ਬਿਜਲੀ ਮੰਤਰਾਲਾ

ਐੱਨਟੀਪੀਸੀ ਨੇ ਦੋ ਦਿਨਾਂ ਬ੍ਰਿਕਸ ਗ੍ਰੀਨ ਹਾਈਡ੍ਰੋਜਨ ਸੰਮੇਲਨ ਆਯੋਜਿਤ ਕੀਤਾ

Posted On: 23 JUN 2021 12:30PM by PIB Chandigarh

ਬਿਜਲੀ ਮੰਤਰਾਲੇ ਅਧੀਨ ਭਾਰਤ ਦੀ ਸਭ ਤੋਂ ਵੱਡੀ ਊਰਜਾ ਏਕੀਕ੍ਰਿਤ ਕੰਪਨੀ ਐੱਨਟੀਪੀਸੀ ਲਿਮਟਿਡ ਨੇ ਗ੍ਰੀਨ ਹਾਈਡ੍ਰੋਜਨ 'ਤੇ ਦੋ ਦਿਨਾਂ ਵਰਕਸ਼ਾਪ ਆਯੋਜਿਤ ਕੀਤੀ। ਗ੍ਰੀਨ ਹਾਈਡ੍ਰੋਜਨ ਮੌਜੂਦਾ ਸਮੇਂ ਵਿੱਚ ਸਭ ਤੋਂ ਪ੍ਰਸਿੱਧ ਅਤੇ ਮੰਗ ਵਾਲਾ ਖੇਤਰ ਹੈ ਅਤੇ ਇਸਨੂੰ ਊਰਜਾ ਦਾ ਅਗਲਾ ਵਾਹਕ ਮੰਨਿਆ ਜਾਂਦਾ ਹੈ।

 

 ਇਸ ਔਨਲਾਈਨ ਪ੍ਰੋਗਰਾਮ ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ (ਬ੍ਰਿਕਸ) ਦੇਸ਼ਾਂ ਦੇ ਪ੍ਰਮੁੱਖ ਮਾਹਿਰ ਸ਼ਾਮਲ ਹੋਏ ਜਿਨ੍ਹਾਂ ਨੇ ਇਸ ਵਿਸ਼ੇ ਬਾਰੇ ਆਪਣੀ ਸਮਝ ਅਤੇ ਪੇਸ਼ੇਵਰ ਵਿਚਾਰਾਂ ਦੇ ਨਾਲ-ਨਾਲ ਗ੍ਰੀਨ ਹਾਈਡ੍ਰੋਜਨ ਦੇ ਖੇਤਰ ਵਿੱਚ ਉਨ੍ਹਾਂ ਦੇ ਦੇਸ਼ਾਂ ਵਿੱਚ ਹੋ ਰਹੀਆਂ ਤਾਜ਼ਾ ਘਟਨਾਵਾਂ ਨੂੰ ਸਾਂਝਾ ਕੀਤਾ।


 

 

ਬ੍ਰਿਕਸ ਵਰਚੁਅਲ ਸੰਮੇਲਨ ਦੇ ਮੁੱਖ ਬੁਲਾਰੇ ਸਨ, ਸੁਸ਼੍ਰੀ ਅਗਨਸ ਐੱਮ ਡੀ ਕੋਸਟਾ (ਖਾਣ ਅਤੇ ਊਰਜਾ ਮੰਤਰਾਲਾ, ਬ੍ਰਾਜ਼ੀਲ), ਸ੍ਰੀ ਕੋਵਲੇਵ ਆਂਦਰੇ (ਰਸ਼ੀਅਨ ਐੱਨਰਜੀ ਏਜੰਸੀ, ਰੂਸ), ਡਾ. ਪ੍ਰਕਾਸ਼ ਚੰਦਰ ਮੈਥਾਨੀ, (ਸਾਇੰਟਿਸਟ ਜੀ, ਐੱਮਐੱਨਆਰਈ, ਭਾਰਤ ਸਰਕਾਰ), ਸੁਸ਼੍ਰੀ ਫੂ ਤਯਾਨੀ (ਨੈਸ਼ਨਲ ਊਰਜਾ ਪ੍ਰਸ਼ਾਸਨ, ਚੀਨ), ਸ੍ਰੀ ਮਕਗਾਬੋ ਐੱਚ ਸਿਰੀ (ਇੰਟਰਨੈਸ਼ਨਲ ਰਿਲੇਸ਼ਨਸ, ਰਾਸ਼ਟਰੀ ਊਰਜਾ ਵਿਭਾਗ, ਦੱਖਣੀ ਅਫਰੀਕਾ)।

 

 ਸ਼੍ਰੀ ਅਲੋਕ ਕੁਮਾਰ, ਸਕੱਤਰ ਬਿਜਲੀ ਮੰਤਰਾਲੇ ਨੇ ਆਪਣੇ ਮੁੱਖ ਭਾਸ਼ਣ ਵਿੱਚ ਕਿਹਾ ਕਿ ਸਰਕਾਰ ਅਤੇ ਉਦਯੋਗ ਨੂੰ ਮਿਲਕੇ ਕੰਮ ਕਰਨਾ ਹੋਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੌਜੂਦਾ ਨਿਯਮ ਨਿਵੇਸ਼ ਵਿੱਚ ਕੋਈ ਬੇਲੋੜੀ ਰੁਕਾਵਟ ਨਾ ਬਣਨ। ਵੱਡੀ ਮਾਤਰਾ ਵਿੱਚ ਹਾਈਡ੍ਰੋਜਨ ਦੀ ਟ੍ਰਾਂਸਪੋਰਟੇਸ਼ਨ ਅਤੇ ਸਟੋਰੇਜ ਦੀ ਸੁਰੱਖਿਆ ਅਤੇ ਮੂਲ ਢੁੱਕਵੇਂ ਪ੍ਰਮਾਣ ਪੱਤਰ ਹੋਣ ਕਰਕੇ ਕਾਰੋਬਾਰ ਨੂੰ ਆਮ ਅੰਤਰਰਾਸ਼ਟਰੀ ਮਾਪਦੰਡਾਂ ਤੋਂ ਲਾਭ ਮਿਲੇਗਾ। BRICS ਦੇਸ਼ ਇਨ੍ਹਾਂ ਪਹਿਲੂਆਂ 'ਤੇ ਮਿਲ ਕੇ ਕੰਮ ਕਰ ਸਕਦੇ ਹਨ।

 

 ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੇ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ ਲਈ ਪਾਰਦਰਸ਼ੀ ਅਤੇ ਪ੍ਰਤੀਯੋਗੀ ਢੰਗ ਨਾਲ ਪ੍ਰਾਈਵੇਟ ਸੈਕਟਰ ਨਾਲ ਸਬੰਧਤ ਖਾਦ, ਰਿਫ਼ਾਇਨਰੀਆਂ ਲਈ ਹਾਈਡ੍ਰੋਜਨ ਖਰੀਦ ਜ਼ਿੰਮੇਵਾਰੀਆਂ ਦੀ ਸ਼ੁਰੂਆਤ ਕਰਨ ਲਈ ਇੱਕ ਅਭਿਲਾਸ਼ੀ ਨੈਸ਼ਨਲ ਹਾਈਡ੍ਰੋਜਨ ਮਿਸ਼ਨ ਲਾਂਚ ਕੀਤਾ ਹੈ।

 ਸਵਾਗਤੀ ਭਾਸ਼ਣ ਦੌਰਾਨ, ਐੱਨਟੀਪੀਸੀ ਲਿਮਿਟੇਡ ਦੇ ਸੀਐੱਮਡੀ ਸ਼੍ਰੀ ਗੁਰਦੀਪ ਸਿੰਘ ਨੇ ਕਿਹਾ ਕਿ ਸਾਰੇ ਪੰਜ ਬ੍ਰਿਕਸ ਦੇਸ਼ ਸਥਿਰ ਵਿਕਾਸ ਅਤੇ ਸੰਮਲਿਤ ਆਰਥਿਕ ਤਰੱਕੀ ਦੀ ਸਾਂਝੀ ਸੋਚ ਰੱਖਦੇ ਹਨ। ਊਰਜਾ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਸਾਰਿਆਂ ਲਈ ਕਿਫਾਇਤੀ, ਭਰੋਸੇਮੰਦ, ਪਹੁੰਚਯੋਗ ਅਤੇ ਸੁਰੱਖਿਅਤ ਊਰਜਾ ਨੂੰ ਯਕੀਨੀ ਬਣਾਉਣਾ, ਬ੍ਰਿਕਸ ਦੇਸ਼ਾਂ ਦੇ ਏਜੰਡੇ ਵਿੱਚ ਹਮੇਸ਼ਾਂ ਮਹੱਤਵਪੂਰਨ ਰਣਨੀਤੀ ਵਾਲਾ ਖੇਤਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਲਈ ਹਾਈਡਰੋਜਨ ਅਰਥਵਿਵਸਥਾ ਵਿੱਚ ਤਬਦੀਲੀ, ਨਾ ਸਿਰਫ ਹਾਈਡਰੋਕਾਰਬਨ ਈਂਧਣ 'ਤੇ ਭਾਰਤ ਦੀ ਦਰਾਮਦ ਨਿਰਭਰਤਾ ਘਟਾਏਗੀ ਬਲਕਿ ਇਸ ਦੇ ਨਾਗਰਿਕਾਂ ਨੂੰ ਸਵੱਛ ਹਵਾ ਪ੍ਰਦਾਨ ਕਰੇਗੀ, ਜੀਐੱਚਜੀ ਨਿਕਾਸ ਨੂੰ ਸੰਪੂਰਨ ਰੂਪ ਵਿੱਚ ਘਟਾਏਗੀ ਅਤੇ ਭਾਰਤ ਦੇ ਆਤਮਨਿਰਭਰ ਭਾਰਤ ਸੰਕਲਪ ਨੂੰ ਪੂਰਾ ਕਰੇਗੀ।

 

 ਇਹ ਬ੍ਰਿਕਸ ਦੇਸ਼ ਇਹ ਸੁਨਿਸ਼ਚਿਤ ਕਰਨ ਦੇ ਸਮਰੱਥ ਹਨ ਕਿ ਇਥੇ ਸ਼ੁੱਧ-ਜੀਰੋ ਕਾਰਬਨ ਨਿਕਾਸ ਹੋਵੇ ਕਿਉਂਕਿ ਇਨ੍ਹਾਂ ਦੇਸ਼ਾਂ ਵਿੱਚ ਇਨ੍ਹਾਂ ਉੱਭਰ ਰਹੀਆਂ ਟੈਕਨੋਲੋਜੀਆਂ ਦੀ ਤੈਨਾਤੀ ਦੀ ਲਾਗਤ ਦੂਜੇ ਵਿਕਸਤ ਦੇਸ਼ਾਂ ਦੀ ਤੁਲਨਾ ਵਿੱਚ ਇੱਕ ਅੰਸ਼-ਮਾਤਰ ਹੈ। CO2 ਦੀ ਰੋਕਥਾਮ ਦਾ ਦੁਨੀਆਂ ਭਰ ਵਿੱਚ ਸਕਾਰਾਤਮਕ ਪ੍ਰਭਾਵ ਪਏਗਾ।

 

 ਐੱਨਟੀਪੀਸੀ ਭਾਰਤ ਵਿੱਚ ਗ੍ਰੀਨ ਹਾਈਡ੍ਰੋਜਨ ਪਹਿਲ ਵਿੱਚ ਸਭ ਤੋਂ ਮੂਹਰੇ ਹੈ। ਐੱਨਟੀਪੀਸੀ, ਜੋ ਕਿ ਕਾਰਬਨ ਕੈਪਚਰ ਅਤੇ ਹਾਈਡ੍ਰੋਜਨ ਦੇ ਖੇਤਰਾਂ ਵਿੱਚ ਵਿਆਪਕ ਅਧਿਐਨ ਕਰ ਰਹੀ ਹੈ, ਨੇ ਇਸਦੇ ਲਈ ਗ੍ਰੀਨ ਹਾਈਡ੍ਰੋਜਨ ਬਾਰੇ ਕੁਝ ਪਾਇਲਟ ਪ੍ਰੋਜੈਕਟਾਂ ਦਾ ਐਲਾਨ ਵੀ ਕੀਤਾ ਹੈ।

 

 ਬ੍ਰਿਕਸ ਦੇਸ਼ਾਂ ਸਮੇਤ ਸਾਰੇ ਦੇਸ਼ਾਂ ਲਈ ਗ੍ਰੀਨ ਹਾਈਡ੍ਰੋਜਨ ਬਹੁਤ ਮਹੱਤਵਪੂਰਣ ਰੁਚੀ ਵਾਲਾ ਵਿਸ਼ਾ ਹੈ ਕਿਉਂਕਿ ਇਸ ਵਿੱਚ ਟਿਕਾਊ ਊਰਜਾ ਸਪਲਾਈ ਸੁਨਿਸ਼ਚਿਤ ਕਰਨ, ਊਰਜਾ ਦੀ ਉਪਲਬਧਤਾ ਦੇ ਪੱਧਰ ਨੂੰ ਵਧਾਉਣ ਅਤੇ ਵਾਤਾਵਰਣ ‘ਤੇ ਨਕਾਰਾਤਮਕ ਪ੍ਰਭਾਵ ਨੂੰ ਘਟਾਉਣ ਲਈ ਕਾਫ਼ੀ ਸੰਭਾਵਨਾ ਹੈ।

****

 

 ਐੱਸਐੱਸ / ਆਈਜੀ



(Release ID: 1729813) Visitor Counter : 209