ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸੋਧੇ ਦਿਸ਼ਾ ਨਿਰਦੇਸ਼ਾਂ ਅਧੀਨ ਟੀਕਾਕਰਨ ਦੇ ਪਹਿਲੇ ਦਿਨ ਲਗਾਏ ਗਏ ਟੀਕਿਆਂ ਦਾ 64% ਪੇਂਡੂ ਭਾਰਤ ਦੇ ਖਾਤੇ ਵਿੱਚ ਜਾਂਦਾ ਹੈ


ਟੀਕਿਆਂ ਦੀ ਪੇਂਡੂ ਕਵਰੇਜ ਤੇ ਮਹੱਤਵਪੂਰਨ ਜ਼ੋਰ ਦਿੱਤਾ ਗਿਆ ਹੈ, ਪੇਂਡੂ ਆਊਟਰੀਚ ਪੂਰੀ ਤਰ੍ਹਾਂ ਸੰਭਵ ਹੈ : ਡਾਕਟਰ ਵੀ ਕੇ ਪਾਲ

ਵਧੇਰੇ ਔਰਤਾਂ ਨੂੰ ਅੱਗੇ ਲਿਆ ਕੇ ਟੀਕੇ ਲਗਾਉਣ ਦੀ ਲੋੜ ਹੈ : ਡਾਕਟਰ ਪਾਲ

Posted On: 23 JUN 2021 2:31PM by PIB Chandigarh

 

ਸੋਮਵਾਰ (21 ਜੂਨ 2021) ਨੂੰ ਕੋਵਿਡ 19 ਟੀਕਿਆਂ ਦੇ ਕੁਲ ਟੀਕਾਕਰਨ ਦਾ 63.68% ਪੇਂਡੂ ਇਲਾਕਿਆਂ ਵਿੱਚ ਕੀਤਾ ਗਿਆ , ਇਹ ਪਹਿਲਾ ਦਿਨ ਸੀ ਜਦੋਂ ਸੋਧੇ ਹੋਏ ਦਿਸ਼ਾ ਨਿਰਦੇਸ਼ ਲਾਗੂ ਹੋਏ ਸਨ । ਉਸ ਦਿਨ ਲਗਾਏ ਗਏ ਕੁਲ ਟੀਕਿਆਂ ਵਿੱਚੋਂ 56.09 ਲੱਖ ਟੀਕੇ ਪੇਂਡੂ ਟੀਕਾਕਰਨ ਕੇਂਦਰਾਂ ਵਿੱਚ ਲਗਾਏ ਗਏ ਜਦਕਿ ਸ਼ਹਿਰੀ ਖੇਤਰਾਂ ਵਿੱਚ 31.9 ਲੱਖ ਲੋਕਾਂ ਦਾ ਟੀਕਾਕਰਨ ਦਰਜ ਕੀਤਾ ਗਿਆ ਹੈ ।
ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਕੋਵਿਡ 19 ਮੀਡੀਆ ਬ੍ਰੀਫਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਵੀ ਕੇ ਪਾਲ , ਮੈਂਬਰ (ਸਿਹਤ) ਨੀਤੀ ਆਯੋਗ ਨੇ ਦੱਸਿਆ ਕਿ ਟੀਕਾਕਰਨ ਲਈ ਪੇਂਡੂ ਕਵਰੇਜ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ । ਉਹਨਾਂ ਕਿਹਾ ,”ਪੇਂਡੂ ਕਵਰੇਜ ਬਹੁਤ ਤਿੱਖੀ ਹੈ ਅਤੇ ਇਹ ਚੰਗੇ ਅਨੁਪਾਤ ਵਿੱਚ ਹੈ । ਸੋਮਵਾਰ (ਜੂਨ 21, 2021) ਨੂੰ ਟੀਕਾਕਰਨ ਦੀ ਗਿਣਤੀ ਲਗਭਗ ਦੇਸ਼ ਵਿੱਚ ਪੇਂਡੂ ਸ਼ਹਿਰੀ ਵਸੋਂ ਵੰਡ ਲਗਭਗ ਅਨੁਪਾਤ ਵਿੱਚ ਸੀ । ਇਹ ਸਾਬਿਤ ਕਰਦਾ ਹੈ ਕਿ ਟੀਕਾਕਰਨ ਮੁਹਿੰਮ ਨੂੰ ਪੇਂਡੂ ਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਲਿਜਾਣਾ ਸੰਭਵ ਹੈ” । 

ਪੇਂਡੂ ਇਲਾਕਿਆਂ ਵਿੱਚ ਮੁਕੰਮਲ ਟੀਕਾਕਰਨ ਸੰਭਵ ਹੈ 


ਡਾਕਟਰ ਪਾਲ ਨੇ ਅੱਗੇ ਦੱਸਿਆ ਕਿ 71% ਟੀਕਾਕਰਨ ਕੇਂਦਰ ਪੇਂਡੂ ਇਲਾਕਿਆਂ ਵਿੱਚ ਹਨ ਅਤੇ ਉਸ ਦੇ ਸਿੱਟੇ ਵਜੋਂ ਕੁੱਲ ਟੀਕਾਕਰਨ ਦੇ ਅੱਧੇ ਤੋਂ ਵੱਧ ਪਿਛਲੇ ਕੁਝ ਹਫਤਿਆਂ ਵਿੱਚ ਪੇਂਡੂ ਇਲਾਕਿਆਂ ਵਿੱਚ ਕੀਤਾ ਗਿਆ । ਉਹਨਾਂ ਕਿਹਾ ,”ਆਈ ਟੀ ਪ੍ਰਣਾਲੀ ਦੀ ਵਰਤੋਂ ਵਧਣ ਨਾਲ ਟੀਕਾਕਰਨ ਦੀ ਵਰਤੋਂ ਬਾਰੇ ਲੋਕਾਂ ਨੂੰ ਸਿੱਖਿਅਤ ਕਰਨ ਅਤੇ ਲੋਕਾਂ ਵੱਲੋਂ ਇਸ ਨੂੰ ਅਪਣਾਉਣ ਨਾਲ ਵਧੇਰੇ ਟੀਕੇ ਪੇਂਡੂ ਖੇਤਰਾਂ ਵਿੱਚ ਲਿਜਾਏ ਜਾ ਰਹੇ ਹਨ । ਸਾਨੂੰ ਵਧੇਰੇ ਵਿਸ਼ਵਾਸ ਹੋ ਰਿਹਾ ਅਤੇ ਆਸ ਹੈ ਕਿ ਪੇਂਡੂ ਇਲਾਕਿਆਂ ਪੂਰੀ ਤਰ੍ਹਾਂ ਕਵਰ ਕਰਨਾ ਸੰਭਵ ਹੋਵੇਗਾ”। ਉਹਨਾਂ ਨੇ ਇਹ ਵੀ ਨੋਟ ਕੀਤਾ ਕਿ ਕੋਵਿਨ ਪਲੇਟਫਾਰਮ ਵਿੱਚ ਕੋਈ ਤਕਨੀਕੀ ਖਰਾਬੀਆਂ ਨਹੀਂ ਆਈਆਂ , ਜਦਕਿ ਸੋਮਵਾਰ ਨੂੰ (88.09 ਲੱਖ) ਵੱਡੀ ਗਿਣਤੀ ਵਿੱਚ ਟੀਕਾ ਖੁਰਾਕਾਂ ਦਿੱਤੀਆਂ ਗਈਆਂ ਹਨ ।
ਡਾਕਟਰ ਪਾਲ ਨੇ ਅੱਗੇ ਨੋਟ ਕੀਤਾ ਕਿ ਨਵੀਂ ਟੀਕਾਕਰਨ ਮੁਹਿੰਮ ਵਿੱਚ ਸਰਕਾਰੀ ਕੇਂਦਰਾਂ ਨੇ ਵੱਡੀ ਭੂਮਿਕਾ ਨਿਭਾਈ ਹੈ । ਉਹਨਾਂ ਕਿਹਾ ,”21 ਜੂਨ 2021 ਨੂੰ 92% ਟੀਕੇ ਦੀਆਂ ਖੁਰਾਕਾਂ ਸਰਕਾਰੀ ਕੇਂਦਰਾਂ ਵਿੱਚ ਦਿੱਤੀਆਂ ਗਈਆਂ ਹਨ । ਇਹ ਸਾਡੇ ਜਨਤਕ ਸਿਹਤ ਸੰਭਾਲ ਪ੍ਰਣਾਲੀ ਦੀ ਪਹੁੰਚ , ਲਚਕੀਲਾਪਣ ਤੇ ਮਜ਼ਬੂਤੀ ਲਈ ਇੱਕ ਉਦਾਹਰਣ ਪੇਸ਼ ਕਰਦਾ ਹੈ”। ਉਹਨਾਂ ਅੱਗੇ ਕਿਹਾ ਕਿ ਸਰਵਵਿਆਪੀ ਟੀਕਾਕਰਨ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੇ ਤਜ਼ਰਬੇ ਕੋਵਿਡ 19 ਟੀਕਾਕਰਨ ਮੁਹਿੰਮ ਵਿੱਚ ਬਹੁਤ ਮਹੱਤਵਪੂਰਨ ਹਨ । 

 
ਵਧੇਰੇ ਔਰਤਾਂ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕਰਨ ਦੀ ਲੋੜ ਹੈ

 

ਡਾਕਟਰ ਪਾਲ ਨੇ ਨੋਟ ਕੀਤਾ ਕਿ ਬੀਤੇ ਦਿਨ ਜਿਹੜੇ ਲੋਕਾਂ ਨੇ ਟੀਕਾ ਲਗਵਾਇਆ ਹੈ , ਉਹਨਾਂ ਵਿੱਚੋਂ 46% ਮਹਿਲਾਵਾਂ ਸਨ , ਜਦਕਿ 53% ਮਰਦ । ਉਹਨਾਂ ਕਿਹਾ ,”ਸਾਨੂੰ ਸਾਰੇ ਸਥਾਨਾਂ ਤੇ ਇਸ ਲਿੰਗ ਅਸੰਤੂਲਨ ਨੂੰ ਠੀਕ ਕਰਨ ਦੀ ਲੋੜ ਹੈ , ਜਿੱਥੇ- ਜਿੱਥੇ ਵੀ ਇਹ ਹੈ । ਸਾਨੂੰ ਵਧੇਰੇ ਮਹਿਲਾਵਾਂ ਨੂੰ ਅੱਗੇ ਲਿਆ ਕੇ ਟੀਕਾ ਲਗਾਉਣ ਦੀ ਲੋੜ ਹੈ” ।
 

********************

 

ਡੀ ਜੇ ਐੱਮ / ਸਰਿਯੰਕਾ / ਪੀ ਕੇ / ਪੀ ਆਈ ਬੀ ਮੁੰਬਈ


(Release ID: 1729803) Visitor Counter : 209