ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ-ਐੱਨਆਈਐੱਸਸੀਪੀਆਰ ਨੇ ਅੰਤਰਰਾਸ਼ਟਰੀ ਯੋਗ ਦਿਵਸ 2021 ਮਨਾਇਆ


ਯੋਗ ਗੁਰੂਆਂ ਨੇ ਸਿਹਤਮੰਦ ਸਰੀਰ ਅਤੇ ਮਨ ਲਈ ਯੋਗ ਕਰਨ 'ਤੇ ਜ਼ੋਰ ਦਿੱਤਾ

प्रविष्टि तिथि: 22 JUN 2021 9:02AM by PIB Chandigarh


 ਸੀਐੱਸਆਈਆਰ-ਨੈਸ਼ਨਲ ਇੰਸਟੀਚਿਊਟ ਆਵ੍ ਸਾਇੰਸ ਕਮਿਊਨੀਕੇਸ਼ਨ ਐਂਡ ਪਾਲਿਸੀ ਰਿਸਰਚ (ਐੱਨਆਈਐੱਸਸੀਪੀਆਰ), ਨਵੀਂ ਦਿੱਲੀ ਨੇ 21 ਜੂਨ 2021 ਨੂੰ ਦੇਸ਼ ਭਰ ਦੇ ਵਿਗਿਆਨਕਾਂ, ਸਟਾਫ, ਹਿਤਧਾਰਕਾਂ, ਵਿਦਿਆਰਥੀਆਂ, ਵਿਗਿਆਨ ਪ੍ਰੇਮੀਆਂ ਅਤੇ ਸੰਚਾਰੀਆਂ ਦੀ ਉਤਸ਼ਾਹ ਭਰਪੂਰ ਸ਼ਮੂਲੀਅਤ ਨਾਲ ਸਤਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। ਇਹ ਪ੍ਰੋਗਰਾਮ ਫੇਸਬੁੱਕ ਲਾਈਵ ਮਾਧਿਅਮ ਜ਼ਰੀਏ ਵਰਚੁਅਲੀ ਆਯੋਜਿਤ ਕੀਤਾ ਗਿਆ।


 

ਪ੍ਰੋ. ਰੰਜਨਾ ਅਗਰਵਾਲ, ਡਾਇਰੈਕਟਰ, ਸੀਐੱਸਆਈਆਰ-ਐੱਨਆਈਐੱਸਸੀਪੀਆਰ ਨੇ ਉਦਘਾਟਨੀ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਯੋਗਾ ਮਨੁੱਖ ਲਈ ਕਈ ਤਰੀਕਿਆਂ ਨਾਲ ਮਹੱਤਵਪੂਰਨ ਹੈ। ਭਾਰਤੀ ਗਿਆਨ ਪ੍ਰਣਾਲੀ ਸਾਡੇ ਸਰੀਰ ਨੂੰ ਸਾਡੇ ਮਨ ਅਤੇ ਆਤਮਾ ਨਾਲ ਜੋੜਦੀ ਹੈ। ਆਯੁਰਵੈਦ, ਯੋਗਾ, ਨੈਚਰੋਪੈਥੀ ਅਤੇ ਪੋਸ਼ਣ ਸਾਡੀ ਸਮ੍ਰਿਧ ਭਾਰਤੀ ਗਿਆਨ ਪ੍ਰਣਾਲੀ ਦੀ ਛਤਰ ਛਾਇਆ ਹੇਠ ਆਉਂਦੇ ਹਨ। ਵਿਨਾਸ਼ਕਾਰੀ ਕੋਵਿਡ ਮਹਾਮਾਰੀ ਦੇ ਦੌਰਾਨ ਹਰ ਕੋਈ ਕੋਵਿਡ -19 ਬਿਮਾਰੀ ਦੇ ਨਾਲ ਨਾਲ ਡਰ, ਚਿੰਤਾ, ਮਨੋਵਿਗਿਆਨਕ ਸੰਕਟ, ਤਣਾਅ ਅਤੇ ਉਦਾਸੀ ਦਾ ਸਾਹਮਣਾ ਕਰ ਰਿਹਾ ਹੈ। ਅਤੇ ਅਜਿਹੇ ਮੁਸ਼ਕਲ ਸਮੇਂ ਵਿੱਚ, ਵਿਸ਼ਵ ਨੇ ਯੋਗਾ ਅਤੇ ਆਯੁਰਵੈਦ ਨੂੰ ਮਹਾਮਾਰੀ ਨਾਲ ਲੜਨ ਦੇ ਪ੍ਰਭਾਵੀ ਉਪਕਰਣ ਵਜੋਂ ਮੰਨਿਆ ਹੈ। ਇਥੋਂ ਤਕ ਕਿ ਸੰਯੁਕਤ ਰਾਸ਼ਟਰ ਨੇ ਵੀ ਮਾਨਸਿਕ ਸਿਹਤ ਲਈ ਯੋਗ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਹੈ। ਉਨ੍ਹਾਂ ਦੱਸਿਆ ਕਿ ਯੋਗ ਦੇ ਜ਼ਰੀਏ ਇੱਕ ਸਿਹਤਮੰਦ ਸਮਾਜ ਅਤੇ ਰਾਸ਼ਟਰ ਦੀ ਉਸਾਰੀ ਕੀਤੀ ਜਾ ਸਕਦੀ ਹੈ।

 

 ਨਾਦਯੋਗ ਮਾਹਿਰ ਡਾ. ਨਵਦੀਪ ਜੋਸ਼ੀ, ਮੈਂਬਰ ਸਥਾਈ ਵਿੱਤ ਕਮੇਟੀ, ਯੋਗ ਅਤੇ ਨੈਚਰੋਪੈਥੀ ਵਿੱਚ ਖੋਜ ਲਈ ਕੇਂਦਰੀ ਪ੍ਰੀਸ਼ਦ (ਸੀਸੀਆਰਵਾਇਐੱਨ), ਆਯੁਸ਼ ਮੰਤਰਾਲਾ, ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਅਤੇ ਆਪਣੇ ਭਾਸ਼ਣ ਦੌਰਾਨ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਡਾ. ਨਵਦੀਪ ਨੇ ਕਿਹਾ ਕਿ ਯੋਗਾ ਹਰੇਕ ਨੂੰ ਮਨ ਅਤੇ ਆਤਮਾ ਨਾਲ ਜਵਾਨ ਬਣਾਉਂਦਾ ਹੈ। ਯੋਗਾ ਸਾਨੂੰ ਆਪਣੀ ਅੰਦਰੂਨੀ ਹੋਂਦ ਬਾਰੇ ਜਾਣੂ ਕਰਾਉਂਦਾ ਹੈ। ਧਿਆਨ ਅਤੇ ਯੋਗਾ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਦੋਵੇਂ ਬੌਧਿਕ ਸਰੀਰ ਯਾਨੀ “ਦਿਮਾਗ” ਨੂੰ ਨਿਯੰਤਰਿਤ ਕਰ ਸਕਦੇ ਹਨ। ਯੋਗਾ ਨੂੰ ਵਿਗਿਆਨ ਨਾਲ ਜੋੜਦਿਆਂ ਉਨ੍ਹਾਂ ਕਿਹਾ ਕਿ ਕੰਪਨ, ਧੁਨੀ, ਊਰਜਾ ਅਤੇ ਕੁਆਂਟਮ ਮਕੈਨਿਕਸ ਦੀ ਬਹੁਤ ਮਹੱਤਤਾ ਹੈ। ‘ਆ’, ‘ਊ’ ਅਤੇ ‘ਮ’ ਦੀਆਂ ਆਵਾਜ਼ਾਂ ਦਿਮਾਗ ਵਿੱਚ ਕੰਪਨ ਪੈਦਾ ਕਰਦੀਆਂ ਹਨ ਅਤੇ ਨਾੜੀ-ਤੰਤਰ ਅਤੇ ਸਾਡੇ ਪੂਰੇ ਸਰੀਰ ਨੂੰ ਸ਼ੁੱਧ ਕਰਦੀਆਂ ਹਨ। ਡਾ. ਨਵਦੀਪ ਨੇ 'ਨਾਦ’ ਯੋਗ ਵਿਧੀ ਅਤੇ ਸਾਡੀ ਜ਼ਿੰਦਗੀ ਅਤੇ ਹੋਂਦ ਵਿੱਚ ਇਸ ਦੇ ਮਹੱਤਵ ਬਾਰੇ ਸੰਖੇਪ ਵਿੱਚ ਵਿਚਾਰ ਪ੍ਰਗਟਾਏ। ਯੋਗ ਦੀ ਇਹ ਵਿਸ਼ੇਸ਼ ਵਿਧੀ ਕੁਦਰਤ ਦੀਆਂ ਆਵਾਜ਼ਾਂ ਨਾਲ ਮੇਲ ਖਾਂਦੀ ਹੈ। 

ਉਨ੍ਹਾਂ ਨਾਦ ਯੋਗ ਨੂੰ ਆਵਾਜ਼ ਦੇ ਅਧਾਰ ‘ਤੇ  ‘ਅਨਹਦ’ (ਅੰਦਰੂਨੀ ਧੁਨੀ) ਅਤੇ ‘ਅਹਦ’ (ਬਾਹਰੀ ਧੁਨੀ) ਵਿੱਚ ਸ਼੍ਰੇਣੀਬੱਧ ਕੀਤਾ। ਆਵਾਜ਼ਾਂ ਦਾ ਇਹ ਅੰਤਰ ਸੰਸਾਰ ਦੀਆਂ ਵੱਖ ਵੱਖ ਭਾਸ਼ਾਵਾਂ ਦਾ ਅਧਾਰ ਹੈ। ਉਨ੍ਹਾਂ ਆਪਣੇ ਭਾਸ਼ਣ ਦੀ ਸਮਾਪਤੀ ਇਹ ਆਖਦਿਆਂ ਕੀਤੀ ਕਿ ਯੋਗ ਸਾਨੂੰ ਚੇਤਨਾ ਦੀ ਯਾਤਰਾ ‘ਤੇ ਲੈ ਜਾਂਦਾ ਹੈ।


 

ਇਸ ਪ੍ਰੋਗਰਾਮ ਵਿੱਚ, ਯੋਗਾਚਾਰੀਆ ਮੰਜਰੀ ਨੇ ਸਾਡੇ ਸਰੀਰ ਦੀ ਸ਼ਕਤੀ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਸਰੀਰ ਵਿੱਚ ਅੰਦਰੂਨੀ ਊਰਜਾ ਹੁੰਦੀ ਹੈ ਜੋ ਸਾਡੇ ਮਨ ਵਿੱਚ ਸਕਾਰਾਤਮਕ ਵਿਚਾਰ ਪੈਦਾ ਕਰਦੀ ਹੈ। ਯੋਗ ਦੀ ਭਾਸ਼ਾ ਵਿੱਚ ਕਿਹਾ ਜਾਏ ਤਾਂ ਮਨੁੱਖੀ ਸਰੀਰ ਪੰਜ ਬੁਨਿਆਦੀ ਤੱਤਾਂ ਅਗਨੀ, ਵਾਯੂ, ਅਕਾਸ਼, ਪ੍ਰਿਥਵੀ ਅਤੇ ਜਲ ਨਾਲ ਬਣਿਆ ਹੈ। ਜਦੋਂ ਇਨ੍ਹਾਂ ਤੱਤਾਂ ਦੀ ਸਾਡੇ ਸਰੀਰ ਵਿੱਚ ਇਕਸਾਰਤਾ ਨਹੀਂ ਹੁੰਦੀ, ਤਦ ਬਿਮਾਰੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸੁਸ਼੍ਰੀ ਮੰਜਰੀ ਨੇ ਧਿਆਨ ਸੈਸ਼ਨ ਦਾ ਸੰਯੋਜਨ ਕੀਤਾ ਜਿਸ ਵਿੱਚ ਬਹੁਤ ਸਾਰੇ ਪ੍ਰਤੀਭਾਗੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

 

ਡਾ. ਮਨੀਸ਼ ਮੋਹਨ ਗੋਰੇ, ਵਿਗਿਆਨੀ, ਸੀਐੱਸਆਈਆਰ-ਐੱਨਆਈਐੱਸਸੀਪੀਆਰ ਨੇ ਸਮਾਗਮ ਅਤੇ ਪ੍ਰਸ਼ਨ-ਉੱਤਰ ਸੈਸ਼ਨ ਦਾ ਸੰਚਾਲਨ ਕੀਤਾ। ਡਾ. ਪਰਮਾਨੰਦ ਬਰਮਨ, ਸਾਇੰਟਿਸਟ, ਸੀਐੱਸਆਈਆਰ-ਐੱਨਆਈਐੱਸਸੀਪੀਆਰ ਨੇ ਇਸ ਕੌਮਾਂਤਰੀ ਯੋਗਾ ਦਿਵਸ ਪ੍ਰੋਗਰਾਮ ਦਾ ਸੰਚਾਲਨ ਕੀਤਾ ਅਤੇ ਧੰਨਵਾਦ ਦਾ ਮਤਾ ਪੇਸ਼ ਕੀਤਾ।

*****

 

 ਐੱਸਐੱਸ / ਆਰਪੀ 


(रिलीज़ आईडी: 1729436) आगंतुक पटल : 225
इस विज्ञप्ति को इन भाषाओं में पढ़ें: English , Urdu , हिन्दी , Tamil , Telugu