ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਏਐੱਮਏ,ਅਹਿਮਦਾਬਾਦ ’ਚ ਜ਼ੈਨ ਗਾਰਡਨ ਐਂਡ ਕਾਇਜ਼ੈਨ ਅਕੈਡਮੀ ਦਾ ਉਦਘਾਟਨ ਕੀਤਾ


ਜਪਾਨ ’ਚ ‘ਜ਼ੈਨ’ ਦਾ ਉਹੀ ਮਤਲਬ ਹੈ ਜੋ ਭਾਰਤ ’ਚ ‘ਧਿਆਨ’ ਦਾ ਹੈ: ਪ੍ਰਧਾਨ ਮੰਤਰੀ



ਬਾਹਰੀ ਪ੍ਰਗਤੀ ਤੇ ਵਿਕਾਸ ਦੇ ਨਾਲ–ਨਾਲ ਅੰਦਰੂਨੀ ਸ਼ਾਂਤੀ ਦੋਵੇਂ ਸੱਭਿਆਚਾਰਾਂ ਦੀ ਖ਼ਾਸੀਅਤ ਹੈ: ਪ੍ਰਧਾਨ ਮੰਤਰੀ



ਕਾਇਜ਼ੈਨ ਦੀ ਵਰਤੋਂ ਬਹੁਤ ਸਾਰੇ ਵਿਭਾਗਾਂ, ਸੰਸਥਾਨਾਂ ਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ’ਚ ਕੀਤੀ ਜਾ ਰਹੀ ਹੈ: ਪ੍ਰਧਾਨ ਮੰਤਰੀ



ਪ੍ਰਧਾਨ ਮੰਤਰੀ ਨੇ ਗੁਜਰਾਤ ’ਚ ਮਿੰਨੀ–ਜਪਾਨ ਸਿਰਜਣ ਦੀ ਆਪਣੀ ਦੂਰ–ਦ੍ਰਿਸ਼ਟੀ ਬਾਰੇ ਵਿਸਤਾਰਪੂਰਬਕ ਜਾਣਕਾਰੀ ਦਿੱਤੀ



ਆਟੋਮੋਬਾਈਲ, ਬੈਂਕਿੰਗ ਤੋਂ ਲੈ ਕੇ ਨਿਰਮਾਣ ਤੇ ਫਾਰਮਾ ਤੱਕ ਦੀਆਂ 135 ਤੋਂ ਵੱਧ ਕੰਪਨੀਆਂ ਨੇ ਗੁਜਰਾਤ ਨੂੰ ਬਣਾਇਆ ਹੈ ਆਪਣਾ ਆਧਾਰ: ਪ੍ਰਧਾਨ ਮੰਤਰੀ



ਸਾਡੇ ਕੋਲ ਸਦੀਆਂ ਪੁਰਾਣੇ ਸੱਭਿਆਚਾਰਕ ਸਬੰਧਾਂ ਦਾ ਆਤਮਵਿਸ਼ਵਾਸ ਤੇ ਭਵਿੱਖ ਲਈ ਸਾਂਝੀ ਦ੍ਰਿਸ਼ਟੀ ਵੀ ਹੈ: ਪ੍ਰਧਾਨ ਮੰਤਰੀ



ਅਸੀਂ ਪ੍ਰਧਾਨ ਮੰਤਰੀ ਦਫ਼ਤਰ ’ਚ ਕੀਤਾ ਜਪਾਨ–ਪਲੱਸ ਦਾ ਖ਼ਾਸ ਇੰਤਜ਼ਾਮ: ਪ੍ਰਧਾਨ ਮੰਤਰੀ



ਮਹਾਮਾਰੀ ਦੌਰਾਨ ਭਾਰਤ–ਜਪਾਨ ਦੋਸਤੀ ਵਿਸ਼ਵ ਸਥਿਰਤਾ ਤੇ ਖ਼ੁਸ਼ਹਾਲੀ ਲਈ ਹੋਰ ਵੀ ਅਹਿਮ ਹੋਏ: ਪ੍ਰਧਾਨ ਮੰਤਰੀ



ਪ੍ਰਧਾਨ ਮੰਤਰੀ ਨੇ ਟੋਕੀਓ ਓਲੰਪਿਕ ਲਈ ਜਪਾਨ ਅਤੇ ਜਪਾਨ ਦੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ

Posted On: 27 JUN 2021 1:29PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਨੇ ਅੱਜ ਵੀਡੀਓ ਕਾਨਫ਼ਰੰਸ ਰਾਹੀਂ ਏਐੱਮਏ, ਅਹਿਮਦਾਬਾਦ ’ਚ ਇੱਕ ਜ਼ੈਨ ਗਾਰਡਨ ਐਂਡ ਕਾਇਜ਼ੈਨ ਅਕੈਡਮੀ ਦਾ ਉਦਘਾਟਨ ਕੀਤਾ।

 

 

 

ਜ਼ੈਨ ਗਾਰਡਨ ਐਂਡ ਕਾਇਜ਼ੈਨ ਅਕੈਡਮੀ ਨੂੰ ਭਾਰਤ–ਜਪਾਨ ਸਬੰਧਾਂ ਦੀ ਸੌਖ ਤੇ ਆਧੁਨਿਕਤਾ ਦਾ ਪ੍ਰਤੀਕ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਹਾਇਓਗੋ ਪ੍ਰੀਫ਼ੈਕਚਰ ਦੇ ਆਗੂਆਂ, ਖ਼ਾਸ ਤੌਰ ਉੱਤੇ ਗਵਰਨਰ ਤੋਸ਼ੀਜ਼ੋਲਡੋ ਅਤੇ ਹਾਇਓਗੋ ਇੰਟਰਨੈਸ਼ਨਲ ਐਸੋਸੀਏਸ਼ਨ ਦਾ ਜ਼ੈਨ ਗਾਰਡਨ ਐਂਡ ਕਾਇਜ਼ੈਨ ਅਕੈਡਮੀ ਸਥਾਪਿਤ ਕਰਨ ਵਿੱਚ ਪਾਏ ਉਨ੍ਹਾਂ ਦ ਯੋਗਦਾਨ ਲਈ ਧੰਨਵਾਦ ਕੀਤਾ। ਉਨ੍ਹਾਂ ਭਾਰਤ–ਜਪਾਨ ਸਬੰਧਾਂ ਨੂੰ ਨਵੀਂ ਊਰਜਾ ਦੇਣ ਲਈ ‘ਇੰਡੋ–ਜਪਾਨ ਐਸੋਸੀਏਸ਼ਨ ਆਵ੍ ਗੁਜਰਾਤ’ ਦੀ ਸ਼ਲਾਘਾ ਵੀ ਕੀਤੀ।

 

https://twitter.com/PMOIndia/status/1409044718512611332

 

ਪ੍ਰਧਾਨ ਮੰਤਰੀ ਨੇ ‘ਜ਼ੈਨ’ ਅਤੇ ਭਾਰਤੀ ‘ਧਿਆਨ’ ਵਿਚਾਲੇ ਇੱਕਸਾਰਤਾ ਵੱਲ ਧਿਆਨ ਖਿੱਚਦਿਆਂ ਦੋਵੇਂ ਸੱਭਿਆਚਾਰਾਂ ਦੀ ਬਾਹਰੀ ਪ੍ਰਗਤੀ ਅਤੇ ਵਿਕਾਸ ਦੇ ਨਾਲ–ਨਾਲ ਅੰਦਰੂਨੀ ਸ਼ਾਂਤੀ ਉੱਤੇ ਜ਼ੋਰ ਦਿੱਤਾ। ਇਸ ਜ਼ੈਨ ਗਾਰਡਨ ’ਚ ਵੀ ਭਾਰਤੀਆਂ ਨੂੰ ਉਹੀ ਸ਼ਾਂਤੀ, ਸੰਤੁਲਨ ਤੇ ਸਾਦਗੀ ਮਿਲੇਗੀ, ਜੋ ਉਹ ਜੁੱਗਾਂ ਤੋਂ ਯੋਗਾ ’ਚ ਅਨੁਭਵ ਕਰਦੇ ਆਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਬੁੱਧ ਨੇ ਦੁਨੀਆ ਨੂੰ ਇਹ ‘ਧਿਆਨ’ ਇਸ ਗਿਆਨ ਦਾ ਚਾਨਣ ਦਿੱਤਾ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੇ ਕਾਇਜ਼ੈਨ ਦੇ ਬਾਹਰੀ ਤੇ ਅੰਦਰੂਨੀ ਦੋਵੇਂ ਅਰਥ ਉਜਾਗਰ ਕੀਤੇ, ਜੋ ਨਾ ਸਿਰਫ਼ ‘ਸੁਧਾਰ’ ਉੱਤੇ, ਸਗੋਂ ‘ਨਿਰੰਤਰ ਸੁਧਾਰ’ ਉੱਤੇ ਜ਼ੋਰ ਦਿੰਦੇ ਹਨ।

 

https://twitter.com/PMOIndia/status/1409045082745966593

 

ਪ੍ਰਧਾਨ ਮੰਤਰੀ ਨੇ ਯਾਦ ਕਰਦੇ ਹੋਏ ਆਖਿਆ ਕਿ ਮੁੱਖ ਮੰਤਰੀ ਵਜੋਂ ਉਨ੍ਹਾਂ ਗੁਜਰਾਤ ਪ੍ਰਸ਼ਾਸਨ ਵਿੱਚ ਕਾਇਜ਼ੈਨ ਲਾਗੂ ਕੀਤਾ ਸੀ। ਇਹ ਸਾਲ 2004 ’ਚ ਗੁਜਰਾਤ ਵਿੱਚ ਪ੍ਰਸ਼ਾਸਕੀ ਸਿਖਲਾਈ ਵਿੱਚ ਸ਼ੁਰੂ ਕੀਤਾ ਗਿਆ ਸੀ ਤੇ 2005 ’ਚ ਚੋਟੀ ਦੇ ਜਨ–ਸੇਵਕਾਂ (ਅਫ਼ਸਰਸ਼ਾਹਾਂ) ਲਈ ਇੱਕ ਵਿਸ਼ੇਸ਼ ਸਿਖਲਾਈ ਕੈਂਪ ਵੀ ਲਾਇਆ ਗਿਆ ਸੀ। ਪ੍ਰਕਿਰਿਆਵਾਂ ਦੇ ਸੁਧਾਰ ਵਿੱਚ ‘ਨਿਰੰਤਰ ਸੁਧਾਰ’ ਨੂੰ ਪ੍ਰਤੀਬਿੰਬਤ ਕੀਤਾ ਗਿਆ ਸੀ; ਜਿਸ ਦਾ ਸ਼ਾਸਨ ਉੱਤੇ ਸਕਾਰਾਤਮਕ ਪ੍ਰਭਾਵ ਪਿਆ। ਰਾਸ਼ਟਰੀ ਪ੍ਰਗਤੀ ਵਿੱਚ ਸ਼ਾਸਨ ਦੇ ਮਹੱਤਵ ਬਾਰੇ ਗੱਲ ਜਾਰੀ ਰੱਖਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਗੁਜਰਾਤ ਦਾ ਆਪਣਾ ਕਾਇਜ਼ੈਨ ਨਾਲ ਸਬੰਧਿਤ ਅਨੁਭਵ ਪ੍ਰਧਾਨ ਮੰਤਰੀ ਦਫ਼ਤਰ (PMO) ਅਤੇ ਕੇਂਦਰ ਸਰਕਾਰ ਦੇ ਵਿਭਾਗਾਂ ਤੱਕ ਲਿਆਂਦਾ। ਇਸ ਨਾਲ ਪ੍ਰਕਿਰਿਆ ਦਾ ਸਰਲੀਕਰਣ ਹੋਇਆ ਤੇ ਦਫ਼ਤਰਾਂ ਦੀ ਜਗ੍ਹਾ ਦਾ ਬਿਹਤਰ ਉਪਯੋਗ ਹੋ ਸਕਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਇਜ਼ੈਨ ਦੀ ਵਰਤੋਂ ਬਹੁਤ ਸਾਰੇ ਵਿਭਾਗਾਂ, ਸੰਸਥਾਨਾਂ ਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਵਿੱਚ ਹੋ ਰਹੀ ਹੈ।

 

 

 

ਪ੍ਰਧਾਨ ਮੰਤਰੀ ਨੇ ਜਪਾਨ ਨਾਲ ਆਪਣੇ ਨਿਜੀ ਸਬੰਧਾਂ ਉੱਤੇ ਜ਼ੋਰ ਦਿੰਦਿਆਂ ਤੇ ਜਪਾਨ ਦੀ ਜਨਤਾ ਦੇ ਨਿੱਘੇ ਪਿਆਰ, ਉਨ੍ਹਾਂ ਦੇ ਕੰਮ–ਸੱਭਿਆਚਾਰ, ਹੁਨਰਾਂ ਤੇ ਅਨੁਸ਼ਾਸਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਹ ਦ੍ਰਿੜ੍ਹ ਇਰਾਦਾ ਕਿ ‘ਮੈਂ ਗੁਜਰਾਤ ’ਚ ਮਿੰਨੀ–ਜਪਾਨ ਸਥਾਪਿਤ ਕਰਨਾ ਚਾਹੁੰਦਾ ਸਾਂ’ ਇਸ ਧਾਰਨਾ ’ਤੇ ਅਧਾਰਿਤ ਹੈ ਕਿ ਜਪਾਨ ਦੇ ਲੋਕ ਜਦੋਂ ਵੀ ਕਦੇ ਆਉਣ, ਉਨ੍ਹਾਂ ਨੂੰ ਇੱਥੇ ਅਪਣੱਤ ਮਹਿਸੂਸ ਹੋਵੇ।

 

 

 

ਪ੍ਰਧਾਨ ਮੰਤਰੀ ਨੇ ਪਿਛਲੇ ਕਈ ਸਾਲਾਂ ਤੋਂ ‘ਵਾਇਬ੍ਰੈਂਟ ਗੁਜਰਾਤ ਸਮਿਟ’ ’ਚ ਜਪਾਨ ਦੀ ਉਤਸ਼ਾਹਜਨਕ ਸ਼ਮੂਲੀਅਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਆਟੋਮੋਬਾਈਲ, ਬੈਂਕਿੰਗ ਤੋਂ ਲੈ ਕੇ ਨਿਰਮਾਣ ਤੇ ਫਾਰਮਾ ਤੱਕ ਦੀਆਂ 135 ਤੋਂ ਵੱਧ ਕੰਪਨੀਆਂ ਨੇ ਗੁਜਰਾਤ ਨੂੰ ਆਪਣਾ ਅਧਾਰ ਬਣਾਇਆ ਹੈ। ਸੁਜ਼ੂਕੀ ਮੋਟਰਜ਼, ਹੌਂਡਾ ਮੋਟਰਸਾਇਕਲ, ਮਿਸੁਬਿਸ਼ੀ, ਟੋਯੋਟਾ, ਹਿਤਾਚੀ ਜਿਹੀਆਂ ਕੰਪਨੀਆਂ ਗੁਜਰਾਤ ’ਚ ਹੀ ਨਿਰਮਾਣ–ਕਾਰਜ ਕਰ ਰਹੀਆਂ ਹਨ। ਉਹ ਸਥਾਨਕ ਨੌਜਵਾਨਾਂ ਦੇ ਹੁਨਰ ਵਿਕਾਸ ਵਿੱਚ ਯੋਗਦਾਨ ਪਾ ਰਹੀਆਂ ਹਨ। ਗੁਜਰਾਤ ’ਚ ਤਿੰਨ ‘ਜਪਾਨ–ਇੰਡੀਆ ਇੰਸਟੀਚਿਊਟ ਫ਼ਾਰ ਮੈਨੂਫ਼ੈਕਚਰਿੰਗ’ ਟੈਕਨੀਕਲ ਯੂਨੀਵਰਸਿਟੀਆਂ ਤੇ ਆਈਆਈਟੀਜ਼ (IITs) ਨਾਲ ਮਿਲ ਕੇ ਸੈਂਕੜੇ ਨੌਜਵਾਨਾਂ ਨੂੰ ਹੁਨਰਮੰਦੀ ਲਈ ਸਿਖਲਾਈ ਦੇ ਰਹੇ ਹਨ। ਇਸ ਦੇ ਨਾਲ ਹੀ JETRO ਦਾ ‘ਅਹਿਮਦਾਬਾਦ ਬਿਜ਼ਨੇਸ ਸਪੋਰਟ ਸੈਂਟਰ’ ਨਾਲੋ–ਨਾਲ ਪੰਜ ਕੰਪਨੀਆਂ ਨੂੰ ਕੰਮ ਲਈ ‘ਪਲੱਗ ਐਂਡ ਪਲੇਅ’ ਸਥਾਨ ਦੀ ਸੁਵਿਧਾ ਮੁਹੱਈਆ ਕਰਵਾ ਰਿਹਾ ਹੈ। ਬਹੁਤ ਸਾਰੀਆਂ ਜਪਾਨੀ ਕੰਪਨੀਆਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਚੇਤੇ ਕੀਤਾ ਕਿ ਜਦੋਂ ਬਾਰੀਕ ਤੋਂ ਬਾਰੀਕ ਵੇਰਵਿਆਂ ਵੱਲ ਧਿਆਨ ਦੇਣ ਦੀ ਗੱਲ ਕਰੀਏ, ਤਾਂ ਉਨ੍ਹਾਂ ਗੁਜਰਾਤ ’ਚ ਗੌਲਫ਼ ਦੀਆਂ ਸੁਵਿਧਾਵਾਂ ਵਿੱਚ ਸੁਧਾਰ ਲਿਆਉਣ ਲਈ ਖ਼ਾਸ ਕੋਸ਼ਿਸ਼ਾਂ ਕੀਤੀਆਂ ਸਨ, ਜਦੋਂ ਇੱਕ ਗ਼ੈਰ–ਰਸਮੀ ਗੱਲਬਾਤ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਜਪਾਨੀ ਲੋਕ ਗੌਲਫ਼ ਨੂੰ ਪਿਆਰ ਕਰਦੇ ਹਨ। ਇਸ ਦੇ ਨਾਲ ਹੀ ਗੌਲਫ਼ ਕੋਰਸ ਉਸ ਸਮੇਂ ਗੁਜਰਾਤ ’ਚ ਆਮ ਨਹੀਂ ਹੁੰਦੇ ਸਨ। ਅੱਜ ਗੁਜਰਾਤ ’ਚ ਬਹੁਤ ਸਾਰੇ ਗੌਲਫ਼ ਕੋਰਸ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਗੁਜਰਾਤ ’ਚ ਬਹੁਤ ਸਾਰੇ ਜਪਾਨੀ ਰੈਸਟੋਰੈਂਟ ਮੌਜੂਦ ਹਨ, ਉੱਥੇ ਜਪਾਨੀ ਭਾਸ਼ਾ ਵੀ ਬੋਲੀ ਜਾਂਦੀ ਹੈ।

 

ਪ੍ਰਧਾਨ ਮੰਤਰੀ ਨੇ ਗੁਜਰਾਤ ’ਚ ਸਕੂਲਾਂ ਦਾ ਅਜਿਹਾ ਮਾਡਲ ਸਿਰਜਣ ਦੀ ਵੀ ਇੱਛਾ ਪ੍ਰਗਟਾਈ, ਜੋ ਜਪਾਨ ਦੀ ਸਕੂਲ ਪ੍ਰਣਾਲੀ ਉੱਤੇ ਅਧਾਰਿਤ ਹੋਣ। ਉਨ੍ਹਾਂ ਜਪਾਨ ਦੀ ਸਕੂਲ ਪ੍ਰਣਾਲੀ ਵਿੱਚ ਆਧੁਨਿਕਤਾ ਤੇ ਨੈਤਿਕ ਕਦਰਾਂ–ਕੀਮਤਾਂ ਦੇ ਮਿਸ਼ਰਣ ਦੀ ਸ਼ਲਾਘਾ ਕੀਤੀ। ਉਨ੍ਹਾਂ ਟੋਕੀਓ ਦੇ ਤਾਇਮੇਈ ਐਲੀਮੈਂਟਰੀ ਸਕੂਲ ਦੇ ਆਪਣੇ ਦੌਰੇ ਨੂੰ ਵੀ ਬਹੁਤ ਪਿਆਰ ਨਾਲ ਯਾਦ ਕੀਤਾ।

 

https://twitter.com/PMOIndia/status/1409046169083289607

 

ਸ਼੍ਰੀ ਮੋਦੀ ਨੇ ਇਸ ਤੱਥ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਜਪਾਨ ਨਾਲ ਸਾਡਾ ਸਦੀਆਂ ਪੁਰਾਣੇ ਸੱਭਿਆਚਾਰਕ ਸਬੰਧਾਂ ਦਾ ਆਤਮਵਿਸ਼ਵਾਸ ਹੈ ਅਤੇ ਭਵਿੱਖ ਲਈ ਦੋਵਾਂ ਦੀ ਇੱਕ ਸਾਂਝੀ ਦ੍ਰਿਸ਼ਟੀ ਵੀ ਹੈ। ਉਨ੍ਹਾਂ ਜਪਾਨ ਨਾਲ ਵਿਸ਼ੇਸ਼ ਰਣਨੀਤਕ ਤੇ ਵਿਸ਼ਵ ਭਾਈਵਾਲੀ ਨੂੰ ਮਜ਼ਬੂਤ ਕਰਨ ਦਾ ਨੁਕਤਾ ਉਠਾਇਆ। ਉਨ੍ਹਾਂ ਪ੍ਰਧਾਨ ਮੰਤਰੀ ਦਫ਼ਤਰ (PMO) ’ਚ ਜਪਾਨ–ਪਲੱਸ ਪ੍ਰਬੰਧ ਬਾਰੇ ਵੀ ਜਾਣਕਾਰੀ ਦਿੱਤੀ।

 

https://twitter.com/PMOIndia/status/1409047198625525763

 

ਜਪਾਨ ਦੀ ਲੀਡਰਸ਼ਿਪ ਨਾਲ ਨਿਜੀ ਸਮੀਕਰਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿਜ਼ੋ ਅਬੇ ਦੀ ਗੁਜਰਾਤ ਯਾਤਰਾ ਨੂੰ ਯਾਦ ਕੀਤਾ। ਉਨ੍ਹਾਂ ਦੇ ਉਸ ਦੌਰੇ ਨੇ ਭਾਰਤ–ਜਪਾਨ ਸਬੰਧਾਂ ਨੂੰ ਇੱਕ ਨਵੀਂ ਰਫ਼ਤਾਰ ਬਖ਼ਸ਼ੀ ਸੀ। ਉਨ੍ਹਾਂ ਜਪਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾਥਾਟ ਨਾਲ ਆਪਣੇ ਸਾਂਝੇ ਵਿਚਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਹਾਮਾਰੀ ਦੇ ਇਸ ਸਮੇਂ ਦੌਰਾਨ ਵਿਸ਼ਵ–ਪੱਧਰੀ ਸਥਿਰਤਾ ਤੇ ਖ਼ੁਸ਼ਹਾਲੀ ਲਈ ਭਾਰਤ–ਜਪਾਨ ਦੋਸਤੀ ਹੋਰ ਵੀ ਅਹਿਮ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਇਸ ਤੱਥ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਡੀ ਦੋਸਤੀ ਤੇ ਭਾਈਵਾਲੀ ਹੋਰ ਵੀ ਪੀਡੀਆਂ ਹੋ ਗਈਆਂ ਹਨ।

 

https://twitter.com/PMOIndia/status/1409047460459155460

 

ਸ਼੍ਰੀ ਮੋਦੀ ਨੇ ਭਾਰਤ ਵਿੱਚ ਕਾਇਜ਼ੈਨ ਤੇ ਜਪਾਨੀ ਕੰਮ–ਸੱਭਿਆਚਾਰ ਦੇ ਪਾਸਾਰ ਦਾ ਵੀ ਸੱਦਾ ਦਿੱਤਾ ਤੇ ਕਿਹਾ ਕਿ ਭਾਰਤ ਤੇ ਜਪਾਨ ਵਿਚਾਲੇ ਆਪਸੀ ਵਪਾਰ ਉੱਤੇ ਹੋਰ ਵਧੇਰੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ।

 

ਸ਼੍ਰੀ ਮੋਦੀ ਨੇ ਟੋਕੀਓ ਓਲੰਪਿਕ ਲਈ ਜਪਾਨ ਤੇ ਜਪਾਨ ਦੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

 

https://twitter.com/narendramodi/status/1409044051890905091

 

*****

 

ਡੀਐੱਸ



(Release ID: 1730731) Visitor Counter : 167