ਸਿੱਖਿਆ ਮੰਤਰਾਲਾ
ਕੇਂਦਰੀ ਮੰਤਰੀ ਸਮ੍ਰਿਤੀ ਜ਼ੁਬਿਨ ਇਰਾਨੀ ਅਤੇ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤ੍ਰੇ ਨੇ ਸਾਂਝੇ ਤੌਰ ਤੇ ਟੋਆਇਕੈਥੋਨ 2021 ਗ੍ਰੈਂਡ ਫਿਨਾਲੇ ਦਾ ਉਦਘਾਟਨ ਕੀਤਾ
ਟੋਆਇਕੈਥੋਨ ਦਾ ਟੀਚਾ ਭਾਰਤ ਦੀ 100 ਬਿਲੀਅਨ ਅਮਰੀਕੀ ਡਾਲਰ ਵਿਸ਼ਵੀ ਖਿਡੌਣੇ ਬਣਾਉਣ ਵਾਲੇ ਬਜ਼ਾਰ ਵਿੱਚ ਇੱਕ ਅਹਿਮ ਸਥਿਤੀ ਬਣਾਉਣਾ ਹੈ
Posted On:
22 JUN 2021 5:08PM by PIB Chandigarh
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਅਤੇ ਕੱਪੜਾ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਅਤੇ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤ੍ਰੇ ਨੇ ਅੱਜ ਵਰਚੁਅਲੀ ਟੋਆਏਕੈਥੋਨ 2021 ਦਾ ਉਦਘਾਟਨ ਕੀਤਾ । ਸ਼੍ਰੀ ਅਮਿਤ ਖਰੇ ਸਕੱਤਰ ਉੱਚ ਸਿੱਖਿਆ , ਸਿੱਖਿਆ ਮੰਤਰਾਲਾ , ਸ਼੍ਰੀ ਓਪੇਂਦਰ ਪ੍ਰਸਾਦ ਸਿੰਘ , ਸਕੱਤਰ ਕੱਪੜਾ ਮੰਤਰਾਲਾ , ਪ੍ਰੋਫੈਸਰ ਅਨਿਲ ਡੀ ਸਹਿਸਰਬੁਧੈ , ਚੇਅਰਮੈਨ ਏ ਆਈ ਸੀ ਟੀ ਈ , ਡਾਕਟਰ ਅਭੈ ਜੇਰੇ , ਮੁੱਖ ਇਨੋਵੇਸ਼ਨ ਅਧਿਕਾਰੀ ਸਿੱਖਿਆ ਮੰਤਰਾਲਾ ਇਨੋਵੇਸ਼ਨ ਸੈੱਲ , ਡਾਕਟਰ ਐੱਮ ਪੀ ਪੂਨੀਆ , ਉੱਪ ਚੇਅਰਮੈਨ ਏ ਆਈ ਸੀ ਟੀ ਈ , ਡਾਕਟਰ ਮੋਹਿਤ ਗੰਭੀਰ , ਡਾਇਰੈਕਟਰ ਐੱਮ ਓ ਈਜ਼ ਇਨੋਵੇਸ਼ਨ ਸੈੱਲ ਉਦਘਾਟਨੀ ਸੈਸ਼ਨ ਵਿੱਚ ਹਾਜ਼ਰ ਸਨ ।
ਦਾ ਟੋਆਏਕੈਥੋਨ 2021 ਸਿੱਖਿਆ ਮੰਤਰਾਲੇ ਵੱਲੋਂ 5 ਹੋਰ ਮੰਤਰਾਲਿਆਂ ਜਿਵੇਂ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ , ਸੂਚਨਾ ਤੇ ਪ੍ਰਸਾਰਣ ਮੰਤਰਾਲਾ , ਵਣਜ ਅਤੇ ਉਦਯੋਗ ਮੰਤਰਾਲਾ , ਛੋਟੇ ਅਤੇ ਦਰਮਿਆਨੇ ਉੱਦਮ ਮੰਤਰਾਲਾ ਅਤੇ ਕੱਪੜਾ ਮੰਤਰਾਲਾ ਨਾਲ ਤਾਲਮੇਲ ਕਰਕੇ ਆਯੋਜਿਤ ਕੀਤਾ ਜਾ ਰਿਹਾ ਹੈ । ਇਹ ਅੰਤਰ ਮੰਤਰਾਲਾ ਟੋਆਏਕੈਥੋਨ ਸਥਾਨਕ ਸਮੱਗਰੀ, ਜੋ ਕਫਾਇਤੀ ਸਸਤੀ , ਸੁਰੱਖਿਅਤ , ਵਾਤਾਵਰਣ ਦੋਸਤਾਨਾ , ਭਾਰਤ ਅਤੇ ਵਿਸ਼ਵ ਬਜ਼ਾਰਾਂ ਦੋਨਾਂ ਲਈ ਬੇਹੱਦ ਉੱਚ ਮਿਆਰੀ , ਨੂੰ ਵਰਤਦਿਆਂ ਨਵੇਂ ਅਤੇ ਇਨੋਵੇਟਿਵ ਖਿਡੌਣਿਆਂ ਦੀ ਧਾਰਨਾਂ ਤੇ ਕੇਂਦਰਿਤ ਹੈ ।
ਇਸ ਮੌਕੇ ਤੇ ਬੋਲਦਿਆਂ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਇਸ ਨੂੰ ਇਤਿਹਾਸਕ ਪਲ ਦੱਸਿਆ । ਜਿੱਥੇ ਮੁਲਕਾਂ ਦਾ ਪਹਿਲਾ ਖਿਡੌਣਾ ਟੋਆਏਕੈਥੋਨ ਵਿਸ਼ਵ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ । ਮੰਤਰੀ ਨੇ ਖਿਡੌਣਾ ਟੋਆਏਕੈਥੋਨ 2021 ਲਈ ਵਿਚਾਰ ਭੇਜਣ ਲਈ 1,77,449 ਵਿਅਕਤੀਗਤ ਟੀਮਾਂ ਦੀ ਸ਼ਲਾਘਾ ਕੀਤੀ । ਉਹਨਾਂ ਨੇ ਆਸ ਪ੍ਰਗਟ ਕੀਤੀ ਕਿ ਟੋਆਏਕੈਥੋਨ ਗਰੈਂਡ ਫਿਨਾਲੇ ਤੋਂ ਕਈ ਹੋਰ ਆਉਣ ਵਾਲੇ ਵਿਚਾਰਾਂ ਦਾ ਵਪਾਰੀਕਰਨ ਕੀਤਾ ਜਾਵੇਗਾ । ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਖਿਡੌਣਿਆਂ ਦਾ ਬੱਚਿਆਂ ਦੀਆਂ ਮਾਨਸਿਕ ਗਤੀਵਿਧੀਆਂ ਤੇ ਯੋਗਤਾਵਾਂ ਤੇ ਵੱਡਾ ਅਸਰ ਹੁੰਦਾ ਹੈ, ਯਾਦ ਕੁਸ਼ਲਤਾ ਤੇ ਅਸਰ ਹੁੰਦਾ ਹੈ ਅਤੇ ਬੱਚੇ ਵਿੱਚ ਭਵਿੱਖਤ ਖੁਦਮੁਖਤਿਆਰੀ ਯਕੀਨੀ ਬਣਾਉਣ ਲਈ ਵੱਡੀ ਜਿ਼ੰਮੇਵਾਰੀ ਜਨਰੇਟ ਕਰਦੇ ਹਨ ।
ਉਹਨਾਂ ਨੇ ਆਪਣੀਆਂ ਚਿੰਤਾਵਾਂ ਪ੍ਰਗਟ ਕਰਦਿਆਂ ਕਿਹਾ ਕਿ 75% ਖਿਡੌਣੇ ਜਿਹਨਾਂ ਨਾਲ ਸਾਡੇ ਬੱਚੇ ਖੇਡਦੇ ਹਨ, ਉਹ ਦਰਾਮਦ ਕੀਤੇ ਹੋਏ ਹਨ ਅਤੇ ਜਿ਼ਆਦਾਤਰ ਪਲਾਸਟਿਕ ਦੇ ਬਣੇ ਹੋਏ ਹਨ । ਪ੍ਰਧਾਨ ਮੰਤਰੀ ਦੀ ਟਿਕਾਉਯੋਗ ਵਿਕਾਸ ਬਾਰੇ ਵਿਸ਼ਵ ਵਚਨਬੱਧਤਾ ਤੋਂ ਪ੍ਰੇਰਨਾ ਲੈਂਦਿਆਂ ਮੰਤਰੀ ਨੇ ਖੋਜ ਕਰਨ ਵਾਲੀਆਂ ਸੰਸਥਾਵਾਂ ਅਤੇ ਖਿਡੌਣਾ ਬਣਾਉਣ ਵਾਲਿਆਂ ਨੂੰ ਟਿਕਾਉਣਯੋਗ ਖਿਡੌਣੇ ਬਣਾਉਣ ਲਈ ਸੱਦਾ ਦਿੱਤਾ । ਉਹਨਾਂ ਨੇ ਇਹ ਵੀ ਸਲਾਹ ਦਿੱਤੀ ਕਿ ਭਾਰਤ ਆਪਣੀ ਇੰਜੀਨੀਅਰਿੰਗ ਸੰਭਾਵਨਾ ਲਈ ਜਾਣਿਆ ਜਾਂਦਾ ਹੈ ਅਤੇ ਸਾਡੇ ਤਕਨਾਲੋਜੀਲਿਸਟ ਨੂੰ ਇਲੈਕਟ੍ਰੋਨਿਕ ਖਿਡੌਣਿਆਂ ਲਈ ਖਿਡੌਣਾ ਖੇਤਰ ਨੂੰ ਕਾਫ਼ੀ ਅਤੇ ਇਨੋਵੇਟਿਵ ਤਕਨਾਲੋਜੀ ਨਾਲ ਲੈਸ ਕਰਨਾ ਚਾਹੀਦਾ ਹੈ ।
ਸ਼੍ਰੀ ਧੋਤ੍ਰੇ ਨੇ ਕਿਹਾ ਕਿਹਾ ਕਿ ਭਾਰਤੀ ਖਿਡੌਣਾ ਬਜ਼ਾਰ ਕਰੀਬ 1.5 ਬਿਲੀਅਨ ਅਮਰੀਕੀ ਡਾਲਰ ਦਾ ਹੈ ਅਤੇ ਇਸ ਵੇਲੇ ਅਸੀਂ ਖਿਡੌਣਿਆਂ ਨੂੰ ਵੱਡੀ ਮਾਤਰਾ ਵਿੱਚ ਦਰਾਮਦ ਕਰ ਰਹੇ ਹਾਂ । ਵਿਸ਼ਵੀ ਖਿਡੌਣਾ ਬਜ਼ਾਰ 100 ਬਿਲੀਅਨ ਅਮਰੀਕੀ ਡਾਲਰ ਤੋਂ ਵਧੇਰੇ ਹੋਣ ਦੀ ਸੰਭਾਵਨਾ ਹੈ, ਸਾਨੂੰ ਆਪਣੇ ਸਿਰਜਣਾਤਮਕ , ਨਵਾਚਾਰ ਅਤੇ ਨਿਰਮਾਣ ਸ਼ਕਤੀ ਨੂੰ ਇਹਨਾਂ ਖੇਤਰਾਂ ਵਿੱਚ ਸਾਂਝਾ ਕਰਨਾ ਚਾਹੀਦਾ ਹੈ । ਇਹ ਟੋਆਏਕੈਥੋਨ ਸਾਡੇ ਨੌਜਵਾਨ ਨਵਾਚਾਰ ਦਿਮਾਗਾਂ ਨੂੰ ਵਿਸ਼ਵ ਲਈ ਭਾਰਤ ਵਿੱਚ ਖਿਡੌਣੇ ਬਣਾਉਣ ਦੇ ਰਸਤੇ ਦੀ ਅਗਵਾਈ ਲਈ ਮੌਕੇ ਮੁਹੱਈਆ ਕਰੇਗਾ । ਉਹਨਾਂ ਸਲਾਹ ਦਿੱਤੀ ਕਿ ਖਿਡੌਣਿਆਂ ਦੀ ਵਰਤੋਂ ਵਿਗਿਆਨ ਅਤੇ ਹੋਰ ਵਿਸਿ਼ਆਂ ਦੀ ਸਿੱਖਿਆ ਦੇ ਬੋਝ ਨੂੰ ਘਟਾ ਸਕਦੇ ਹਨ ।
ਇਸ ਮੌਕੇ ਤੇ ਬੋਲਦਿਆਂ ਸ਼੍ਰੀ ਓਪੇਂਦਰ ਪ੍ਰਸਾਦ ਸਿੰਘ ਨੇ ਆਪਣੇ ਇਤਿਹਾਸ ਅਤੇ ਸਭਿਆਚਾਰ ਬਾਰੇ ਜਾਗਰੂਕਤਾ ਅਤੇ ਵਪਾਰ ਦੇ ਨਾਲ ਨਾਲ ਖਿਡੌਣਿਆਂ ਦੇ ਵਿਦਵਾਨੀ ਮਹੱਤਵ ਨਾਲ ਕਦਰਾਂ ਕੀਮਤਾਂ ਪੈਦਾ ਕਰਨ ਨੂੰ ਉਜਾਗਰ ਕੀਤਾ । ਉਹਨਾਂ ਕਿਹਾ ਕਿ ਸਾਡੇ ਕੋਲ ਬਹੁਤ ਵੱਡੀ ਗਿਣਤੀ ਵਿੱਚ ਕਲਸਟਰਜ਼ ਹਨ ਅਤੇ ਬਹੁਤ ਚੰਗੇ ਕਾਰੀਗਰ ਹਨ, ਪਰ ਇੱਕ ਗੱਲ ਜਿਸ ਦੀ ਲੋੜ ਹੈ , ਉਹ ਹੈ ਨਵਾਚਾਰ , ਨਵਾਚਾਰ ਸਾਡੇ ਦੇਸ਼ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਹੀ ਨਹੀਂ ਬਲਕਿ ਬਾਹਰਲੇ ਮੁਲਕਾਂ ਅਨੁਸਾਰ ਵੀ ਬਦਲਦੇ ਹਨ । ਉਹਨਾਂ ਆਸ ਪ੍ਰਗਟ ਕੀਤੀ ਕਿ ਇਸ ਟੋਆਏਕੈਥੋਨ ਵਿੱਚ ਪੈਦਾ ਕੀਤੇ ਗਏ ਵਿਚਾਰ ਇਸ ਉਦੇਸ਼ ਲਈ ਬਹੁਤ ਲਾਹੇਵੰਦ ਹੋਣਗੇ ।
ਸ਼੍ਰੀ ਅਮਿਤ ਖਰੇ ਨੇ ਆਪਣੀ ਚਿੰਤਾ ਪ੍ਰਗਟ ਕੀਤੀ ਕਿ ਦਰਾਮਦ ਖਿਡੌਣਿਆਂ ਦੀ ਆਰਥਿਕ ਕੀਮਤ ਬਹੁਤ ਜਿ਼ਆਦਾ ਹੁੰਦੀ ਹੈ ਅਤੇ ਇਹ ਆਤਮਨਿਰਭਰ ਭਾਰਤ ਲਈ ਰਸਤਾ ਰੋਕੂ ਹਨ । ਉਹਨਾਂ ਕਿਹਾ ਕਿ ਖਿਡੌਣਿਆਂ ਦੀ ਦਰਾਮਦ ਤੇ ਰੋਕ ਨਾਲ ਸਾਡੇ ਕਾਰੀਗਰਾਂ ਲਈ ਨਵੇਂ ਮੌਕੇ ਪੈਦਾ ਹੋਣਗੇ । ਉਹਨਾਂ ਹੋਰ ਕਿਹਾ ਕਿ ਕੌਮੀ ਸਿੱਖਿਆ ਨੀਤੀ 2020, 5+3+3+4 ਪ੍ਰਣਾਲੀ ਦੀ ਵਕਾਲਤ ਕਰਦੀ ਹੈ ਅਤੇ ਇਹ ਖਿਡੌਣਿਆਂ ਅਤੇ ਖੇਡਾਂ ਰਾਹੀਂ ਬੱਚਿਆਂ ਲਈ ਗਤੀਵਿਧੀ ਅਧਾਰਿਤ ਸਿੱਖਿਆ ਦੀ ਮੰਗ ਕਰਦੀ ਹੈ । ਇੱਥੇ ਖੇਤਰੀ ਭਾਰਤੀ ਖਿਡੌਣਿਆਂ ਦਾ ਮਹੱਤਵ ਆਉਂਦਾ ਹੈ , ਜੋ ਸਾਡੇ ਇਤਿਹਾਸ ਅਤੇ ਸਭਿਆਚਾਰ ਨਾਲ ਨੌਜਵਾਨ ਦਿਮਾਗਾਂ ਨੂੰ ਜੋੜਨ ਲਈ ਬਹੁਤ ਮਹੱਤਵਪੂਰਨ ਹੈ ।
ਉਦਘਾਟਨੀ ਮੌਕੇ ਤੇ ਪ੍ਰੋਫੈਸਰ ਅਨਿਲ ਡੀ ਸਹਿਸਰਬੁਧੈ , ਚੇਅਰਮੈਨ ਏ ਆਈ ਸੀ ਟੀ ਈ ਨੇ ਕਿਹਾ ਕਿ ਬੱਚਿਆਂ ਦੀ ਬਚਪਨ ਦੀ ਸਿੱਖਿਆ ਦਬਾਅਪੂਰਨ ਨਹੀਂ ਹੋਣੀ ਚਾਹੀਦੀ ਅਤੇ ਇਹ ਖੇਡਾਂ , ਕਹਾਣੀਆਂ ਅਤੇ ਖਿਡੌਣਿਆਂ ਰਾਹੀਂ ਹਾਸੇ ਠੱਠੇ ਤੇ ਅਧਾਰਿਤ ਸਿੱਖਿਆ ਹੋਣੀ ਚਾਹੀਦੀ ਹੈ । ਉਹਨਾਂ ਹੋਰ ਕਿਹਾ ਕਿ ਮਨੋਰੰਜਨ ਜੋ ਇੱਕੋ ਵੇਲੇ ਸਿੱਖਿਆ ਅਤੇ ਮਨੋਰੰਜਨ ਹੈ , ਦੀ ਲੋੜ ਹੈ । ਉਹਨਾਂ ਨੇ ਮਜ਼ਬੂਤ ਡਿਜੀਟਲ ਪਲੇਟਫਾਰਮ ਵਿਕਾਸ ਕਰਨ ਲਈ ਆਯੋਜਿਤ ਕਰਨ ਵਾਲੀ ਟੀਮ ਦੀ ਪ੍ਰਸ਼ੰਸਾ ਕੀਤੀ, ਜੋ ਹਿੱਸਾ ਲੈਣ ਵਾਲਿਆਂ , ਮੁਲਾਂਕਣਕਾਰਾਂ ਅਤੇ ਆਯੋਜਿਤ ਕਰਨ ਵਾਲਿਆਂ ਨੂੰ ਇਸ ਟੋਆਏਕੈਥੋਨ ਦੀ ਸਹੂਲਤ ਇੱਕ ਹੀ ਪਲੇਟਫਾਰਮ ਤੇ ਦੇ ਸਕਦਾ ਹੈ ।
ਡਾਕਟਰ ਅਭੇ ਜੇਰੇ , ਮੁੱਖ ਇਨੋਵੇਸ਼ਨ ਅਧਿਕਾਰੀ , ਸਿੱਖਿਆ ਮੰਤਰਾਲਾ , ਇਨੋਵੇਸ਼ਨ ਸੈੱਲ ਨੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਿਆ ਅਤੇ ਹਿੱਸਾ ਲੈਣ ਵਾਲਿਆਂ ਨੂੰ ਆਪਣੀਆਂ ਯੋਗਤਾਵਾਂ ਅਨੁਸਾਰ ਸਭ ਤੋਂ ਵਧੀਆ ਕਰਨ ਲਈ ਪ੍ਰੇਰਿਆ ।
ਡਾਕਟਰ ਮੋਹਿਤ ਗੰਭੀਰ , ਡਾਇਰੈਕਟਰ ਐੱਮ ਓ ਈਜ਼ ਇਨੋਵੇਸ਼ਨ ਸੈੱਲ , ਜੋ ਉਦਘਾਟਨੀ ਸਮਾਗਮ ਦੇ ਆਕਾ ਹਨ, ਨੇ ਜ਼ਮੀਨੀ ਪੱਧਰ ਤੇ ਇਨੋਵੇਸ਼ਨ ਦੇ ਮਹੱਤਵ ਤੇ ਜ਼ੋਰ ਦਿੱਤਾ । ਉਹਨਾਂ ਕਿਹਾ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਇਹ ਬਹੁਤ ਚੰਗੀ ਤਰ੍ਹਾਂ ਸਮਝਿਆ ਗਿਆ ਹੈ ਕਿ ਭਵਿੱਖ ਦੀਆਂ ਇਨੋਵੇਸ਼ਨਸ ਪਿਰਾਮਿਡ ਦੇ ਅਧਾਰ ਤੋਂ ਪੁੰਘਰਦੇ ਹਨ । ਜਿੱਥੇ ਆਮ ਮਰਦ ਅਤੇ ਔਰਤ ਆਪਣੀਆਂ ਲੋੜਾਂ ਦੇ ਇਨੋਵੇਟ ਕਰਦੇ ਹਨ । ਪਿਰਾਮਿਡ ਦਾ ਇਹ ਅਧਾਰ ਸਮਾਜ ਦੇ ਸੰਪੂਰਨ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ ਅਤੇ ਸਿਖਲਾਈ ਦੇਣ ਦੀ ਲੋੜ ਹੈ ।
ਹੈਕਾਥੋਨ ਦੀ ਸ਼ੁਰੂ ਵਿੱਚ ਸਰੀਰਿਕ ਦੇ ਨਾਲ ਨਾਲ ਡਿਜੀਟਲ ਮੋਡ ਵਿੱਚ ਧਾਰਨਾ ਬਣਾਈ ਗਈ ਸੀ । ਕੋਵਿਡ 19 ਮਹਾਮਾਰੀ ਕਾਰਨ ਅਤੇ ਸਰੀਰਿਕ ਸੰਸਕਰਣ ਵਿੱਚ ਹਿੱਸਾ ਲੈਣ ਵਾਲਿਆਂ ਦੀ ਸੁਰੱਖਿਆ ਕਰਕੇ , ਟਾਲਿਆ ਗਿਆ ਹੈ ਅਤੇ ਹੁਣ ਕੇਵਲ 22 ਜੂਨ ਤੋਂ 24 ਜੂਨ 2021 ਤੱਕ ਡਿਜੀਟਲ ਸੰਸਕਰਣ ਹੀ ਆਯੋਜਿਤ ਕੀਤਾ ਜਾ ਰਿਹਾ ਹੈ । ਟੋਆਏਕੈਥੋਨ 2021 ਮੁੱਖ ਤੌਰ ਤੇ ਸਥਾਨਕ ਸਮੱਗਰੀ, ਜੋ ਕਫਾਇਤੀ ਸਸਤੀ , ਸੁਰੱਖਿਅਤ , ਵਾਤਾਵਰਣ ਦੋਸਤਾਨਾ , ਭਾਰਤ ਅਤੇ ਵਿਸ਼ਵ ਬਜ਼ਾਰਾਂ ਦੋਨਾਂ ਲਈ ਬੇਹੱਦ ਉੱਚ ਮਿਆਰੀ, ਨੂੰ ਵਰਤਦਿਆਂ ਨਵੇਂ ਅਤੇ ਇਨੋਵੇਟਿਵ ਖਿਡੌਣਿਆਂ ਦੀ ਧਾਰਨਾਂ ਤੇ ਕੇਂਦਰਿਤ ਹੈ ।
ਜਾਰੀ ਖਿਡੌਣਾ ਹੈਕਾਥੋਨ ਦੇ ਤਿੰਨ ਟਰੈਕ ਹਨ l
ਟਰੈਕ 1 ਜੂਨੀਅਰ ਪੱਧਰ ਹਿੱਸਾ ਲੈਣ ਵਾਲਿਆਂ ਲਈ ਹੈ , ਉਦਾਹਰਣ ਦੇ ਤੌਰ ਤੇ ਮੁੱਢਲੇ ਸਕੂਲ ਵਿਦਿਆਰਥੀ । ਉਹ 0—3 ਸਾਲ ਅਤੇ 4—10 ਸਾਲਾਂ ਦੇ ਉਮਰ ਵਰਗ ਦੇ ਬੱਚਿਆਂ ਲਈ ਖਿਡੌਣੇ ਡਿਜ਼ਾਈਨ ਕਰਨ ਤੇ ਮੁੱਖ ਤੌਰ ਤੇ ਕੇਂਦਰਿਤ ਕਰਨਗੇ ।
ਟਰੈਕ 2 ਸੀਨੀਅਰ ਪੱਧਰ ਹਿੱਸੇਦਾਰਾਂ ਲਈ ਹੈ , ਉਦਾਹਰਣ ਦੇ ਤੌਰ ਤੇ ਉੱਚ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀ ਅਤੇ ਫੈਕਲਟੀ । ਇਹ ਗਰੁੱਪ 0—3 ਸਾਲਾਂ , 4—10 ਅਤੇ 11 ਸਾਲਾਂ ਅਤੇ ਇਸ ਤੋਂ ਉੱਪਰ ਲਈ ਧਾਰਨਾਵਾਂ ਦੇ ਵਿਕਾਸ ਤੇ ਧਿਆਨ ਕੇਂਦਰਿਤ ਕਰੇਗਾ । ਇਹ ਖੰਡ ਮੁੱਖ ਤੌਰ ਤੇ ਇਲੈਕਟ੍ਰੋਨਿਕ , ਸੈਂਸਰਜ਼ , ਮੈਕਟੋ੍ਰਨਿਕਸ ਅਤੇ ਏ ਆਈ ਅਤੇ ਐੱਮ ਐੱਲ ਪਹੁੰਚ ਤੇ ਅਧਾਰਿਤ ਖਿਡੌਣੇ , ਏ ਆਰ — ਵੀ ਆਰ — ਐਕਸ ਆਰ ਅਤੇ ਰੋਬੋਟਿਕਸ ਤੇ ਧਿਆਨ ਕੇਂਦਰਿਤ ਕਰੇਗਾ ।
ਟਰੈਕ 3 ਸਟਾਰਟਅੱਪ ਪੇਸ਼ੇਵਰਾਨਾ ਪੱਧਰ ਲਈ ਹੈ । ਜਿਸ ਵਿੱਚ ਸਮੁੱਚੀ ਇਨੋਵੇਸ਼ਨ ਅਤੇ ਪ੍ਰੋਟੋਟਾਈਪਸ ਦਾ ਵਿਕਾਸ ਸ਼ਾਮਲ ਹੈ । ਇਹ ਪ੍ਰੋਟੋਟਾਈਪਸ ਭਾਰਤੀ ਬਜ਼ਾਰ ਵਿੱਚ ਖਿਡੌਣਿਆਂ ਦੀ ਮਿਆਦ ਵਿੱਚ ਸੁਧਾਰ ਦੇ ਨਾਲ ਨਾਲ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਖਿਡੌਣਾ ਉਦਯੋਗ ਨੂੰ ਯੋਗ ਬਣਾਉਣ ਦੀ ਸੰਭਾਵਨਾ ਲਈ ਹੈ ।
3 ਦਿਨਾ ਟੋਆਏਕੈਥੋਨ 2021 ਗਰੈਂਡ ਫਿਨਾਲੇ ਦੌਰਾਨ ਸਾਰੇ ਟਰੈਕਾਂ ਦੀਆਂ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਨਿਗਰਾਨੀ ਸਵੇਰ ਦੇ ਵਿਸ਼ੇਸ਼ ਮੈਂਟਰਿੰਗ ਸੈਸ਼ਨ ਰਾਹੀਂ ਅੱਧੇ ਦਿਨ ਲਈ ਕੀਤੀ ਜਾਵੇਗੀ ਅਤੇ ਫਿਰ ਸ਼ੁਰੂਆਤੀ ਦੋ ਦਿਨਾ ਵਿੱਚ ਦਿਨ ਦੇ ਦੂਜੇ ਹਿੱਸੇ ਵਿੱਚ ਉਹਨਾਂ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਟੋਆਏਕੈਥੋਨ 2021 ਡਿਜੀਟਲ ਸੰਸਕਰਣ ਦੇ ਜੇਤੂਆਂ ਦੇ ਐਲਾਨ ਲਈ ਹਿੱਸਾ ਲੈਣ ਵਾਲੀਆਂ ਟੀਮਾਂ ਲਈ ਸ਼ਕਤੀ ਜੱਜ ਕਰਨ ਲਈ ਰਾਊਂਡ ਹੋਵੇਗਾ । ਇਸ ਮਕਸਦ ਲਈ ਸਿੱਖਿਆ ਮੰਤਰਾਲਾ ਦੇ ਇਨੋਵੇਸ਼ਨ ਸੈੱਲ ਨੇ 645 ਮੈਂਟਰਜ਼ ਅਤੇ ਮੁਲਾਂਕਣਕਾਰ 1,567 ਹਿੱਸਾ ਲੈਣ ਵਾਲੀਆਂ ਟੀਮਾਂ ਲਈ ਰੱਖੇ ਹਨ, 85 ਨੋਡਲ ਕੇਂਦਰ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਦੀ ਸਹਾਇਤਾ ਲਈ ਚੁਣੇ ਗਏ ਹਨ , ਜੋ ਇਸ ਅੰਤਰ ਮੰਤਰਾਲਾ ਟੋਆਏਕੈਥੋਨ ਦੀਆਂ ਆਯੋਜਿਤ ਏਜੰਸੀਆਂ ਹਨ ।
*******************
ਕੇ ਪੀ / ਏ ਕੇ
(Release ID: 1729538)
Visitor Counter : 188