ਨੀਤੀ ਆਯੋਗ

ਨੀਤੀ ਆਯੋਗ ਨੇ ਭਾਰਤ ਵਿੱਚ ਗ਼ੈਰ-ਲਾਭਕਾਰੀ ਹਸਪਤਾਲ ਮਾਡਲ ‘ਤੇ ਰਿਪੋਰਟ ਜਾਰੀ ਕੀਤੀ

Posted On: 29 JUN 2021 1:10PM by PIB Chandigarh


 

ਨੀਤੀ ਆਯੋਗ ਨੇ ਦੇਸ਼ ਵਿੱਚ ਗ਼ੈਰ-ਲਾਭਕਾਰੀ ਹਸਪਤਾਲ ਮਾਡਲ ਤੇ ਅੱਜ ਇੱਕ ਵਿਆਪਕ ਅਧਿਐਨ ਜਾਰੀ ਕੀਤਾ, ਜੋ ਇਸ ਤਰ੍ਹਾਂ ਦੇ ਸੰਸਥਾਨਾਂ ਨਾਲ ਜੁੜੀ ਸਹੀ ਸੂਚਨਾ ਦੀ ਕਮੀ ਨੂੰ ਦੂਰ ਕਰਨ ਅਤੇ ਇਸ ਖੇਤਰ ਵਿੱਚ ਮਜ਼ਬੂਤ ਨੀਤੀ ਨਿਰਮਾਣ ਵਿੱਚ ਮਦਦ ਕਰਨ ਦੀ ਦਿਸ਼ਾ ਵਿੱਚ ਉਠਾਇਆ ਗਿਆ ਇੱਕ ਕਦਮ ਹੈ

 

ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ. ਕੇ. ਪਾੱਲ ਨੇ ਕਿਹਾ , “ਨਿਜੀ ਵਰਗ ਵਿੱਚ ਸਿਹਤ ਖੇਤਰ ਦੇ ਵਿਸਤਾਰ ਵਿੱਚ ਮੁਕਾਬਲਤਨ ਘੱਟ ਨਿਵੇਸ਼ ਹੋਇਆ ਹੈ। ਕੱਲ੍ਹ ਘੋਸ਼ਿਤ ਪ੍ਰੋਤਸਾਹਨ ਨਾਲ ਸਾਨੂੰ ਇਸ ਸਥਿਤੀ ਨੂੰ ਬਦਲਣ ਦਾ ਮੌਕਾ ਮਿਲਦਾ ਹੈ । ਗ਼ੈਰ-ਲਾਭਕਾਰੀ ਖੇਤਰ ਦੀ ਰਿਪੋਰਟ ਇਸ ਦਿਸ਼ਾ ਵਿੱਚ ਉਠਾਇਆ ਗਿਆ ਇੱਕ ਛੋਟਾ ਕਦਮ ਹੈ

 

ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਪਾੱਲ ਨੇ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ, ਸ਼੍ਰੀ ਅਮਿਤਾਭ ਕਾਂਤ , ਐਡੀਸ਼ਨਲ ਸਕੱਤਰ ਡਾ. ਰਾਕੇਸ਼ ਸਰਵਾਲ ਅਤੇ ਅਧਿਐਨ ਵਿੱਚ ਹਿੱਸਾ ਲੈਣ ਵਾਲੇ ਦੇਸ਼ ਭਰ ਦੇ ਹਸਪਤਾਲਾਂ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਇਹ ਰਿਪੋਰਟ ਜਾਰੀ ਕੀਤੀ

 

ਅਧਿਐਨ ਗ਼ੈਰ-ਲਾਭਕਾਰੀ ਹਸਪਤਾਲਾਂ ਦੇ ਸੰਚਾਲਨ ਮਾਡਲ ਨੂੰ ਲੈ ਕੇ ਇਨਸਾਈਟਸ ਪ੍ਰਦਾਨ ਕਰਦਾ ਹੈਇਹ ਮਾਲਕਾਨਾ ਅਤੇ ਸੇਵਾ ਦੇ ਅਧਾਰ ਤਹਿਤ ਸ਼੍ਰੇਣੀਬੱਧ ਹਸਪਤਾਲਾਂ ਤੇ ਖੋਜ-ਅਧਾਰਿਤ ਸਿੱਟਾ ਪੇਸ਼ ਕਰਦਾ ਹੈ ਅਤੇ ਉਸ ਦੇ ਬਾਅਦ ਨਿਜੀ ਹਸਪਤਾਲਾਂ ਅਤੇ ਕੇਂਦਰ ਸਰਕਾਰ ਦੀਆਂ ਸਿਹਤ ਯੋਜਨਾਵਾਂ ਦੇ ਨਾਲ ਉਨ੍ਹਾਂ ਦੀ ਤੁਲਨਾ ਕਰਦਾ ਹੈ ।

 

ਨੀਤੀ ਆਯੋਗ ਦੇਸ਼ ਵਿੱਚ ਨਿਜੀ ਖੇਤਰ ਦੇ ਸਿਹਤ ਹੈਲਥਕੇਅਰ-ਡਿਲੀਵਰੀ ਲੈਂਡਸਕੇਪ ਦਾ ਵਿਆਪਕ ਅਧਿਐਨ ਕਰਦਾ ਰਿਹਾ ਹੈ । ਜਿੱਥੇ ਲਾਭਕਾਰੀ ਸਿਹਤ ਸੇਵਾ ਪ੍ਰਦਾਤਾਵਾਂ ਅਤੇ ਸੰਸਥਾਨਾਂ ਦੇ ਬਾਰੇ ਲੋੜੀਂਦੀ ਜਾਣਕਾਰੀ ਮੌਜੂਦ ਹੈ , ਉਨ੍ਹਾਂ ਗ਼ੈਰ-ਲਾਭਕਾਰੀ ਸਿਹਤ ਸੇਵਾ ਪ੍ਰਦਾਤਾਵਾਂ ਅਤੇ ਸੰਸਥਾਨਾਂ ਨਾਲ ਜੁੜੀ ਭਰੋਸੇਯੋਗ ਅਤੇ ਵਿਵਸਥਿਤ ਜਾਣਕਾਰੀ ਦੀ ਕਮੀ ਹੈ , ਜੋ ਗੁਣਵੱਤਾਪੂਰਣ ਸਿਹਤ ਸੇਵਾ ਨੂੰ ਸਾਰਿਆਂ ਲਈ ਅਸਾਨ ਅਤੇ ਸਸਤੀ ਬਣਾਉਣ ਵਿੱਚ ਆਪਣੀ ਅਣਥਕ ਸੇਵਾ ਲਈ ਜਾਣੇ ਜਾਂਦੇ ਹਨ

 

ਗ਼ੈਰ-ਲਾਭਕਾਰੀ ਹਸਪਤਾਲ ਖੇਤਰ ਨਾ ਸਿਰਫ ਉਪਚਾਰਕ ਬਲਕਿ ਨਿਵਾਰਕ ਸਿਹਤ ਸੇਵਾ ਵੀ ਪ੍ਰਦਾਨ ਕਰਦਾ ਹੈਇਹ ਸਿਹਤ ਸੇਵਾ ਨੂੰ ਸਮਾਜਿਕ ਸੁਧਾਰ , ਸਮੁਦਾਇਕ ਜੁੜਾਅ ਅਤੇ ਸਿੱਖਿਆ ਨਾਲ ਜੋੜਦਾ ਹੈ । ਇਹ ਲਾਭ ਦੀ ਚਿੰਤਾ ਕੀਤੇ ਬਿਨਾ ਲੋਕਾਂ ਨੂੰ ਸਸਤੀ ਸਿਹਤ ਸੇਵਾ ਪ੍ਰਦਾਨ ਕਰਨ ਲਈ ਸਰਕਾਰੀ ਸੰਸਾਧਨਾਂ ਅਤੇ ਅਨੁਦਾਨਾਂ ਦਾ ਇਸਤੇਮਾਲ ਕਰਦਾ ਹੈ ਹਾਲਾਂਕਿ ਇਨ੍ਹਾਂ ਤਮਾਮ ਸਾਲਾਂ ਵਿੱਚ ਵੀ ਇਸ ਖੇਤਰ ਦਾ ਠੀਕ ਨਾਲ ਅਧਿਐਨ ਨਹੀਂ ਕੀਤਾ ਗਿਆ ਹੈ ।

 

ਅਧਿਐਨ ਵਿੱਚ ਗ਼ੈਰ-ਲਾਭਕਾਰੀ ਹਸਪਤਾਲਾਂ ਦੁਆਰਾ ਕੰਮ ਨਾਲ ਸੰਬੰਧਿਤ ਲਾਗਤ-ਨਿਯੰਤ੍ਰਣ ਰਣਨੀਤੀਆਂ ਦੇ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਗਈ ਹੈਇਹ ਉਨ੍ਹਾਂ ਚੁਣੌਤੀਆਂ ਨੂੰ ਸਮਝਣ ਦਾ ਯਤਨ ਕਰਦਾ ਹੈ ਜੋ ਇਨ੍ਹਾਂ ਸੰਸਥਾਨਾਂ ਦੇ ਸੰਚਾਲਨ ਤੇ ਬੋਝ ਪਾਉਂਦੀਆਂ ਹਨ ਅਤੇ ਉਨ੍ਹਾਂ ਦੇ ਵਿਕਾਸ ਨੂੰ ਰੋਕਦੀਆਂ ਹਨ

 

ਰਿਪੋਰਟ ਵਿੱਚ ਅਲਪਕਾਲੀਕ ਅਤੇ ਦੀਰਘਕਾਲੀਕ ਨੀਤੀਗਤ ਦਖਲਾਂ ਦਾ ਪ੍ਰਸਤਾਵ ਹੈ - ਜਿਵੇਂ ਕਿ ਇਨ੍ਹਾਂ ਹਸਪਤਾਲਾਂ ਦੀ ਪਹਿਚਾਣ ਕਰਨ ਲਈ ਇੱਕ ਮਾਪਦੰਡ ਵਿਕਸਿਤ ਕਰਨਾ , ਪ੍ਰਦਰਸ਼ਨ ਸੂਚਕਾਂਕ ਦੇ ਮਾਧਿਅਮ ਨਾਲ ਉਨ੍ਹਾਂ ਦੀ ਰੈਂਕਿੰਗ ਕਰਨਾ , ਅਤੇ ਟੌਪ ਹਸਪਤਾਲਾਂ ਨੂੰ ਪਰੋਪਕਾਰ ਕਾਰਜ ਕਰਨ ਲਈ ਹੁਲਾਰਾ ਦੇਣਾ, ਆਦਿ । ਇਹ ਦੂਰ-ਦੁਰਾਡੇ ਖੇਤਰਾਂ ਵਿੱਚ ਸੀਮਿਤ ਵਿੱਤ ਦੇ ਨਾਲ ਮਾਨਵ ਸੰਸਾਧਨਾਂ ਦੇ ਪ੍ਰਬੰਧਨ ਵਿੱਚ ਇਨ੍ਹਾਂ ਹਸਪਤਾਲਾਂ ਦੀ ਮੁਹਾਰਤ ਦਾ ਇਸਤੇਮਾਲ ਕਰਨ ਦੀ ਜ਼ਰੂਰਤ ਤੇ ਵੀ ਜ਼ੋਰ ਦਿੰਦਾ ਹੈ ।

 

ਰਿਪੋਰਟ ਦੇ ਲਈ ਇੱਥੇ ਕਲਿੱਕ ਕਰੋ।

***

ਡੀਐੱਸ/ਏਕੇਜੇ



(Release ID: 1731429) Visitor Counter : 137