ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਓਪੇਕ ਸਕੱਤਰ ਜਨਰਲ ਦੇ ਨਾਲ ਉੱਚ ਪੱਧਰੀ ਮਸ਼ਵਰਾ ਬੈਠਕ ਵਿੱਚ ਕੱਚੇ ਤੇਲ ਦੀਆਂ ਕੀਮਤਾਂ ‘ਤੇ ਚਿੰਤਾ ਵਿਅਕਤ ਕੀਤੀ


ਸ਼੍ਰੀ ਧਰਮੇਂਦਰ ਪ੍ਰਧਾਨ ਨੇ ਉਤਪਾਦਨ ਕਟੌਤੀ ਨੂੰ ਚਰਣਬੱਧ ਤਰੀਕੇ ਨਾਲ ਸਮਾਪਿਤ ਕਰਨ ਦਾ ਸੱਦਾ ਦਿੱਤਾ

ਓਪੇਕ ਦਾ ਅਨੁਮਾਨ ਹੈ ਕਿ ਭਾਰਤ 2021 ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਵਾਲਾ ਦੇਸ਼ ਹੋਵੇਗਾ

Posted On: 24 JUN 2021 6:35PM by PIB Chandigarh

ਪੈਟ੍ਰਲੀਅਮ ਅਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦ ਪ੍ਰਧਾਨ ਨੇ ਅੱਜ ਓਪੇਕ ਦੇ ਸਕੱਤਰ ਜਨਰਲ ਡਾ. ਮੁਹੰਮਦ ਸਨੂਸੀ ਬਰਕਿੰਡੋ ਦੇ ਨਾਲ ਇੱਕ ਉੱਚ ਪੱਧਰ ਮਸ਼ਵਰੇ ਦੀ ਬੈਠਕ ਕੀਤੀ। ਸ਼੍ਰੀ ਪ੍ਰਧਾਨ ਨੇ ਕੱਚੇ ਤੇਲ ਦੀ ਵਧਦੀ ਕੀਮਤਾਂ ਦੀ ਵਜ੍ਹਾ ਨਾਲ ਉਪਭੋਗਤਾਵਾਂ ਅਤੇ ਅਰਥਵਿਵਸਥਾ ਵਿੱਚ ਤੇਜ਼ੀ ਨਾਲ ਹੋਣ ਵਾਲੇ ਸੁਧਾਰ ‘ਤੇ ਪੈਣ ਵਾਲੇ ਨਕਾਰਾਤਮਕ ਅਸਰ ‘ਤੇ ਵੀ ਚਿੰਤਾ ਵਿਅਕਤ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਭਾਰਤ ਵਿੱਚ ਵਧਦੀ ਮਹਿੰਗਾਈ ਦਾ ਚਿੰਤਾਜਨਕ ਦਬਾਅ ਵਧਾ ਰਹੀਆਂ ਹਨ।

ਦੋਨਾਂ ਪੱਖਾਂ ਨੇ ਤੇਲ ਬਜ਼ਾਰ ਦੇ ਵਿਕਾਸ, ਤੇਲ ਦੀ ਮੰਗ ਵਿੱਚ ਸੁਧਾਰ ਦੇ ਰੁਝਾਨ, ਅਰਥਿਕ ਵਿਕਾਸ ਦੇ ਪੂਰਵਨੁਮਾਨ ਅਤੇ ਪਾਰਸਪਰਿਕ ਹਿਤ ਦੇ ਹੋਰ ਮੁੱਦਿਆਂ ਦਰਮਿਆਨ ਊਰਜਾ ਚੁਣੌਤੀਆਂ ‘ਤੇ ਕਾਬੂ ਪਾਉਣ ‘ਤੇ ਗੱਲਬਾਤ ਕੀਤੀ। ਸ਼੍ਰੀ ਪ੍ਰਧਾਨ ਨੇ ਕੱਚੇ ਤੇਲ ਦੇ ਉਤਪਾਦਨ ਵਿੱਚ ਕਟੌਤੀ ਨੂੰ ਚਰਣਬੱਧ ਤਰੀਕੇ ਨਾਲ ਸਮਾਪਤ ਕਰਨ ਦੇ ਆਪਣੇ ਅਨੁਰੋਧ ਨੂੰ ਦੁਹਰਾਇਆ ਅਤੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਕੱਚੇ ਤੇਲ ਦੀਆਂ ਕੀਮਤਾਂ ਇੱਕ ਉਚਿਤ ਬੈਂਡ ਦੇ ਅੰਦਰ ਰਹਿਣੀ ਚਾਹੀਦੀ, ਜੋ ਉਪਭੋਗਤਾਵਾਂ ਅਤੇ ਉਤਪਾਦਕਾਂ ਦੋਨਾਂ ਦੇ ਪਰਸੰਪਰ ਹਿਤ ਵਿੱਚ ਹੋਵੇਗੀ ਅਤੇ ਉਹ ਖਪਤ-ਅਧਾਰਿਤ ਰਿਕਵਰੀ ਨੂੰ ਪ੍ਰੋਤਸਾਹਿਤ ਕਰਨਗੇ। 

ਸ਼੍ਰੀ ਪ੍ਰਧਾਨ ਨੇ ਓਪੇਕ ਸਕੱਤਰ ਜਨਰਲ ਡਾ. ਬਰਕਿੰਡੋ ਅਤੇ ਪ੍ਰਮੁੱਖ ਸਹਿਯੋਗੀ ਦੇਸ਼ਾਂ ਸਾਊਦੀ ਅਰਬ ਅਤੇ ਯੂਏਈ ਨੂੰ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਦੇ ਦੌਰਾਨ ਸਹਿਯੋਗ ਕਰਨ, ਵਿਸ਼ੇਸ਼ ਰੂਪ ਤੋਂ ਦਵਾਈਆਂ, ਆਈਐੱਸਓ ਕੰਟੇਨਰ, ਐੱਲਐੱਮਓ ਅਤੇ ਪ੍ਰਮੁੱਖ ਪੈਟ੍ਰਲੀਅਮ ਉਤਪਾਦਾਂ ਦੀ ਸਪਲਾਈ ਲਈ ਆਭਾਰ ਵਿਅਕਤ ਕੀਤਾ ਅਤੇ ਉਨ੍ਹਾਂ ਦੇ ਕਦਮਾਂ ਦੀ ਪ੍ਰਸ਼ੰਸਾ ਵੀ ਕੀਤੀ। ਉਨ੍ਹਾਂ ਨੇ ਓਪੇਕ ਦੇ ਉਸ ਅਨੁਮਾਨ ‘ਤੇ ਪ੍ਰਸੰਨਤਾ ਵਿਅਕਤ ਕੀਤੀ ਜੋ ਦਰਸਾਉਂਦਾ ਹੈ ਕਿ ਭਾਰਤ 2021 ਵਿੱਚ ਉਭਰਦੀ ਅਰਥਵਿਵਸਥਾ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਦੇਸ਼ ਹੋਵੇਗਾ।

ਭਾਰਤ ਪਹਿਲੇ ਉੱਚ ਪੱਧਰੀ ਓਪੇਕ-ਇੰਡੀਆ ਊਰਜਾ ਦੇ ਬਾਅਦ ਤੋਂ ਓਪੇਕ ਦੇ ਨਾਲ ਤਕਨੀਕੀ ਸਹਿਯੋਗ, ਮਾਹਰਾਂ ਦੇ ਆਦਾਨ-ਪ੍ਰਦਾਨ ਅਤ ਹੋਰ ਸਹਿਯੋਗਾਂ ਦਾ ਵਿਸਤਾਰ ਕਰ ਰਿਹਾ ਹੈ।

*****

ਵਾਈਬੀ



(Release ID: 1730327) Visitor Counter : 153