ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਦਾ ਯੋਜਨਾਵਾਂ ਦੀ ਕਾਰਗਰ ਨਿਗਰਾਨੀ ਦੇ ਉਦੇਸ਼ ਨਾਲ ਐਮਐਸਐਮਈ ਅਤੇ ਡੈਸ਼ਬੋਰਡ ਲਈ ਰੇਟਿੰਗ ਪ੍ਰਣਾਲੀ ਬਣਾਉਣ ਦਾ ਐਲਾਨ

Posted On: 29 JUN 2021 1:42PM by PIB Chandigarh

ਸੂਖਮ , ਲਘੂ ਅਤੇ ਮੱਧਮ  ਉੱਦਮ ਅਤੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਐਮ.ਐਸ.ਐਮ.ਈ ਯੋਜਨਾਵਾਂ ਦੀ ਕਾਰਗਰ ਨਿਗਰਾਨੀ ਦੇ ਉਦੇਸ਼ ਨਾਲ ਐਮ.ਐਸ.ਐਮ.ਈ ਅਤੇ ਡੈਸ਼ਬੋਰਡ ਲਈ ਰੇਟਿੰਗ ਪ੍ਰਣਾਲੀ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਚੈਂਬਰ ਆਫ ਇੰਡੀਅਨ ਐਮ.ਐਸ.ਐਮ.ਈ, ਸੀ.ਆਈ.ਐਮ.ਐਸ.ਐਮ.ਈ. ਵਲੋਂ ਆਯੋਜਿਤ ਇੱਕ ਵੈਬੀਨਾਰ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਚੰਗਾ ਕੰਮ-ਕਾਜ ਕਰਨ ਵਾਲੇ, ਜੀ.ਐਸ.ਟੀ. ਰਿਕਾਰਡ ਰੱਖਣ ਵਾਲੇ ਐਮ.ਐਸ.ਐਮ.ਈ ਨੂੰ ਰੇਟਿੰਗ ਦੇਣ ਲਈ ਸਰਲ ਅਤੇ ਪਾਰਦਰਸ਼ੀ ਕਾਰਜ ਪ੍ਰਣਾਲੀ ਵਿਕਸਿਤ ਕੀਤੀ ਜਾਣੀ ਚਾਹੀਦੀ ਹੈ ਤਾਂਕਿ ਉਹ ਬੈਂਕਾਂ ਅਤੇ ਸੰਸਥਾਨਾਂ ਤੋਂ ਵਿੱਤ ਪ੍ਰਾਪਤ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਪੂਰਾ ਸੰਸਾਰ ਹੁਣ ਭਾਰਤੀ ਉਦਯੋਗ ਵਿੱਚ ਨਿਵੇਸ਼ ਕਰਨਾ ਚਾਹੁੰਦਾ ਹੈ ਅਤੇ ਪ੍ਰਭਾਵੀ ਰੇਟਿੰਗ ਪ੍ਰਣਾਲੀ ਨਾਲ ਐਮ.ਐਸ.ਐਮ.ਈ ਵਿਦੇਸ਼ਾਂ ਤੋਂ ਚੰਗਾ ਨਿਵੇਸ਼ ਪ੍ਰਾਪਤ ਕਰ ਸਕਦੇ ਹਨ।


ਸ਼੍ਰੀ ਗਡਕਰੀ ਨੇ ਫ਼ੈਸਲਾ ਲੈਣ ਵਿੱਚ ਦੇਰੀ ਨੂੰ ਰੋਕਣ ਲਈ ਯੋਜਨਾਵਾਂ ਦੀ ਨਿਗਰਾਨੀ ਦੇ ਉਦੇਸ਼ ਤੋਂ ਡੈਸ਼ਬੋਰਡ ਸਥਾਪਤ ਕਰਨ ਦਾ ਪ੍ਰਸਤਾਵ ਕੀਤਾ। ਉਨ੍ਹਾਂ ਨੇ ਸਿਡਬੀ (SIDBI) ਨੂੰ ਤਿੰਨ ਮਹੀਨੇ ਦੇ ਅੰਦਰ ਫ਼ੈਸਲਾ ਲੈਣ ਅਤੇ ਸਮਰਥਨ ਪ੍ਰਦਾਨ ਕਰਨ ਨੂੰ ਕਿਹਾ। ਸ਼੍ਰੀ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਵਿਜਨ ਨੂੰ ਹਾਸਲ ਕਰਨ ਵਿੱਚ ਐਮ.ਐਸ.ਐਮ.ਈ ਦੀ ਅਹਿਮ  ਭੂਮਿਕਾ ਹੈ। ਸ਼੍ਰੀ ਗਡਕਰੀ ਨੇ ਕਿਹਾ ਕਿ ਸਾਡੀ ਪ੍ਰਣਾਲੀ ਨੂੰ ਪਾਰਦਰਸ਼ੀ, ਸਮਾਂ ਬੱਧ, ਨਤੀਜੇ ਅਤੇ ਵਧੀਆ ਪ੍ਰਦਰਸ਼ਨ ਅਤੇ ਚੰਗੇ ਟ੍ਰੈਕ ਰਿਕਾਰਡ ਵਾਲੇ ਸਹੀ ਉੱਦਮੀਆਂ ਦੀ ਮਦਦ ਕਰਨ ਦਾ ਇਹੀ ਸਮਾਂ ਹੈ। ਉਨ੍ਹਾਂ ਨੇ ਵੱਖ-ਵੱਖ ਅੱਗੜ ਦੁਗੜ ਢੰਗ ਨਾਲ ਕੰਮ ਕਰਨ ਦੀ ਬਜਾਏ ਇਕੱਠੇ ਤਰੀਕੇ ਨਾਲ ਕੰਮ ਕਰਨ ’ਤੇ ਜੋਰ ਦਿੱਤਾ। ਸ਼੍ਰੀ ਗਡਕਰੀ ਨੇ ਕਿਹਾ ਕਿ ਰੁਜ਼ਗਾਰ ਸਿਰਜਣ ਲਈ ਨਵੀਂ ਸੋਚ, ਵੱਖ ਵੱਖ  ਵਿਚਾਰ, ਖੇਤੀਬਾੜੀ, ਪੇਂਡੂ ਅਤੇ ਕਬਾਇਲੀਆਂ ਖੇਤਰਾਂ ’ਚ ਨਵੀਂ ਤਕਨੀਕ ਅਤੇ ਖੋਜ ਬਹੁਤ ਮਹੱਤਵਪੂਰਣ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਸਮੂਹ ਘਰੇਲੂ ਉਤਪਾਦ ’ਚ ਐਮ.ਐਸ.ਐਮ.ਈ. ਦਾ ਯੋਗਦਾਨ ਲੱਗਭੱਗ 30 ਫ਼ੀਸਦੀ ਹੈ ਅਤੇ ਇਹ ਖੇਤਰ 11 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਹੈ।
     

 ਪੂਰੀ ਗਤੀਵਿਧੀ ਲਿੰਕ https://www.youtube.com/watch?v=a47SSWjQVCI
 

**************

 

ਐਮਜੇਪੀਐਸ / ਆਰਆਰ


(Release ID: 1731332) Visitor Counter : 201