ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਅਦਰ ਸਰਵਿਸ ਪ੍ਰੋਵਾਈਡਰਜ਼ ਲਈ ਦਿਸ਼ਾ ਨਿਰਦੇਸ਼ਾਂ ਨੂੰ ਹੋਰ ਉਦਾਰ ਬਣਾਇਆ ਗਿਆ ਹੈ : ਟੈਲੀਕਾਮ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਐਲਾਨ ਕੀਤਾ


ਘਰੇਲੂ ਅਤੇ ਅੰਤਰਰਾਸ਼ਟਰੀ ਓ ਐੱਸ ਪੀਜ਼ ਵਿਚਾਲੇ ਕੋਈ ਫਰਕ ਨਾ ਕਰਕੇ ਕਾਰੋਬਾਰਾਂ ਵਿਚਾਲੇ ਬੇਹਤਰ ਸਹਿਯੋਗ ਲਿਆਉਣਾ ਹੈ

ਵਰਕ ਫਰੋਮ ਹੋਮ ਤੇ ਵਰਕ ਫਰੋਮ ਐਨੀਵੇਅਰ ਨੂੰ ਸੁਖਾਲਾ ਬਣਾਇਆ ਗਿਆ ਹੈ

Posted On: 23 JUN 2021 3:31PM by PIB Chandigarh

ਕੇਂਦਰੀ ਇਲੈਕਟ੍ਰੋਨਿਕਸ , ਸੂਚਨਾ ਤਕਨਾਲੋਜੀ , ਸੰਚਾਰ ਅਤੇ ਕਾਨੂੰਨ ਤੇ ਨਿਆਂ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਹੈ ਕਿ ਟੈਲੀਕਮਿਊਨਿਕੇਸ਼ਨ ਵਿਭਾਗ ਨੇ ਅਦਰ ਸਰਵਿਸ ਪ੍ਰੋਵਾਈਡਰਜ਼ ( ਐੱਸ ਪੀਜ਼) ਲਈ ਦਿਸ਼ਾ ਨਿਰਦੇਸ਼ਾਂ ਨੂੰ ਹੋਰ ਉਦਾਰ ਕੀਤਾ ਹੈ ਇਹ ਸੰਸਥਾਵਾਂ ਬਿਜਨਸ ਪ੍ਰੋਸੈੱਸ ਆਊਟਸੋਰਸਿੰਗ (ਬੀ ਪੀ ) ਸੰਸਥਾਵਾਂ ਹਨ , ਜੋ ਵਾਇਸ ਅਧਾਰਿਤ ਸੇਵਾਵਾਂ ਭਾਰਤ ਅਤੇ ਵਿਦੇਸ਼ ਵਿੱਚ ਦੇ ਰਹੀਆਂ ਹਨ ਅੱਜ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ ਐੱਸ ਪੀਜ਼ ਨੂੰ ਦਿੱਤੇ ਗਏ ਵਿਸ਼ੇਸ਼ ਪ੍ਰਬੰਧ ਨੂੰ ਹੋਰ ਉਦਾਰ ਕਰਦੇ ਹਨ ਇਹ ਨਵੰਬਰ 2020 ਵਿੱਚ ਪਹਿਲਾਂ ਐਲਾਨੇ ਤੇ ਲਾਗੂ ਕੀਤੇ ਗਏ ਮੁੱਖ ਉਪਾਵਾਂ ਤੋਂ ਅਲੱਗ ਹਨ



ਸ਼੍ਰੀ ਪ੍ਰਸਾਦ ਨੇ ਦੱਸਿਆ ਕਿ ਭਾਰਤ ਦਾ ਬੀ ਪੀ ਉਦਯੋਗ ਵਿਸ਼ਵ ਦੇ ਸਭ ਤੋਂ ਵੱਡੇ ਉਦਯੋਗਾਂ ਵਿੱਚੋਂ ਇੱਕ ਹੈ ਅੱਜ ਭਾਰਤ ਦੀ ਆਈ ਟੀਬੀ ਪੀ ਐੱਨ ਉਦਯੋਗ 37.6 ਬਿਲੀਅਨ ਅਮਰੀਕੀ ਡਾਲਰ (2019—20) ਤੇ ਖੜ੍ਹੀ ਹੈ , ਮਤਲਬ 2.8 ਲੱਖ ਕਰੋੜ ਰੁਪਏ ਦੇ ਕਰੀਬ ਦੇਸ਼ ਵਿੱਚ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਮੌਕੇ ਦੇ ਰਹੀ ਹੈ ਅੱਗੇ ਇਸ ਵਿੱਚ ਡਬਲ ਡਿਜਿਟ ਵਾਧਾ ਹੋਣ ਦੀ ਸੰਭਾਵਨਾ ਹੈ ਅਤੇ ਇਹ 54.5 ਬਿਲੀਅਨ ਅਮਰੀਕੀ ਡਾਲਰ ਜਾਂ 2.9 ਲੱਖ ਕਰੋੜ ਰੁਪਏ 2025 ਤੱਕ ਪਹੁੰਚ ਸਕਦੀ ਹੈ
ਆਤਮਨਿਰਭਰ ਭਾਰਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਮੁੱਖ ਪਹਿਲਕਦਮੀ ਹੈ ਅਤੇ ਇਲੈਕਟ੍ਰੋਨਿਕਸ ਮੈਨੁਫੈਕਚਰਿੰਗ ਪ੍ਰੋਡਕਟਿਵਿਟੀ ਲਿੰਕਡ ਇੰਸੈਟਿਵ ਸਕੀਮ , ਸਟਾਰਟਿੰਗ ਡੈਡੀਕੇਟੇਡ ਸਕੀਮ ਆਫ ਇਲੈਕਟ੍ਰਾਨਿਕ ਮੈਨੁਫੈਕਚਰਿੰਗ ਕਲਸਟਰ ਅਤੇ ਟੈਲੀਕਾਮ ਉਪਕਰਨ ਲਈ ਸਮਰਪਿਤ ਪੀ ਐੱਲ ਆਈ ਸਕੀਮ ਕੁਝ ਅਜਿਹੇ ਕਦਮ ਹਨ , ਜੋ ਇਸ ਦਿਸ਼ਾ ਵਿੱਚ ਹਨ
ਇਸੇ ਤਰ੍ਹਾਂ ਕਾਰੋਬਾਰ ਨੂੰ ਸੁਖਾਲਾ ਬਣਾਉਣਾ ਇੱਕ ਹੋਰ ਪੂਰਨ ਅਧਾਰ ਹੈ , ਜਿਸ ਦੇ ਅਧਾਰ ਤੇ ਮੌਜੂਦਾ ਸਰਕਾਰ ਦੁਆਰਾ ਆਈ ਟੀ ਅਤੇ ਟੈਲੀਕਾਮ ਵਰਟੀਕਲ ਵਿੱਚ ਸੁਧਾਰਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ ਵੰਨ ਟੱਚ ਵੀ ਐੱਨ ਲਾਇਸੈਂਸੇਜ਼ ਨੂੰ ਸ਼ੁਰੂ ਕਰਨਾ , ਸਪੈਕਟ੍ਰਮ ਸ਼ੇਅਰਿੰਗ ਅਤੇ ਟ੍ਰੇਡਿੰਗ , ਕੁਝ ਫ੍ਰਿਕੂਐਂਸੀ ਬੈਂਡਸ ਦੇ ਲਾਇਸੈਂਸ ਖ਼ਤਮ ਕਰਨਾ ਅਤੇ ਹੁਣ ਅਗਲਾ ਕਦਮ ਇਸ ਦਿਸ਼ਾ ਵਿੱਚ ਐੱਸ ਪੀ ਉਦਾਰੀਕਰਨ ਦਾ ਹੈ

  • 2020 ਵਿੱਚ ਐੱਸ ਪੀ ਦਿਸ਼ਾ ਨਿਰਦੇਸ਼ਾਂ ਦਾ ਹੇਠ ਲਿਖੇ ਅਨੁਸਾਰ ਉਦਾਰੀਕਰਨ ਕੀਤਾ ਗਿਆ ਸੀ :
    1. ਐੱਸ ਪੀਜ਼ ਨਾਲ ਸਬੰਧਿਤ ਡਾਟੇ ਨੂੰ ਮੁਕੰਮਲ ਤੌਰ ਤੇ ਕਿਸੇ ਵੀ ਨਿਯੰਤਰਣ ਦੇ ਘੇਰੇ ਵਿੱਚੋਂ ਬਾਹਰ ਕੱਢ ਲਿਆ ਸੀ
    2. ਕੋਈ ਬੈਂਕ ਗਰੰਟੀ ਨਹੀਂ
    3. ਸਟੈਟਿਕ ਆਈ ਪੀ ਦੀ ਕੋਈ ਲੋੜ ਨਹੀਂ
    4. ਡੀ ਟੀ ਨੂੰ ਰਿਪੋਰਟ ਕਰਨ ਦੀ ਕੋਈ ਲੋੜ ਨਹੀਂ
    5. ਨੈੱਟਵਰਕ ਡਾਇਆਗ੍ਰਾਮ ਪ੍ਰਕਾਸਿ਼ਤ ਕਰਨ ਦੀ ਕੋਈ ਲੋੜ ਨਹੀਂ
    6. ਕੋਈ ਜ਼ੁਰਮਾਨਾ ਨਹੀਂ
    7. ਕਿਸੇ ਵੀ ਜਗ੍ਹਾ ਤੋਂ ਕੰਮ ਕਰਨ ਨੂੰ ਸੱਚ ਬਣਾਇਆ ਗਿਆ ਸੀ

    ਬੀ ਪੀ ਐੱਮ ਉਦਯੋਗ ਮਾਲੀਆ 2019—20 ਵਿੱਚ 37.6 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਕੇ ਮਹਾਮਾਰੀ ਦੇ ਬਾਵਜੂਦ 2020—21 ਵਿੱਚ 38.5 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ ਇਹ ਵੱਡੀ ਪੱਧਰ ਤੇ ਉਦਯੋਗ ਦੇ ਰਿਮੋਟ ਨਾਲ ਕੰਮ ਕਰਨ ਯੋਗ ਹੋਣ ਕਰਕੇ ਸੰਭਵ ਹੋਇਆ ਹੈ ਅਤੇ ਮੁੱਖ ਤੌਰ ਤੇ ਭਾਰਤ ਸਰਕਾਰ ਵੱਲੋਂ ਐੱਸ ਪੀ ਸ਼ਾਸਨ ਤਹਿਤ ਡਬਲਯੁ ਐੱਫ ਐੱਚ ਲੋੜਾਂ ਵਿੱਚ ਨਰਮੀਂ ਦੇਣ ਕਰਕੇ ਪਹਿਲਾਂ ਆਰਜ਼ੀ ਤੌਰ ਤੇ ਮਾਰਚ 2020 ਵਿੱਚ ਅਤੇ ਫਿਰ ਨਵੰਬਰ 2020 ਵਿੱਚ ਨਵੇਂ ਦਿਸ਼ਾ ਨਿਰਦੇਸ਼ਾਂ ਅਧੀਨ ਮੁਕੰਮਲ ਸੁਧਾਰਾਂ ਕਰਕੇ ਹੋ ਸਕਿਆ ਹੈ
  • ਕਾਰੋਬਾਰ ਦੇ ਮੁੱਖ ਅੰਸ਼ ਹੇਠਾਂ ਦਿੱਤੇ ਗਏ ਹਨ
    1. ਮੌਜੂਦਾ ਬੀ ਪੀ ਐੱਮ ਬਜ਼ਾਰ — 198 ਬਿਲੀਅਨ ਅਮਰੀਕੀ ਡਾਲਰ
    2. ਆਊਟਸੋਰਸਿੰਗ ਮਾਰਕੀਟ — 91 ਬਿਲੀਅਨ ਅਮਰੀਕੀ ਡਾਲਰ (46%)
    3.
    ਮੌਜੂਦਾ ਬੀ ਪੀ ਐੱਮ ਆਊਟਸੋਰਸਿੰਗ ਮਾਲੀਆ ਭਾਰਤ — 38.5 ਬਿਲੀਅਨ ਅਮਰੀਕੀ ਡਾਲਰ (2.8 ਲੱਖ ਕਰੋੜ)

    ਉਦਾਰ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀਆਂ ਅੱਜ ਐਲਾਨੀਆਂ ਮੁੱਖ ਵਿਸ਼ੇਸ਼ਤਾਵਾਂ ਹਨ :—
    1. ਘਰੇਲੂ ਅਤੇ ਅੰਤਰਾਸਟਰੀ ਐੱਸ ਵਿਚਾਲੇ ਅੰਤਰ ਖ਼ਤਮ ਕਰ ਦਿੱਤਾ ਗਿਆ ਹੈ ਸਾਂਝੇ ਟੈਲੀਕਾਮ ਸਰੋਤਾਂ ਨਾਲ ਲੈਸ ਬੀ ਪੀ ਸੈਂਟਰ ਹੁਣ ਭਾਰਤ ਸਮੇਤ ਵਿਸ਼ਵ ਵਿੱਚ ਸਥਿਤ ਗਾਹਕਾਂ ਦੀ ਸੇਵਾ ਕਰਨ ਯੋਗ ਹੋਵੇਗਾ
    2. ਪੀ ਬੀ ਐਕਸ (ਇਲੈਕਟ੍ਰੋਨਿਕ ਪ੍ਰਾਈਵੇਟ ਆਟੋਮੈਟਿਕ ਬਰਾਂਚ ਐਕਸਚੇਂਜ) ਜੋ ਐੱਸ ਪੀ ਦੀ ਹੋਵੇਗੀ ਵਿਸ਼ਵ ਵਿੱਚ ਕਿਤੇ ਵੀ ਲਗਾਈ ਜਾ ਸਕਦੀ ਹੈ ਐੱਸ ਪੀਜ਼ , ਟੈਲੀਕਾਮ ਸਰਵਿਸ ਪ੍ਰੋਵਾਈਡਰਜ਼ ਦੀਆਂ ਪੀ ਬੀ ਐਕਸ ਸੇਵਾਵਾਂ ਨੂੰ ਭਾਰਤ ਵਿੱਚ ਤੀਜੀ ਧਿਰ ਦੇ ਡਾਟਾ ਸੈਂਟਰਾਂ ਵਿੱਚ ਆਪਣੀਆਂ ਪੀ ਬੀ ਐਕਸ ਲਗਾ ਸਕਦੇ ਹਨ
    3. ਘਰੇਲੂ ਅਤੇ ਅੰਤਰਰਾਸ਼ਟਰੀ ਐੱਸ ਪੀ ਕੇਂਦਰਾਂ ਵਿਚਾਲੇ ਅੰਤਰ ਖ਼ਤਮ ਕਰਨ ਨਾਲ ਸਾਰੀਆਂ ਕਿਸਮਾਂ ਦੇ ਐੱਸ ਪੀ ਸੈਂਟਰਾਂ ਵਿਚਾਲੇ ਅੰਤਰ ਸੰਪਰਕ ਦੀ ਹੁਣ ਆਗਿਆ ਦਿੱਤੀ ਗਈ ਹੈ
    4. ਐੱਸ ਪੀ ਦੇ ਰਿਮੋਟ ਏਜੰਟਸ ਹੁਣ ਸਿੱਧੇ ਸੈਂਟਰਲਾਈਜ਼ਡ ਪੀ ਬੀ ਐਕਸ / ਐੱਸ ਪੀ ਦੇ ਪੀ ਬੀ ਐਕਸ / ਗਾਹਕ ਦੇ ਪੀ ਬੀ ਐੱਕਸ ਕਿਸੇ ਵੀ ਤਕਨਾਲੋਜੀ ਨੂੰ ਵਰਤਦਿਆਂ , ਜਿਸ ਵਿੱਚ ਵਾਇਰ ਲਾਈਨ / ਵਾਇਰ ਲੈੱਸ / ਉੱਪਰ ਲੱਗੇ ਬਰਾਡਬੈਂਡ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ
    5. ਇੱਕੋ ਕੰਪਨੀ ਜਾਂ ਗਰੁੱਪ ਕੰਪਨੀ ਜਾਂ ਕਿਸੇ ਵੀ ਅਸਬੰਧਿਤ ਕੰਪਨੀ ਦੇ ਕਿਸੇ ਵੀ ਐੱਸ ਪੀ ਸੈਂਟਰ ਵਿਚਾਲੇ ਡਾਟਾ ਅੰਤਰ ਸੰਪਰਕਤਾ ਲਈ ਕੋਈ ਰੋਕ ਨਹੀਂ ਹੈ
    6. ਇਹ ਯਾਦ ਦਿਵਾਇਆ ਜਾਂਦਾ ਹੈ ਕਿ ਡੀ ਟੀ ਨੇ ਪਹਿਲਾਂ ਹੀ ਐੱਸ ਪੀ ਰੈਗੂਲੇਸ਼ਨਜ਼ ਤੋਂ ਡਾਟਾ ਬੇਸਡ ਸੇਵਾਵਾਂ ਨੂੰ ਛੋਟ ਦਿੱਤੀ ਹੋਈ ਹੈ ਇਸ ਤੋਂ ਇਲਾਵਾ ਰੈਗੂਲੇਸ਼ਨਜ਼ ਐੱਸ ਪੀਜ਼ ਨੂੰ ਕਿਸੇ ਤਰ੍ਹਾਂ ਦੀ ਪੰਜੀਕਰਨ ਕਰਨ ਦੀ ਲੋੜ ਲਈ ਵੀ ਛੋਟ ਦਿੰਦੇ ਹਨ ਇਹ ਵੀ ਹੈ ਕਿ ਕਿਸੇ ਵੀ ਬੈਂਕ ਗਰੰਟੀ ਦੇਣ ਦੀ ਲੋੜ ਨਹੀਂ ਹੈ ਵਰਕ ਫਰੋਮ ਹੋਮ ਅਤ ਵਰਕ ਫਰੋਮ ਐਨੀਵੇਅਰ ਦੀ ਵੀ ਆਗਿਆ ਹੈ
    7. ਸਰਕਾਰ ਨੇ ਕਾਰੋਬਾਰ ਵਿੱਚ ਵਿਸ਼ਵਾਸ ਨੂੰ ਫੇਰ ਤੋਂ ਪੱਕਾ ਕਰਨ ਲਈ ਉਲੰਘਣਾ ਲਈ ਜ਼ੁਰਮਾਨਿਆਂ ਨੂੰ ਫਿਰ ਤੋਂ ਖ਼ਤਮ ਕਰ ਦਿੱਤਾ ਹੈ
    8. ਅੱਜ ਉਦਾਰੀਕਰਨ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਵਿੱਚ ਅੱਗੇ ਹੈ ਕਿ ਇਹ ਭਾਰਤ ਵਿੱਚ ਐੱਸ ਪੀ ਉਦਯੋਗ ਦੇ ਵਾਧੇ ਨੂੰ ਇੱਕ ਵੱਡਾ ਉਛਾਲ ਮੁਹੱਈਆ ਕਰਨਗੇ ਇਹ ਦੇਸ਼ ਵਿੱਚ ਆਮਦਨ ਅਤੇ ਰੁਜ਼ਗਾਰ ਦੇ ਬਹੁਤ ਸਾਰੇ ਮੌਕੇ ਪੈਦਾ ਕਰਨਗੇ

    ਨੈਸਕੋਮ (ਐੱਨ ਐੱਸ ਐੱਸ ਸੀ ਐੱਮ) ਦੁਆਰਾ ਅਪ੍ਰੈਲ 2021 ਵਿੱਚ ਐੱਸ ਪੀ ਸੁਧਾਰ ਅਸਰ ਸਰਵੇਖਣ ਨੇ ਹੇਠ ਲਿਖੀਆਂ ਮਹੱਤਵਪੂਰਨ ਖੋਜਾਂ ਕੀਤੀਆਂ ਹਨ
    1. 72% ਤੋਂ ਜਿ਼ਆਦਾ ਲੋਕਾਂ ਨੇ ਕਿਹਾ ਕਿ ਉਹ ਐੱਸ ਪੀ ਸੁਧਾਰਾਂ ਨਾਲ ਬਹੁਤ ਜਿ਼ਆਦਾ ਸੰਤੂਸ਼ਟ ਹਨ
    2. 95% ਹੁੰਗਾਰਾ ਭਰਨ ਵਾਲੇ ਲੋਕਾਂ ਨੇ ਦੱਸਿਆ ਕਿ ਇਹਨਾਂ ਨੇ ਪਾਲਣਾ ਬੋਝ ਅਤੇ ਭਾਰਤ ਵਿੱਚ ਕਾਰੋਬਾਰ ਕਰਨ ਦੀ ਲਾਗਤ ਘਟਾਉਣ ਵਿੱਚ ਮਦਦ ਕੀਤੀ ਹੈ
    3. 95% ਲੋਕਾਂ ਨੇ ਇਹ ਵੀ ਕਿਹਾ ਕਿ ਇਹ ਆਈ ਟੀ ਸੇਵਾਵਾਂ ਨੂੰ ਵਿਸ਼ਵ ਪੱਧਰ ਤੇ ਵਧੇਰੇ ਮੁਕਾਬਲਤਨ ਬਣਾਉਣ ਵਿੱਚ ਸਹਾਇਤਾ ਕਰਨਗੇ
    4. ਇੱਕ ਹੋਰ ਹੁੰਗਾਰਾ ਭਰਨ ਵਾਲੇ 77% ਫੀਸਦ ਲੋਕਾਂ ਨੇ ਕਿਹਾ ਕਿ ਐੱਸ ਪੀ ਸੁਧਾਰਾਂ ਨੇ ਉਤਪਾਦਕਤਾ ਵਿੱਚ ਵਾਧਾ ਲਿਆਉਣ ਲਈ ਮਦਦ ਕੀਤੀ ਹੈ
    5. 92% ਹੁੰਗਾਰਾ ਭਰਨ ਵਾਲਿਆਂ ਨੇ ਦੱਸਿਆ ਕਿ ਸੁਧਾਰਾਂ ਨੇ ਕੰਪਨੀਆਂ ਦੇ ਵਿੱਤੀ ਬੋਝ ਨੂੰ ਘਟਾਉਣ ਵਿੱਚ ਮਦਦ ਵੀ ਕੀਤੀ ਹੈ
    6. 62% ਹੁੰਗਾਰਾ ਭਰਨ ਵਾਲੇ ਲੋਕਾਂ ਨੇ ਕਿਹਾ ਕਿ ਉਹ ਆਪਣੇ ਆਪ੍ਰੇਸ਼ਨਜ਼ ਵਧਾਉਣ ਬਾਰੇ ਸੋਚਣਗੇ ਜਾਂ ਐੱਸ ਪੀ ਸੁਧਾਰਾਂ ਦੇ ਅਧਾਰ ਤੇ ਤਾਜ਼ਾ ਨਿਵੇਸ਼ ਕਰਨਗੇ
    7. 55% ਲੋਕਾਂ ਨੇ ਕਿਹਾ ਕਿ ਇਹ ਨਵੇਂ ਰੁਜ਼ਗਾਰ ਮੌਕੇ ਪੈਦਾ ਕਰਨ ਵਿੱਚ ਮਦਦ ਕਰਨਗੇ ਅਤੇ ਪ੍ਰਤਿਭਾ ਲਈ ਪਹੁੰਚ ਨੂੰ ਵਧਾਉਣਗੇ

    ਅੱਜ ਦੇ ਸੁਧਾਰ ਬੀ ਪੀ ਐੱਮ ਉਦਯੋਗ ਵੱਲੋਂ ਆਪਣੀਆਂ ਇਸਟੈਬਲਿਸ਼ਮੈਂਟ ਲਾਗਤ ਘਟਾਉਣ ਅਤੇ ਵੱਖ ਵੱਖ ਕੰਪਨੀਆਂ ਵਿਚਾਲੇ ਸਹਿਯੋਗ ਵਧਾਉਣ ਵਿੱਚ ਮਦਦ ਕਰਨਗੇ ਇਹਨਾਂ ਸੁਧਾਰਾਂ ਰਾਹੀਂ ਹੋਰ ਤੇ ਕਾਫੀ ਹੋਰ ਐੱਮ ਐੱਨ ਸੀਜ਼ ਭਾਰਤ ਵੱਲ ਇੱਕ ਅਨੁਕੂਲ ਮੰਜਿ਼ਲ ਵਜੋਂ ਆਕਰਸਿ਼ਤ ਹੋਣਗੀਆਂ ਅਤੇ ਇਸ ਲਈ ਵਧੇਰੇ ਐੱਫ ਡੀ ਆਈਜ਼ ਲੈ ਕੇ ਆਉਣਗੀਆਂ
    ਇਹ ਵੀ ਉਜਾਗਰ ਕੀਤਾ ਜਾਂਦਾ ਹੈ ਕਿ ਐੱਫ ਡੀ ਆਈ ਮੌਜੂਦਾ ਸਰਕਾਰ ਅਤੇ ਪਹਿਲੀ ਯੂ ਪੀ ਸਰਕਾਰ ਦੁਆਰਾ ਹੇਠ ਲਿਖੇ ਅਨੁਸਾਰ ਸੀ

 

(2007-14)

(2014-21)

Growth (%)

Telecom

11.64 Billion USD

23.5 Billion USD

102%

IT Sector (Computer S/W and Hardware)

7.19 Billion USD

58.23 Billion USD

710%

***********

ਮੋਨਿਕਾ



(Release ID: 1729821) Visitor Counter : 239