ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
ਵਿਸ਼ਾ: ਸਥਿਰ ਵਿਕਾਸ ਟੀਚੇ (ਐੱਸਡੀਜੀ) -2: ਭੁੱਖਮਰੀ ਨੂੰ ਖਤਮ ਕਰਨਾ, ਖੁਰਾਕ ਸੁਰੱਖਿਆ ਹਾਸਲ ਕਰਨਾ ਅਤੇ ਪੋਸ਼ਣ ਵਿੱਚ ਸੁਧਾਰ ਅਤੇ ਸਥਿਰ ਖੇਤੀਬਾੜੀ ਨੂੰ ਵਧਾਵਾ ਦੇਣਾ
Posted On:
29 JUN 2021 3:11PM by PIB Chandigarh
ਸਰਕਾਰ ਰੋਜ਼ਾਨਾ ਜੀਵਨ ਵਿੱਚ ਅੰਕੜਿਆਂ ਦੇ ਮਹੱਤਵ ਨੂੰ ਮੰਨਦੇ ਹੋਏ ਅਤੇ ਇਸਦੀ ਵਰਤੋਂ ਨੂੰ ਪ੍ਰਸਿੱਧ ਬਣਾਉਣ ਦੇ ਲਈ ਭਾਰਤ ਸਰਕਾਰ 29 ਜੂਨ ਨੂੰ ਮਹਾਨ ਸਵਰਗਵਾਸੀ ਅੰਕੜਾ ਵਿਗਿਆਨੀ ਪ੍ਰੋਫੈਸਰ ਪੀ. ਸੀ. ਮਹਾਲਨੋਬਿਸ ਦੀ ਜਯੰਤੀ ਨੂੰ ਅੰਕੜਾ ਦਿਵਸ ਦੇ ਰੂਪ ਵਿੱਚ ਮਨਾਉਂਦੀ ਹੈ।
ਮੌਜੂਦਾ ਕੋਵਿਡ-19 ਮਹਾਮਾਰੀ ਦੇ ਕਾਰਨ ਅੰਕੜਾ ਅਟੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਨੇ ਅੰਕੜਾ ਦਿਵਸ, 2021 ਨੂੰ ਵੀਡਿਓ ਕਾਨਫ਼ਰੰਸਿੰਗ ਦੇ ਮਾਧਿਅਮ ਨਾਲ ਵਰਚੁਅਲ ਮੋਡ ਵਿੱਚ ਮਨਾਇਆ ਹੈ। ਇਸ ਪ੍ਰੋਗਰਾਮ ਨੂੰ ਮੰਤਰਾਲੇ ਨੇ ਵੱਖ-ਵੱਖ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਦੇ ਮਾਧਿਅਮ ਨਾਲ ਲਾਈਵ ਸਟਰੀਮ ਵੀ ਕੀਤਾ। ਅੰਕੜਾ ਦਿਵਸ, 2021 ਦੇ ਲਈ ਚਿੰਨ੍ਹਤ ਵਿਸ਼ਾ ਸਥਿਰ ਵਿਕਾਸ ਟੀਚੇ (ਐੱਸਡੀਜੀ) -2: (ਭੁੱਖਮਰੀ ਨੂੰ ਖਤਮ ਕਰਨਾ, ਖੁਰਾਕ ਸੁਰੱਖਿਆ ਹਾਸਲ ਕਰਨਾ ਅਤੇ ਪੋਸ਼ਣ ਵਿੱਚ ਸੁਧਾਰ ਅਤੇ ਸਥਿਰ ਖੇਤੀਬਾੜੀ ਨੂੰ ਵਧਾਵਾ ਦੇਣਾ) ਹੈ।
ਇਸ ਮੌਕੇ ’ਤੇ ਅੰਕੜਾ ਅਟੇ ਪ੍ਰੋਗਰਾਮ ਲਾਗੂ ਕਰਨ ਰਾਜ ਮੰਤਰੀ (ਸੁਤੰਤਰ ਚਾਰਜ) ਅਟੇ ਯੋਜਨਾ ਮੰਤਰਾਲੇ ਦੇ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਗੀਦਾਰਾਂ ਨੂੰ ਵਰਚੁਅਲ ਮੋਡ ਦੇ ਮਾਧਿਅਮ ਨਾਲ ਸੰਬੋਧਿਤ ਕੀਤਾ। ਰਾਸ਼ਟਰੀ ਅੰਕੜਾ ਕਮਿਸ਼ਨ (ਐੱਨਐੱਸਸੀ) ਦੇ ਚੇਅਰਮੈਨ ਪ੍ਰੋ. ਵਿਮਲ ਕੁਮਾਰ ਰਾਏ, ਮੁੱਖ ਅੰਕੜਾ ਵਿਗਿਆਨੀ ਅਤੇ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਸਕੱਤਰ ਡਾ. ਜੀ ਪੀ ਸਾਮੰਤਾ, ਭਾਰਤੀ ਅੰਕੜਾ ਸੰਸਥਾਨ ਦੇ ਡਾਇਰੈਕਟਰ ਪ੍ਰੋ. ਸੰਘਮਿੱਤਰਾ ਬੰਦੋਪਾਧਿਆ ਨੇ ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਿਤ ਕੀਤਾ। ਇਸ ਮੌਕੇ ’ਤੇ ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੇ ਅੰਕੜਾ ਵਿਗਿਆਨੀ ਸ਼੍ਰੀ ਪਿਏਤ੍ਰੋ ਜੇਨਾਰੀ, ਸੰਯੁਕਤ ਰਾਸ਼ਟਰ ਦੀ ਰੈਜ਼ੀਡੈਂਟ ਕੋਆਰਡੀਨੇਟਰ ਸ਼੍ਰੀਮਤੀ ਰੇਨਾਟਾ ਲੋਕ-ਡੇਸਾਲਿਅਨ ਨੇ ਵੀ ਆਪਣੇ ਸੁਨੇਹੇ ਭੇਜੇ।
ਪ੍ਰੋਗਰਾਮ ਦੇ ਦੌਰਾਨ ਮੰਤਰਾਲੇ ਦੁਆਰਾ ਸਥਾਪਤ ਰਾਸ਼ਟਰੀ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਰਚੁਅਲ ਰੂਪ ਵਿੱਚ ਸਨਮਾਨਤ ਕੀਤਾ ਗਿਆ। ਰਾਸ਼ਟਰੀ ਅੰਕੜਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਡਾ. ਆਰ.ਡੀ. ਬਰਮਨ ਨੂੰ ਲਾਈਫਟਾਈਮ ਅਚੀਵਮੈਂਟ (ਪੂਰੀ ਜ਼ਿੰਦਗੀ ਦੀਆਂ ਉਪਲਬਧੀਆਂ) ਦੇ ਲਈ ਸ਼ਾਸ਼ਕੀ ਅੰਕੜਾ -2021 ਪ੍ਰੋਫੈਸਰ ਪੀ.ਸੀ. ਮਹਾਲਨੋਬਿਸ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ। 45 ਸਾਲ ਤੋਂ ਜ਼ਿਆਦਾ ਉਮਰ ਦੇ ਸੇਵਾ ਕਰ ਰਹੇ ਸ਼ਾਸ਼ਕੀ ਅੰਕੜਾ ਸ਼੍ਰੇਣੀ ਵਿੱਚ ਸ਼ਾਸ਼ਕੀ ਅੰਕੜਾ -2021 ਪ੍ਰੋਫੈਸਰ ਪੀ. ਸੀ. ਮਹਾਲਾਨੋਬਿਸ ਰਾਸ਼ਟਰੀ ਪੁਰਸਕਾਰ ਚੇਨੱਈ ਦੇ ਗਣਿਤ ਵਿਗਿਆਨ ਸੰਸਥਾਨ ਦੇ ਪ੍ਰੋਫੈਸਰ ਡਾ. ਸੀਤਾਭਰਾ ਸਿਨਹਾ ਨੂੰ ਦਿੱਤਾ ਗਿਆ। ਨੌਜਵਾਨ ਅੰਕੜਾ ਵਿਗਿਆਨੀਆਂ ਦੇ ਲਈ ਪ੍ਰੋਫੈਸਰ ਸੀ. ਆਰ. ਰਾਓ ਰਾਸ਼ਟਰੀ ਪੁਰਸਕਾਰ ਅੰਕੜਾ – 2021 ਭਾਰਤੀ ਅੰਕੜਾ ਸੰਸਥਾਨ, ਕੋਲਕਾਤਾ ਦੇ ਐਸੋਸੀਏਟ ਪ੍ਰੋਫੈਸਰ ਡਾ. ਕਿਰਣਮਯ ਦਾਸ ਨੂੰ ਦਿੱਤਾ ਗਿਆ। ਪ੍ਰੋਗਰਾਮ ਵਿੱਚ ਇਨ੍ਹਾਂ ਰਾਸ਼ਟਰੀ ਪੁਰਸਕਾਰਾਂ ਦੇ ਜੇਤੂਆਂ ਨੇ ਵੀ ਆਪਣੇ ਵਿਚਾਰ ਰੱਖੇ। ਸਰਬ ਭਾਰਤੀ ਪੱਧਰ ’ਤੇ ਮੰਤਰਾਲੇ ਦੁਆਰਾ ਆਯੋਜਿਤ ਅੰਕੜੇ ਨਾਲ ਸੰਬੰਧਤ ਵਿਸ਼ੇ ’ਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੇ ਲਈ ‘ਆਨ ਦਾ ਸਪਾਟ ਲੇਖ ਲਿਖਣ ਪ੍ਰਤੀਯੋਗਤਾ’ ਦੇ ਜੇਤੂਆਂ ਨੂੰ ਵੀ ਪ੍ਰੋਗਰਾਮ ਵਿੱਚ ਵਰਚੁਅਲ ਰੂਪ ਵਿੱਚ ਸਨਮਾਨਿਤ ਕੀਤਾ ਗਿਆ।
ਮੰਤਰਾਲੇ ਦੁਆਰਾ ਅੰਕੜਾ ਦਿਵਸ ਦੇ ਵਿਸ਼ੇ ’ਤੇ ਸੰਖੇਪ ਪੇਸ਼ਕਾਰੀ ਵੀ ਦਿੱਤੀ ਗਈ। ਇਸ ਤੋਂ ਇਲਾਵਾ, ਆਜ਼ਾਦੀ ਦਾ ਅੰਮ੍ਰਿਤਾ ਮਹੋਤਸਵ ਸਮਾਗਮ ਦੇ ਭਾਗ ਦੇ ਰੂਪ ਵਿੱਚ ਮੰਤਰਾਲੇ ਨੇ ਸਥਿਰ ਵਿਕਾਸ ਟੀਚੇ (ਐੱਸਡੀਜੀ) - ਨੈਸ਼ਨਲ ਇੰਡੀਕੇਟਰ ਫ਼ਰੇਮਵਰਕ (ਐੱਨਆਈਐੱਫ਼)- ਸੰਸਕਰਣ 3.1, ਐੱਨਆਈਐੱਫ਼ ਪ੍ਰਗਤੀ ਰਿਪੋਰਟ 2021 ਅਤੇ ਐੱਸਡੀਜੀ ਦੀ ਐੱਨਆਈਐੱਫ਼ ਪ੍ਰਗਤੀ ਰਿਪੋਰਟ 2021 (ਸੰਸਕਰਣ 3.1) ’ਤੇ ਡੇਟਾ ਸਨੈਪ ਸ਼ਾਟ ਵੀ ਜਾਰੀ ਕੀਤਾ।
******
ਡੀਐੱਸ/ ਵੀਜੇ
(Release ID: 1731326)