਕੋਰੋਨਾ ਕਾਲ ਵਿੱਚ ਕੀ ਸਥਿਤੀ ਹੁੰਦੀ? ਕੁਝ ਲੋਕ ਡਿਜੀਟਲ ਇੰਡੀਆ ਦੇ ਪ੍ਰਯਤਨਾਂ ਨੂੰ ਸਿਰਫ ਗ਼ਰੀਬ ਨਾਲ ਜੋੜ ਕੇ ਦੇਖਦੇ ਹਨ। ਲੇਕਿਨ ਇਸ ਅਭਿਯਾਨ ਨੇ ਮੱਧ ਵਰਗ ਅਤੇ ਨੌਜਵਾਨਾਂ ਦੀ ਜ਼ਿੰਦਗੀ ਵੀ ਬਦਲ ਦਿੱਤੀ ਹੈ।

ਅਤੇ ਸਾਡੇ ਇਹ ਅੱਜਕਲ੍ਹ ਇਹ Millennials, ਜੇਕਰ ਅੱਜ ਇਹ ਸਾਰੀ ਦੁਨੀਆ ਨਾ ਹੁੰਦੀ, ਟੈਕਨੋਲੋਜੀ ਨਾ ਹੁੰਦੀ ਤਾਂ ਉਨ੍ਹਾਂ ਦਾ ਕੀ ਹਾਲ ਹੁੰਦਾ? ਬਿਨਾ ਸਸਤੇ ਸਮਾਰਟਫੋਨ, ਸਸਤੇ ਇੰਟਰਨੈਟ ਅਤੇ ਸਸਤੇ ਡੇਟਾ ਦੇ, ਉਨ੍ਹਾਂ ਦੇ Daily routine ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ। ਇਸ ਲਈ, ਮੈਂ ਕਹਿੰਦਾ ਹਾਂ, Digital India ਯਾਨੀ ਸਭ ਨੂੰ ਅਵਸਰ, ਸਭ ਨੂੰ ਸੁਵਿਧਾ, ਸਭ ਦੀ ਭਾਗੀਦਾਰੀ। ਡਿਜੀਟਲ ਇੰਡੀਆ ਯਾਨੀ ਸਰਕਾਰੀ ਤੰਤਰ ਤੱਕ ਹਰ ਕਿਸੇ ਦੀ ਪਹੁੰਚ। Digital India ਯਾਨੀ ਪਾਰਦਰਸ਼ੀ, ਭੇਦਭਾਵ ਰਹਿਤ ਵਿਵਸਥਾ ਅਤੇ ਭ੍ਰਿਸ਼ਟਾਚਾਰ ‘ਤੇ ਚੋਟ। Digital India ਯਾਨੀ ਸਮੇਂ, ਕਿਰਤ ਅਤੇ ਧਨ ਦੀ ਬੱਚਤ। Digital India ਯਾਨੀ ਤੇਜ਼ੀ ਨਾਲ ਲਾਭ, ਪੂਰਾ ਲਾਭ। Digital India ਯਾਨੀ ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ।

ਸਾਥੀਓ,

Digital India ਅਭਿਯਾਨ ਦੀ ਇੱਕ ਹੋਰ ਖਾਸ ਗੱਲ ਰਹੀ ਕਿ ਇਸ ਵਿੱਚ Infrastructure ਦੇ Scale ਅਤੇ Speed, ਦੋਹਾਂ ‘ਤੇ ਬਹੁਤ ਬਲ ਦਿੱਤਾ ਗਿਆ। ਦੇਸ਼ ਦੇ ਪਿੰਡਾਂ ਵਿੱਚ ਕਰੀਬ ਢਾਈ ਲੱਖ Common Service Centre ਨੇ ਇੰਟਰਨੈੱਟ ਨੂੰ ਉੱਥੇ ਵੀ ਪਹੁੰਚਾਇਆ, ਜਿੱਥੇ ਕਦੇ ਇਹ ਬਹੁਤ ਮੁਸ਼ਕਿਲ ਮੰਨਿਆ ਜਾਂਦਾ ਸੀ। ਭਾਰਤ-ਨੈੱਟ ਯੋਜਨਾ ਦੇ ਤਹਿਤ ਪਿੰਡ-ਪਿੰਡ, ਬ੍ਰੌਡਬੈਂਡ ਇੰਟਰਨੈੱਟ ਪਹੁੰਚਾਉਣ ਦੇ ਲਈ ਮਿਸ਼ਨ ਮੋਡ ‘ਤੇ ਕੰਮ ਚਲ ਰਿਹਾ ਹੈ।

PM-WANI ਯੋਜਨਾ ਨਾਲ, ਦੇਸ਼-ਭਰ ਵਿੱਚ ਅਜਿਹੇ Acess points ਬਣਾਏ ਜਾ ਰਹੇ ਹਨ, ਜਿੱਥੇ ਘੱਟ ਤੋਂ ਘੱਟ ਕੀਮਤ ਵਿੱਚ ਬ੍ਰੌਡਬੈਂਡ-WIFI- ਇੰਟਰਨੈੱਟ ਉਪਲਬਧ ਹੋ ਸਕੇ। ਇਸ ਨਾਲ ਵਿਸ਼ੇਸ਼ ਰੂਪ ਤੋਂ ਸਾਡੇ ਗ਼ਰੀਬ ਪਰਿਵਾਰ ਦੇ ਬੱਚਿਆਂ ਨੂੰ, ਯੁਵਾ ਸਾਥੀਆਂ ਨੂੰ ਔਨਲਾਈਨ ਸਿੱਖਿਆ ਦੇ ਅਵਸਰਾਂ ਨਾਲ ਜੋੜਣ ਵਿੱਚ ਮਦਦ ਮਿਲੇਗੀ। ਹੁਣ ਤਾਂ ਕੋਸ਼ਿਸ਼ ਉਹ ਵੀ ਹੈ ਕਿ ਦੇਸ਼ ਵਿੱਚ ਸਸਤੇ Tablets ਅਤੇ ਦੂਸਰੇ ਡਿਜੀਟਲ ਡਿਵਾਈਸ ਉਪਲਬਧ ਹੋ ਸਕਣ। ਇਸ ਦੇ ਲਈ ਦੇਸ਼ ਅਤੇ ਦੁਨੀਆ ਦੀ ਇਲੈਕਟ੍ਰੌਨਿਕਸ ਕੰਪਨੀਆਂ ਨੂੰ PLI ਸਕੀਮ ਦੀ ਸੁਵਿਧਾ ਦਿੱਤੀ ਗਈ ਹੈ।

ਸਾਥੀਓ,

ਅੱਜ ਭਾਰਤ ਜਿਤਨੀ ਮਜ਼ਬੂਤੀ ਦੇ ਨਾਲ ਦੁਨੀਆ ਦੀਆਂ ਮੋਹਰੀ Digital Economies ਵਿੱਚੋਂ ਇੱਕ ਬਣਿਆ ਹੈ, ਉਹ ਹਰ ਭਾਰਤਵਾਸੀ ਦੇ ਲਈ ਮਾਣ ਦਾ ਵਿਸ਼ਾ ਹੈ। ਪਿਛਲੇ 6-7 ਸਾਲ ਵਿੱਚ ਅਲੱਗ-ਅਲੱਗ ਯੋਜਨਾਵਾਂ ਦੇ ਤਹਿਤ ਕਰੀਬ-ਕਰੀਬ 17 ਲੱਖ ਕਰੋੜ ਰੁਪਏ ਸਿੱਧੇ, ਲੋਕਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ ਹਨ। ਕੋਰੋਨਾ ਕਾਲ ਵਿੱਚ Digital India ਅਭਿਯਾਨ ਦੇਸ਼ ਦੇ ਕਿਤਨਾ ਕੰਮ ਆਇਆ ਹੈ, ਇਹ ਵੀ ਅਸੀਂ ਸਭ ਨੇ ਦੇਖਿਆ ਹੈ। ਜਿਸ ਸਮੇਂ ਬੜੇ-ਬੜੇ ਸਮ੍ਰਿੱਧ ਦੇਸ਼, ਲੌਕਡਾਊਨ ਦੇ ਕਾਰਨ ਆਪਣੇ ਨਾਗਰਿਕਾਂ ਨੂੰ ਸਹਾਇਤਾ ਰਾਸ਼ੀ ਨਹੀਂ ਭੇਜ ਪਾ ਰਹੇ ਸਨ, ਭਾਰਤ ਹਜ਼ਾਰਾਂ ਕਰੋੜ ਰੁਪਏ, ਸਿੱਧੇ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਭੇਜ ਰਿਹਾ ਸੀ। ਕੋਰੋਨਾ ਦੇ ਇਸ ਡੇਢ ਸਾਲ ਵਿੱਚ ਹੀ ਭਾਰਤ ਨੇ ਵਿਭਿੰਨ ਯੋਜਨਾਵਾਂ ਦੇ ਤਹਿਤ ਕਰੀਬ 7 ਲੱਖ ਕਰੋੜ ਰੁਪਏ DBT ਦੇ ਮਾਧਿਅਮ ਨਾਲ ਲੋਕਾਂ ਦੇ ਬੈਂਕ ਅਕਾਊਂਟ ਵਿੱਚ ਭੇਜੇ ਹਨ। ਭਾਰਤ ਵਿੱਚ ਅੱਜ ਸਿਰਫ BHIM UPI ਨਾਲ ਹੀ ਹਰ ਮਹੀਨੇ ਕਰੀਬ 5 ਲੱਖ ਕਰੋੜ ਰੁਪਏ ਦਾ ਲੈਣ-ਦੇਣ ਹੁੰਦਾ ਹੈ।

ਸਾਥੀਓ,

ਕਿਸਾਨਾਂ ਦੇ ਜੀਵਨ ਵਿੱਚ ਵੀ ਡਿਜੀਟਲ ਲੈਣ-ਦੇਣ ਨਾਲ ਬੇਮਿਸਾਲ ਪਰਿਵਰਤਨ ਆਇਆ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ 10 ਕਰੋੜ ਤੋਂ ਜ਼ਿਆਦਾ ਕਿਸਾਨ ਪਰਿਵਾਰਾਂ ਨੂੰ 1 ਲੱਖ 35 ਕਰੋੜ ਰੁਪਏ ਸਿੱਧੇ ਬੈਂਕ ਅਕਾਊਂਟ ਵਿੱਚ ਜਮ੍ਹਾਂ ਕੀਤੇ ਗਏ ਹਨ। Digital India ਨੇ ਵੰਨ ਨੇਸ਼ਨ, ਵੰਨ MSP ਦੀ ਭਾਵਨਾ ਨੂੰ ਵੀ ਸਾਕਾਰ ਕੀਤਾ ਹੈ। ਇਸ ਵਰ੍ਹੇ ਕਣਕ ਦੀ ਰਿਕਾਰਡ ਖਰੀਦ ਦੇ ਲਗਭਗ 85 ਹਜ਼ਾਰ ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚੇ ਹਨ। e-NAM ਪੋਰਟਲ ਤੋਂ ਹੀ ਹੁਣ ਤੱਕ ਦੇਸ਼ ਦੇ ਕਿਸਾਨ ਇੱਕ ਲੱਖ 35 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਲੈਣ-ਦੇਣ ਕਰ ਚੁੱਕੇ ਹਨ।

ਸਾਥੀਓ,

One Nation, One Card, ਯਾਨੀ ਦੇਸ਼ਭਰ ਵਿੱਚ ਟ੍ਰਾਂਸਪੋਰਟ ਅਤੇ ਦੂਸਰੀਆਂ ਸੁਵਿਧਾਵਾਂ ਦੇ ਲਈ ਪੇਮੈਂਟ ਦਾ ਇੱਕ ਹੀ ਮਾਧਿਅਮ, ਇੱਕ ਬਹੁਤ ਵੱਡੀ ਸੁਵਿਧਾ ਸਿੱਧ ਹੋਣ ਵਾਲੀ ਹੈ। Fastag ਦੇ ਆਉਣ ਨਾਲ ਪੂਰੇ ਦੇਸ਼ ਵਿੱਚ ਟ੍ਰਾਂਸਪੋਰਟ ਅਸਾਨ ਵੀ ਹੋਇਆ ਹੈ, ਸਸਤਾ ਵੀ ਹੋਇਆ ਹੈ ਅਤੇ ਸਮੇਂ ਦੀ ਵੀ ਬੱਚਤ ਹੋ ਰਹੀ ਹੈ। ਇਸੇ ਤਰ੍ਹਾਂ GST ਨਾਲ, eWay Bills ਦੀ ਵਿਵਸਥਾ ਨਾਲ, ਦੇਸ਼ ਵਿੱਚ ਵਪਾਰ-ਕਾਰੋਬਾਰ ਵਿੱਚ ਸੁਵਿਧਾ ਅਤੇ ਪਾਰਦਰਸ਼ਤਾ, ਦੋਵੇਂ ਸੁਨਿਸ਼ਚਿਤ ਹੋਈਆਂ ਹਨ। ਕੱਲ੍ਹ ਹੀ GST ਨੂੰ ਚਾਰ ਵਰ੍ਹੇ ਪੂਰੇ ਹੋਏ ਹਨ। ਕੋਰੋਨਾ ਕਾਲ ਦੇ ਬਾਵਜੂਦ, ਪਿਛਲੇ ਅੱਠ ਮਹੀਨੇ ਤੋਂ ਲਗਾਤਾਰ GST Revenue ਇੱਕ ਲੱਖ ਕਰੋੜ ਰੁਪਏ ਦੇ ਮਾਰਕ ਨੂੰ ਪਾਰ ਕਰ ਰਿਹਾ ਹੈ। ਅੱਜ ਇੱਕ ਕਰੋੜ 28 ਲੱਖ ਤੋਂ ਅਧਿਕ ਰਜਿਸਟਰਡ ਉੱਦਮੀ, ਇਸ ਦਾ ਲਾਭ ਲੈ ਰਹੇ ਹਨ। ਉੱਥੇ ਹੀ, Govt e-Marketplace ਯਾਨੀ GeM ਨਾਲ ਹੋਣ ਵਾਲੀ ਸਰਕਾਰੀ ਖਰੀਦ ਨੇ ਪਾਰਦਰਸ਼ਤਾ ਵਧਾਈ ਹੈ, ਛੋਟੇ ਤੋਂ ਛੋਟੇ ਵਪਾਰੀ ਨੂੰ ਅਵਸਰ ਦਿੱਤਾ ਹੈ।

ਸਾਥੀਓ,

ਇਹ ਦਹਾਕਾ, ਡਿਜੀਟਲ ਟੈਕਨੋਲੋਜੀ ਵਿੱਚ ਭਾਰਤ ਦੀਆਂ ਸਮਰੱਥਾਵਾਂ ਨੂੰ, ਗਲੋਬਲ ਡਿਜੀਟਲ ਇਕੌਨਮੀ ਵਿੱਚ ਭਾਰਤ ਦੀ ਹਿੱਸੇਦਾਰੀ ਨੂੰ ਬਹੁਤ ਜ਼ਿਆਦਾ ਵਧਾਉਣ ਵਾਲਾ ਹੈ। ਇਸ ਲਈ ਬੜੇ-ਬੜੇ ਐਕਸਪਰਟਸ ਇਸ ਦਹਾਕੇ ਨੂੰ India’s Techade ਦੇ ਰੂਪ ਵਿੱਚ ਦੇਖ ਰਹੇ ਹਨ। ਇੱਕ ਅਨੁਮਾਨ ਹੈ ਕਿ ਅਗਲੇ ਕੁਝ ਸਾਲਾਂ ਵਿੱਚ ਭਾਰਤ ਦੀਆਂ ਦਰਜਨਾਂ ਟੈਕਨੋਲੋਜੀ ਕੰਪਨੀਆਂ ਯੂਨੀਕੌਰਨ ਕਲੱਬ ਵਿੱਚ ਸ਼ਾਮਲ ਹੋਣਗੀਆਂ। ਇਹ ਦਿਖਾਉਂਦਾ ਹੈ ਕਿ ਡੇਟਾ ਤੇ ਡੈਮੋਗ੍ਰਾਫਿਕ ਡਿਵਿਡੈਂਡ ਦੀ ਸਮੂਹਿਕ ਤਾਕਤ, ਕਿਤਨਾ ਬੜਾ ਅਵਸਰ ਸਾਡੇ ਸਾਹਮਣੇ ਲਿਆ ਰਹੀ ਹੈ।

ਸਾਥੀਓ,

5G ਟੈਕਨੋਲੋਜੀ ਪੂਰੀ ਦੁਨੀਆ ਵਿੱਚ ਜੀਵਨ ਦੇ ਹਰ ਪਹਿਲੂ ਵਿੱਚ ਬੜੇ ਬਦਲਾਅ ਕਰਨ ਵਾਲੀ ਹੈ। ਭਾਰਤ ਵੀ ਇਸ ਦੇ ਲਈ ਤਿਆਰੀ ਵਿੱਚ ਜੁਟਿਆ ਹੈ। ਅੱਜ ਜਦੋਂ ਦੁਨੀਆ ਇੰਡਸਟ੍ਰੀ 4.0 ਦੀ ਗੱਲ ਕਰ ਰਹੀ ਹੈ, ਤਾਂ ਭਾਰਤ ਇਸ ਦੇ ਇੱਕ ਬੜੇ ਭਾਗੀਦਾਰ ਦੇ ਰੂਪ ਵਿੱਚ ਹਾਜ਼ਰ ਹੈ। ਡੇਟਾ ਪਾਵਰ-ਹਾਊਸ ਦੇ ਰੂਪ ਵਿੱਚ ਵੀ ਆਪਣੀ ਜ਼ਿੰਮੇਦਾਰੀ ਦਾ ਭਾਰਤ ਨੂੰ ਅਹਿਸਾਸ ਹੈ। ਇਸ ਲਈ Data protection ਦੇ ਲਈ ਵੀ ਹਰ ਜ਼ਰੂਰੀ ਪ੍ਰਾਵਧਾਨ ‘ਤੇ ਨਿਰੰਤਰ ਕੰਮ ਚਲ ਰਿਹਾ ਹੈ। ਕੁਝ ਦਿਨ ਪਹਿਲਾਂ ਹੀ, ਸਾਈਬਰ ਸਕਿਉਰਿਟੀ ਨਾਲ ਜੁੜੀ ਇੰਟਰਨੈਸ਼ਨਲ ਰੈਂਕਿੰਗ ਆਈ ਹੈ। 180 ਤੋਂ ਜ਼ਿਆਦਾ ਦੇਸ਼ਾਂ ਦੇ ITU- Global Cyber Security Index ਵਿੱਚ ਭਾਰਤ ਦੁਨੀਆ ਦੇ ਟੌਪ-10 ਦੇਸ਼ਾਂ ਵਿੱਚ ਸ਼ਾਮਲ ਹੋ ਚੁੱਕਿਆ ਹੈ। ਸਾਲ ਭਰ ਪਹਿਲਾਂ ਤੱਕ ਅਸੀਂ ਇਸ ਵਿੱਚ 47ਵੇਂ ਰੈਂਕ ‘ਤੇ ਸੀ।

ਸਾਥੀਓ,

ਮੈਨੂੰ ਭਾਰਤ ਦੇ ਨੌਜਵਾਨਾਂ ‘ਤੇ, ਉਨ੍ਹਾਂ ਦੀ ਸਮਰੱਥਾ ‘ਤੇ ਪੂਰਾ ਭਰੋਸਾ ਹੈ। ਮੈਨੂੰ ਵਿਸ਼ਵਾਸ ਹੈ ਕਿ ਸਾਡੇ ਯੁਵਾ Digital Empowerment ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਉਂਦੇ ਰਹਿਣਗੇ। ਸਾਨੂੰ ਮਿਲ ਕੇ ਪ੍ਰਯਤਨ ਕਰਦੇ ਰਹਿਣਾ ਹੋਵੇਗਾ। ਅਸੀਂ ਇਸ Decade ਨੂੰ India’s Techade ਬਣਾਉਣ ਵਿੱਚ ਸਫ਼ਲ ਹੋਵਾਂਗੇ, ਇਸੇ ਕਾਮਨਾ ਦੇ ਨਾਲ ਆਪ ਸਭ ਨੂੰ ਫਿਰ ਤੋਂ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ !

https://youtu.be/WqoRV8ll4BE

***

ਡੀਐੱਸ/ਐੱਸਐੱਚ/ਐੱਨਐੱਸ


(Release ID: 1732000) Visitor Counter : 241