ਰਸਾਇਣ ਤੇ ਖਾਦ ਮੰਤਰਾਲਾ

ਫਾਸਫੈਟਿਕ ਖਾਦਾਂ ਵਿੱਚ ਭਾਰਤ ਆਤਮਨਿਰਭਰ ਬਣੇਗਾ


ਡੀਏਪੀ ਅਤੇ ਐੱਨਪੀਕੇ ਖਾਦਾਂ ਲਈ ਅਹਿਮ ਕੱਚਾ ਮਾਲ, ਚੱਟਾਨੀ ਫਾਸਫੇਟ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਸਰਕਾਰ ਕਾਰਜ ਯੋਜਨਾ ਨਾਲ ਤਿਆਰ ਬਰ ਤਿਆਰ : ਸ਼੍ਰੀ ਮਨਸੁੱਖ ਮਾਂਡਵੀਯਾ

Posted On: 28 JUN 2021 5:44PM by PIB Chandigarh

ਫਾਸਫੈਟਿਕ ਖਾਦ (ਡੀਏਪੀ ਅਤੇ ਐੱਨਪੀਕੇ) ਦੀ ਉਪਲਬਧਤਾ ਨੂੰ ਬਿਹਤਰ ਬਣਾਉਣ ਲਈ ਅਤੇ ਖਾਦ ਵਿੱਚ ਭਾਰਤ ਨੂੰ ਸੱਚਮੁੱਚ ਆਤਮਨਿਰਭਰ ਬਣਾ ਕੇ ਦਰਾਮਦਾਂ 'ਤੇ ਨਿਰਭਰਤਾ ਘਟਾਉਣ ਲਈ, ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁੱਖ ਮਾਂਡਵੀਯਾ ਨੇ ਖਾਦ ਵਿਭਾਗ ਦੇ ਅਧਿਕਾਰੀਆਂ ਅਤੇ ਖਾਦ ਉਦਯੋਗਾਂ ਦੇ ਹੋਰਨਾਂ ਹਿਤਧਾਰਕਾਂ ਦੇ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਇਸ ਮੌਕੇ ਸ੍ਰੀ ਮਨਸੁੱਖ ਮਾਂਡਵੀਯਾ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਖਾਦ ਵਿਭਾਗ ਭਾਰਤ ਨੂੰ ਚੱਟਾਨੀ ਫਾਸਫੇਟ ਬਣਾਉਣ ਲਈ ਆਤਮਨਿਰਭਰ ਬਣਾਉਣ ਲਈ ਇੱਕ ਕਾਰਜ ਯੋਜਨਾ ਦੇ ਨਾਲ ਤਿਆਰ ਹੈ, ਜੋ ਡੀਏਪੀ ਅਤੇ ਐੱਨਪੀਕੇ ਖਾਦਾਂ ਲਈ ਕੱਚਾ ਮਾਲ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਦਿੱਤੇ ਗਏ "ਆਤਮਨਿਰਭਰ ਭਾਰਤ" ਦੇ ਸੱਦੇ ਦੇ ਚਲਦਿਆਂ, ਭਾਰਤ ਆਉਣ ਵਾਲੇ ਸਮੇਂ ਵਿੱਚ ਖਾਦ ਵਿੱਚ ਆਤਮਨਿਰਭਰਤਾ ਦੀ ਪ੍ਰਾਪਤੀ ਵੱਲ ਨਿਸ਼ਚਤ ਰੂਪ ਨਾਲ ਅੱਗੇ ਵੱਧ ਰਿਹਾ ਹੈ। ” 

ਸਵਦੇਸ਼ੀ ਸਰੋਤਾਂ ਰਾਹੀਂ ਖਾਦ ਦੇ ਉਤਪਾਦਨ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਇੱਕ ਕਾਰਜ ਯੋਜਨਾ ਤਿਆਰ ਕੀਤੀ ਗਈ ਸੀ। ਸ਼੍ਰੀ ਮਾਂਡਵੀਆ ਨੇ ਰਾਜਸਥਾਨ, ਪ੍ਰਾਇਦੀਪ ਭਾਰਤ ਦੇ ਕੇਂਦਰੀ ਹਿੱਸੇ, ਹੀਰਾਪੁਰ (ਐਮਪੀ), ਲਲਿਤਪੁਰ (ਯੂਪੀ), ਮਸੂਰੀ ਸਿੰਕਲਾਇਨ, ਕੁਡੱਪਾ ਬੇਸਿਨ (ਏਪੀ) ਵਿੱਚ ਮੌਜੂਦ ਫਾਸਫੋਰਾਈਟਾਂ ਦੇ ਮੌਜੂਦਾ 30 ਲੱਖ ਮੀਟ੍ਰਿਕ ਭੰਡਾਰ ਦੇ ਉਤਪਾਦਨ ਦਾ ਵਪਾਰੀਕਰਨ ਕਰਨ ਅਤੇ ਇਸ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ। ਮਾਈਨਿੰਗ ਵਿਭਾਗ ਅਤੇ ਭਾਰਤ ਦੇ ਭੂ-ਵਿਗਿਆਨਕ ਸਰਵੇਖਣ ਵਿਭਾਗ ਨਾਲ ਵਿਚਾਰ ਵਟਾਂਦਰੇ ਅਤੇ ਯੋਜਨਾਬੰਦੀ ਰਾਜਸਥਾਨ ਦੇ ਸਤੀਪੁਰਾ, ਭਾਰਸਰੀ ਅਤੇ ਲੱਖਾਸਰ ਅਤੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿੱਚ ਸੰਭਾਵਤ ਪੋਟਾਸਿਕ ਖਣਿਜ ਸਰੋਤਾਂ ਦੀ ਖੋਜ ਵਿੱਚ ਤੇਜ਼ੀ ਲਿਆਉਣ ਲਈ ਚੱਲ ਰਹੀ ਹੈ। ਸਾਰੇ ਵਿਭਾਗ ਸੰਭਾਵਤ ਭੰਡਾਰਾਂ ਦੀ ਖੁਦਾਈ ਜਲਦੀ ਤੋਂ ਜਲਦੀ ਸ਼ੁਰੂ ਕਰਨ ਲਈ ਸਾਂਝੇ ਤੌਰ 'ਤੇ ਕੰਮ ਕਰ ਰਹੇ ਹਨ। ਕਾਰਜ ਯੋਜਨਾ ਵਿੱਚ ਵਿਦੇਸ਼ਾਂ ਤੋਂ ਦਰਾਮਦ ਕੀਤੇ ਜਾਣ ਵਾਲੇ ਮਹਿੰਗੇ ਕੱਚੇ ਮਾਲ ਦੀ ਦਰਾਮਦ ਨਿਰਭਰਤਾ ਨੂੰ ਘੱਟ ਕਰਨ ਅਤੇ ਇਸ ਨੂੰ ਪਹੁੰਚਯੋਗ ਅਤੇ ਕਿਸਾਨੀ ਨੂੰ ਕਿਫਾਇਤੀ ਬਣਾਉਣ ਦੇ ਕਦਮ ਸ਼ਾਮਲ ਹਨ।

ਚੱਟਾਨੀ ਫਾਸਫੇਟ ਡੀਏਪੀ ਅਤੇ ਐੱਨਪੀਕੇ ਖਾਦਾਂ ਲਈ ਪ੍ਰਮੁੱਖ ਕੱਚਾ ਮਾਲ ਹੈ ਅਤੇ ਭਾਰਤ 90% ਆਯਾਤ 'ਤੇ ਨਿਰਭਰ ਕਰਦਾ ਹੈ। ਅੰਤਰਰਾਸ਼ਟਰੀ ਕੀਮਤਾਂ ਵਿੱਚ ਅਸਥਿਰਤਾ ਖਾਦ ਦੀਆਂ ਘਰੇਲੂ ਕੀਮਤਾਂ ਨੂੰ ਪ੍ਰਭਾਵਤ ਕਰਦੀ ਹੈ ਅਤੇ ਦੇਸ਼ ਵਿੱਚ ਖੇਤੀਬਾੜੀ ਸੈਕਟਰ ਦੀ ਤਰੱਕੀ ਅਤੇ ਵਿਕਾਸ ਵਿੱਚ ਰੁਕਾਵਟ ਬਣਦੀ ਹੈ। ਇਸ ਲਈ, ਸ਼੍ਰੀ ਮਾਂਡਵੀਯਾ ਨੇ ਭਾਰਤ ਵਿੱਚ ਉਪਲਬਧ ਚੱਟਾਨ ਫਾਸਫੇਟ ਭੰਡਾਰਾਂ ਦੀ ਖੋਜ ਅਤੇ ਖੁਦਾਈ ਵਿੱਚ ਤੇਜ਼ੀ ਲਿਆਉਣ ਲਈ ਹਿਤਧਾਰਕਾਂ  ਨਾਲ ਇੱਕ ਮੀਟਿੰਗ ਸੱਦੀ।

******

ਐਸਐਸ / ਏਕੇ


(Release ID: 1731020) Visitor Counter : 233